Nabha Weather Update: ਉੱਤਰੀ ਭਾਰਤ ਵਿੱਚ ਠੰਡ ਦਾ ਕਹਿਰ ਲਗਾਤਾਰ ਜਾਰੀ ਹੈ, ਜਿਆਦਾ ਧੁੰਦ ਪੈਣ ਕਾਰਨ ਸੜਕਾਂ ਤੇ ਆਵਾਜਾਈ ਪ੍ਰਭਾਵਿਤ ਹੋਈ। ਇਸ ਠੰਡ ਪੈਣ ਦੇ ਨਾਲ ਕਈ ਫਸਲਾਂ ਨੂੰ ਹੋ ਰਿਹਾ ਫਾਇਦਾ ਤੇ ਕਈ ਫਸਲਾਂ ਨੂੰ ਨੁਕਸਾਨ ਹੋ ਰਿਹਾ ਹੈ। ਇਸ ਸਬੰਧੀ ਕਿਸਾਨਾਂ ਦੇ ਨਾਲ ਗੱਲਬਾਤ ਕੀਤੀ, ਕਿਸਾਨਾਂ ਨੇ ਕਿਹਾ ਕਿ ਆਲੂ ਦੀ ਫਸਲ ਦੇ ਲਈ ਇਹ ਠੰਡ ਬਹੁਤ ਹੀ ਜਿਆਦਾ ਖਤਰਨਾਕ ਹੈ, ਅਤੇ ਕਣਕ ਦੀ ਫਸਲ ਲਈ ਬਹੁਤ ਲਾਹੇਵੰਦ ਹੈ। ਉਹਨਾਂ ਕਿਹਾ ਕਿ ਠੰਡ ਤੋਂ ਬਚਣ ਲਈ ਆਲੂ ਦੀ ਫਸਲ ਨੂੰ ਪਾਣੀ ਜਰੂਰੀ ਹੈ, ਰਾਤਾਂ ਨੂੰ ਖੇਤਾਂ ਵਿੱਚ ਜਾ ਕੇ ਆਲੂ ਦੀ ਫਸਲ ਨੂੰ ਪਾਣੀ ਲਗਾਉਣਾਂ ਪੈਦਾ ਹੈ।