Narendra Modi News: ਉੱਤਰਾਖੰਡ 'ਚ 19 ਅਪ੍ਰੈਲ ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੀ ਮੁਹਿੰਮ ਦੀ ਸ਼ੁਰੂਆਤ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਰੁਦਰਪੁਰ 'ਚ 'ਵਿਜੇ ਸ਼ੰਖਨਾਦ' ਰੈਲੀ ਨੂੰ ਸੰਬੋਧਨ ਕੀਤਾ।
Trending Photos
Narendra Modi News: ਉੱਤਰਾਖੰਡ 'ਚ 19 ਅਪ੍ਰੈਲ ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੀ ਮੁਹਿੰਮ ਦੀ ਸ਼ੁਰੂਆਤ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਰੁਦਰਪੁਰ 'ਚ 'ਵਿਜੇ ਸ਼ੰਖਨਾਦ' ਰੈਲੀ ਨੂੰ ਸੰਬੋਧਨ ਕੀਤਾ। ਉੱਤਰਾਖੰਡ ਵਿੱਚ ਰੈਲੀ ਨੂੰ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ ਉਤੇ ਨਿਸ਼ਾਨਾ ਸਾਧਿਆ ਅਤੇ ਕਿਹਾ ਕਿ ਕਾਂਗਰਸ ਕਰਕੇ ਗੁਰੂ ਨਾਨਕ ਦੇਵ ਜੀ ਧਰਤੀ ਸਾਡੇ ਕੋਲੋਂ ਖੋਹ ਲਈ ਗਈ। ਕਈ ਸਾਲ ਸਾਨੂੰ ਦੂਰਬੀਨ ਨਾਲ ਸਾਡੇ ਗੁਰੂ ਦੇ ਦਰਸ਼ਨ ਕਰਨੇ ਪਏ। ਭਾਜਪਾ ਸਰਕਾਰ ਨੇ ਕਰਤਾਰਪੁਰ ਲਾਂਘਾ ਬਣਵਾ ਕੇ ਲੋਕਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਵਾਏ।
ਪੀਐਮ ਨੇ ਕਿਹਾ ਕਿ ਮੋਦੀ ਦੀ ਗਾਰੰਟੀ ਦਾ ਮਤਲਬ ਪੂਰਾ ਹੋਣ ਵਾਲੀ ਗਾਰੰਟੀ ਹੈ। ਮੋਦੀ ਦੀ ਗਾਰੰਟੀ ਉੱਤਰਾਖੰਡ ਦੇ ਹਰ ਘਰ ਵਿੱਚ ਸਹੂਲਤ ਲੈ ਕੇ ਆਈ ਹੈ। ਅਸੀਂ ਉੱਤਰਾਖੰਡ ਦਾ ਵਿਕਾਸ ਕਰਨਾ ਹੈ, ਕੇਂਦਰ ਸਰਕਾਰ ਕੋਈ ਕਸਰ ਨਹੀਂ ਛੱਡ ਰਹੀ। ਪੀਐਮ ਮੋਦੀ ਨੇ ਕਿਹਾ ਕਿ ਅਸੀਂ ਔਰਤਾਂ ਦੇ ਸਸ਼ਕਤੀਕਰਨ ਲਈ ਇੱਕ ਯੋਜਨਾ ਸ਼ੁਰੂ ਕੀਤੀ ਹੈ - 'ਨਮੋ ਡਰੋਨ ਦੀਦੀ'। ਇਸ ਸਕੀਮ ਤਹਿਤ ਸਾਡੀਆਂ ਭੈਣਾਂ ਅਤੇ ਧੀਆਂ ਨੂੰ ਡਰੋਨ ਪਾਇਲਟ ਬਣਨ ਲਈ ਲੱਖਾਂ ਰੁਪਏ ਦੇ ਡਰੋਨ ਦਿੱਤੇ ਜਾ ਰਹੇ ਹਨ। ਇਸ ਨਾਲ ਉੱਤਰਾਖੰਡ ਵਿੱਚ ਸਾਡੀਆਂ ਧੀਆਂ-ਭੈਣਾਂ ਨੂੰ ਵੀ ਫਾਇਦਾ ਹੋਵੇਗਾ।
ਇਹ ਵੀ ਪੜ੍ਹੋ : Sunita Kejriwal News: ਜੇਲ੍ਹ 'ਚੋਂ ਚਲਾਉਣ ਸਰਕਾਰ, ਅਸਤੀਫ਼ਾ ਨਾ ਦੇਣ ...ਕੇਜਰੀਵਾਲ ਦੀ ਪਤਨੀ ਨੂੰ ਬੋਲੇ 'ਆਪ' ਵਿਧਾਇਕ
ਉੱਤਰਾਖੰਡ ਦੇ ਵਿਕਾਸ ਅਤੇ ਰਾਜ ਨੂੰ ਲਾਭ ਪਹੁੰਚਾਉਣ ਵਾਲੀਆਂ ਵੱਖ-ਵੱਖ ਸਰਕਾਰੀ ਯੋਜਨਾਵਾਂ ਬਾਰੇ ਗੱਲ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ, "ਜੇ ਇਰਾਦੇ ਸਹੀ ਹਨ, ਤਾਂ ਨਤੀਜੇ ਵੀ ਸਹੀ ਹਨ"।
ਪੀਐਮ ਮੋਦੀ ਨੇ ਕਿਹਾ ਕਿ ਐਮਰਜੈਂਸੀ ਦੀ ਗੱਲ ਕਰਨ ਵਾਲੀ ਕਾਂਗਰਸ ਨੂੰ ਲੋਕਤੰਤਰ ਵਿੱਚ ਕੋਈ ਭਰੋਸਾ ਨਹੀਂ ਹੈ ਅਤੇ ਇਸ ਲਈ ਉਹ ਲੋਕਾਂ ਨੂੰ ਜਨਾਦੇਸ਼ ਵਿਰੁੱਧ ਭੜਕਾਉਣ ਵਿੱਚ ਲੱਗੀ ਹੋਈ ਹੈ। ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸ ਦੇਸ਼ ਨੂੰ ਅਸਥਿਰਤਾ ਅਤੇ ਅਰਾਜਕਤਾ ਵੱਲ ਲਿਜਾਣਾ ਚਾਹੁੰਦੀ ਹੈ। 60 ਸਾਲ ਦੇਸ਼ 'ਤੇ ਰਾਜ ਕਰਨ ਵਾਲੇ 10 ਸਾਲ ਸੱਤਾ ਤੋਂ ਬਾਹਰ ਹੁੰਦੇ ਹੀ ਦੇਸ਼ ਨੂੰ ਅੱਗ ਲਾਉਣ ਦੀ ਗੱਲ ਕਰ ਰਹੇ ਹਨ।
ਇਹ ਵੀ ਪੜ੍ਹੋ : Supreme Court bail to Sanjay Singh: ਆਬਕਾਰੀ ਨੀਤੀ ਮਾਮਲੇ ਵਿੱਚ ਸੰਜੇ ਸਿੰਘ ਨੂੰ ਸੁਪਰੀਮ ਕੋਰਟ ਨੇ ਦਿੱਤੀ ਜ਼ਮਾਨਤ