GNA Convocation 2024: ਗੁਰਦੀਪ ਸਿੰਘ ਸੀਹਰਾ ਨੇ ਕਿਹਾ- ਆਪਣੇ ਗਿਆਨ ਦੀ ਜੋਤ ਨਾਲ ਦੁਨੀਆ ਨੂੰ ਰੋਸ਼ਨ ਕਰਨ ਨੌਜਵਾਨ
Advertisement
Article Detail0/zeephh/zeephh2538610

GNA Convocation 2024: ਗੁਰਦੀਪ ਸਿੰਘ ਸੀਹਰਾ ਨੇ ਕਿਹਾ- ਆਪਣੇ ਗਿਆਨ ਦੀ ਜੋਤ ਨਾਲ ਦੁਨੀਆ ਨੂੰ ਰੋਸ਼ਨ ਕਰਨ ਨੌਜਵਾਨ

GNA Convocation 2024: ਗੁਰਦੀਪ ਸਿੰਘ ਸੀਹਰਾ ਨੇ ਕਿਹਾ- ਆਪਣੇ ਗਿਆਨ ਦੀ ਜੋਤ ਨਾਲ ਦੁਨੀਆ ਨੂੰ ਰੋਸ਼ਨ ਕਰਨ ਨੌਜਵਾਨ 

 

GNA Convocation 2024: ਗੁਰਦੀਪ ਸਿੰਘ ਸੀਹਰਾ ਨੇ ਕਿਹਾ- ਆਪਣੇ ਗਿਆਨ ਦੀ ਜੋਤ ਨਾਲ ਦੁਨੀਆ ਨੂੰ ਰੋਸ਼ਨ ਕਰਨ ਨੌਜਵਾਨ

GNA Convocation 2024:  ਜੀ.ਐਨ.ਏ. ਯੂਨੀਵਰਸਿਟੀ ਵਿਖੇ ਕਨਵੋਕੇਸ਼ਨ 2024 ਦਾ ਸ਼ਾਨਦਾਰ ਆਯੋਜਨ ਯੂਨੀਵਰਸਿਟੀ ਚਾਂਸਲਰ ਗੁਰਦੀਪ ਸਿੰਘ ਸੀਹਰਾ ਦੀ ਪ੍ਰਧਾਨਗੀ ਹੇਠ ਕੀਤਾ ਗਿਆ ਜਿਸ ਵਿੱਚ ਹਾਈ-ਟੈਕ ਗਰੁੱਪ ਦੇ ਚੇਅਰਮੈਨ ਦੀਪ ਕਪੂਰੀਆ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ। ਕਨਵੋਕੇਸ਼ਨ ਸਮਾਗਮ ਵਿੱਚ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ: ਹੇਮੰਤ ਸ਼ਰਮਾ, ਡਿਪਟੀ ਰਜਿਸਟਰਾਰ ਕੁਨਾਲ ਬੈਂਸ, ਡੀਨ ਅਕਾਦਮਿਕ ਡਾ: ਮੋਨਿਕਾ ਹੰਸਪਾਲ ਅਤੇ ਪ੍ਰੀਖਿਆ ਕੰਟਰੋਲਰ ਡਾ: ਅਨਿਲ ਪੰਡਿਤ ਨੇ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ। 

