ਅੰਮ੍ਰਿਤਸਰ ਪੁਲਿਸ ਨੇ CIA ਸਟਾਫ ਦਾ ਕਰਮਚਾਰੀ ਬਣ ਕੇ ਰਿਸ਼ਵਤ ਮੰਗਣ ਵਾਲਾ ਏ.ਐਸ.ਆਈ ਕਾਬੂ
Advertisement
Article Detail0/zeephh/zeephh2636239

ਅੰਮ੍ਰਿਤਸਰ ਪੁਲਿਸ ਨੇ CIA ਸਟਾਫ ਦਾ ਕਰਮਚਾਰੀ ਬਣ ਕੇ ਰਿਸ਼ਵਤ ਮੰਗਣ ਵਾਲਾ ਏ.ਐਸ.ਆਈ ਕਾਬੂ

Amritsar News: ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸਦੇ, ਘਰ ਵਿੱਚ ਦਾਖਲ ਹੋਣ ਵਾਲੇ 05 ਵਿਅਕਤੀਆਂ ਵਿੱਚੋਂ ਇੱਕ ਸੁਰਿੰਦਰ ਮੋਹਨ ਪੁਲਿਸ ਮੁਲਾਜ਼ਮ, ਜੋ ਰਿਟਾਇਰ ਹੋ ਚੁੱਕਾ ਹੈ ਤੇ ਇਸਦੇ ਨਾਲ ਥਾਣੇਦਾਰ ਗੁਰਜੀਤ ਸਿੰਘ ਹੈ ਅਤੇ ਤੇ ਬਾਕੀ ਤਿੰਨ ਨਾਮਲੂਮ ਵਿਅਕਤੀ ਨਾਲ ਸਨ।

ਅੰਮ੍ਰਿਤਸਰ ਪੁਲਿਸ ਨੇ CIA ਸਟਾਫ ਦਾ ਕਰਮਚਾਰੀ ਬਣ ਕੇ ਰਿਸ਼ਵਤ ਮੰਗਣ ਵਾਲਾ ਏ.ਐਸ.ਆਈ ਕਾਬੂ

Amritsar News(ਭਰਤ ਸ਼ਰਮਾ): ਥਾਣਾ ਮੋਹਕਮਪੁਰਾ ਦੀ ਪੁਲਿਸ ਪਾਰਟੀ ਨੇ ਇੱਕ ਸ਼ਿਕਾਇਤਕਰਤਾ ਬਿਆਨ ਦੇ ਆਧਾਰ ਤੇ ਮੁਕੱਦਮਾ ਦਰਜ਼ ਕਰਕੇ ਨਕਲੀ ਸੀ.ਆਈ.ਏ ਸਟਾਫ ਦਾ ਕਰਮਚਾਰੀ ਬਣ ਕੇ ਰਿਸ਼ਵਤ ਮੰਗਣ ਵਾਲੇ ਪੁਲਿਸ ਮੁਲਾਜ਼ਮ ਐਲ.ਆਰ./ਏ.ਐਸ.ਆਈ. ਗੁਰਜੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ।

ਇਹ ਦੱਸਣਯੋਗ ਹੈ ਕਿ ਮਿਤੀ 01-02-2025 ਨੂੰ ਵਕਤ ਕਰੀਬ 05:00 ਵਜੇ ਸ਼ਾਮ ਸ਼ਿਕਾਇਤਕਰਤਾ ਘਰ ਵਿਚ ਮੌਜੂਦ ਸੀ ਕਿ ਬਾਹਰੋ ਦਰਵਾਜਾ ਖੜਕਾਉਣ ਦੀ ਅਵਾਜ਼ ਆਈ ਤੇ ਉਸ ਦੇ ਘਰ ਵਿੱਚ ਚਾਰ ਵਿਅਕਤੀ ਜਬਰਦਸਤੀ ਦਾਖਲ ਹੋਏ ਅਤੇ ਇਕ ਵਿਅਕਤੀ ਘਰ ਦੇ ਬਾਹਰ ਖੜਾ ਰਿਹਾ, ਜਿਨ੍ਹਾ ਨੇ ਮੁਦੱਈ ਨੂੰ ਕਿਹਾ ਕਿ ਅਸੀ ਪੁਲਿਸ ਮੁਲਾਜ਼ਮ ਹਾਂ ਅਤੇ ਤੇਰੇ ਘਰ ਦੀ ਤਲਾਸ਼ੀ ਲੈਣੀ ਹੈ ਤੇ ਜਦੋਂ ਉਹ ਚਾਰੇ ਘਰੋਂ ਚਲੇ ਗਏ ਤਾਂ ਮੁਦੱਈ ਨੇ ਆਪਣੇ ਘਰ ਦੀ ਸੀ.ਸੀ.ਟੀ.ਵੀ. ਫੁਟੇਜ਼ ਚੈੱਕ ਕੀਤੀ ਤਾਂ ਉਸ ਦੀ ਅਲਮਾਰੀ ਵਿਚੋਂ 01 ਲੱਖ 60 ਹਜ਼ਾਰ ਗਾਇਬ ਸਨ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸਦੇ, ਘਰ ਵਿੱਚ ਦਾਖਲ ਹੋਣ ਵਾਲੇ 05 ਵਿਅਕਤੀਆਂ ਵਿੱਚੋਂ ਇੱਕ ਸੁਰਿੰਦਰ ਮੋਹਨ ਪੁਲਿਸ ਮੁਲਾਜ਼ਮ, ਜੋ ਰਿਟਾਇਰ ਹੋ ਚੁੱਕਾ ਹੈ ਤੇ ਇਸਦੇ ਨਾਲ ਥਾਣੇਦਾਰ ਗੁਰਜੀਤ ਸਿੰਘ ਹੈ ਅਤੇ ਤੇ ਬਾਕੀ ਤਿੰਨ ਨਾਮਲੂਮ ਵਿਅਕਤੀ ਨਾਲ ਸਨ।

