DSP Sushil Kumar arrest News: ਰਿਸ਼ਵਤ ਮਾਮਲੇ ਵਿੱਚ ਘਿਰੇ ਡੀਐਸਪੀ ਸੁਸ਼ੀਲ ਕੁਮਾਰ ਨੂੰ ਵਿਜੀਲੈਂਸ ਨੇ ਗ੍ਰਿਫ਼ਤਾਰ ਕਰ ਲਿਆ ਹੈ।
Trending Photos
DSP Sushil Kumar arrest News: ਫ਼ਰੀਦਕੋਟ ਵਿੱਚ 20 ਲੱਖ ਰੁਪਏ ਰਿਸ਼ਵਤ ਮਾਮਲੇ ਵਿੱਚ ਨਾਮਜ਼ਦ ਡੀਐਸਪੀ ਸੁਸ਼ੀਲ ਕੁਮਾਰ ਨੂੰ ਵਿਜੀਲੈਂਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਸਾਢੇ ਤਿੰਨ ਸਾਲ ਪੁਰਾਣੇ ਬਾਬਾ ਦਿਆਲ ਦਾਸ ਹੱਤਿਆਕਾਂਡ ਵਿੱਚ ਸ਼ਿਕਾਇਤਕਰਤਾ ਨੂੰ ਡਰਾ ਧਮਕਾ ਕੇ ਰਿਸ਼ਵਤ ਵਸੂਲੀ ਸੀ। ਡੀਐਸਪੀ ਸਮੇਤ ਕੁਲ 5 ਖ਼ਿਲਾਫ਼ ਜੂਨ ਮਹੀਨੇ ਵਿੱਚ ਕੇਸ ਦਰਜ ਹੋਇਆ ਸੀ। ਇਸ ਮਾਮਲੇ ਦੀ ਜਾਂਚ ਵਿਜੀਲੈਂਸ ਬਿਊਰੋ ਫਿਰੋਜ਼ਪੁਰ ਕਰ ਰਹੀ ਸੀ।
4 ਮੁਲਜ਼ਮਾਂ ਵਿੱਚੋਂ ਫਰੀਦਕੋਟ ਦੇ ਹੀ ਐਸਪੀ ਗਗਨੇਸ਼ ਕੁਮਾਰ, ਏਐਸਆਈ ਖੇਮਚੰਦ ਪਰਾਸ਼ਰ ਤੇ ਇਨ੍ਹਾਂ ਦੇ 2 ਪ੍ਰਾਈਵੇਟ ਸਹਿਯੋਗੀ ਵੀ ਸ਼ਾਮਲ ਹਨ। ਕੇਸ ਦੀ ਪੜਤਾਲ ਕਰ ਰਹੀ ਵਿਜੀਲੈਂਸ਼ ਨੇ ਡੀਐਸਪੀ ਨੂੰ ਗ੍ਰਿਫ਼ਤਾਰ ਕੀਤਾ ਹੈ। ਕਾਬਿਲੇਗੌਰ ਹੈ ਕਿ 7 ਨਵੰਬਰ 2019 ਨੂੰ ਫਰੀਦਕੋਟ ਦੇ ਪਿੰਡ ਕੋਟਸੁਖੀਆ ਵਿੱਚ ਸਥਿਤ ਡੇਰਾ ਬਾਬਾ ਹਰਕਾ ਦਾਸ ਦੇ ਮੁਖੀ ਸੰਤ ਬਾਬਾ ਦਿਆਲ ਦਾਸ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।
ਇਸ ਮਾਮਲੇ ਵਿੱਚ ਉਨ੍ਹਾਂ ਦੇ ਚੇਲੇ ਬਾਬਾ ਗਗਨ ਦਾਸ ਦੇ ਬਿਆਨਾਂ ’ਤੇ ਸੰਤ ਜਰਨੈਲ ਦਾਸ ਵਾਸੀ ਪਿੰਡ ਕਪੂਰੇ, ਜ਼ਿਲ੍ਹਾ ਮੋਗਾ ਸਮੇਤ ਹੋਰਨਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ, ਜਿਸ ਮਗਰੋਂ ਸੰਤ ਜਰਨੈਲ ਸਿੰਘ ਦੀ ਅਰਜ਼ੀ ’ਤੇ ਕੇਸ ਵਿੱਚ ਨਾਮਜ਼ਦ ਡੀ.ਐਸ.ਪੀ ਮੋਗਾ ਨੂੰ ਡੀ.ਆਈ.ਜੀ ਫਰੀਦਕੋਟ ਸੁਰਜੀਤ ਸਿੰਘ ਨੇ ਗ੍ਰਿਫਤਾਰ ਕੀਤਾ। ਸੀ.ਬੀ.ਆਈ ਵੱਲੋਂ ਕੀਤੀ ਗਈ ਜਾਂਚ ਵਿੱਚ ਦੋਸ਼ੀ ਜਰਨੈਲ ਸਿੰਘ ਨੂੰ ਬੇਕਸੂਰ ਕਰਾਰ ਦੱਸਿਆ ਗਿਆ ਸੀ।
