Ludhiana News: ਸ਼ਹੀਦ ਭਗਤ ਸਿੰਘ ਦੇ ਨਾਲ ਫਾਂਸੀ ਉਪਰ ਲਟਕਾਏ ਗਏ ਸ਼ਹੀਦ ਸੁਖਦੇਵ ਥਾਪਰ ਦੇ ਵੰਸ਼ਜ ਨਾਲ ਦੀਵਾਲੀ ਵਾਲੇ ਦਿਨ ਹੋਈ ਲੁੱਟ ਦੇ ਮਾਮਲੇ ਵਿੱਚ ਇੱਕ ਵਫਦ ਪੁਲਿਸ ਕਮਿਸ਼ਨਰ ਨੂੰ ਮੰਗ ਪੱਤਰ ਦੇਣ ਲਈ ਪੁੱਜਿਆ।
Trending Photos
Ludhiana News: ਸ਼ਹੀਦ ਭਗਤ ਸਿੰਘ ਦੇ ਨਾਲ ਫਾਂਸੀ ਉਪਰ ਲਟਕਾਏ ਗਏ ਸ਼ਹੀਦ ਸੁਖਦੇਵ ਥਾਪਰ ਦੇ ਵੰਸ਼ਜ ਨਾਲ ਦੀਵਾਲੀ ਵਾਲੇ ਦਿਨ ਹੋਈ ਲੁੱਟ ਦੇ ਮਾਮਲੇ ਵਿੱਚ ਇੱਕ ਵਫਦ ਪੁਲਿਸ ਕਮਿਸ਼ਨਰ ਨੂੰ ਮੰਗ ਪੱਤਰ ਦੇਣ ਲਈ ਪੁੱਜਿਆ। ਇਸ ਦੌਰਾਨ ਵਫਦ ਨੇ ਚਿਤਾਵਨੀ ਦਿੱਤੀ ਕਿ 8 ਦਿਨ ਬੀਤੇ ਜਾਣ ਉਤੇ ਵੀ ਮੁਲਜ਼ਮ ਨਹੀਂ ਫੜ੍ਹੇ ਗਏ। ਜੇ ਆਉਣ ਵਾਲੇ ਅੱਠ ਦਿਨਾਂ ਵਿੱਚ ਨਹੀਂ ਫੜੇ ਜਾਂਦੇ ਤਾਂ ਭੁੱਖ ਹੜਤਾਲ ਕੀਤੀ ਜਾਵੇਗੀ।
ਲੁਧਿਆਣਾ ਵਿੱਚ ਬੀਤੇ ਦਿਨੀਂ ਹੌਜ਼ਰੀ ਕਾਰੋਬਾਰੀ ਨੂੰ ਲੁਟੇਰਿਆਂ ਨੇ ਅਗਵਾ ਕਰ ਪੰਜ ਕਰੋੜ ਦੀ ਫਿਰੌਤੀ ਮੰਗੀ ਗਈ ਸੀ ਤੇ ਪੱਟ ਵਿੱਚ ਗੋਲੀ ਮਾਰ ਸੁੱਟ ਗਏ ਸਨ। ਜ਼ਖ਼ਮੀ ਕਾਰੋਬਾਰੀ ਦਾ ਇਲਾਜ ਡੀਐਮਸੀ ਹਸਪਤਾਲ ਵਿੱਚ ਚੱਲ ਰਿਹਾ ਹੈ ਪਰ ਤਕਰੀਬਨ 36 ਘੰਟੇ ਬੀਤ ਜਾਣ ਤੋਂ ਬਾਅਦ ਵੀ ਪੁਲਿਸ ਦੇ ਹੱਥ ਖਾਲੀ ਨਜ਼ਰ ਆ ਰਹੇ ਹਨ। ਇਸ ਨੂੰ ਲੈ ਕੇ ਹੁਣ ਹੌਜਰੀ ਕਾਰੋਬਾਰੀਆਂ ਵੱਲੋਂ ਵੀ ਕਾਨੂੰਨ ਵਿਵਸਥਾ ਉਪਰ ਸਵਾਲ ਖੜ੍ਹੇ ਕਰਨੇ ਸ਼ੁਰੂ ਕਰ ਦਿੱਤੇ ਗਏ ਹਨ। ਉੱਥੇ ਹੀ ਦੀਵਾਲੀ ਵਾਲੇ ਦਿਨ ਪਟਾਕਾ ਕਾਰੋਬਾਰੀ ਤੇ ਸ਼ਹੀਦ ਸੁਖਦੇਵ ਥਾਪਰ ਦੇ ਵੰਸ਼ਜ ਵੀ ਅੱਜ ਪੁਲਿਸ ਕਮਿਸ਼ਨਰ ਨੂੰ ਮੰਗ ਪੱਤਰ ਦੇਣ ਪਹੁੰਚੇ। ਜਿੱਥੇ ਅੱਠ ਦਿਨ ਬੀਤ ਜਾਣ ਉਤੇ ਵੀ ਉਨ੍ਹਾਂ ਨੇ ਕਿਹਾ ਕਿ ਪੁਲਿਸ ਦੇ ਹੱਥ ਖਾਲੀ ਹਨ।
