ਕਮਲ ਹਾਸਨ ਦੀ ਧੀ ਸ਼ਰੂਤੀ ਹਾਸਨ ਨੂੰ ਆਖਿਰ ਕਿਉਂ ਛੁਪਾਉਣੀ ਪਈ ਸਕੂਲ ਵਿੱਚ ਆਪਣੀ ਪਛਾਣ?

Ravinder Singh
Jan 28, 2025

ਅਦਾਕਾਰਾ ਸ਼ਰੂਤੀ ਹਾਸਨ ਨੇ ਆਪਣੀ ਅਦਾਕਾਰੀ ਦਾ ਜਾਦੂ ਦੱਖਣ ਤੋਂ ਲੈ ਕੇ ਬਾਲੀਵੁੱਡ ਤੱਕ ਫੈਲਾਇਆ ਹੈ।

ਇਸ ਦੇ ਨਾਲ ਹੀ ਉਹ ਇੱਕ ਬੇਹਤਰੀਨ ਗਾਇਕ ਵੀ ਹੈ।

ਸੁਪਰਸਟਾਰ ਕਮਲ ਹਾਸਨ ਦੱਖਣੀ ਸਿਨੇਮਾ ਦੇ ਬੇਤਾਬ ਬਾਦਸ਼ਾਹ ਹਨ ਅਤੇ ਉਨ੍ਹਾਂ ਦੀ ਪਿਆਰੀ ਧੀ ਸ਼ਰੂਤੀ ਵੀ ਕਿਸੇ ਤੋਂ ਘੱਟ ਨਹੀਂ ਹੈ।

'ਰੌਕੀ ਹੈਂਡਸਮ,'ਗੱਬਰ ਇਜ਼ ਬੈਕ,'ਦਿਲ ਤੋ ਬੱਚਾ ਹੈ ਜੀ' ਅਤੇ 'ਵੈਲਕਮ ਬੈਕ' ਵਰਗੀਆਂ ਕਈ ਬਾਲੀਵੁੱਡ ਫਿਲਮਾਂ 'ਚ ਆਪਣੀ ਅਦਾਕਾਰੀ ਦੇ ਹੁਨਰ ਨੂੰ ਸਾਬਤ ਕੀਤਾ ਹੈ।

ਅੱਜ ਸ਼ਰੂਤੀ ਹਾਸਨ ਆਪਣਾ 39ਵਾਂ ਜਨਮਦਿਨ ਮਨਾ ਰਹੀ ਹੈ, ਇਸ ਮੌਕੇ 'ਤੇ ਆਓ ਤੁਹਾਨੂੰ ਉਨ੍ਹਾਂ ਨਾਲ ਜੁੜੀ ਇੱਕ ਦਿਲਚਸਪ ਕਹਾਣੀ ਦੱਸਦੇ ਹਾਂ।

Shruti Haasan was Born

ਸ਼ਰੂਤੀ ਹਾਸਨ ਦਾ ਜਨਮ 28 ਜਨਵਰੀ 1986 ਨੂੰ ਚੇਨਈ ਵਿੱਚ ਹੋਇਆ ਸੀ। ਉਸਦੇ ਪਿਤਾ ਦੱਖਣ ਦੇ ਸੁਪਰਸਟਾਰ ਕਮਲ ਹਾਸਨ ਹਨ ਅਤੇ ਮਾਂ ਅਦਾਕਾਰਾ ਸਾਰਿਕਾ ਹਨ।

When Shruti Changed her Name

ਦਰਅਸਲ, ਸ਼ਰੂਤੀ ਹਾਸਨ ਨਹੀਂ ਚਾਹੁੰਦੀ ਸੀ ਕਿ ਉਸਦੇ ਸਕੂਲ ਜਾਂ ਦੋਸਤਾਂ ਨੂੰ ਪਤਾ ਲੱਗੇ ਕਿ ਉਹ ਸੁਪਰਸਟਾਰ ਕਮਲ ਹਾਸਨ ਅਤੇ ਸਾਰਿਕਾ ਦੀ ਧੀ ਹੈ।

ਉਹ ਆਪਣੀ ਪਛਾਣ ਜ਼ਾਹਰ ਨਹੀਂ ਕਰਨਾ ਚਾਹੁੰਦੀ ਸੀ, ਇਸੇ ਕਰਕੇ ਉਹ ਆਪਣੀ ਪਛਾਣ ਲੁਕਾ ਕੇ ਸਕੂਲ ਜਾਂਦੀ ਸੀ।

ਉਸਨੇ ਸਕੂਲ ਵਿੱਚ ਆਪਣਾ ਨਾਮ ਬਦਲ ਕੇ ਪੂਜਾ ਰਾਮਚੰਦਰਨ ਰੱਖ ਲਿਆ ਸੀ।

Shruti Haasan Career

ਸ਼ਰੂਤੀ ਹਾਸਨ ਦੇ ਕਰੀਅਰ ਦੀ ਗੱਲ ਕਰੀਏ ਤਾਂ ਉਸਨੇ ਆਪਣੇ ਕਰੀਅਰ ਦੀ ਸ਼ੁਰੂਆਤ ਇੱਕ Child Artist ਵਜੋਂ ਕੀਤੀ ਸੀ।

ਸ਼ਰੂਤੀ ਨੇ ਕਈ ਫਿਲਮਾਂ ਵਿੱਚ ਗੀਤ ਗਾਏ ਹਨ ਅਤੇ ਚਾਰ ਸਾਲ ਦੀ ਉਮਰ ਵਿੱਚ ਆਪਣੇ ਪਿਤਾ ਦੀ 'ਹੇ ਰਾਮ' ਵਿੱਚ ਇੱਕ ਛੋਟੀ ਜਿਹੀ ਭੂਮਿਕਾ ਵੀ ਨਿਭਾਈ ਸੀ।

2011 ਵਿੱਚ, ਸ਼ਰੂਤੀ ਨੂੰ ਤੇਲਗੂ ਫਿਲਮ 'ਅਨਾਗਨਾਗਾ ਓ ਧੀਰੂਡੂ' ਅਤੇ ਤਾਮਿਲ ਫਿਲਮ '7 ਓਮ ਅਰੀਵੂ' ਲਈ ਸਾਊਥ ਦੀ ਸਰਵੋਤਮ ਮਹਿਲਾ ਡੈਬਿਊ ਲਈ ਫਿਲਮਫੇਅਰ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ।

VIEW ALL

Read Next Story