ਪ੍ਰੋਗਰਾਮ ਦੀ ਸ਼ੁਰੂਆਤ ਗਿਆਨ ਦੀਪ ਪ੍ਰਜਵੱਲਿਤ ਕਰਨ ਉਪਰੰਤ ਸਰਸਵਤੀ ਵੰਦਨਾ ਨਾਲ ਹੋਇਆ। ਸਮਾਗਮ ਦਾ ਸੰਚਾਲਨ ਕਾਮਨੀ ਵਰਮਾ ਅਤੇ ਪ੍ਰਨੀਤ ਕੌਰ ਨੇ ਮਾਸਟਰ ਆਫ ਦਿ ਸੈਰੇਮਨੀ ਦਾ ਸੰਚਾਲਨ ਕਰਦਿਆਂ ਜੀ.ਐਨ.ਏ. ਗਰੁੱਪ ਅਤੇ ਜੀ.ਐਨ.ਏ. ਯੂਨੀਵਰਸਿਟੀ ਦੀਆਂ ਪ੍ਰਾਪਤੀਆਂ ਬਾਰੇ ਜਾਣੂ ਕਰਵਾਉਂਦੇ ਹੋਏ ਕਨਵੋਕੇਸ਼ਨ ਨੂੰ ਅੱਗੇ ਤੋਰਿਆ। ਜਿਸ ਤੋਂ ਬਾਅਦ ਯੂਨੀਵਰਸਿਟੀ ਚਾਂਸਲਰ ਗੁਰਦੀਪ ਸਿੰਘ ਸੀਹਰਾ ਵਲੋਂ ਮੁੱਖ ਦੀਪ ਕਪੂਰੀਆ ਨੂੰ ਜੀ ਆਇਆਂ ਕਹਿੰਦਿਆਂ ਪ੍ਰੋਗਰਾਮ ਨੂੰ ਰਫਤਾਰ ਦਿੱਤੀ ਗਈ। ਉਪ ਕੁਲਪਤੀ ਡਾ. ਹੇਮੰਤ ਸ਼ਰਮਾ ਨੇ ਆਪਣੇ ਸੁਆਗਤੀ ਭਾਸ਼ਣ ਅਤੇ ਯੂਨੀਵਰਸਿਟੀ ਦੀ ਸਾਲਾਨਾ ਰਿਪੋਰਟ ਪੇਸ਼ ਕੀਤੀ। ਉਹਨਾਂ ਨੇ ਸਕਾਰਾਤਮਕ ਰਵੱਈਏ ਅਤੇ ਚੁਣੌਤੀਆਂ ਦਾ ਸਾਹਮਣਾ ਕਰਦੇ ਹੋਏ ਡਿਗਰੀ ਪ੍ਰਾਪਤ ਕਰਨ ਵਾਲੇ ਸਾਰੇ ਨੌਜਵਾਨਾਂ ਨੂੰ ਸ਼ੁੱਭ ਇੱਛਾਵਾਂ ਵੀ ਦਿੱਤੀਆਂ। ਮੁੱਖ ਮਹਿਮਾਨ ਦੀਪ ਕਪੂਰੀਆ ਨੇ ਆਪਣੇ ਸੰਬੋਧਨ ਵਿੱਚ ਸੱਦਾ ਦੇਣ ਲਈ ਜੀਐਨਏ ਯੂਨੀਵਰਸਿਟੀ ਦਾ ਧੰਨਵਾਦ ਕੀਤਾ। 

