Punjab News: ਨੇਤਰਹੀਣ ਵਰਗ ਦੇ ਵਿੱਚ ਅਲੱਗ ਅਲੱਗ ਉਪਲਭਦੀਆਂ ਦੇ ਕਾਰਨ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਵਲੋਂ ਦਿੱਤਾ ਗਿਆ ਪੁਰਸਕਾਰ
Trending Photos
Punjab News: ਕਹਿੰਦੇ ਨੇ ਕਿ ਅਗਰ ਦਿਲ ਵਿੱਚ ਕੁਝ ਕਰਨ ਦੀ ਚਾਹ ਹੋਵੇ ਤਾਂ ਇਨਸਾਨ ਹਰ ਰੁਕਾਵਟ ਨੂੰ ਪਾਰ ਕਰ ਜਾਂਦਾ ਹੈ, ਐਸਾ ਹੀ ਕਰ ਦਿਖਾਇਆ ਨੰਗਲ ਦੀ ਇੱਕ ਨੇਤਰਹੀਣ ਲੜਕੀ ਦਿਵਿਆ ਸ਼ਰਮਾ ਨੇ। ਦਿਵਿਆ ਸ਼ਰਮਾ ਨੇ ਨੇਤਰਹੀਣ ਹੋਣ ਦੇ ਬਾਵਜੂਦ ਕੋਰਸਪੋਂਡੈਂਸ ਪੜ੍ਹਾਈ ਕਰ ਲੱਗਭੱਗ 12 ਤੋਂ 13 ਅਲੱਗ ਅਲੱਗ ਖੇਤਰ ਵਿੱਚ ਉੱਪਲੱਭਦੀਆਂ (ਡਿਸ ਐਬਿਲਿਟੀ ਸੈਕਟਰ ਦੇ ਵਿੱਚ ਯੋਗਦਾਨ ਨੂੰ ਦੇਖਦੇ ਹੋਏ) ਹਾਸਿਲ ਕਰ ਭਾਰਤ ਦੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਪਾਸੋਂ ਰਾਸ਼ਟਰਪਤੀ ਪੁਰਸਕਾਰ ਹਾਸਿਲ ਕੀਤਾ, ਜਿੱਥੇ ਇਹ ਉਸਦੀ ਕਈ ਸਾਲਾਂ ਦੀ ਸਖ਼ਤ ਮਿਹਨਤ ਦਾ ਨਤੀਜਾ ਹੈ। ਉੱਥੇ ਹੀ ਦਿਵਿਆ ਨੂੰ ਉਸਦੇ ਪਰਿਵਾਰ ਦਾ ਵੀ ਪੂਰਾ ਯੋਗਦਾਨ ਹੈ ਜਿਹਨਾਂ ਨੇ ਕਦੀ ਵੀ ਉਸਨੂੰ ਉਸਦੇ ਅਪੰਗ ਹੋਣ ਦਾ ਅਹਿਸਾਸ ਨਹੀਂ ਹੋਣ ਦਿੱਤਾ ਤੇ ਹਰ ਵਕਤ ਸਾਥ ਦਿੱਤਾ। ਦਿਵਿਆ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਪਾਸੋ ਅਪਾਹਿਜ ਸ਼ਸ਼ਕਤੀਕਰਰਣ ਪੁਰਸਕਾਰ ਹਾਸਿਲ ਕਰ ਜਦੋਂ ਨੰਗਲ ਪਹੁੰਚੀ ਤਾਂ ਇਲਾਕਾ ਵਾਸੀਆਂ ਵਲੋਂ ਢੋਲ ਵਜਾ ਕੇ ਉਸਦਾ ਜ਼ੋਰਦਾਰ ਸਵਾਗਤ ਕੀਤਾ ਗਿਆ। ਤੁਹਾਨੂੰ ਦੱਸ ਦਈਏ ਕਿ ਸੰਨ 2016 ਵਿੱਚ ਅਕਾਲੀ ਭਾਜਪਾ ਸਰਕਾਰ ਸਮੇਂ ਵੀ ਪੰਜਾਬ ਸਰਕਾਰ ਵੱਲੋਂ ਦਿਵਿਆਂ ਨੂੰ ਪੰਜਾਬ ਸਟੇਟ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ।
