Bollywood News: ਅਦਾਕਾਰ ਅਰਜੁਨ ਰਾਮਪਾਲ ਮੁੜ ਬਣਨ ਵਾਲੇ ਹਨ ਪਿਤਾ, ਗੈਬਰੀਏਲਾ ਨੇ ਐਲਾਨੀ ਦੂਜੀ ਪ੍ਰੈਗਨੈਂਸੀ
Advertisement
Article Detail0/zeephh/zeephh1673769

Bollywood News: ਅਦਾਕਾਰ ਅਰਜੁਨ ਰਾਮਪਾਲ ਮੁੜ ਬਣਨ ਵਾਲੇ ਹਨ ਪਿਤਾ, ਗੈਬਰੀਏਲਾ ਨੇ ਐਲਾਨੀ ਦੂਜੀ ਪ੍ਰੈਗਨੈਂਸੀ

Arjun Rampal Girlfriend Gabriella Demetriades Pregnancy:  ਬਾਲੀਵੁੱਡ ਅਦਾਕਾਰ ਅਰਜੁਨ ਰਾਮਪਾਲ ਮੁੜ ਪਿਤਾ ਬਣਨ ਵਾਲੇ ਹਨ। ਉਨ੍ਹਾਂ ਦੀ ਗਰਲਫ੍ਰੈਂਡ ਨੇ ਸੋਸ਼ਲ ਮੀਡੀਆ ਉਤੇ ਮਾਂ ਬਣਨ ਦੀ ਜਾਣਕਾਰੀ ਸਾਂਝੀ ਕੀਤੀ।

Bollywood News: ਅਦਾਕਾਰ ਅਰਜੁਨ ਰਾਮਪਾਲ ਮੁੜ ਬਣਨ ਵਾਲੇ ਹਨ ਪਿਤਾ, ਗੈਬਰੀਏਲਾ ਨੇ ਐਲਾਨੀ ਦੂਜੀ ਪ੍ਰੈਗਨੈਂਸੀ

Arjun Rampal Girlfriend Gabriella Demetriades Pregnancy: ਬਾਲੀਵੁੱਡ ਅਦਕਾਰਾ ਅਰਜੁਨ ਰਾਮਪਾਲ ਦੀ ਜ਼ਿੰਦਗੀ 'ਚ ਵੱਡੀ ਖੁਸ਼ੀ ਆਉਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਅਦਾਕਾਰ ਦੇ ਘਰ ਮੁੜ ਕਿਲਕਾਰੀਆਂ ਗੂੰਜਣਗੀਆਂ। ਉਨ੍ਹਾਂ ਦੀ ਗਰਲਫ੍ਰੈਂਡ ਦੂਜੀ ਵਾਰ ਮਾਂ ਬਣਨ ਵਾਲੀ ਹੈ। ਅਰਜੁਨ ਰਾਜਪਾਲ ਦੀ ਗਰਲਫ੍ਰੈਂਡ ਤੇ ਦੱਖਣੀ ਅਫਰੀਕੀ ਮਾਡਲ ਗੈਬਰੀਏਲਾ ਡੇਮੇਟ੍ਰੀਡੇਸ ਨੇ ਸੋਸ਼ਲ ਮੀਡੀਆ ਉਤੇ ਖੁਸ਼ਖਬਰੀ ਸਾਂਝੀ ਕੀਤੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਵਧਾਈਆਂ ਦੇਣ ਦਾ ਸਿਲਸਿਲਾ ਜਾਰੀ ਹੈ।

ਗੈਬਰੀਏਲਾ ਨੇ ਮੈਟਰਨਿਟੀ ਫੋਟੋਸ਼ੂਟ ਕਰਵਾਇਆ ਹੈ, ਜਿਸ ਦੀਆਂ ਤਸਵੀਰਾਂ ਉਸ ਨੇ ਇੰਸਟਾਗ੍ਰਾਮ 'ਤੇ ਸਾਂਝੀਆਂ ਕੀਤੀਆਂ ਹਨ। ਗੈਬਰੀਏਲਾ ਇੱਕ ਅਫਰੀਕੀ ਮਾਡਲ ਹੈ। ਅਰਜੁਨ ਰਾਮਪਾਲ ਅਤੇ ਉਹ ਸਾਲ 2018 ਤੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਹਨ। ਹਾਲਾਂਕਿ ਦੋਵਾਂ ਨੇ ਵਿਆਹ ਨਹੀਂ ਕਰਵਾਇਆ ਹੈ। ਸਾਲ 2019 'ਚ ਦੋਵਾਂ ਦੇ ਇੱਕ ਬੇਟਾ ਹੋਇਆ, ਜਿਸ ਦਾ ਨਾਂ ਐਰਿਕ ਹੈ। ਇਸ ਦੇ ਨਾਲ ਹੀ ਗੈਬਰੀਏਲਾ ਦੂਜੀ ਵਾਰ ਮਾਂ ਬਣਨ ਵਾਲੀ ਹੈ।

