Haryana Bjp: ਜੇਜੇਪੀ ਹਰਿਆਣਾ ਵਿੱਚ 1-2 ਸੀਟਾਂ ਦੀ ਮੰਗ ਕਰ ਰਹੀ ਸੀ ਜਦਕਿ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਅਤੇ ਸੂਬਾਈ ਸੰਗਠਨ ਸਾਰੀਆਂ 10 ਸੀਟਾਂ 'ਤੇ ਚੋਣ ਲੜਨ ਦੇ ਹੱਕ ਵਿੱਚ ਹਨ।
Trending Photos
Haryana Bjp: ਹਰਿਆਣਾ ਵਿੱਚ ਲੋਕ ਸਭਾ ਚੋਣਾਂ ਤੋਂ ਪਹਿਲਾਂ ਸੂਬੇ ਵਿੱਚ ਗੱਠਜੋੜ ਦੀ ਸਰਕਾਰ ਚਲਾ ਰਹੀ ਭਾਜਪਾ ਅਤੇ ਜਨਨਾਇਕ ਜਨਤਾ ਪਾਰਟੀ (ਜੇਜੇਪੀ) ਦਾ ਗਠਜੋੜ ਟੁੱਟ ਗਿਆ ਹੈ। ਸੂਤਰਾਂ ਮੁਤਾਬਕ ਹੁਣ ਸਿਰਫ ਇਸ ਦਾ ਰਸਮੀ ਐਲਾਨ ਹੋਣਾ ਬਾਕੀ ਹੈ। ਗਠਜੋੜ ਟੁੱਟਣ ਦਾ ਕਾਰਨ ਲੋਕ ਸਭਾ ਸੀਟਾਂ 'ਤੇ ਸਹਿਮਤੀ ਨਾ ਬਣਨਾ ਮੰਨਿਆ ਜਾ ਰਿਹਾ ਹੈ। ਜੇਜੇਪੀ ਹਰਿਆਣਾ ਵਿੱਚ 1-2 ਸੀਟਾਂ ਦੀ ਮੰਗ ਕਰ ਰਹੀ ਸੀ ਜਦਕਿ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਅਤੇ ਸੂਬਾਈ ਸੰਗਠਨ ਸਾਰੀਆਂ 10 ਸੀਟਾਂ 'ਤੇ ਚੋਣ ਲੜਨ ਦੇ ਲਈ ਅੜ੍ਹੇ ਹੋਏ ਹਨ।
ਬੀਜੇਪੀ ਅਤੇ ਜੇਜੇਪੀ ਹਾਲੇ ਹਰਿਆਣਾ ਵਿੱਚ ਗਠਜੋੜ ਦੀ ਸਰਕਾਰ ਚਲਾ ਰਹੀ ਹੈ। ਹਰਿਆਣਾ ਵਿੱਚ 90 ਵਿਧਾਨ ਸਭਾ ਸੀਟਾਂ ਹਨ। ਇਨ੍ਹਾਂ ਵਿੱਚ 41 ਭਾਜਪਾ, 30 ਕਾਂਗਰਸ, 10 ਜੇਜੇਪੀ, 1 ਇਨੈਲੋ, 1 ਐਚਐਲਪੀ ਅਤੇ 7 ਆਜ਼ਾਦ ਸ਼ਾਮਲ ਹਨ। ਬਹੁਮਤ ਲਈ 46 ਸੀਟਾਂ ਦੀ ਲੋੜ ਹੈ।
ਕੱਲ੍ਹ (ਸੋਮਵਾਰ) ਨੂੰ ਜੇਜੇਪੀ ਦੇ ਕੌਮੀ ਜਨਰਲ ਸਕੱਤਰ ਡਿਪਟੀ ਸੀਐਮ ਦੁਸ਼ਯੰਤ ਚੌਟਾਲਾ ਨੇ ਦਿੱਲੀ ਵਿੱਚ ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਨਾਲ ਮੁਲਾਕਾਤ ਕੀਤੀ। ਕੁਝ ਸਮੇਂ ਬਾਅਦ ਸੀਐਮ ਮਨੋਹਰ ਲਾਲ ਖੱਟਰ ਨੇ ਰਾਤ ਨੂੰ ਅਚਾਨਕ ਐਮਰਜੈਂਸੀ ਮੀਟਿੰਗ ਬੁਲਾਈ।
ਇਸ ਵਿੱਚ ਪਾਰਟੀ ਦੇ ਸਾਰੇ ਮੰਤਰੀਆਂ ਅਤੇ ਵਿਧਾਇਕਾਂ ਤੋਂ ਇਲਾਵਾ ਸਰਕਾਰ ਦਾ ਸਮਰਥਨ ਕਰਨ ਵਾਲੇ ਆਜ਼ਾਦ ਵਿਧਾਇਕਾਂ ਨੂੰ ਵੀ ਬੁਲਾਇਆ ਗਿਆ ਹੈ। ਮੰਗਲਵਾਰ ਰਾਤ ਚੰਡੀਗੜ੍ਹ 'ਚ ਹੋਈ ਬੈਠਕ ਤੋਂ ਬਾਅਦ ਸੀਐੱਮ ਮਨੋਹਰ ਨੇ ਅੱਜ ਮੁੜ ਤੋਂ 11 ਵਜੇ ਸਾਰੇ ਮੰਤਰੀਆਂ ਅਤੇ ਵਿਧਾਇਕਾਂ ਦੀ ਬੈਠਕ ਬੁਲਾਈ ਹੈ।
ਵਰਤਮਾਨ ਵਿੱਚ, ਭਾਜਪਾ-ਜੇਜੇਪੀ ਗੱਠਜੋੜ ਸਰਕਾਰ ਵਿੱਚ 41 ਭਾਜਪਾ ਮੈਂਬਰ, 10 ਜੇਜੇਪੀ ਮੈਂਬਰ ਅਤੇ ਇੱਕ ਆਜ਼ਾਦ ਰਣਜੀਤ ਚੌਟਾਲਾ ਸਰਕਾਰ ਵਿੱਚ ਹਨ। ਜੇਕਰ ਜੇਜੇਪੀ ਗਠਜੋੜ ਤੋੜਦੀ ਹੈ ਤਾਂ ਭਾਜਪਾ ਨੂੰ 41, 7 ਆਜ਼ਾਦ ਅਤੇ ਇੱਕ (ਹਰਿਆਣਾ ਲੋਕਹਿਤ ਪਾਰਟੀ) ਵਿਧਾਇਕ ਦਾ ਸਮਰਥਨ ਹੈ। ਅਜਿਹੇ 'ਚ ਭਾਜਪਾ ਨੂੰ ਬਹੁਮਤ ਦੇ 46 ਦੇ ਅੰਕੜੇ ਤੋਂ 3 ਜ਼ਿਆਦਾ ਸੀਟਾਂ ਮਿਲ ਰਹੀਆਂ ਹਨ।