ਅਗਰ ਹੌਸਲਿਆਂ ਦੇ ਉਡਾਣ ਦੀ ਗੱਲ ਕੀਤੀ ਜਾਵੇ ਤਾਂ ਇਸਦੀ ਉਦਾਹਰਣ ਨੰਗਲ ਦੀ ਦਿਵਿਆ ਸ਼ਰਮਾ ਦੇ ਵੱਲ ਦੇਖ ਕੇ ਪਤਾ ਚੱਲਦੀ ਹੈ । ਜਿਹੜੇ ਲੋਕ ਅਪੰਗਤਾ ਨੂੰ ਛੁਪਾਉਣ ਦੀ ਕੋਸ਼ਿਸ਼ ਕਰਦੇ ਤੇ ਪਰਮਾਤਮਾਂ ਨੂੰ ਦੋਸ਼ ਦਿੰਦੇ ਹਨ , ਨਯਾ ਨੰਗਲ ਦੀ ਦਿਵਿਆ ਸ਼ਰਮਾ ਉਹਨਾਂ ਲਈ ਇੱਕ ਪ੍ਰੇਰਣਾ ਸਰੋਤ ਹੈ ।ਦਿਵਿਆ ਨੇ ਉਹ ਕਰ ਦਿਖਾਇਆ ਹੈ ਜੌ ਇੱਕ ਸ਼ਰੀਰਿਕ ਪੱਖੋਂ ਤੰਦਰੁਸਤ ਵਿਅਕਤੀ ਲਈ ਵੀ ਮੁਸ਼ਕਿਲ ਜਾਪਦਾ ਹੈ । ਦਿਵਿਆ ਨੇ ਜ਼ੀ ਮੀਡੀਆ ਨਾਲ ਖ਼ਾਸ ਗੱਲਬਾਤ ਦੌਰਾਨ ਦੱਸਿਆ ਕਿ ਉਸਦੀ ਕਈ ਸਾਲਾਂ ਦੀ ਮਿਹਨਤ ਅੱਜ ਰੰਗ ਲਿਆਈ ਹੈ । ਦਿਵਿਆ ਨੇ ਦੱਸਿਆ ਕਿ ਜਦੋਂ ਉਹ 7 ਵੀਂ ਜਮਾਤ ਵਿੱਚ ਸੀ ਉਸ ਸਮੇਂ ਇੰਨੀ ਜਾਗਰੂਕਤਾ ਨਾ ਹੋਣ ਕਰਕੇ ਉਸਨੂੰ ਸਕੂਲ ਛੱਡਣ ਪਿਆ ਕਿਉਂਕਿ ਉਸ ਨੂੰ ਦਿਖਾਈ ਨਹੀਂ ਦਿੰਦਾ ਸੀ ਤੇ ਉਸਨੇ ਬਾਕੀ ਦੀ ਪੜ੍ਹਾਈ ਕੋਰਸਪੌਂਡੈਸ ਕੀਤੀ । ਉਸਨੇ। ਹਰ ਖੇਤਰ ਚਾਹੇ ਉਹ ਪੜ੍ਹਾਈ ਦਾ ਹੋਵੇ ਜਾਂ ਖੇਡਾਂ ਦਾ ਉਸ ਵਿੱਚ ਪੂਰੀ ਮਿਹਨਤ ਕੀਤੀ । ਉਹ ਅੰਗਹੀਣਾਂ ਲਈ ਮੋਟੀਵੇਸ਼ਨਲ ਸਪੈਸ਼ਲਿਸਟ ਹੈ । ਡਿਸ ਐਬਿਲਿਟੀ ਐਕਟੀਵਿਸਟ ਵੀ ਹਾਂ , ਸਕੂਲਾਂ , ਕਾਲਜ਼ਾਂ ਅਤੇ ਦਫਤਰਾਂ ਵਿੱਚ ਜਾ ਕੇ ਬੱਚਿਆਂ ਤੇ ਅਧਿਆਪਕਾਂ ਨੂੰ ਆਪਣੇ ਲੈਕਚਰਾਂ ਨਾਲ ਜਾਗਰੂਕ ਤੇ ਮੋਟੀਵੇਟ ਕਰਨ ਦੀ ਕੋਸ਼ਿਸ਼ ਕਰਦੀ ਹਾਂ। ਦਿਵਿਆ ਨੇ ਦੱਸਿਆ ਕਿ ਉਹ ਇੱਕ ਕਾਰਪੋਰੇਟ ਰਾਇਟਰ ਹੈ ਉਸਦੇ ਦੇਸ਼ ਤੇ ਵਿਦੇਸ਼ ਵਿਚ ਕਈ ਕਲਾਈਂਟ ਹਨ।
