Panchkula News: ਮਰਹੂਮ ਸੁਦੇਸ਼ ਭੰਡਾਰੀ ਦੀ ਯਾਦ ਵਿੱਚ ਸੁਦੇਸ਼ ਭੰਡਾਰੀ ਚੈਰੀਟੇਬਲ ਟਰੱਸਟ ਵੱਲੋਂ 1 ਜੁਲਾਈ ਤੋਂ 15 ਜੁਲਾਈ ਤੱਕ ਸੀਪੀਆਰ ਸਿਖਲਾਈ ਕੈਂਪ ਤੇ ਨਸ਼ਾ ਛੁਡਾਊ ਮੁਹਿੰਮ ਵਿੱਢੀ ਗਈ। ਅੱਜ ਸਮਾਪਤੀ ਸਮਾਗਮ ਦੌਰਾਨ ਕਈ ਸੰਸਥਾਵਾਂ ਦਾ ਨਿੱਘਾ ਸਨਮਾਨ ਕੀਤਾ ਗਿਆ।
Trending Photos
Panchkula News: ਮਰਹੂਮ ਸੁਦੇਸ਼ ਭੰਡਾਰੀ (Sudesh Bhandari) ਦੀ ਯਾਦ ਵਿੱਚ ਸੁਦੇਸ਼ ਭੰਡਾਰੀ ਚੈਰੀਟੇਬਲ ਟਰੱਸਟ ਵੱਲੋਂ 1 ਜੁਲਾਈ ਤੋਂ 15 ਜੁਲਾਈ ਤੱਕ ਜ਼ਿਲ੍ਹਾ ਪੰਚਕੂਲਾ ਵਿੱਚ ਵੱਖ-ਵੱਖ ਥਾਵਾਂ ’ਤੇ ਸੀਪੀਆਰ ਸਿਖਲਾਈ ਕੈਂਪ (CPR Training Camp) ਅਤੇ ਨਸ਼ਾ ਛੁਡਾਊ ਮੁਹਿੰਮ ਵਿੱਢੀ ਗਈ। ਐਤਵਾਰ ਸ਼ਾਮ ਨੂੰ ਪੰਚਕੂਲਾ ਦੇ ਸੈਕਟਰ-4 ਸਥਿਤ ਪਾਰਕ ਵਿੱਚ ਵਿਸ਼ਾਲ ਸਮਾਪਤੀ ਸਮਾਗਮ ਕਰਵਾਇਆ ਗਿਆ।
ਇਸ ਸਮਾਗਮ ਵਿੱਚ ਗਿਆਨ ਚੰਦ ਗੁਪਤਾ ਬਤੌਰ ਮੁੱਖ ਮਹਿਮਾਨ ਦੇ ਤੌਰ ਉਤੇ ਪੁੱਜੇ। ਇਸ ਮੌਕੇ ਉਨ੍ਹਾਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਅਜਿਹੇ ਕੈਂਪ ਹਮੇਸ਼ਾ ਲੱਗਦੇ ਰਹਿਣੇ ਚਾਹੀਦੇ ਹਨ ਤਾਂ ਕਿ ਲੋਕਾਂ ਨੂੰ ਸੀਪੀਆਰ ਦੀ ਬਾਰੀਕੀ ਨਾਲ ਜਾਣਕਾਰੀ ਹੋਵੇ। ਉਨ੍ਹਾਂ ਨੇ ਅੱਗੇ ਕਿਹਾ ਕਿ ਸੀਪੀਆਰ ਦੀ ਸਿਖਲਾਈ ਨਾਲ ਅਸੀਂ ਮੌਕਾ ਰਹਿੰਦੇ ਕੀਮਤੀ ਜਾਨਾਂ ਬਚਾ ਸਕਦੇ ਹਾਂ।
