Tarn Taran Encounter Video: ਤਰਨਤਾਰਨ 'ਚ ਦਾਦੂਵਾਲ ਦੇ ਰਹਿਣ ਵਾਲੇ ਗੈਂਗਸਟਰ ਪ੍ਰਭਜੋਤ ਸਿੰਘ ਦਾ ਪੁਲਿਸ ਐਨਕਾਊਂਟਰ ਹੋ ਗਿਆ ਹੈ। ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਦੀਆਂ ਟੀਮਾਂ ਉਸ ਦਾ ਪਿੱਛਾ ਕਰ ਰਹੀਆਂ ਸਨ। ਉਸ ਦੇ ਨਾਲ ਉਸ ਦਾ ਇੱਕ ਹੋਰ ਸਾਥੀ ਵੀ ਸੀ, ਜੋ ਮੌਕੇ ਤੋਂ ਫਰਾਰ ਹੋ ਗਿਆ। ਇਸ ਦੌਰਾਨ ਦੋਵਾਂ ਪਾਸਿਆਂ ਤੋਂ ਕਰਾਸ ਫਾਇਰਿੰਗ ਹੋਈ। ਇਹ ਗੈਂਗਸਟਰ ਸਵਿਫਟ ਕਾਰ ਵਿੱਚ ਭੱਜ ਰਹੇ ਸਨ। ਫਿਲਹਾਲ ਪ੍ਰਭਜੋਤ ਅਤੇ ਉਸ ਦਾ ਸਾਥੀ ਫਰਾਰ ਦੱਸਿਆ ਜਾ ਰਿਹਾ ਹੈ। ਦੋਵੇਂ ਗੋਲੀਆਂ ਚਲਾ ਕੇ ਫਰਾਰ ਹੋ ਗਏ। ਪੁਲਿਸ ਨੇ ਕਾਰ ਨੂੰ ਕਬਜ਼ੇ ਵਿੱਚ ਲੈ ਲਿਆ ਹੈ।