ਪੁਲਿਸ ਪਾਰਟੀ ਵੱਲੋਂ ਮੁਕੱਦਮਾਂ ਦੀ ਜਾਂਚ ਦੋਸ਼ੀ ਐਲ.ਆਰ./ਏ.ਐਸ.ਆਈ. ਗੁਰਜੀਤ ਸਿੰਘ ਨੂੰ ਮਿਤੀ 06/02/2025 ਨੂੰ ਨਿਊ ਪ੍ਰਤਾਪ ਨਗਰ ਸਾਹਮਣੇ ਅਲਫਾ ਮਾਲ, ਅੰਮ੍ਰਿਤਸਰ ਦੇ ਖੇਤਰ ਤੋਂ ਗ੍ਰਿਫਤਾਰ  ਕੀਤਾ ਗਿਆ। ਇਸਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ 02 ਦਿਨ ਦਾ ਰਿਮਾਂਡ ਪੁਲਿਸ ਹਾਸਿਲ ਕੀਤਾ ਗਿਆ। ਦੋਸ਼ੀ ਦੇ ਖਿਲਾਫ ਪਹਿਲਾਂ ਵੀ ਕੁਰੱਪਸ਼ਨ ਐਕਟ ਦਾ ਮੁਕੱਦਮਾ ਨੰਬਰ 17/ 2024 ਜ਼ੁਰਮ ਥਾਣਾ ਵਿਜ਼ੀਲੈਂਸ, ਅੰਮ੍ਰਿਤਸਰ ਵਿੱਖੇ ਦਰਜ਼ ਰਜਿਸਟਰ ਹੈ।

ਦੋਰਾਨੇ ਤਫਤੀਸ਼ ਮਿਤੀ 07/02/2025 ਨੂੰ ਸ਼ਿਕਾਇਤਕਰਤਾ ਨੇ ਫਿਰ ਦੱਸਿਆ ਕਿ ਦੋਸ਼ੀ ਜਿਸ ਦਿਨ ਉਸਦੇ ਘਰ ਆਏ ਸਨ ਤਾਂ ਉਸ ਦਿਨ, ਇੰਸਪੈਕਟਰ ਸੁਰਿੰਦਰ ਮੋਹਨ (ਰਿਟਾਇਰਡ) ਅਤੇ ਐਲ.ਆਰ/ਏ.ਐਸ.ਆਈ ਗੁਰਜੀਤ ਸਿੰਘ ਨੇ 01 ਲੱਖ ਰੁਪਏ ਦੀ ਮੰਗ ਕੀਤੀ ਸੀ ਅਤੇ ਜਾਂਦੇ ਸਮੇਂ ਜ਼ੇਬ ਵਿੱਚੋਂ 05 ਹਜ਼ਾਰ ਰੁਪਏ ਜ਼ਬਰਦਸਤੀ ਕੱਢ ਕੇ ਲੈ ਗਏ ਸਨ। ਜਿਸ ਤੇ ਮੁਕੱਦਮਾ ਵਿੱਚ ਵਾਧਾ ਜ਼ੁਰਮ 308 (2) ਬੀ.ਐਨ.ਐਸ., 7  ਪੀ.ਸੀ. ਐਕਟ ਦਾ ਕੀਤਾ ਗਿਆ।

ਦੋਸ਼ੀ ਪਾਸੋਂ ਡੂੰਘਿਆਈ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਇਸਦੇ ਬਾਕੀ ਸਾਥੀਆਂ ਨੂੰ ਗ੍ਰਿਫਤਾਰੀ ਲਈ ਪੁਲਿਸ ਪਾਰਟੀਆਂ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਮੁਕੱਦਮਾਂ ਨੰਬਰ 10 ਮਿਤੀ 06-02-2025 ਜ਼ੁਰਮ 305, 333, 319(2),61(2) ਬੀ.ਐਨ.ਐਸ. ਅਤੇ 7 ਪੀ.ਸੀ. ਐਕਟ, ਥਾਣਾ ਮੋਹਕਮਪੁਰਾ, ਅੰਮ੍ਰਿਤਸਰ ਵਿੱਖੇ ਦਰਜ ਰਜਿਸਟਰ ਕੀਤਾ ਗਿਆ।

Trending news