ਉਨ੍ਹਾਂ ਨੇ ਸਾਰੇ ਵਿਦਿਆਰਥੀਆਂ ਨੂੰ ਜੀਵਨ ਵਿੱਚ ਇਹ ਉਪਲਬਧੀ ਹਾਸਲ ਕਰਨ ਲਈ ਵਧਾਈ ਦਿੱਤੀ ਅਤੇ ਉਹਨਾਂ ਨੂੰ ਸਿਧਾਂਤਕ ਗਿਆਨ ’ਤੇ ਹੀ ਨਹੀਂ ਬਲਕਿ ਇਸ ਦੇ ਵਿਹਾਰਕ ਪਹਿਲੂਆਂ ’ਤੇ ਵੀ ਧਿਆਨ ਦੇਣ ਦੀ ਸਲਾਹ ਦਿੱਤੀ। ਨਾਲ ਹੀ ਹਮੇਸ਼ਾ ਨਿਮਰ ਬਣੇ ਰਹਿਣ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਗਿਆਨ ਕਿਤੋਂ ਵੀ ਆ ਸਕਦਾ ਹੈ। ਜੀ.ਐਨ.ਏ. ਵਲੋਂ ਸ਼੍ਰੀ ਕਪੂਰੀਆ ਨੂੰ ਇੰਜੀਨੀਅਰਿੰਗ ਅਤੇ ਤਕਨਾਲੋਜੀ ਦੇ ਖੇਤਰ ਵਿੱਚ ਉਨ੍ਹਾਂ ਦੀ ਸ਼ਾਨਦਾਰ ਯਾਤਰਾ ਲਈ ਉਦਯੋਗਿਕ ਪ੍ਰਬੰਧਨ ਵਿੱਚ ਫਿਲਾਸਫੀ ਦੀ ਆਨਰੇਰੀ ਡਾਕਟਰੇਟ ਡਿਗਰੀ ਨਾਲ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਐਚ.ਪੀ. ਸਿੰਘ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਸਾਟਿਨ ਕ੍ਰੈਡਿਟਕੇਅਰ ਨੈੱਟਵਰਕ ਲਿਮਟਿਡ, ਗੁੜਗਾਓਂ ਨੂੰ ਵੀ ਵਪਾਰ ਅਤੇ ਵਿੱਤ ਦੇ ਖੇਤਰ ਵਿੱਚ ਪਾਏ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ। 

ਸਮਾਗਮ ਦੌਰਾਨ ਪਤਵੰਤਿਆਂ ਨੇ 23 ਗੋਲਡ 24 ਸਿਲਵਰ, ਅਤੇ 18 ਕਾਂਸੇ ਦੇ ਮੈਡਲਾਂ ਤੋਂ ਇਲਾਵਾ 9 ਪੀ.ਐੱਚ.ਡੀ., 69 ਪੋਸਟ ਗ੍ਰੈਜੂਏਟ ਅਤੇ 373 ਗ੍ਰੈਜੂਏਟ ਵਿਦਿਆਰਥੀਆਂ ਨੂੰ ਇੰਜਨੀਅਰਿੰਗ, ਬਿਜ਼ਨਸ ਸਕੂਲ, ਹਾਸਪਿਟੈਲਿਟੀ, ਕੰਪਿਊਟੇਸ਼ਨਲ ਸਾਇੰਸਜ਼, ਨੈਚੁਰਲ ਸਾਇੰਸਜ਼, ਅੰਗ੍ਰੇਜੀ, ਐਨੀਮੇਸ਼ਨ, ਮਲਟੀਮੀਡੀਆ, ਸਰੀਰਕ ਸਿੱਖਿਆ ਅਤੇ ਖੇਡਾਂ ਆਦਿ ਵੱਖ-ਵੱਖ ਵਿਸ਼ਿਆਂ ਦੀਆਂ ਡਿਗਰੀਆਂ ਪ੍ਰਦਾਨ ਕੀਤੀਆਂ। ਜੀ.ਐਨ.ਏ. ਦੇ ਚਾਂਸਲਰ ਗੁਰਦੀਪ ਸਿੰਘ ਸੀਹਰਾ ਨੇ ਡਿਗਰੀ ਪ੍ਰਾਪਤ ਕਰਨ ਵਾਲੇ ਨੌਜਵਾਨ ਵਰਗ ਨੂੰ ਵਧਾਈ ਦਿੰਦੇ ਹੋਏ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਉਹ ਦੂਜਿਆਂ ਦੇ ਜੀਵਨ ਪੱਧਰ ਨੂੰ ਬਿਹਤਰ ਬਣਾਉਣ ਲਈ ਆਪਣੇ ਖੇਤਰ ਵਿੱਚ ਨਵੀਨਤਮ ਵਿਕਾਸ ਨੂੰ ਕਿਵੇਂ ਲਾਗੂ ਕਰ ਸਕਦੇ ਹਨ। ਉਹਨਾਂ ਨੇ ਸਾਰੇ ਡਿਗਰੀ ਹਾਸਲ ਕਰਨ ਵਾਲੇ ਨੌਜਵਾਨਾਂ ਦੀ ਸ਼ਲਾਘਾ ਕੀਤੀ ਅਤੇ ਉਹਨਾਂ ਨੂੰ ਆਪਣੇ ਸਿੱਖੇ ਹੋਏ ਗਿਆਨ ਨੂੰ ਦੁਨੀਆ ਭਰ ਵਿੱਚ ਫੈਲਾਉਣ ਲਈ ਪ੍ਰੇਰਿਤ ਕੀਤਾ।

