Benefits Fenugreek: ਸਰਦੀਆਂ ਦੇ ਵਿੱਚ ਮਿਲਣ ਵਾਲਾ ਮੇਥੀ ਦਾ ਸਾਗ ਕਿਸੇ ਅੰਮ੍ਰਿਤ ਤੋਂ ਘੱਟ ਨਹੀਂ ਮੰਨਿਆਂ ਜਾਂਦਾ। ਇਸ ਦਾ ਸੇਵਨ ਸਰਦੀਆਂ ਦੇ ਵਿੱਚ ਕਰਨ ਨਾਲ ਸਿਹਤ ਨੂੰ ਕਈ ਤਰ੍ਹਾਂ ਦੇ ਫਾਇਦੇ ਹੁੰਦੇ ਹਨ.
ਸਰਦੀਆਂ ਦੇ ਵਿੱਚ ਮੇਥੀ ਖਾਣ ਦੇ ਕਈ ਫਾਇਦੇ ਹੁੰਦੇ ਹਨ। ਇਸ ਵਿੱਚ ਮੌਜੂਦ ਪੋਸ਼ਕ ਤੱਤਾਂ ਕਾਰਨ ਇਹ ਸਰਦੀਆਂ ‘ਚ ਨਾ ਸਿਰਫ ਸਰੀਰ ਨੂੰ ਗਰਮ ਰੱਖਦਾ ਹੈ ਸਗੋਂ ਕਈ ਬੀਮਾਰੀਆਂ ਤੋਂ ਵੀ ਬਚਾਉਂਦਾ ਹੈ। ਇਸ ਵਿੱਚ ਮੈਂਗਨੀਜ਼, ਫਾਈਬਰ ਅਤੇ ਮਿਨਰਲਸ ਦੀ ਭਰਪੂਰ ਮਾਤਰਾ ਹੁੰਦੀ ਹੈ।
ਸਰਦੀਆਂ 'ਚ ਇਹ ਹਰ ਘਰ ਵਿੱਚ ਬਣਾਈ ਜਾਣ ਵਾਲੀ ਇੱਕ ਆਮ ਸਬਜੀ ਹੈ। ਇਸ ਨੂੰ ਵੱਖ- ਵੱਖ ਤਰੀਕੇ ਨਾਲ ਬਣਾਇਆ ਜਾਂਦਾ ਹੈ। ਕੋਈ ਇਸ ਨੂੰ ਸਬਜੀ ਦੀ ਤਰ੍ਹਾਂ ਕੇ ਬਣਾ ਕੇ ਖਾਂਦਾ ਹੈ ਤੇ ਕਈ ਇਸ ਦੇ ਪਰਾਠੇ ਬਣਾ ਕੇ ਖਾਂਦੇ ਹਨ। ਇਸ ਦਾ ਸਵਾਦ ਹਲਕਾ ਕੌੜਾ ਹੁੰਦਾ ਹੈ। ਤਾਂ ਆਓ ਜਾਣਦੇ ਹਾਂ ਮੇਥੀ ਦੀਆਂ ਪੱਤੀਆਂ ਦੇ ਹੋਰ ਜਾਦੂਈ ਫਾਇਦਿਆਂ ਬਾਰੇ।
ਸਰਦੀਆਂ ਦੇ ਵਿੱਚ ਇਹ ਬੇਹੱਦ ਮਸ਼ਹੂਰ ਹੁੰਦੀ ਹੈ ਅਤੇ ਇਸ ਦੀ ਮੰਗ ਸਰਦੀਆਂ ਦੇ ਵਿੱਚ ਬਹੁਤ ਵੱਧ ਜਾਂਦੀ ਹੈ। ਮੇਥੀ ਦੇ ਵਿੱਚ ਕਈ ਤਰ੍ਹਾਂ ਦੇ ਔਸ਼ਧੀ ਤੱਤ ਪਾਏ ਜਾਂਦੇ ਹਨ। ਆਯੁਰਵੇਦ ਤੋਂ ਲੈ ਕੇ ਆਧੁਨਿਕ ਦਵਾਈ ਤੱਕ, ਮੇਥੀ ਸਾਗ ਨੂੰ ਸਿਹਤ ਲਈ ਅੰਮ੍ਰਿਤ ਮੰਨਿਆ ਜਾਂਦਾ ਹੈ। ਇਸ ਵਿੱਚ ਮੌਜੂਦ ਪੋਸ਼ਕ ਤੱਤ ਸਰੀਰ ਨੂੰ ਗਰਮੀ ਦੇਣ ਦਾ ਕੰਮ ਕਰਦੀ ਹੈ। ਤਾਂ ਆਓ ਜਾਣਦੇ ਹਾਂ ਮੇਥੀ ਦੀਆਂ ਪੱਤੀਆਂ ਦੇ ਹੋਰ ਜਾਦੂਈ ਫਾਇਦਿਆਂ ਬਾਰੇ।
ਇਸਦਾ ਸੇਵਨ ਕਰਨ ਨਾਲ ਇਹ ਤੁਹਾਡੇ ਸਰੀਰ ਨੂੰ ਠੰਡ ਤੋਂ ਬਚਾਅ ਕੇ ਰੱਖਦੀ ਹੈ ਅਤੇ ਇਹ ਤੁਹਾਡੇ ਸਰੀਰ ਨੂੰ ਕੁਦਰਤੀ ਤੌਰ ਉੱਤੇ ਵੀ ਗਰਮ ਰੱਖਦੀ। ਠੰਡੇ ਮੌਸਮ ਵਿੱਚ ਇਸਦਾ ਸੇਵਨ ਕਰਨ ਨਾਲ ਇਹ ਤੁਹਾਨੂੰ ਸਰਦੀ, ਜੁਕਾਮ ਅਤੇ ਬੁਖਾਰ ਤੋਂ ਬਚਾ ਕੇ ਰੱਖਦੀ ਹੈ।
ਆਪਣੀ ਡਾਇਟ ਵਿੱਚ ਮੇਥੀ ਦੇ ਪੱਤੀਆਂ ਨੂੰ ਸ਼ਾਮਲ ਕਰਨ ਨਾਲ ਤੁਹਾਡੇ ਬਲਡ ਸ਼ੂਗਰ ਨੂੰ ਕੰਟ੍ਰੋਲ ਉੱਤੇ ਰੱਖਦੀ ਹੈ। ਇਹ ਤਹਾਨੂੰ ਟਾਈਪ 2 ਡਾਇਬਟੀਜ਼ ਵਰਗੇ ਸਮੱਸਿਆ ਤੋਂ ਬਚਾਏ ਰੱਖਦੀ ਹੈ।
ਮੇਥੀ ਦੇ ਪੱਤੇ ਭਾਰ ਘਟਾਉਣ ਵਿੱਚ ਕਾਰਗਾਰ ਸਾਬਿਤ ਹੁੰਦੀ ਹੈ। ਜੇਕਰ ਤੁਸੀ ਰੋਜਾਨਾ ਮੇਥੀ ਦਾ ਸੇਵਨ ਕਰਦੇ ਹੋ ਤਾਂ ਇਹ 17 ਪ੍ਰਤੀਸ਼ਤ ਤੱਕ ਚਰਬੀ ਨੂੰ ਬਰਨ ਕਰਨ ਵਿੱਚ ਮਦਦ ਕਰ ਸਕਦਾ ਹੈ।
(Disclaimer ਜ਼ੀ ਮੀਡੀਆ ਨਿਊਜ਼ ਇਸ ਲੇਖ ਵਿਚ ਕੀਤੇ ਗਏ ਤਰੀਕਿਆਂ ਅਤੇ ਦਾਅਵਿਆਂ ਦਾ ਸਮਰਥਨ ਨਹੀਂ ਕਰਦਾ। ਤੁਹਾਨੂੰ ਇਹਨਾਂ ਨੂੰ ਸਿਰਫ਼ ਸੁਝਾਵਾਂ ਵਜੋਂ ਲੈਣਾ ਚਾਹੀਦਾ ਹੈ।)
ट्रेन्डिंग फोटोज़