Punjab Breaking Live Updates: ਖੰਨਾ ਦੇ ਵਾਰਡ ਨੰਬਰ-2 'ਚ ਅੱਜ ਦੁਬਾਰਾ ਹੋਵੇਗੀ ਵੋਟਿੰਗ; ਵੱਡੀਆਂ ਖ਼ਬਰਾਂ ਲਈ ਜੁੜੇ ਰਹੋ
Advertisement
Article Detail0/zeephh/zeephh2570451

Punjab Breaking Live Updates: ਖੰਨਾ ਦੇ ਵਾਰਡ ਨੰਬਰ-2 'ਚ ਅੱਜ ਦੁਬਾਰਾ ਹੋਵੇਗੀ ਵੋਟਿੰਗ; ਵੱਡੀਆਂ ਖ਼ਬਰਾਂ ਲਈ ਜੁੜੇ ਰਹੋ

Punjab Breaking Live Updates: ਖੰਨਾ ਨਗਰ ਕੌਂਸਲ ਦੇ ਵਾਰਡ ਨੰਬਰ-2 ਵਿੱਚ ਚੋਣ ਕਮਿਸ਼ਨ ਦੇ ਹੁਕਮਾਂ ਮਗਰੋਂ ਅੱਜ ਦੁਬਾਰਾ ਵੋਟਿੰਗ ਹੋਵੇਗੀ। ਪੰਜਾਬ ਦੀ ਸਿਆਸਤ, ਅਪਰਾਧ ਤੇ ਹੋਰ ਅਹਿਮ ਖਬਰਾਂ ਦੀ ਹਰ ਅਪਡੇਟਸ ਲਈ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਡਿਜੀਟਲ ਪਲੇਟਫਾਰਮ ਨਾਲ ਜੁੜੇ ਰਹੋ।

 Punjab Breaking Live Updates: ਖੰਨਾ ਦੇ ਵਾਰਡ ਨੰਬਰ-2 'ਚ ਅੱਜ ਦੁਬਾਰਾ ਹੋਵੇਗੀ ਵੋਟਿੰਗ; ਵੱਡੀਆਂ ਖ਼ਬਰਾਂ ਲਈ ਜੁੜੇ ਰਹੋ
LIVE Blog