ਇਸ ਤੋਂ ਬਾਅਦ ਸ਼ਿਕਾਇਤਕਰਤਾ ਗਗਨ ਦਾਸ ਨੇ ਫਰੀਦਕੋਟ ਦੀ ਅਦਾਲਤ ਵਿੱਚ ਇਸ ਵਿਰੁੱਧ ਪਟੀਸ਼ਨ ਦਾਇਰ ਕੀਤੀ ਤਾਂ ਅਦਾਲਤ ਨੇ ਜਰਨੈਲ ਸਿੰਘ ਨੂੰ ਸੰਮਨ ਜਾਰੀ ਕਰ ਦਿੱਤੇ ਸਨ। ਇਸ ਮਾਮਲੇ ਦੀ ਇੱਕ ਵਾਰ ਫਿਰ ਜਾਂਚ ਕਰਨ ਲਈ ਆਈਜੀ ਨੇ ਫਰੀਦਕੋਟ ਦੇ ਐਸਪੀ ਗਗਨੇਸ਼ ਕੁਮਾਰ, ਡੀਐਸਪੀ ਫਰੀਦਕੋਟ ਸੁਸ਼ੀਲ ਕੁਮਾਰ ਸਮੇਤ ਮੋਗਾ ਦੇ ਡੀਐਸਪੀ ਅਤੇ ਉਨ੍ਹਾਂ ਦੇ ਦਫ਼ਤਰ ਵਿੱਚ ਤਾਇਨਾਤ ਐਸਆਈ ਖੇਮ ਚੰਦ ਪਰਾਸ਼ਰ 'ਤੇ ਆਧਾਰਿਤ ਐਸਆਈਟੀ ਦਾ ਗਠਨ ਕੀਤਾ ਹੈ।
ਤਫ਼ਤੀਸ਼ ਦੌਰਾਨ ਉਪਰੋਕਤ ਤਿੰਨਾਂ ਪੁਲਿਸ ਅਧਿਕਾਰੀਆਂ ਵੱਲੋਂ ਮੁਲਜ਼ਮ ਜਰਨੈਲ ਸਿੰਘ ਨੂੰ ਗ੍ਰਿਫ਼ਤਾਰ ਕਰਨ ਲਈ ਆਈਜੀ ਦੇ ਨਾਂ ’ਤੇ 50 ਲੱਖ ਰੁਪਏ ਦੀ ਮੰਗ ਕੀਤੀ ਗਈ ਸੀ ਅਤੇ ਸੌਦਾ 35 ਲੱਖ ਰੁਪਏ ਵਿੱਚ ਤੈਅ ਹੋਇਆ ਸੀ। ਜਿਸ ਵਿੱਚੋਂ 20 ਲੱਖ ਰੁਪਏ ਵੀ ਤਿੰਨੇ ਪੁਲਿਸ ਮੁਲਾਜ਼ਮਾਂ ਨੇ ਉਸ ਕੋਲੋਂ ਧੱਕੇ ਨਾਲ ਵਸੂਲ ਲਏ ਸਨ। ਇਸ ਮਾਮਲੇ ਵਿੱਚ ਪੁਲਿਸ ਵੱਲੋਂ ਉਪਰੋਕਤ ਤਿੰਨਾਂ ਪੁਲਿਸ ਮੁਲਾਜ਼ਮਾਂ ਤੋਂ ਇਲਾਵਾ ਜਸਵਿੰਦਰ ਸਿੰਘ ਤੇ ਸੰਤ ਮਲਕੀਤ ਸਿੰਘ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ।
ਇਹ ਵੀ ਪੜ੍ਹੋ : Punjab News: ਹੁਣ ਗੁਰਦਾਸਪੁਰ ਤੇ ਪਠਾਨਕੋਟ ਵਿੱਚ ਬਣਿਆ ਹੜ੍ਹ ਦਾ ਖਤਰਾ, ਇਸ ਇਲਾਕੇ ਦੇ ਸਕੂਲਾਂ ਵਿੱਚ ਛੁੱਟੀ ਦਾ ਐਲਾਨ
ਮੁਲਜ਼ਮ ਐਸਆਈ ਖੇਮ ਚੰਦ ਪਰਾਸ਼ਰ ਖ਼ਿਲਾਫ਼ ਪਹਿਲਾਂ ਹੀ ਦੁਬਈ ਤੋਂ ਆਏ ਲੋਕਾਂ ਤੋਂ ਕਰੀਬ ਦੋ ਕਰੋੜ ਰੁਪਏ ਦਾ ਸੋਨਾ ਹੜੱਪਣ ਦਾ ਕੇਸ ਦਰਜ ਹੈ। ਇਸ ਮਾਮਲੇ ਵਿੱਚ ਉਸ ਨੂੰ ਬਰਖਾਸਤ ਵੀ ਕਰ ਦਿੱਤਾ ਗਿਆ ਸੀ। ਪਰ ਕੁਝ ਸਮਾਂ ਪਹਿਲਾਂ ਬਹਾਲ ਹੋਣ ਤੋਂ ਬਾਅਦ ਉਹ ਆਈ.ਜੀ ਦਫ਼ਤਰ ਫਰੀਦਕੋਟ ਵਿਖੇ ਤਾਇਨਾਤ ਸਨ।
ਇਹ ਵੀ ਪੜ੍ਹੋ : Beas River Water Level: ਹਾਈ ਅਲਰਟ 'ਤੇ ਬਿਆਸ ਦਰਿਆ ਨਾਲ ਲੱਗਦੇ ਇਲਾਕੇ, ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਜਾਣ ਦੀ ਹਦਾਇਤ