ਸਮਾਗਮ ਦੇ ਅੰਤ ਵਿੱਚ ਯੂਨੀਵਰਸਿਟੀ ਦੇ ਡਿਪਟੀ ਰਜਿਸਟਰਾਰ ਨੇ ਸਾਰਿਆਂ ਦੀ ਹਾਜ਼ਰੀ ਅਤੇ ਸਹਿਯੋਗ ਲਈ ਧੰਨਵਾਦ ਪ੍ਰਗਟ ਕਰਦਿਆਂ ਪੁਰਸਕਾਰ ਪ੍ਰਾਪਤ ਕਰਨ ਵਾਲੇ ਸਾਰੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਦੇ ਭਵਿੱਖ ਦੀ ਸਫਲਤਾ ਲਈ ਸ਼ੁਭ ਇੱਛਾਵਾਂ ਦਿੱਤੀਆਂ। ਉਨ੍ਹਾਂ ਨੇ ਇਮਾਨਦਾਰੀ ਅਤੇ ਸਮਰਪਣ ਦੀ ਮਹੱਤਤਾ ਦੇ ਨਾਲ-ਨਾਲ ਜ਼ਿੰਦਗੀ ਵਿਚ ਸਪੱਸ਼ਟ ਦ੍ਰਿਸ਼ਟੀਕੋਣ ਬਣਾਈ ਰੱਖਣ ਦੇ ਨਾਲ-ਨਾਲ ਆਪਣੀਆਂ ਇੱਛਾਵਾਂ ਨੂੰ ਪੂਰਾ ਕਰਨ ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਨੇ ਉਦਯੋਗਿਕ ਅਤੇ ਵਿਦਿਅਕ ਦੋਵਾਂ ਖੇਤਰਾਂ ਵਿੱਚ ਜੀਐਨਏ ਗਰੁੱਪ ਦੇ ਮਹੱਤਵਪੂਰਨ ਯੋਗਦਾਨ ਦੀ ਸ਼ਲਾਘਾ ਕੀਤੀ ਅਤੇ ਵਿਸ਼ਵਾਸ ਪ੍ਰਗਟਾਇਆ ਕਿ ਇਹ ਯੋਗਦਾਨ ਸਥਾਨਕ ਨੌਜਵਾਨਾਂ ਲਈ ਵਧੀਆ ਸਿੱਖਿਆ ਪ੍ਰਾਪਤ ਕਰਨ ਦੇ ਮੌਕੇ ਪੈਦਾ ਕਰੇਗਾ। ਜੋ ਕਿ ਉਹਨਾਂ ਨੂੰ ਵਿਸ਼ਵ ਭਰ ਵਿੱਚ ਨੌਕਰੀਆਂ ਸੁਰੱਖਿਅਤ ਕਰਨ ਲਈ ਲੋੜੀਂਦੇ ਹੁਨਰਾਂ ਨਾਲ ਲੈਸ ਕਰਨਗੇ। ਪ੍ਰੋਗਰਾਮ ਦੀ ਸਮਾਪਤੀ ਰਾਸ਼ਟਰੀ ਗਾਨ ਦੇ ਨਾਲ ਕੀਤੀ ਗਈ।

Trending news