ਇਸ ਮੌਕੇ ਬੋਲਦੇ ਹੋਏ ਸ਼ਹੀਦ ਸੁਖਦੇਵ ਥਾਪਰ ਦੇ ਵੰਸ਼ਜ ਅਸ਼ੋਕ ਥਾਪਰ ਨੇ ਕਿਹਾ ਕਿ ਉਨ੍ਹਾਂ ਦੇ ਨਾਲ ਅੱਜ ਤੋਂ ਅੱਠ ਦਿਨ ਪਹਿਲਾਂ ਤਕਰੀਬਨ 4 ਲੱਖ ਦੇ ਕਰੀਬ ਲੁੱਟ ਹੋਈ ਸੀ ਅਤੇ ਅੱਠ ਦਿਨ ਬੀਤ ਜਾਣ ਬਾਅਦ ਵੀ ਪੁਲਿਸ ਦੇ ਹੱਥ ਖਾਲੀ ਹਨ। ਉਨ੍ਹਾਂ ਨੇ ਕਿਹਾ ਕਿ ਉਹ ਅੱਜ ਪੁਲਿਸ ਕਮਿਸ਼ਨਰ ਲੁਧਿਆਣਾ ਨੂੰ ਮੰਗ ਪੱਤਰ ਦੇਣ ਲਈ ਪਹੁੰਚੇ ਸਨ। ਉਨ੍ਹਾਂ ਕਿਹਾ ਕਿ ਉਹ ਅੱਠ ਦਿਨ ਦਾ ਸਮਾਂ ਹੋਰ ਲੁਧਿਆਣਾ ਪੁਲਿਸ ਨੂੰ ਦਿੰਦੇ ਹਨ ਜੇਕਰ ਪੁਲਿਸ ਮੁਲਜ਼ਮਾਂ ਨੂੰ ਫੜਨ ਵਿੱਚ ਨਕਾਮ ਰਹਿੰਦੀ ਹੈ ਤਾਂ ਉਹ ਭੁੱਖ ਹੜਤਾਲ ਕਰਨਗੇ।
ਉਨ੍ਹਾਂ ਨੇ ਮੁੱਖ ਮੰਤਰੀ ਪੰਜਾਬ ਨੂੰ ਵੀ ਸ਼ਹੀਦ ਸੁਖਦੇਵ ਥਾਪਰ ਦੀ ਜਨਮ ਸਥਲ ਉੱਪਰ ਨਾ ਪਹੁੰਚਣ ਉਤੇ ਨਿਸ਼ਾਨਾ ਸਾਧਦੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਜਨਮ ਸਥਾਨ ਤੇ ਸ਼ਹੀਦ ਊਧਮ ਸਿੰਘ ਦੇ ਪਿੰਡ ਜਾ ਸਕਦੇ ਹਨ ਤਾਂ ਸ਼ਹੀਦ ਸੁਖਦੇਵ ਥਾਪਰ ਜੀ ਦੇ ਜਨਮ ਸਥਾਨ ਉਪਰ ਕਿਉਂ ਨਹੀਂ ਆ ਸਕਦੇ।
ਉੱਥੇ ਹੀ ਹਾਜ਼ਰ ਕਾਰੋਬਾਰੀਆਂ ਨੇ ਵੀ ਪੰਜਾਬ ਵਿੱਚ ਸਹਿਮ ਦਾ ਮਾਹੌਲ ਦੱਸਿਆ ਤੇ ਕਿਹਾ ਕਿ ਆਏ ਦਿਨ ਪੰਜਾਬ ਵਿੱਚ ਲੁੱਟ ਖੋਹ ਦੀਆਂ ਵਾਰਦਾਤਾਂ ਹੋ ਰਹੀਆਂ ਹਨ। ਇੰਨਾ ਹੀ ਨਹੀਂ ਉਨ੍ਹਾਂ ਨੇ ਕਿਹਾ ਕਿ ਉਹ ਲੁੱਟ ਦੇ ਮਾਮਲੇ ਵਿੱਚ ਜ਼ਖ਼ਮੀ ਕਾਰੋਬਾਰੀ ਦਾ ਹਾਲ ਜਾਨਣ ਵਾਸਤੇ ਡੀਐਮਸੀ ਹਸਪਤਾਲ ਪਹੁੰਚੇ ਸਨ ਤਾਂ ਉੱਥੇ ਉਨ੍ਹਾਂ ਦਾ ਇੱਕ ਹੋਰ ਮਿੱਤਰ ਵੀ ਦਾਖਲ ਸੀ ਜਿਸ ਦੇ ਨਾਲ ਵੀ ਅਜਿਹੀ ਹੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ : Stubble Burning News: ਪੰਜਾਬ 'ਚ ਨਹੀਂ ਰੁਕ ਰਿਹਾ ਪਰਾਲੀ ਸਾੜਨ ਦਾ ਸਿਲਸਿਲਾ; ਫ਼ਰੀਦਕੋਟ 'ਚ 15 ਹੋਰ ਕੇਸ ਦਰਜ
ਲੁਧਿਆਣਾ ਤੋਂ ਭਰਤ ਸ਼ਰਮਾ ਦੀ ਰਿਪੋਰਟ