Punjab Breaking Live Updates: ਖੰਨਾ ਨਗਰ ਕੌਂਸਲ ਦੇ ਵਾਰਡ ਨੰਬਰ 2 ਵਿੱਚ ਵੋਟਾਂ ਦੀ ਗਿਣਤੀ ਦੌਰਾਨ ਈਵੀਐਮ ਮਸ਼ੀਨ ਟੁੱਟਣ ਤੋਂ ਬਾਅਦ ਚੋਣ ਕਮਿਸ਼ਨ ਨੇ ਮੁੜ ਵੋਟਾਂ ਪਾਉਣ ਦੇ ਹੁਕਮ ਦਿੱਤੇ ਗਏ ਹਨ। ਵਾਰਡ-2 ਦੇ ਪੋਲਿੰਗ ਸਟੇਸ਼ਨ-4 ਵਿਖੇ ਅੱਜ (ਸੋਮਵਾਰ) ਮੁੜ ਪੋਲਿੰਗ ਹੋਵੇਗੀ। ਵੋਟਿੰਗ ਸਵੇਰੇ 7 ਵਜੇ ਤੋਂ ਸ਼ਾਮ 4 ਵਜੇ ਤੱਕ ਹੋਵੇਗੀ। ਰਾਜ ਚੋਣ ਕਮਿਸ਼ਨ ਨੇ ਡਿਪਟੀ ਕਮਿਸ਼ਨਰ ਲੁਧਿਆਣਾ ਤੇ ਜ਼ਿਲ੍ਹਾ ਚੋਣ ਅਫ਼ਸਰ ਨੂੰ ਮੁੜ ਵੋਟਿੰਗ ਕਰਵਾਉਣ ਦੇ ਹੁਕਮ ਦਿੱਤੇ ਹਨ। 
ਇਸ ਤੋਂ ਇਲਾਵਾ ਠੰਢ ਵਿੱਚ ਵੀ ਕਿਸਾਨਾਂ ਦਾ ਸੰਘਰਸ਼ ਭਖਦਾ ਜਾ ਰਿਹਾ ਹੈ। ਕਿਸਾਨ ਆਗੂਆਂ ਨੇ ਦੱਸਿਆ 24 ਦਸੰਬਰ ਨੂੰ ਦੇਸ਼ ਭਰ ਵਿੱਚ ਸ਼ਾਮ 5.30 ਵਜੇ ਮੋਮਬੱਤੀ ਮਾਰਚ ਤੇ 26 ਦਸੰਬਰ ਨੂੰ ਤਹਿਸੀਲ ਅਤੇ ਜ਼ਿਲ੍ਹਾ ਪੱਧਰ ’ਤੇ ਭੁੱਖ ਹੜਤਾਲ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਮੱਧ ਪ੍ਰਦੇਸ਼ ਦੇ ਇਤਾਰਸੀ ਵਿੱਚ ਕਿਸਾਨਾਂ ਨੇ ਸ੍ਰੀ ਡੱਲੇਵਾਲ ਦੇ ਮਰਨ ਵਰਤ ਦੇ ਸਮਰਥਨ ਵਿੱਚ ਇੱਕ ਰੋਜ਼ਾ ਭੁੱਖ ਹੜਤਾਲ ਕੀਤੀ ਹੈ।
ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੀ ਰਾਜਨੀਤੀ, ਖੇਡਾਂ, ਅਪਰਾਧ ਅਤੇ ਮਨੋਰੰਜਨ ਜਗਤ ਨਾਲ ਜੁੜੀਆਂ ਹਰ ਖ਼ਬਰਾਂ ਬਾਰੇ ਜਾਣਨ ਲਈ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਡਿਜ਼ੀਟਲ ਪਲੇਟਫਾਰਮ ਨਾਲ ਜੁੜੇ ਰਹੋ। ਇੱਥੇ ਤੁਹਾਨੂੰ ਦਿਨ ਭਰ ਵਿੱਚ ਕੀ-ਕੀ ਹੋ ਰਿਹਾ ਹੈ ਉਸ ਦੀ ਹਰ ਅਪਡੇਟਸ ਮਿਲੇਗੀ।

Punjab Breaking Live Updates:

 

23 December 2024
10:43 AM

ਖੰਨਾ ਨਗਰ ਕੌਂਸਲ ਦੇ ਵਾਰਡ ਨੰਬਰ 2 ਵਿੱਚ ਵੋਟਾਂ ਦੀ ਗਿਣਤੀ ਦੌਰਾਨ ਈਵੀਐਮ ਮਸ਼ੀਨ ਟੁੱਟਣ ਤੋਂ ਬਾਅਦ ਚੋਣ ਕਮਿਸ਼ਨ ਨੇ ਮੁੜ ਵੋਟਿੰਗ ਦੇ ਹੁਕਮ ਦਿੱਤੇ ਹਨ। ਜਿਸ ਤੋਂ ਬਾਅਦ ਅੱਜ ਵਾਰਡ ਨੰਬਰ 2 ਦੇ ਪੋਲਿੰਗ ਸਟੇਸ਼ਨ ਨੰਬਰ 4 'ਤੇ ਮੁੜ ਵੋਟਿੰਗ ਹੋ ਰਹੀ ਹੈ। ਸਵੇਰੇ 7 ਵਜੇ ਤੋਂ ਵੋਟਿੰਗ ਜਾਰੀ ਹੈ। ਇਸ ਪੋਲਿੰਗ ਸਟੇਸ਼ਨ ’ਤੇ ਸਾਢੇ ਛੇ ਸੌ ਦੇ ਕਰੀਬ ਵੋਟਾਂ ਹਨ। ਦੱਸ ਦੇਈਏ ਕਿ ਤਿੰਨ ਪੋਲਿੰਗ ਸਟੇਸ਼ਨਾਂ ਦੀ ਗਿਣਤੀ ਤੋਂ ਬਾਅਦ ਚੌਥੇ ਪੋਲਿੰਗ ਸਟੇਸ਼ਨ ਦੀ ਈਵੀਐਮ ਮਸ਼ੀਨ ਖਰਾਬ ਹੋ ਗਈ ਸੀ। 3 ਪੋਲਿੰਗ ਸਟੇਸ਼ਨਾਂ ਦੇ ਨਤੀਜਿਆਂ 'ਚ ਕਾਂਗਰਸੀ ਉਮੀਦਵਾਰ 145 ਵੋਟਾਂ ਨਾਲ ਅੱਗੇ ਹਨ।
ਚਾਰੇ ਪਾਸੇ ਬੈਰੀਕੇਡਿੰਗ, ਸਖ਼ਤ ਸੁਰੱਖਿਆ
ਇਸ ਵਾਰ ਪੁਲਿਸ ਨੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹੋਏ ਹਨ। ਚਾਰੇ ਪਾਸੇ ਬੈਰੀਕੇਡਿੰਗ ਹੈ। ਵੋਟਰਾਂ ਤੋਂ ਇਲਾਵਾ ਕਿਸੇ ਨੂੰ ਅੰਦਰ ਜਾਣ ਦੀ ਇਜਾਜ਼ਤ ਨਹੀਂ ਹੈ। ਮੋਬਾਈਲ ਫ਼ੋਨ ਵੀ ਅੰਦਰ ਨਹੀਂ ਲਿਜਾਇਆ ਜਾ ਸਕਦਾ। ਮੀਡੀਆ ਨੂੰ ਵੀ ਸਿਰਫ਼ ਬਾਹਰੋਂ ਕਵਰੇਜ ਦੀ ਇਜਾਜ਼ਤ ਹੈ। ਵੋਟਰਾਂ ਵਿੱਚ ਭਾਰੀ ਉਤਸ਼ਾਹ ਹੈ। ਸਵੇਰੇ 10 ਵਜੇ ਤੱਕ ਕਰੀਬ ਦੋ ਸੌ ਵੋਟਰਾਂ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ ਸੀ।

