Ludhiana News: ਲੁਧਿਆਣਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਨੇ ਇੱਕ ਜਨਤਕ ਪ੍ਰੋਗਰਾਮ ਦੌਰਾਨ ਨੌਜਵਾਨ ਦੇ ਥੱਪੜ ਜੜ ਦਿੱਤਾ।
Trending Photos
Ludhiana News: ਲੁਧਿਆਣਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਨੇ ਇੱਕ ਜਨਤਕ ਪ੍ਰੋਗਰਾਮ ਦੌਰਾਨ ਨੌਜਵਾਨ ਦੇ ਥੱਪੜ ਜੜ ਦਿੱਤਾ। ਪੂਰੇ ਮਾਮਲੇ ਦੀ ਗੱਲ ਕਰੀਏ ਤਾਂ ਲੁਧਿਆਣਾ ਆਤਮ ਨਗਰ ਵਿਧਾਨ ਸਭਾ ਖੇਤਰ ਦੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਵਿਕਾਸ ਕਾਰਜ ਦਾ ਉਦਘਾਟਨ ਕਰਨ ਪੁੱਜੇ ਸਨ।
ਆਤਮ ਨਗਰ ਵਿਧਾਨ ਸਭਾ ਖੇਤਰ ਦੇ ਵਾਰਡ 40 ਦੇ ਖਾਲੀ ਪਲਾਟਾਂ ਵਿੱਚ ਤਿੰਨ ਨੌਜਵਾਨ ਨੇ ਨਸ਼ਾ ਕਰ ਰਹੇ ਸਨ। ਇਸ ਦੌਰਾਨ ਵਿਧਾਇਕ ਦਾ ਕਾਫਲਾ ਪੁੱਜ ਗਿਆ। ਇੱਕ ਨੌਜਵਾਨ ਨਸ਼ਾ ਤਸਕਰ ਨੂੰ ਮੌਕੇ ਉਤੇ ਦਬੋਚ ਲਿਆ ਗਿਆ ਅਤੇ ਉਸ ਕੋਲੋਂ ਵਿਧਾਇਕ ਨੂੰ ਇਤਰਾਜ਼ਯੋਗ ਨਸ਼ੇ ਵਜੋਂ ਇਸਤੇਮਾਲ ਕੀਤੀਆਂ ਜਾਣ ਵਾਲੀਆਂ ਦਵਾਈਆਂ ਮਿਲੀਆਂ, ਜਿਸ ਉਤੇ ਕੁਲਵੰਤ ਸਿੱਧੂ ਨੂੰ ਗੁੱਸਾ ਆ ਗਿਆ ਅਤੇ ਉਨ੍ਹਾਂ ਨੇ ਥੱਪੜ ਜੜ ਦਿੱਤਾ।
ਉਥੇ ਹੀ ਵਿਧਾਇਕ ਕੁਲਵੰਤ ਸਿਧੂ ਨੇ ਕਿਹਾ ਕਿ ਉਹ ਆਪਣੇ ਹਲਕੇ ਵਿੱਚ ਨਸ਼ਾ ਬਰਦਾਸ਼ਤ ਨਹੀਂ ਕਰਨਗੇ। ਇਸ ਦੌਰਾਨ ਉਨਾਂ ਨੇ ਨਸ਼ਾ ਤਸਕਰਾਂ ਨੂੰ ਚਿਤਾਵਨੀ ਵੀ ਦਿੱਤੀ। ਇੱਥੇ ਦੇਖਣ ਵਾਲੀ ਗੱਲ ਇਹ ਹੈ ਕਿ ਵਿਧਾਇਕ ਨੇ ਪੁਲਿਸ ਨੂੰ ਇਲਾਕੇ 'ਚ ਨਸ਼ਿਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ ਪਰ ਪੁਲਿਸ ਵਿਧਾਇਕ ਦੇ ਹੁਕਮਾਂ ਦੀ ਪਾਲਣਾ ਕਰਦੀ ਹੈ ਜਾਂ ਨਹੀਂ ਇਹ ਤਾਂ ਆਉਣ ਵਾਲੇ ਸਮੇਂ 'ਚ ਹੀ ਪਤਾ ਲੱਗੇਗਾ।
