ਬਰਸਾਤ ਦੇ ਮੌਸਮ ਦੌਰਾਨ ਪਾਣੀ ਭਰ ਜਾਣ ਕਾਰਨ ਘਰਾਂ ਦੇ ਅੰਦਰ ਜਾਂ ਆਲੇ ਦੁਆਲੇ ਕੀੜੇ-ਮਕੌੜਿਆਂ ਦਾ ਹਮਲਾ ਵੱਧ ਜਾਂਦਾ ਹੈ। ਇਨ੍ਹਾਂ ਕੀੜਿਆਂ ਦੇ ਕੱਟਣ ਨਾਲ ਖੁਜਲੀ, ਜਲਣ ਅਤੇ ਸੋਜ ਵਰਗੀ ਸਮੱਸਿਆ ਹੋ ਸਕਦੀ ਹੈ। ਪਰ ਤੁਸੀਂ ਕੁਝ ਘਰੇਲੂ ਉਪਾਅ ਅਪਣਾ ਕੇ ਇਨ੍ਹਾਂ ਸਮੱਸਿਆਵਾਂ ਤੋਂ ਰਾਹਤ ਪਾ ਸਕਦੇ ਹੋ। ਆਓ ਉਨ੍ਹਾਂ ਬਾਰੇ ਜਾਣਦੇ ਹਾਂ।
ਜਦੋਂ ਵੀ ਕੀੜੇ ਕੱਟਦੇ ਹਨ ਉਹ ਚਮੜੀ ਵਿੱਚ ਆਪਣਾ ਡੰਗ ਛੱਡ ਦਿੰਦੇ ਹਨ। ਇਹ ਕੰਡੇ ਵਰਗਾ ਹੋ ਸਕਦਾ ਹੈ। ਅਜਿਹੀ ਸਥਿਤੀ ਵਿੱਚ ਉਸ ਥਾਂ ਨੂੰ ਚਾਬੀ ਜਾਂ ਉਲਟੇ ਪਾਸੇ ਤੋਂ ਚਾਕੂ ਨਾਲ ਰਗੜੋ ਜਿੱਥੇ ਕੀੜਿਆਂ ਨੇ ਕੱਟਿਆ ਹੈ। ਅਜਿਹਾ ਕਰਨ ਨਾਲ ਚਮੜੀ ਤੋਂ ਕੀੜੇ ਦਾ ਡੰਗ ਨਿਕਲ ਜਾਂਦਾ ਹੈ ਜਾਂ ਹਾਨੀਕਾਰਕ ਪਦਾਰਥ ਚਮੜੀ ਵਿਚ ਦਾਖ਼ਲ ਨਹੀਂ ਹੋ ਪਾਉਂਦੇ।
ਕੀੜੇ ਦੇ ਕੱਟਣ 'ਤੇ ਨਿੰਬੂ ਨੂੰ ਰਗੜਨਾ ਅਸਰਦਾਰ ਹੋ ਸਕਦਾ ਹੈ ਕਿਉਂਕਿ ਇਸ ਵਿਚ ਮੌਜੂਦ ਐਂਟੀਬੈਕਟੀਰੀਅਲ ਅਤੇ ਐਂਟੀ-ਇਨਫਲੇਮੇਟਰੀ ਗੁਣ ਡੰਗ ਦੇ ਪ੍ਰਭਾਵ ਨੂੰ ਘਟਾਉਂਦੇ ਹਨ। ਜਿਸ ਨਾਲ ਖੁਜਲੀ ਅਤੇ ਜਲਣ ਨਹੀਂ ਹੁੰਦੀ।
ਕੀੜੇ ਦੇ ਕੱਟਣ 'ਤੇ ਤੁਸੀਂ ਪਿਆਜ਼ ਨੂੰ ਕੱਟ ਕੇ ਉਸ ਥਾਂ 'ਤੇ ਰਗੜੋ ਜਿੱਥੇ ਚਮੜੀ ਲਾਲ ਹੋ ਗਈ ਹੈ। ਇਸ ਦਾ ਗੰਧਕ ਮਿਸ਼ਰਣ ਕੀੜੇ ਦੇ ਡੰਗ ਨੂੰ ਫੈਲਣ ਤੋਂ ਰੋਕਦਾ ਹੈ। ਇਹ ਜ਼ਹਿਰ ਦੇ ਪ੍ਰਭਾਵ ਨੂੰ ਘਟਾਉਂਦਾ ਹੈ। ਇਸ ਤੋਂ ਇਲਾਵਾ ਇਹ ਤੁਹਾਡੀ ਚਮੜੀ 'ਚ ਹੋਣ ਵਾਲੀ ਜਲਣ ਨੂੰ ਘੱਟ ਕਰਨ 'ਚ ਵੀ ਮਦਦਗਾਰ ਹੈ।
ਜੇ ਤੁਹਾਨੂੰ ਕੀੜੇ-ਮਕੌੜਿਆਂ ਨੇ ਕੱਟਿਆ ਹੈ, ਤਾਂ ਤੁਸੀ ਉਸ ਥਾਂ 'ਤੇ ਬਰਫ਼ ਦਾ ਟੁਕੜਾ ਰਗੜ ਸਕਦੇ ਹੋ। ਇਹ ਖੁਜਲੀ ਅਤੇ ਜਲਣ ਨੂੰ ਸ਼ਾਂਤ ਕਰਦਾ ਹੈ ਤੇ ਸੋਜ ਨੂੰ ਘਟਾਉਂਦਾ ਹੈ।
ਬੇਕਿੰਗ ਸੋਡਾ ਵਿੱਚ ਐਂਟੀ-ਇਨਫਲੇਮੇਟਰੀ ਗੁਣ ਹੁੰਦੇ ਹਨ, ਜੋ ਕੀੜੇ ਦੇ ਕੱਟਣ ਨਾਲ ਹੋਣ ਵਾਲੀ ਸੋਜ ਤੇ ਖੁਜਲੀ ਨੂੰ ਘੱਟ ਕਰਦੇ ਹਨ। ਇਕ ਚਮਚ ਬੇਕਿੰਗ ਸੋਡੇ ਵਿਚ ਥੋੜ੍ਹਾ ਜਿਹਾ ਪਾਣੀ ਮਿਲਾ ਕੇ ਪੇਸਟ ਬਣਾ ਲਓ ਅਤੇ ਇਸ ਨੂੰ ਪ੍ਰਭਾਵਿਤ ਥਾਂ 'ਤੇ ਲਗਾਓ। 10-15 ਮਿੰਟ ਬਾਅਦ ਇਸ ਨੂੰ ਧੋ ਲਓ।
ट्रेन्डिंग फोटोज़