Sadak Surakhya Force: ਪੰਜਾਬ ਵਿੱਚ ਸੜਕ ਹਾਦਸਿਆਂ ਨੂੰ ਠੱਲ ਪਾਉਣ ਲਈ ਪੰਜਾਬ ਸਰਕਾਰ ਨੇ ਸੜਕ ਸੁਰੱਖਿਆ ਫੋਰਸ ਦੀ ਸ਼ੁਰੂਆਤ ਕੀਤੀ ਹੈ। ਇਹ ਫੋਰਸ ਅੱਜ ਤੋਂ ਤਾਇਨਾਤ ਹੋ ਜਾਵੇਗੀ ਅਤੇ ਹਰ 30 ਕਿਲੋਮੀਟਰ ਦੇ ਅੰਦਰ-ਅੰਦਰ ਸੜਕ ਸੁਰੱਖਿਆ ਫੋਰਸ ਤਾਇਨਾਤ ਹੋਵੇਗੀ। ਕਾਬਿਲੇਗੌਰ ਹੈ ਕਿ ਬੀਤੇ ਦਿਨ ਮੁੱਖ ਮੰਤਰੀ ਭਗਵੰਤ ਮਾਨ ਨੇ ਜਲੰਧਰ ਦੇ ਪੀਏਪੀ ਤੋਂ ਰੋਡ ਸੇਫਟੀ ਫੋਰਸ (Punjab Sadak Suraksha Force) ਦੀ ਸ਼ੁਰੂਆਤ ਕੀਤੀ ਸੀ। ਇਸ ਦਾ ਕੰਟਰੋਲ ਰੂਮ ਮੋਹਾਲੀ ਵਿੱਚ ਬਣਾਇਆ ਗਿਆ ਹੈ। ਪੀੜਤ ਲੋਕ 112 ਉਪਰ ਕਾਲ ਕਰਕੇ ਇਸ ਸਹੂਲਤ ਦਾ ਲਾਭ ਲੈ ਸਕਦੇ ਹਨ।