Lok Sabha Elections 2024: ਸ਼ਸ਼ੀ ਥਰੂਰ ਦਾ ਵੱਡਾ ਬਿਆਨ -'ਕਾਂਗਰਸ ਸਰਕਾਰ ਆਈ ਤਾਂ ਪਾਕਿਸਤਾਨ ਨਾਲ ਵਪਾਰ'
Advertisement
Article Detail0/zeephh/zeephh2265989

Lok Sabha Elections 2024: ਸ਼ਸ਼ੀ ਥਰੂਰ ਦਾ ਵੱਡਾ ਬਿਆਨ -'ਕਾਂਗਰਸ ਸਰਕਾਰ ਆਈ ਤਾਂ ਪਾਕਿਸਤਾਨ ਨਾਲ ਵਪਾਰ'

Shashi Tharoor on Cross Border Trade: 4 ਜੂਨ ਨੂੰ ਸਰਕਾਰ ਬਦਲਣ ਜਾ ਰਹੀ ਹੈ ਤੇ ਨਵੀਂ ਸਰਕਾਰ ਆਉਣ ਵਾਲੀ ਹੈ। ਇੰਡੀਆ ਦੀ ਜਿੱਤੇ ਹੋਵੇਗੀ। ਮਹਾਤਮਾ ਗਾਂਧੀ ਅਤੇ ਸਰਦਾਰ ਪਟੇਲ ਦੀ ਮੌਤ ਤੋਂ ਬਾਅਦ ਜਵਾਹਰ ਲਾਲ ਨਹਿਰੂ ਦੇ ਸਾਹਮਣੇ ਦੇਸ਼ ਨੂੰ ਸੰਭਾਲਣ ਦੀ ਵੱਡੀ ਚੁਣੌਤੀ ਸੀ ਪਰ ਉਨ੍ਹਾਂ ਨੇ ਇਹ ਕਰ ਦਿਖਾਇਆ।

 

Lok Sabha Elections 2024: ਸ਼ਸ਼ੀ ਥਰੂਰ ਦਾ ਵੱਡਾ ਬਿਆਨ -'ਕਾਂਗਰਸ ਸਰਕਾਰ ਆਈ ਤਾਂ ਪਾਕਿਸਤਾਨ ਨਾਲ ਵਪਾਰ'

Shashi Tharoor Statement On Pakistan/ਰੋਹਿਤ ਬਾਂਸਲ:  ਲੋਕ ਸਭਾ ਚੋਣਾਂ ਦੇ ਸੱਤਵੇਂ ਪੜਾਅ 'ਚ ਪੰਜਾਬ ਦੀਆਂ ਸਾਰੀਆਂ 13 ਸੀਟਾਂ 'ਤੇ ਵੋਟਾਂ ਪੈਣੀਆਂ ਹਨ। ਇਨ੍ਹਾਂ ਸੀਟਾਂ 'ਤੇ ਚੋਣ ਪ੍ਰਚਾਰ ਲਈ ਹੁਣ ਕਾਂਗਰਸ ਨੇਤਾ ਸ਼ਸ਼ੀ ਥਰੂਰ ਨੇ ਵੀ ਪਾਕਿਸਤਾਨ ਨੂੰ ਲੈ ਕੇ ਬਿਆਨ ਦਿੱਤਾ ਹੈ। ਸ਼ਸ਼ੀ ਥਰੂਰ ਨੇ ਕਿਹਾ ਹੈ ਕਿ ਕਾਂਗਰਸ ਪਾਕਿਸਤਾਨ ਨਾਲ ਵਪਾਰ ਲਈ ਨੀਤੀ ਬਦਲਣ ਲਈ ਤਿਆਰ ਹੈ। 

