ਨੰਗਲ ਰੇਲਵੇ ਰੋਡ ਦੇ ਵਸਨੀਕ ਰੱਜਤ ਦੇ 18 ਸਾਲਾ ਪੁੱਤਰ ਅਰਪਨ ਜੋ ਸਖ਼ਤ ਮਿਹਨਤ ਕਰਨ ਮਗਰੋਂ ਐਨਡੀਏ ਟੈਸਟ (NDA exam) ਪਾਸ ਕਰਨ ਤੋਂ ਬਾਅਦ ਇੰਡੀਅਨ ਨੇਵੀ ਵਿੱਚ ਅਫਸਰ ਭਰਤੀ ਹੋਇਆ ਹੈ। ਪਰਿਵਾਰ ਵਿੱਚ ਖ਼ੁਸ਼ੀ ਦਾ ਮਾਹੌਲ ਹੈ ਤੇ ਹਰ ਕੋਈ ਉਕਤ ਪਰਿਵਾਰ ਨੂੰ ਖ਼ੁਸ਼ੀਆਂ ਵਡਾਉਣ ਉਨ੍ਹਾਂ ਦੇ ਘਰ ਪਹੁੰਚ ਰਿਹਾ ਹੈ। ਇਸ ਪਰਿਵਾਰ ਦਾ ਪਹਿਲਾਂ ਮੈਂਬਰ ਹੈ ਜੋ ਕਿ
Trending Photos
Success Story: ਨੰਗਲ ਰੇਲਵੇ ਰੋਡ ਦੇ ਵਸਨੀਕ ਰੱਜਤ ਦੇ 18 ਸਾਲਾ ਪੁੱਤਰ ਅਰਪਨ ਜੋ ਸਖ਼ਤ ਮਿਹਨਤ ਕਰਨ ਮਗਰੋਂ ਐਨਡੀਏ ਟੈਸਟ (NDA exam) ਪਾਸ ਕਰਨ ਤੋਂ ਬਾਅਦ ਇੰਡੀਅਨ ਨੇਵੀ ਵਿੱਚ ਅਫਸਰ ਭਰਤੀ ਹੋਇਆ ਹੈ। ਪਰਿਵਾਰ ਵਿੱਚ ਖ਼ੁਸ਼ੀ ਦਾ ਮਾਹੌਲ ਹੈ ਤੇ ਹਰ ਕੋਈ ਉਕਤ ਪਰਿਵਾਰ ਨੂੰ ਖ਼ੁਸ਼ੀਆਂ ਵਡਾਉਣ ਉਨ੍ਹਾਂ ਦੇ ਘਰ ਪਹੁੰਚ ਰਿਹਾ ਹੈ। ਇਸ ਪਰਿਵਾਰ ਦਾ ਪਹਿਲਾਂ ਮੈਂਬਰ ਹੈ ਜੋ ਕਿ ਸਰਕਾਰੀ ਨੌਕਰੀ ਕਰੇਗਾ। ਦੱਸ ਦਈਏ ਕਿ ਸੋਸ਼ਲ ਮੀਡੀਆ ਤੋਂ ਦੂਰ ਰਹਿ ਕੇ ਇਸ ਨੌਜਵਾਨ ਨੇ ਐਨਡੀਏ ਦੀ ਪ੍ਰੀਖਿਆ ਪਾਸ ਕੀਤੀ।
ਪੱਤਰਕਾਰਾਂ ਨਾਲ ਗੱਲ ਕਰਦਿਆਂ ਅਰਪਨ ਨੇ ਕਿਹਾ ਕਿ ਉਹ ਛੇਵੀਂ ਜਮਾਤ ਤੋਂ ਹੀ ਨਵੋਦਿਆਂ ਵਿੱਚ ਪੜ੍ਹਾਈ ਕਰ ਰਿਹਾ ਹੈ। 12ਵੀਂ ਤੱਕ ਉਹ ਬੋਰਡਿੰਗ ਸਕੂਲ ਨਵੋਦਿਆਂ ਵਿੱਚ ਹੀ ਰਿਹਾ, ਜਿੱਥੋਂ ਉਸਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ। ਅੱਠਵੀ ਜਮਾਤ ਤੋਂ ਹੀ ਤੈਅ ਕਰ ਲਿਆ ਸੀ ਕਿ ਐਨਡੀਏ ਟੈਸਟ (NDA exam) ਪਾਸ ਕਰਨਾ ਹੈ ਤੇ ਸਖ਼ਤ ਮਿਹਨਤ ਤੋਂ ਬਾਅਦ ਮੈਂ ਆਪਣੇ ਮੁਕਾਮ ‘ਚ ਕਾਮਯਾਬ ਵੀ ਹੋਇਆ। ਪਹਿਲਾਂ ਉਸਦਾ ਲਿਖਤੀ ਟੈਸਟ 2022 ‘ਚ ਹੋਇਆ, ਫਿਰ ਐਸਐਸਬੀ ਟੈਸਟ ਗਾਂਧੀਨਗਰ ‘ਚ ਹੋਇਆ।
