Mohali News: ਪੁਲਿਸ ਮੁਤਾਬਕ, ਮੁਲਜ਼ਮ ਸੋਸ਼ਲ ਮੀਡੀਆ ਰਾਹੀਂ ਵਿਦੇਸ਼ ਦੇ ਸੁਪਨੇ ਦਿਖਾ ਕੇ ਭੋਲੇ ਭਾਲੇ ਲੋਕਾਂ ਨਾਲ ਠੱਗੀ ਮਾਰਦੇ ਸਨ। ਦੱਸਣਯੋਗ ਹੈ ਕਿ ਪਿਛਲੇ ਸਾਲ ਹੀ ਅਰਪਨਾ ਸਗੋਤਰਾ ਦੇ ਨਾਲ-ਨਾਲ ਉਸ ਦੇ ਪੁੱਤਰ ਕੁਨਾਲ ਜੋ ਕਿ ਪੇਸ਼ੇ ਤੋਂ ਵਕੀਲ ਹੈ ਉਸ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਦਾ ਪਤੀ ਪਹਿਲਾਂ ਤੋਂ ਹੀ ਠੱਗੀ ਦੇ ਮਾਮਲਿਆਂ 'ਚ ਜੇਲ੍ਹ 'ਚ ਬੰਦ ਸੀ।
Trending Photos
Mohali News(ਮਨੀਸ਼ ਸ਼ੰਕਰ): ਮੋਹਾਲੀ ਪੁਲਿਸ ਨੇ ਅਜਿਹੇ ਜੋੜੇ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਵਿਦੇਸ਼ ਭੇਜਣ ਦੇ ਨਾਂ ’ਤੇ ਭੋਲੇ-ਭਾਲੇ ਲੋਕਾਂ ਨਾਲ ਠੱਗੀ ਕਰਦਾ ਸੀ। ਮੁਲਜ਼ਮਾਂ ਨੂੰ ਨਾਭਾ ਦੀ ਨਵੀਂ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਕੇ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਦੇ ਖ਼ਿਲਾਫ਼ ਥਾਣਾ ਸੋਹਾਣਾ ’ਚ 25 ਮਾਮਲੇ ਦਰਜ ਹਨ। ਇਹ ਠੱਗ ਭੋਲੇ-ਭਾਲੇ ਲੋਕਾਂ ਨੂੰ ਵਿਦੇਸ਼ ਭੇਜਣ ਦੇ ਨਾਂ ’ਤੇ ਪਰਿਵਾਰਾਂ ਸਣੇ ਵੀਜ਼ਾ ਤੇ ਵਿਜ਼ੀਟਰ ਵੀਜ਼ਾ ਦਾ ਵਾਅਦਾ ਕਰ ਕੇ ਠੱਗੀ ਕਰਦਾ ਸੀ। ਹਾਲੇ ਤੱਕ ਜੋੜੇ ਨੇ ਲੋਕਾਂ ਤੋਂ ਕਰੀਬ 5 ਕਰੋੜ ਰੁਪਏ ਦੀ ਠੱਗੀ ਕੀਤੀ ਹੈ। ਪੁਲਸ ਮੁਲਜ਼ਮਾਂ ਤੋਂ ਪੁੱਛਗਿੱਛ ਕਰ ਰਹੀ ਹੈ। ਸੂਤਰਾਂ ਅਨੁਸਾਰ ਅਰਪਣਾ ਮਿਸ ਚੰਡੀਗੜ੍ਹ ਰਹਿ ਚੁੱਕੀ ਹੈ, ਜਿਸ ਕਾਰਨ ਉਹ ਟ੍ਰਾਈਸਿਟੀ ’ਚ ਕਾਫ਼ੀ ਮਸ਼ਹੂਰ ਰਹੀ ਹੈ।
ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਸਿਟੀ ਮੋਹਾਲੀ, ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਮੁਲਜ਼ਮ ਪਤੀ-ਪਤਨੀ ਨੂੰ ਅਦਾਲਤ ਦੀ ਇਜਾਜ਼ਤ ਨਾਲ ਪ੍ਰੋਡਕਸ਼ਨ ਵਾਰੰਟ ’ਤੇ ਨਾਭਾ ਜੇਲ੍ਹ ਚੋਂ ਮੁਹਾਲੀ ਲਿਆ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਿਸ ਮੁਤਾਬਕ, ਮੁਲਜ਼ਮ ਸੋਸ਼ਲ ਮੀਡੀਆ ਰਾਹੀਂ ਵਿਦੇਸ਼ ਦੇ ਸੁਪਨੇ ਦਿਖਾ ਕੇ ਭੋਲੇ ਭਾਲੇ ਲੋਕਾਂ ਨਾਲ ਠੱਗੀ ਮਾਰਦੇ ਸਨ। ਦੱਸਣਯੋਗ ਹੈ ਕਿ ਪਿਛਲੇ ਸਾਲ ਹੀ ਅਰਪਨਾ ਸਗੋਤਰਾ ਦੇ ਨਾਲ-ਨਾਲ ਉਸ ਦੇ ਪੁੱਤਰ ਕੁਨਾਲ ਜੋ ਕਿ ਪੇਸ਼ੇ ਤੋਂ ਵਕੀਲ ਹੈ ਉਸ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਦਾ ਪਤੀ ਪਹਿਲਾਂ ਤੋਂ ਹੀ ਠੱਗੀ ਦੇ ਮਾਮਲਿਆਂ 'ਚ ਜੇਲ੍ਹ 'ਚ ਬੰਦ ਸੀ।
ਮੋਹਾਲੀ ਪੁਲਿਸ ਅਨੁਸਾਰ ਮਿਸਿਜ਼ ਚੰਡੀਗੜ੍ਹ ਨੇ ਆਪਣੇ ਪਤੀ ਸੰਜੇ ਨਾਲ ਮਿਲ ਕੇ ਸੈਕਟਰ 106 ਵਿੱਚ ਇਮੀਗ੍ਰੇਸ਼ਨ ਦਫ਼ਤਰ ਖੋਲ੍ਹਿਆ ਹੋਇਆ ਸੀ। ਜਿੱਥੇ ਉਹ ਲੋਕਾਂ ਨੂੰ ਵਿਦੇਸ਼ ਭੇਜਣ ਦੇ ਨਾਂ ਉੱਤੇ ਠੱਗੀ ਕਰਦੇ ਸਨ। ਇਹ ਲੋਕਾਂ ਤੋਂ ਪੈਸੇ ਲੈ ਲੈਂਦੇ ਸਨ ਪਰ ਉਨ੍ਹਾਂ ਨੂੰ ਵਿਦੇਸ਼ ਨਹੀਂ ਭੇਜਿਆ ਜਾਂਦਾ ਸੀ। ਕਈ ਲੋਕਾਂ ਨੇ ਇਹਨਾਂ ਖਿਲਾਫ ਮਾਮਲੇ ਦਰਜ ਕਰਵਾਏ ਹਨ। ਕੁੱਲ੍ਹ ਮਿਲਾ ਕੇ ਪੁਲਿਸ ਕੋਲ ਮੁਲਜ਼ਮ ਪਤੀ-ਪਤਨੀ ਖਿਲਾਫ 25 ਮਾਮਲੇ ਦਰਜ ਹਨ ਅਤੇ 5 ਕਰੋੜ ਤੋਂ ਵੱਧ ਰੁਪਏ ਗਬਨ ਕਰਨ ਦਾ ਮੁਲਜ਼ਮਾਂ ਉੱਤੇ ਇਲਜ਼ਾਮ ਹੈ, ਜਿਸ ਸਬੰਧੀ ਹੁਣ ਮੋਹਾਲੀ ਪੁਲਿਸ ਪੜਤਾਲ ਕਰੇਗੀ।