ਸ਼ਸ਼ੀ ਥਰੂਰ ਨੇ ਵੀ ਪਾਕਿਸਤਾਨ ਨੂੰ ਲੈ ਕੇ ਦਿੱਤਾ ਬਿਆਨ
ਥਰੂਰ ਨੇ ਕਿਹਾ ਕਿ ਪੁਲਵਾਮਾ ਹਮਲੇ ਤੋਂ ਬਾਅਦ ਮੋਦੀ ਸਰਕਾਰ ਨੇ ਪਾਕਿਸਤਾਨ ਨਾਲ ਵਪਾਰ ਬੰਦ ਕਰ ਦਿੱਤਾ ਸੀ ਪਰ ਅਸੀਂ ਇਸ ਨੀਤੀ ਦੀ ਸਮੀਖਿਆ ਕਰਾਂਗੇ ਅਤੇ ਇਸ ਨੂੰ ਬਦਲਾਂਗੇ। ਵਪਾਰੀਆਂ ਦੇ ਹਿੱਤਾਂ ਦਾ ਹਵਾਲਾ ਦਿੰਦੇ ਹੋਏ ਥਰੂਰ ਨੇ ਕਿਹਾ ਕਿ ਕਸਟਮ ਡਿਊਟੀ ਲਈ ਨੀਤੀ ਦੀ ਸਮੀਖਿਆ ਕੀਤੀ ਜਾਵੇਗੀ।

ਇਹ ਵੀ ਪੜ੍ਹੋ: Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ

ਇਸ ਦੌਰਾਨ ਸ਼ਸ਼ੀ ਥਰੂਰ ਨੇ ਕਿਹਾ ਹੈ ਇਹ ਲੋਕ 400 ਇਸ ਲਈ ਮੰਗ ਰਹੇ ਹਨ ਕਿਉਂਕਿ ਉਹ ਚਾਹੁੰਦੇ ਹਨ ਕਿ ਸੰਵਿਧਾਨ ਬਦਲਿਆ ਜਾਵੇ ਅਤੇ ਉਨ੍ਹਾਂ ਨੂੰ ਕਿਸੇ ਹੋਰ ਪਾਰਟੀ ਦੀ ਲੋੜ ਨਹੀਂ ਹੈ।  ਇਸ ਤੋਂ ਪਹਿਲਾਂ ਜਦੋਂ ਸੰਵਿਧਾਨ ਬਦਲਿਆ ਗਿਆ ਸੀ ਤਾਂ ਦੇਸ਼ ਦੀਆਂ ਸਾਰੀਆਂ ਪਾਰਟੀਆਂ ਨੇ ਮਿਲ ਕੇ ਇਸ ਨੂੰ ਬਦਲਿਆ ਸੀ। ਅੱਜ ਕੱਲ੍ਹ ਸੰਸਦ ਸਿਰਫ਼ ਨੋਟਿਸ ਬੋਰਡ ਬਣ ਕੇ ਰਹਿ ਗਈ ਹੈ ਕਿਉਂਕਿ ਬਿੱਲ ਕਿਸੇ ਕਮੇਟੀ ਕੋਲ ਨਹੀਂ ਜਾਂਦੇ। 