ਇਹ ਵੀ ਪੜ੍ਹੋ: Punjab News: ਪੰਜਾਬ ਲਈ ਮਾਣ ਵਾਲੀ ਖ਼ਬਰ! ਇੱਕੋ ਇੰਸਟੀਚਿਊਟ ਦੇ 13 ਕੈਡਿਟ ਐਨ.ਡੀ.ਏ. ਅਤੇ ਆਈ.ਐਮ.ਏ. ਵਿੱਚ ਹੋਏ ਸ਼ਾਮਲ
ਅਰਪਨ ਨੇ ਕਿਹਾ ਕਿ ਹਰ ਸਾਲ ਅੱਠ ਲੱਖ ਦੇ ਕਰੀਬ ਬੱਚੇ ਇਸ ਟੈਸਟ ਨੂੰ ਭਰਦੇ ਹਨ ਤੇ ਲਿਖਤੀ ਤੱਕ ਕਰੀਬ 8 ਹਜ਼ਾਰ ਹੀ ਪਹੁੰਚਦੇ ਹਨ। ਉਸ ਤੋਂ ਬਾਅਦ 538 ਦੇ ਕਰੀਬ ਬੱਚਿਆਂ ਨੇ ਟੈਸਟ ਪਾਸ ਕੀਤਾ ਸੀ ਤੇ ਮੈਡੀਕਲ ਵਗੈਰਾ ਹੋਰ ਸਾਰੇ ਟੈਸਟ ਕਲੀਅਰ ਕਰਨ ਤੋਂ ਬਾਅਦ 400 ਬੱਚੇ ਹੀ ਭਰਤੀ ਹੋਏ ਸੀ। ਮੇਰਾ ਵੀ ਜੁਆਇੰਨਿਗ ਪੱਤਰ ਆ ਚੁੱਕਿਆ ਹੈ ਤੇ 23 ਜੁਲਾਈ ਨੂੰ ਮੇਰੀ ਕੇਰਲਾ ਵਿਖੇ ਜੁਆਇੰਨਿਗ ਹੈ। ਉਕਤ ਨੌਜਵਾਨ ਨੇ ਕਿਹਾ ਕਿ ਉਸਨੇ ਸਮਾਰਟ ਫੋਨ ਦੀ ਬਹੁਤ ਘੱਟ ਵਰਤੋ ਕੀਤੀ ਹੈ ਤੇ ਸੋਸ਼ਲ ਮੀਡੀਆ ਤੋਂ ਵੀ ਦੂਰੀ ਬਣਾਈ ਰੱਖੀ ਤੇ ਸੋਚਿਆ ਸੀ ਕਿ ਜਦੋਂ ਭਰਤੀ ਹੋ ਜਾਵਾਂਗਾ ਤਾਂ ਆਪਣੀ ਇੰਡੀਅਨ ਨੇਵੀ ਦੀ ਵਰਦੀ ‘ਚ ਡੀਪੀ ਲਾਵਾਂਗਾ।
ਅਰਪਨ ਦੇ ਮਾਤਾ, ਪਿਤਾ ਤੇ ਹੋਰ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਰੱਬ ਦੀ ਉਨ੍ਹਾਂ ਘਰ ਵੱਡੀ ਮਿਹਰ ਹੋਈ ਹੈ, ਜੋ ਬੱਚਾ ਆਪਣੇ ਮਕਸਦ ਵਿੱਚ ਕਾਮਯਾਬ ਹੋਇਆ। ਅਰਪਨ ਉਨ੍ਹਾਂ ਦੇ ਘਰ ਦਾ ਕੱਲਾ ਜੀਅ ਹੈ, ਜੋ ਭਾਰਤ ਸਰਕਾਰ ਦੀ ਸਰਕਾਰੀ ਨੌਕਰੀ ਕਰਨ ਜਾ ਰਿਹਾ ਹੈ। ਉਨ੍ਹਾਂ ਬਿਗੜਦੀ ਜਾ ਰਹੀ ਨਵੀਂ ਪੀੜ੍ਹੀ ਨੂੰ ਸਲਾਹ ਦਿੱਤੀ ਕਿ ਉਹ ਬੁਰੀ ਸੰਗਤ 'ਚ ਨਾ ਪੈ ਕੇ ਆਪਣੀ ਜਿੰਦਗੀ ਨੁੰ ਸਵਾਰਨ ਵੱਲ ਧਿਆਨ ਦੇਣ।
(ਨੰਗਲ ਤੋਂ ਬਿਮਲ ਸ਼ਰਮਾ ਦੀ ਰਿਪੋਰਟ)