ਇਸ ਤੋਂ ਬਾਅਦ ਵਿਧਾਇਕ ਸਿੱਧੂ ਨੇ ਪੁਲਿਸ ਟੀਮ ਨਾਲ ਛਾਪੇਮਾਰੀ ਕੀਤੀ ਤਾਂ ਮੌਕੇ 'ਤੇ 15 ਤੋਂ 20 ਦੇ ਕਰੀਬ ਨੌਜਵਾਨ ਨਸ਼ੇ 'ਚ ਧੁੱਤ ਪਾਏ ਗਏ। ਪੁਲਿਸ ਟੀਮ ਨੂੰ ਦੇਖ ਕੇ ਸਾਰੇ ਨੌਜਵਾਨ ਬਾਈਕ 'ਤੇ ਭੱਜ ਗਏ ਪਰ ਇੱਕ ਨੌਜਵਾਨ ਨੂੰ ਵਿਧਾਇਕ ਸਿੱਧੂ ਨੇ ਫੜ ਲਿਆ। ਜਦੋਂ ਸਿੱਧੂ ਨੇ ਉਸ ਨੂੰ ਨਸ਼ੇ ਕਰਨ ਦਾ ਕਾਰਨ ਪੁੱਛਿਆ ਤਾਂ ਉਸ ਨੇ ਉਸ ਨੂੰ ਆਦਤ ਦੱਸੀ ਅਤੇ ਹੱਸਣ ਲੱਗ ਪਿਆ। ਗੁੱਸੇ 'ਚ ਆ ਕੇ ਵਿਧਾਇਕ ਸਿੱਧੂ ਨੇ ਨੌਜਵਾਨ ਨੂੰ ਥੱਪੜ ਮਾਰ ਦਿੱਤਾ।
ਵਿਧਾਇਕ ਕੁਲਵੰਤ ਸਿੱਧੂ ਨੇ ਕਿਹਾ ਕਿ ਇਲਾਕੇ ਵਿੱਚ ਨਾ ਤਾਂ ਨਸ਼ੇ ਹੋਣ ਦਿੱਤੇ ਜਾਣਗੇ ਅਤੇ ਨਾ ਹੀ ਵੇਚਣ ਦਿੱਤੇ ਜਾਣਗੇ। ਨਸ਼ੇੜੀ ਨੇ ਵਿਧਾਇਕ ਸਿੱਧੂ ਨੂੰ ਕਿਹਾ ਕਿ ਉਸ ਦੀ ਵੀਡੀਓ ਵਾਇਰਲ ਨਾ ਕੀਤੀ ਜਾਵੇ। ਸ੍ਰੀ ਸਿੱਧੂ ਨੇ ਦੱਸਿਆ ਕਿ ਉਨ੍ਹਾਂ ਪੁਲਿਸ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਹਨ ਕਿ ਵਾਰਡ ਨੰਬਰ 40 ਵਿੱਚ ਨਸ਼ਾ ਤਸਕਰਾਂ ਦੀ ਸੂਚੀ ਤਿਆਰ ਕੀਤੀ ਜਾਵੇ। ਇਲਾਕੇ 'ਚ ਨਸ਼ਾ ਵੇਚਣ ਵਾਲੇ ਖਿਲਾਫ ਤੁਰੰਤ ਕਾਰਵਾਈ ਕੀਤੀ ਜਾਵੇ। ਨਸ਼ੇ ਦੀ ਦਲਦਲ ਵਿੱਚ ਫਸੇ ਵਿਅਕਤੀਆਂ ਨੂੰ ਤੁਰੰਤ ਨਸ਼ਾ ਛੁਡਾਊ ਕੇਂਦਰਾਂ ਵਿੱਚ ਭੇਜਿਆ ਜਾਵੇ।
ਇਹ ਵੀ ਪੜ੍ਹੋ : Ludhiana News: ਲੁਧਿਆਣਾ 'ਚ ਪੇਸ਼ੀ 'ਤੇ ਆਏ ਵਿਚਾਰ ਅਧੀਨ ਕੈਦੀ ਨਸ਼ੇ 'ਚ ਧੁੱਤ, ਪੁਲਿਸ 'ਤੇ ਲਗਾਏ ਦੋਸ਼