2015 ਵਿੱਚ ਪਹਿਲਾ ਫਿਲਮ ਫੈਸਟੀਵਲ ਫਾਰ ਡਿਸਅਬਿਲਟੀ ਹੋਇਆ ਸੀ ਉਸ ਵਿੱਚ ਟੌਮ ਐਲਟਰ ਦੇ ਨਾਲ ਮੈਂ ਸਟੇਜ ਵੀ ਸ਼ੇਅਰ ਕੀਤੀ ਸੀ । ਉਸਨੇ ਦੱਸਿਆ ਕਿ ਉਹ ਅੰਗਹੀਣਾ ਦਾ ਇੱਕ ਰੇਡੀਓ ਸਟੇਸ਼ਨ ਉਡਾਨ ਹੈ ਜੌ ਦੇਸ਼ ਅਤੇ ਵਿਦੇਸ਼ ਵਿੱਚ ਸੁਣਿਆ ਜਾਂਦਾ ਹੈ , ਜਿਸ ਵਿੱਚ ਉਹ ਆਰ ਜੇ ਅਤੇ ਕੰਟੈਂਟ ਮੈਨੇਜਰ ਹੈ । ਸੰਗੀਤ ਤੇ ਕਲਾ ਵਿੱਚ ਵੀ ਉਸਨੂੰ ਦਿਲਚਸਪੀ ਹੈ ਤੇ ਇੱਕ ਚੰਗੀ ਗਿਟਾਰ ਵਜਾ ਲੈਂਦੀ ਹੈ। ਉਸਨੇ ਕਰਾਟੇ ਵਿੱਚ ਬਲੂ ਬੈਲਟ ਹਾਸਿਲ ਕੀਤੀ। ਸਾਰਾ ਸਾਰਾ ਦਿਨ ਮਿਹਨਤ ਕਰ ਇਹ ਮੁਕਾਮ ਹਾਸਿਲ ਕੀਤਾ । ਦਿਵਿਆ ਨੇ ਦੱਸਿਆ ਕਿ ਰਾਸ਼ਟਰਪਤੀ ਪੁਰਸਕਾਰ ਬਾਰੇ ਉਸ ਨੂੰ ਉਸ ਦੀ ਇੱਕ ਦੋਸਤ ਨੇ ਫੋਨ ਤੇ ਦੱਸਿਆ ਤੇ ਜਦੋਂ ਉਸ ਨੂੰ ਇਸ ਬਾਰੇ ਪਤਾ ਲੱਗਿਆ ਤਾਂ ਉਸਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ਤੇ ਆਪਣੇ ਪਰਿਵਾਰ ਨੂੰ ਇਸ ਬਾਰੇ ਦੱਸਿਆ।
ਦਿਵਿਆ ਨੇ ਗੱਲ ਕਰਦੇ ਹੋਏ ਦੱਸਿਆ ਕਿ ਸਮਾਜ ਵਿੱਚ ਅੰਗਹੀਣਤਾ ਨੂੰ ਛੁਪਾਇਆ ਜਾਂਦਾ ਹੈ । ਜੋ ਕਿ ਗਲਤ ਹੈ ਸਭ ਤੋਂ ਪਹਿਲਾਂ ਤਾਂ ਸਾਨੂੰ ਇਸ ਚੀਜ਼ ਨੂੰ ਇਸ ਐਕਸੈਪਟ ਕਰਨਾ ਚਾਹੀਦਾ ਹੈ ਕਿਉਂਕਿ ਹਰ ਇੱਕ ਚੀਜ਼ ਦਾ ਹੱਲ ਹੈ ਉਸ ਨੇ ਆਪਣੇ ਸਾਰੇ ਦਿਨ ਦੀ ਸਮਾ ਸੂਚੀ ਬਾਰੇ ਵੀ ਦੱਸਿਆ ਕਿ ਉਹ ਆਪਣੀ ਫਿਟਨੈਸ ਵੱਲ ਵੀ ਬਹੁਤ ਧਿਆਨ ਦਿੰਦੀ ਹੈ ਸਵੇਰੇ 5 ਵਜੇ ਉੱਠ ਕੇ ਕਰਾਟੇ ਦੀ ਪ੍ਰੈਕਟਿਸ ਕਰਦੀ ਹੈ ਅਤੇ ਆਪਣੇ ਘਰ ਵਿੱਚ ਹੀ ਬਣਾਏ ਜਿੰਮ ਵਿੱਚ ਐਕਸਰਸਾਈਜ਼ ਕਰਦੀ ਹੈ। ਸਾਰਾ ਦਿਨ ਆਪਣੇ ਕਲਾਇੰਟ ਨਾਲ ਕੰਮ ਕਰਨਾ ਇੱਕ ਰੇਡੀਓ ਸਟੇਸ਼ਨ ਨਾਲ ਜੁੜੇ ਹੋਣ ਕਰਕੇ ਸ਼ਾਮ ਦੇ ਸਮੇਂ ਕਟੈਂਟ ਤਿਆਰ ਕਰਨੇ ਤੇ ਉਹ ਕਲਾ ਨੂੰ ਵੀ ਬਹੁਤ ਪਿਆਰ ਕਰਦੀ ਹੈ ਅਤੇ ਇੱਕ ਗਿਟਾਰਿਸਟ ਹੈ।
ਇਹ ਵੀ ਪੜ੍ਹੋ: Punjab News: ਪੰਜਾਬੀਆਂ ਨੇ ਵਿਦੇਸ਼ਾਂ 'ਚ ਵੱਡੀ ਮਿਹਨਤ ਸਦਕਾ ਵੱਡੀਆਂ ਪੁਲਾਂਘਾਂ ਪੁੱਟੀਆਂ!