ਕਾਬਿਲੇਗੌਰ ਹੈ ਕਿ ਗੈਬਰੀਏਲਾ ਦੇ ਨਾਲ ਇੱਕ ਬੇਟੇ ਤੋਂ ਇਲਾਵਾ ਅਰਜੁਨ ਰਾਮਪਾਲ ਦੀਆਂ ਦੋ ਬੇਟੀਆਂ ਵੀ ਹਨ, ਜਿਨ੍ਹਾਂ ਦੇ ਨਾਂ ਮਾਹਿਕਾ ਅਤੇ ਮਾਈਰਾ ਹਨ। ਅਰਜੁਨ ਦੀਆਂ ਇਹ ਦੋਵੇਂ ਬੇਟੀਆਂ ਉਸ ਦੀ ਸਾਬਕਾ ਪਤਨੀ ਮੇਹਰ ਜੇਸੀਆ ਦੀਆਂ ਹਨ। ਅਰਜੁਨ ਅਤੇ ਮੇਹਰ ਦਾ ਵਿਆਹ ਸਾਲ 1998 ਵਿੱਚ ਹੋਇਆ ਸੀ। ਹਾਲਾਂਕਿ ਵਿਆਹ ਦੇ 21 ਸਾਲ ਬਾਅਦ 2019 'ਚ ਦੋਹਾਂ ਦਾ ਤਲਾਕ ਹੋ ਗਿਆ ਸੀ। ਪਿਛਲੇ ਸਾਲਾਂ ਤੋਂ ਅਰਜੁਨ ਸਿਰਫ ਗੈਬਰੀਏਲਾ ਨਾਲ ਹੀ ਰਿਲੇਸ਼ਨਸ਼ਿਪ 'ਚ ਹਨ। ਜਲਦੀ ਹੀ ਇੱਕ ਹੋਰ ਬੱਚੇ ਦੀਆਂ ਕਿਲਕਾਰੀਆਂ ਦੋਵਾਂ ਦੀ ਜ਼ਿੰਦਗੀ ਵਿੱਚ ਗੂੰਜਣਗੀਆਂ।

ਇਹ ਵੀ ਪੜ੍ਹੋ : Punjab News: ਨਸ਼ੇ ਦੀ ਹਾਲਤ 'ਚ ਨੌਜਵਾਨ ਨੇ ਪਰਿਵਾਰਕ ਮੈਂਬਰਾਂ ਦੀ ਕੁੱਟਮਾਰ ਕਰ ਕੀਤਾ ਇਹ ਕਾਰਾ... ਜਾਣੋ ਪੂਰਾ ਮਾਮਲਾ

ਗੈਬਰੀਏਲਾ ਪ੍ਰੈਗਨੈਂਸੀ ਨੂੰ ਲੈ ਕੇ ਸੁਰਖੀਆਂ 'ਚ ਆ ਚੁੱਕੀ ਹੈ। ਹੁਣ ਪ੍ਰਸ਼ੰਸਕ ਉਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਵਧਾਈ ਦੇ ਰਹੇ ਹਨ। ਪ੍ਰਸ਼ੰਸਕਾਂ ਦੇ ਨਾਲ-ਨਾਲ ਕਈ ਵੱਡੇ ਸਿਤਾਰਿਆਂ ਨੇ ਵੀ ਵਧਾਈ ਦਿੱਤੀ ਹੈ। ਮੌਨੀ ਰਾਏ ਨੇ ਟਿੱਪਣੀ ਕੀਤੀ, "ਦਿਲ ਤੋਂ ਵਧਾਈਆਂ।" ਅਭਿਨੇਤਰੀ ਕਾਜਲ ਰਾਘਵਾਨੀ ਨੇ ਦਿਲ ਦੇ ਇਮੋਜੀ ਨਾਲ ਲਿਖਿਆ, "ਵਧਾਈਆਂ।"

ਇਹ ਵੀ ਪੜ੍ਹੋ : Weather Update Today: ਫਿਰ ਬਦਲ ਜਾਵੇਗਾ ਮੌਸਮ! ਹਿਮਾਚਲ 'ਚ ਬਰਫ਼ਬਾਰੀ ਹੋਣ ਕਰਕੇ ਸੂਬਿਆਂ 'ਚ ਬਾਰਿਸ਼ ਦਾ ਅਲਰਟ ਜਾਰੀ

 

Trending news