Delhi Kisan Andolan 2.0: 13 ਫਰਵਰੀ ਨੂੰ ਕਿਸਾਨਾਂ ਦਾ ਦਿੱਲੀ ਕੂਚ ਕਰਨ ਦੇ ਐਲਾਨ ਤੋਂ ਬਾਅਦ ਰਾਜਧਾਨੀ ਦਿੱਲੀ ਦੀਆਂ ਸਾਰੀਆਂ ਸਰਹੱਦਾਂ ਉਪਰ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕਰ ਦਿੱਤੇ ਗਏ ਹਨ। ਸਰਹੱਦਾਂ ਨੂੰ ਤਿੰਨ-ਤਿੰਨ ਪਰਤਾਂ ਰਾਹੀਂ ਸੀਲ ਕਰ ਦਿੱਤਾ ਗਿਆ ਹੈ। ਉੱਚੀਆਂ-ਉੱਚੀਆਂ ਬੈਰੀਕੇਡਿੰਗ ਕਰ ਦਿੱਤੀਆਂ ਗਈਆਂ ਹਨ। ਦਿੱਲੀ ਦੇ ਸਿੰਘੂ ਬਾਰਡਰ ਉਪਰ ਪੰਜਾਬ ਅਤੇ ਹਰਿਆਣਾ ਦੀ ਆਮਦ ਨੂੰ ਲੈ ਕੇ ਬੈਰੀਕੇਡਿੰਗ ਕਰਕੇ ਸਰਹੱਦ ਨੂੰ ਸੀਲ ਕਰ ਦਿੱਤਾ ਗਿਆ ਹੈ। ਵੱਡੇ-ਵੱਡੇ ਸੀਮੈਂਟ ਦੇ ਪੱਥਰ ਲਗਾਉਣ ਤੋਂ ਇਲਾਵਾ ਕੰਢਿਆਂ ਵਾਲਿਆਂ ਤਾਰਾਂ ਨਾਲ ਕਿਸਾਨਾਂ ਨੂੰ ਰੋਕਣ ਦੇ ਯਤਨ ਹੋ ਰਹੇ ਹਨ। ਕਿਸਾਨਾਂ ਦੇ ਦਿੱਲੀ ਵੱਲ ਮਾਰਚ ਦੇ ਮੱਦੇਨਜ਼ਰ ਸਿੰਘੂ ਬਾਰਡਰ 'ਤੇ ਆਵਾਜਾਈ ਰੋਕ ਦਿੱਤੀ ਜਾਵੇਗੀ। ਸੋਮਵਾਰ ਨੂੰ ਇੱਥੇ ਵਪਾਰਕ ਵਾਹਨ ਬੰਦ ਰਹਿਣਗੇ।