ਇਸ ਦੌਰਾਨ ਆਯੋਜਕ ਤਰੁਣ ਭੰਡਾਰੀ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਦਾ ਇਸ ਪਾਰਕ ਵਿੱਚ ਦੇਹਾਂਤ ਹੋ ਗਿਆ ਸੀ ਉਦੋਂ ਉਨ੍ਹਾਂ ਨੂੰ ਸੀਪੀਆਰ ਸਬੰਧੀ ਕੋਈ ਜਾਣਕਾਰੀ ਨਹੀਂ ਸੀ, ਜਿਸ ਕਾਰਨ ਉਨ੍ਹਾਂ (ਸੁਦੇਸ਼ ਭੰਡਾਰੀ) ਦੀ ਜਾਨ ਚਲੀ ਗਈ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਅਹਿਦ ਲਿਆ ਕਿ ਸੀਪੀਆਰ ਦੀ ਵੱਧ ਤੋਂ ਵੱਧ ਲੋਕਾਂ ਨੂੰ ਜਾਣਕਾਰੀ ਦਿੱਤੀ ਜਾਵੇਗੀ। ਇਸ ਤੋਂ ਬਾਅਦ ਉਨ੍ਹਾਂ ਨੇ ਸੀਪੀਆਰ ਦੀ ਸਿਖਲਾਈ ਲਈ ਕੈਂਪ ਲਗਾਉਣੇ ਸ਼ੁਰੂ ਕਰ ਦਿੱਤੇ।
ਇਸ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਸੀਪੀਆਰ ਪ੍ਰਕਿਰਿਆ ਦਾ ਇਸਤੇਮਾਲ ਐਮਰਜੈਂਸੀ ਵਿੱਚ ਕੀਤਾ ਜਾਂਦਾ ਹੈ ਜਦੋਂ ਕਿਸੇ ਵਿਅਕਤੀ ਦਾ ਸਾਹ ਲੈਣਾ ਜਾਂ ਦਿਲ ਦੀ ਧੜਕਣ ਰੁਕ ਜਾਂਦੀ ਹੈ। ਬੇਹੋਸ਼ ਲੋਕਾਂ ਨੂੰ ਸੀਪੀਆਰ ਰਾਹੀਂ ਇਲਾਜ ਦਿੱਤਾ ਜਾਂਦਾ ਹੈ। ਸੀਪੀਆਰ ਦੀ ਸਿਖਲਾਈ ਨਾਲ ਕੀਮਤਾਂ ਨੂੰ ਸਮਾਂ ਰਹਿੰਦੇ ਬਚਾਇਆ ਜਾ ਸਕਦਾ ਹੈ।
ਇਹ ਵੀ ਪੜ੍ਹੋ : Sultanpur Lodhi News: ਪੰਜਾਬੀਆਂ ਦੀ ਅਨੋਖੀ ਪਹਿਲ! ਹੜ੍ਹ ਪ੍ਰਭਾਵਿਤ ਕਿਸਾਨਾਂ ਲਈ ਲਾਈ ਕਰੀਬ 250 ਏਕੜ ਝੋਨੇ ਦੀ ਪਨੀਰੀ
ਉਨ੍ਹਾਂ ਅਨੁਸਾਰ ਭਵਿੱਖ ਵਿੱਚ ਵੀ ਅਜਿਹੇ ਕੈਂਪ ਰਾਜ ਭਰ ਵਿੱਚ ਲਗਾਏ ਜਾਣਗੇ। ਇਸ ਦੌਰਾਨ ਸੀਪੀਆਰ ਸਿਖਲਾਈ ਕੈਂਪ ਤੇ ਨਸ਼ਾ ਛੁਡਾਊ ਮੁਹਿੰਮ ਵਿੱਚ ਵੱਡਮੁੱਲਾ ਯੋਗਦਾਨ ਪਾਉਣ ਲਈ ਸਮਾਜਿਕ ਤੇ ਵਿੱਦਿਅਕ ਸੰਸਥਾਵਾਂ ਦੇ ਨੁਮਾਇੰਦਿਆਂ ਨੂੰ ਸਨਮਾਨਿਤ ਕੀਤਾ ਗਿਆ ਤੇ ਭਲਾਈ ਕਾਰਜਾਂ ਲਈ ਉਨ੍ਹਾਂ ਦੀ ਹੌਸਲਾ ਅਫਜ਼ਾਈ ਕੀਤੀ ਗਈ।
ਇਹ ਵੀ ਪੜ੍ਹੋ : Jammu Kashmir News: ਅਮਰਨਾਥ ਯਾਤਰਾ 'ਤੇ ਆਈ ਮਹਿਲਾ ਸ਼ਰਧਾਲੂ ਦੀ ਪੱਥਰ ਲੱਗਣ ਨਾਲ ਹੋਈ ਮੌਤ