 

09:40 AM

ਪੰਚਕੂਲਾ ਵਿੱਚ ਫਾਇਰਿੰਗ ਦੌਰਾਨ ਲੜਕੀ ਸਮੇਤ ਤਿੰਨ ਜਣਿਆਂ ਦੀ ਮੌਤ ਦੀ ਖਬਰ ਸਾਹਮਣੇ ਆ ਰਹੀ ਹੈ। ਨਿੱਜੀ ਕੈਫੇ ਵਿੱਚ ਲੜਕੀ ਨੂੰ ਲੈ ਕੇ ਹੋਏ ਵਿਵਾਦ ਤੋਂ ਬਾਅਦ ਤਿੰਨ ਜਣਿਆਂ ਦੀ ਮੌਤ ਹੋ ਗਈ ਹੈ।

09:14 AM

ਮੋਹਾਲੀ ਦੇ ਸੋਹਾਣਾ ਵਿੱਚ ਇਮਾਰਤ ਡਿੱਗਣ ਦੇ ਮਾਮਲੇ ਵਿੱਚ ਨਾਮਜ਼ਦ ਦੋ ਵਿਅਕਤੀਆਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ।

07:04 AM

ਗੁਰਦਾਸਪੁਰ ਜ਼ਿਲ੍ਹੇ ਦੀ ਪੁਲਿਸ ਚੌਂਕੀ ਉਤੇ ਗ੍ਰੇਨੇਡ ਹਮਲਾ ਕਰਨ ਵਾਲੇ ਤਿੰਨ ਮੁਲਜ਼ਮਾਂ ਦਾ ਉੱਤਰ ਪ੍ਰਦੇਸ਼ ਦੇ ਪੀਲੀਭੀਤ ਵਿੱਚ ਪੁਲਿਸ ਮੁਕਾਬਲੇ ਦੌਰਾਨ ਢੇਰ ਕਰ ਦਿੱਤਾ ਗਿਆ ਹੈ।

06:59 AM

ਡੀਸੀ ਦਫਤਰਾਂ ਅੱਗੇ ਧਰਨਾ ਅੱਜ

ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ਉਤੇ ਕਿਸਾਨ ਅੱਜ ਡੀਸੀ ਦਫਤਰਾਂ ਅੱਗੇ ਰੋਸ ਧਰਨਾ ਦੇਣਗੇ।

Trending news