ਉਸਦੇ ਮਾਤਾ ਪਿਤਾ ਅਤੇ ਦਾਦੀ ਨੇ ਵੀ ਆਪਣੀ ਖੁਸ਼ੀ ਜਾਹਿਰ ਕਰਦੇ ਹੋਏ ਦੱਸਿਆ ਕਿ ਉਹਨਾਂ ਨੂੰ ਆਪਣੀ ਬੇਟੀ ਤੇ ਮਾਣ ਮਹਿਸੂਸ ਹੋ ਰਿਹਾ ਹੈ ਹੈ ਉਸ ਨੇ ਇਕੱਲੇ ਉਹਨਾਂ ਦੇ ਖਾਨਦਾਨ ਦਾ ਹੀ ਨਹੀਂ ਬਲਕਿ ਪੂਰੇ ਨੰਗਲ ਸ਼ਹਿਰ ਦੇ ਨਾਲ ਨਾਲ ਪੰਜਾਬ ਤੇ ਦੇਸ਼ ਦਾ ਨਾਮ ਰੋਸ਼ਨ ਕੀਤਾ ਹੈ ਜੋ ਲੋਕ ਲੜਕੀਆਂ ਨੂੰ ਜਿਆਦਾ ਤਵੱਜੋ ਨਹੀਂ ਦਿੰਦੇ ਉਹਨਾਂ ਨੂੰ ਇਸ ਤੋਂ ਸਿੱਖਣਾ ਚਾਹੀਦਾ ਹੈ ਕਿ ਇੱਕ ਲੜਕੀ ਨੇ ਕਿਸ ਤਰੀਕੇ ਨਾਲ ਆਪਣੀ ਅੰਗਹੀਣਤਾ ਹੋਣ ਦੇ ਬਾਵਜੂਦ ਵੀ ਸਾਰਾ ਦਿਨ ਮਿਹਨਤ ਕਰ ਰਾਸ਼ਟਰਪਤੀ ਅਵਾਰਡ ਹਾਸਿਲ ਕੀਤਾ ਜਿਸ ਤੇ ਉਹਨਾਂ ਨੂੰ ਹੀ ਨਹੀਂ ਪੂਰੇ ਸ਼ਹਿਰ ਨੂੰ ਮਾਣ ਮਹਿਸੂਸ ਹੋ ਰਿਹਾ ਹੈ ।
ਜੀ ਮੀਡੀਆ ਵੀ ਨੰਗਲ ਦੀ ਇਸ ਬੇਟੀ ਨੂੰ ਮੁਬਾਰਕਬਾਦ ਦਿੰਦਾ ਹੈ ਜਿਸ ਨੇ ਆਪਣੀ ਅੰਗਹੀਣਤਾ ( ਨੇਤਰਹੀਣ ) ਨੂੰ ਆਪਣੇ ਸੁਪਨਿਆਂ ਅਤੇ ਆਪਣੇ ਟੀਚੇ ਵਿੱਚ ਰੁਕਾਵਟ ਨਹੀਂ ਬਣਨ ਦਿੱਤਾ ਅਤੇ ਅੱਜ ਇੱਕ ਲੜਕੀ ਨੇ ਆਪਣੇ ਮਾਂ ਬਾਪ ਦਾ ਸਿਰ ਉੱਚਾ ਕਰ ਮਾਣ ਮਹਿਸੂਸ ਕਰਵਾਇਆ ਅਤੇ ਰਾਸ਼ਟਰਪਤੀ ਪੁਰਸਕਾਰ ਹਾਸਿਲ ਕੀਤਾ।
ਇਹ ਵੀ ਪੜ੍ਹੋ: Ludhiana News: ਲੁਧਿਆਣਾ 'ਚ ਲੁੱਟ ਦੀ ਵੱਡੀ ਵਾਰਦਾਤ! ਇੱਕ ਬਜ਼ੁਰਗ ਮਹਿਲਾ ਉੱਤੇ ਹਥੌੜੇ ਨਾਲ ਕੀਤਾ ਵਾਰ