ਪੀਐਮ ਮਹਿੰਗਾਈ ਅਤੇ ਮਨੀਪੁਰ ਦੀ ਗੱਲ ਕਰਨ ਨੂੰ ਤਿਆਰ ਨਹੀਂ
ਪੀਐਮ ਮੁਸਲਮਾਨਾਂ, ਮੁੱਲਾਂ, ਮੁਜਰੇ, ਮੰਗਲਸੂਤਰ ਦੀ ਗੱਲ ਕਰ ਰਹੇ ਹਨ ਪਰ ਪੀਐਮ ਮਹਿੰਗਾਈ ਅਤੇ ਮਨੀਪੁਰ ਦੀ ਗੱਲ ਕਰਨ ਨੂੰ ਤਿਆਰ ਨਹੀਂ ਹਨ। ਅੱਜ ਦੇਸ਼ ਵਿੱਚ ਬੇਰੁਜ਼ਗਾਰੀ ਹੈ ਪਰ ਇਸ ਦੀ ਕੋਈ ਗੱਲ ਨਹੀਂ, ਸਿਰਫ਼ ਮੰਦਰ ਦੀ ਗੱਲ ਹੋ ਰਹੀ ਹੈ। ਸਰਕਾਰ ਦਾ ਕੰਮ ਮੰਦਰ ਬਣਾਉਣਾ ਨਹੀਂ ਹੈ, ਸਰਕਾਰ ਦਾ ਕੰਮ ਲੋਕਾਂ ਦੀ ਜ਼ਿੰਦਗੀ ਨੂੰ ਬਿਹਤਰ ਬਣਾਉਣਾ ਹੈ। ਜੇਕਰ 10 ਸਾਲਾਂ 'ਚ ਕੋਈ ਪਰਿਵਾਰ ਖੁਸ਼ ਨਹੀਂ ਹੋਇਆ ਤਾਂ ਲੋਕ ਸਰਕਾਰ ਨੂੰ ਕਿਉਂ  ਮੌਕੇ ਦੇਣ। ਪ੍ਰਧਾਨ ਮੰਤਰੀ ਨੇ ਰਾਹੁਲ ਗਾਂਧੀ ਅਤੇ ਕੇਜਰੀਵਾਲ ਬਾਰੇ ਜੋ ਕਿਹਾ ਉਹ ਗਲਤ ਹੈ। ਰਾਹੁਲ ਗਾਂਧੀ ਨੇ ਪਾਕਿਸਤਾਨ ਬਾਰੇ ਇਹ ਕਦੋਂ ਕਿਹਾ, ਸਾਨੂੰ ਆਪਣੇ ਲੋਕਾਂ ਦੇ ਸਹਿਯੋਗ ਦੀ ਲੋੜ ਹੈ।

ਈ.ਵੀ.ਐਮ ਦੇ ਮੁੱਦੇ 'ਤੇ
ਸ਼ਸ਼ੀ ਥਰੂਰ ਨੇ ਕਿਹਾ ਹੈ ਕਿ ਅਸੀਂ ਅਦਾਲਤ ਦਾ ਅਪਮਾਨ ਨਹੀਂ ਕਰਨਾ ਚਾਹੁੰਦੇ ਪਰ ਚੋਣ ਕਮਿਸ਼ਨ ਦੀ ਸਾਖ ਨੂੰ ਢਾਹ ਲਾਉਣ ਦੀ ਕੋਈ ਲੋੜ ਨਹੀਂ, ਡਾਟਾ ਜਾਰੀ ਕਰਨ 'ਚ ਦੇਰੀ ਕਰਨ ਦੀ ਲੋੜ ਨਹੀਂ, ਡਾਟਾ ਨੂੰ ਲੰਬੇ ਸਮੇਂ ਤੱਕ ਕਿਉਂ ਛੁਪਾ ਕੇ ਰੱਖਿਆ ਜਾਂਦਾ ਹੈ। ਭਾਜਪਾ ਨੇ ਪੰਜਾਬ ਦੇ ਕਿਸਾਨਾਂ ਨੂੰ ਅੱਤਵਾਦੀ ਕਿਹਾ ਅਤੇ ਕਿਹਾ ਕਿ ਉਹ ਦੇਸ਼ ਨੂੰ ਵੰਡ ਰਹੇ ਹਨ, ਇਹ ਗਲਤ ਹੈ, ਸਾਨੂੰ ਵਿਰੋਧ ਕਰਨ ਦਾ ਅਧਿਕਾਰ ਹੈ। ਅਸੀਂ ਗਠਜੋੜ ਦੇ ਸ਼ੁਰੂਆਤੀ ਦਿਨਾਂ ਵਿੱਚ ਕਿਹਾ ਸੀ ਕਿ ਗਠਜੋੜ ਵੱਖ-ਵੱਖ ਰਾਜਾਂ ਵਿੱਚ ਵੱਖ-ਵੱਖ ਤਰੀਕਿਆਂ ਨਾਲ ਕੀਤਾ ਜਾਵੇਗਾ, ਜਿਸ ਤਰ੍ਹਾਂ ਇੰਡੀਆ ਦਾ ਗਠਜੋੜ ਪੰਜਾਬ ਅਤੇ ਦਿੱਲੀ ਵਿੱਚ ਕੀਤਾ ਗਿਆ ਸੀ। ਅਸੀਂ ਚਾਹੁੰਦੇ ਹਾਂ ਕਿ ਪੰਡਿਤ ਨਹਿਰੂ ਜੀ ਦੀਆਂ ਗੱਲ੍ਹਾਂ ਨੂੰ ਲਾਗੂ ਕੀਤਾ ਜਾਵੇ ਜੋ ਪੰਡਿਤ ਨਹਿਰੂ ਜੀ ਨੇ ਲੋਕਤੰਤਰ ਨੂੰ ਵਧਾਉਣ ਲਈ ਕੀਤਾ ਸੀ।

