Delhi Accident: ਦਿੱਲੀ ਵਿੱਚ ਪ੍ਰਗਤੀ ਮੈਦਾਨ ਵਿੱਚ ਟਨਲ ਵਿੱਚ ਮੋਟਰਸਾਈਕਲ ਫਿਸਲਣ ਕਾਰਨ ਐਸਆਈ ਦੀ ਮੌਤ ਹੋ ਗਈ ਹੈ।
Trending Photos
Delhi Accident: ਦਿੱਲੀ ਵਿੱਚ ਪ੍ਰਗਤੀ ਮੈਦਾਨ ਵਿੱਚ ਟਨਲ ਵਿੱਚ ਮੋਟਰਸਾਈਕਲ ਫਿਸਲਣ ਕਾਰਨ ਐਸਆਈ ਦੀ ਮੌਤ ਹੋ ਗਈ ਹੈ। ਇਸ ਘਟਨਾ ਦੀ ਇਕ ਵੀਡੀਓ ਸੋਸ਼ਲ ਮੀਡੀਆ ਉਪਰ ਕਾਫੀ ਵਾਇਰਲ ਹੋ ਰਹੀ ਹੈ। ਦਿੱਲੀ ਪੁਲਿਸ ਸੀਸੀਟੀਵੀ ਫੁਟੇਜ ਦੇ ਆਧਾਰ 'ਤੇ ਮਾਮਲੇ ਦੀ ਜਾਂਚ ਕਰ ਰਹੀ ਹੈ।
ਦਿੱਲੀ ਪੁਲਿਸ ਦੇ ਐਸਆਈ ਦੀ ਪਛਾਣ ਐਨਕੇ ਪਵਿਤਰਨ ਵਜੋਂ ਹੋਈ ਹੈ। ਜੋ ਪੂਰਬੀ ਦਿੱਲੀ ਦੀ ਕ੍ਰਾਈਮ ਟੀਮ ਵਿੱਚ ਤਾਇਨਾਤ ਸੀ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਜਦੋਂ ਇਹ ਹਾਦਸਾ ਵਾਪਰਿਆ ਤਾਂ ਨੇੜੇ ਤੋਂ ਇਕ ਆਟੋ ਲੰਘਿਆ ਸੀ। ਉਹ ਇੰਡੀਆ ਗੇਟ ਤੋਂ ਸੁਰੰਗ ਰਾਹੀਂ ਆਈਪੀ ਐਕਸਟੈਂਸ਼ਨ ਵੱਲ ਜਾ ਰਿਹਾ ਸੀ।
ਉਦੋਂ ਅਚਾਨਕ ਮੋਟਰਸਾਈਕ ਬੇਕਾਬੂ ਹੋ ਗਿਆ। ਘਟਨਾ 27 ਅਪ੍ਰੈਲ ਦੀ ਰਾਤ ਨੂੰ ਵਾਪਰੀ ਹੈ। ਦਿੱਲੀ ਪੁਲਿਸ ਵਿੱਚ ਸਬ-ਇੰਸਪੈਕਟਰ ਵਜੋਂ ਕੰਮ ਕਰ ਰਹੇ ਪਵਿਤਰਨ ਐਨਕੇ ਰਾਤ ਕਰੀਬ 10:30 ਵਜੇ ਆਪਣੇ ਸਕੂਟਰ 'ਤੇ ਆਈਪੀ ਐਕਸਟੈਂਸ਼ਨ ਸਥਿਤ ਆਪਣੇ ਘਰ ਜਾ ਰਹੇ ਸਨ। ਇਸ ਦੌਰਾਨ ਉਸ ਦਾ ਸਕੂਟਰ ਸੁਰੰਗ ਦੇ ਅੰਦਰ ਰੱਖੀ ਸਲੈਬ ਨਾਲ ਟਕਰਾ ਗਿਆ। ਹਾਦਸੇ ਤੋਂ ਬਾਅਦ ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਸਬ-ਇੰਸਪੈਕਟਰ ਤੋਂ ਸੜਕ ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਟੀਮ ਤੁਰੰਤ ਮੌਕੇ 'ਤੇ ਪਹੁੰਚ ਗਈ। ਸੂਚਨਾ ਤੋਂ ਬਾਅਦ ਈਓ ਰਾਹੁਲ ਨੇ ਹੋਰ ਪੁਲਿਸ ਮੁਲਾਜ਼ਮਾਂ ਦੇ ਨਾਲ ਮੌਕੇ 'ਤੇ ਪਹੁੰਚ ਕੇ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਖਬਰਾਂ ਮੁਤਾਬਕ ਇਸ ਹਾਦਸੇ 'ਤੇ ਟਨਲ ਮਾਰਸ਼ਲ ਸ਼ਰਾਫਤ ਨੇ ਕਿਹਾ ਕਿ ਹਾਦਸੇ ਦੇ ਸਮੇਂ ਉਹ ਉਥੇ ਮੌਜੂਦ ਸੀ। ਜਦੋਂ ਅਸੀਂ ਉਸ ਨੂੰ ਐਂਬੂਲੈਂਸ ਵਿੱਚ ਲੈ ਕੇ ਜਾ ਰਹੇ ਸੀ ਤਾਂ ਉਹ ਸਾਹ ਲੈ ਰਿਹਾ ਸੀ। ਜਦੋਂ ਅਸੀਂ ਉਸ ਨੂੰ ਹਸਪਤਾਲ ਲੈ ਕੇ ਗਏ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਇਹ ਵੀ ਪੜ੍ਹੋ : Anandpur Sahib Loksabha seat: CM ਮਾਨ ਅੱਜ ਰੋਪੜ 'ਚ ਕਰਨਗੇ ਰੋਡ ਸ਼ੋਅ, ਮਾਲਵਿੰਦਰ ਕੰਗ ਦੇ ਹੱਕ 'ਚ ਕਰਨਗੇ ਪ੍ਰਚਾਰ
ਲੋਕ ਨਿਰਮਾਣ ਵਿਭਾਗ ਨੇ ਕਿਹਾ ਕਿ ਹਾਲ ਹੀ ਵਿੱਚ ਉਨ੍ਹਾਂ ਨੇ ਸੁਰੰਗ ਵਿੱਚ ਪਾਣੀ ਦੀ ਲੀਕੇਜ ਦੀ ਸਮੱਸਿਆ ਸਬੰਧੀ ਮੁਰੰਮਤ ਦਾ ਕੰਮ ਸ਼ੁਰੂ ਕੀਤਾ ਹੈ। ਕਾਬਿਲੇਗੌਰ ਹੈ ਕਿ ਪਿਛਲੇ ਸਾਲ 24 ਮਈ ਨੂੰ ਇਸੇ ਸੁਰੰਗ ਵਿੱਚ ਬਾਈਕ ਸਵਾਰ ਨੌਜਵਾਨ ਦੀ ਮੌਤ ਹੋ ਗਈ ਸੀ।
ਇਹ ਵੀ ਪੜ੍ਹੋ : Anandpur Sahib Loksabha seat: CM ਮਾਨ ਅੱਜ ਰੋਪੜ 'ਚ ਕਰਨਗੇ ਰੋਡ ਸ਼ੋਅ, ਮਾਲਵਿੰਦਰ ਕੰਗ ਦੇ ਹੱਕ 'ਚ ਕਰਨਗੇ ਪ੍ਰਚਾਰ