ਇਹ ਵੀ ਪੜ੍ਹੋ: Liquor Shops Closed: ਪੀਣ ਵਾਲੇ ਸ਼ੌਕੀਨਾਂ ਲਈ ਵੱਡੀ ਖ਼ਬਰ! ਇੰਨੇ ਦਿਨ ਬੰਦ ਰਹਿਣਗੇ ਸ਼ਰਾਬ ਦੇ ਠੇਕੇ

ਅਮਿਤ ਸ਼ਾਹ ਨੇ ਪੰਜਾਬ ਨੂੰ 'ਆਪ' ਨੂੰ ATM ਕਿਹਾ, ਇਸ 'ਤੇ ਸਾਡੀ ਕੋਈ ਪ੍ਰਤੀਕਿਰਿਆ ਨਹੀਂ ਹੈ। ਗੱਠਜੋੜ ਸਰਕਾਰ ਨੇ ਇਸ ਦੇਸ਼ ਵਿੱਚ 1991 ਤੋਂ 2000 ਤੱਕ ਸਭ ਤੋਂ ਵਧੀਆ ਕੰਮ ਕੀਤਾ ਹੈ, ਭਾਰਤ ਦੀ ਆਰਥਿਕ ਸਥਿਤੀ ਸਭ ਤੋਂ ਵਧੀਆ ਰਹੀ ਹੈ ਅਤੇ ਇਸ ਪੂਰੇ ਸਮੇਂ ਦੌਰਾਨ ਗੱਠਜੋੜ ਸਰਕਾਰ ਆਰਥਿਕ ਪੱਖੋਂ ਚੰਗੀ ਸਥਿਤੀ ਵਿੱਚ ਰਹੀ ਹੈ।

-ਭਾਰਤ ਅਤੇ ਚੀਨ 65 ਥਾਵਾਂ 'ਤੇ ਇਕੱਠੇ ਗਸ਼ਤ ਕਰਦੇ ਹਨ ਪਰ ਅੱਜ ਚੀਨ ਨੇ 26 ਥਾਵਾਂ 'ਤੇ ਆਪਣੀ ਇਮਾਰਤ ਬਣਾ ਲਈ ਹੈ। ਅੱਜ ਚੀਨ ਨਾਲ ਵਪਾਰ ਪਹਿਲਾਂ ਨਾਲੋਂ 3 ਗੁਣਾ ਵੱਧ ਗਿਆ ਹੈ, ਕੀ ਇਹ 56 ਇੰਚ ਦੀ ਛਾਤੀ ਹੈ, ਜਿਸ ਨੇ 10 ਸਾਲਾਂ ਵਿੱਚ POK ਲਈ ਕੁਝ ਨਹੀ ਕੀਤਾ ਤੇ ਅੱਜ ਇਸ POK ਬਾਰੇ ਗੱਲ ਕਰ ਰਹੇ ਹਨ ?

Trending news