ਡੇਰਾਬੱਸੀ ਦੇ ਨੌਜਵਾਨ ਨੂੰ ਡੰਕੀ ਰੂਟ ਰਾਹੀਂ ਵਿਦੇਸ਼ ਭੇਜਣ ਵਾਲਾ ਟਰੈਵਲ ਏਜੰਟ ਮੋਹਾਲੀ ਪੁਲਿਸ ਵੱਲੋਂ ਗ੍ਰਿਫਤਾਰ
Advertisement
Article Detail0/zeephh/zeephh2658727

ਡੇਰਾਬੱਸੀ ਦੇ ਨੌਜਵਾਨ ਨੂੰ ਡੰਕੀ ਰੂਟ ਰਾਹੀਂ ਵਿਦੇਸ਼ ਭੇਜਣ ਵਾਲਾ ਟਰੈਵਲ ਏਜੰਟ ਮੋਹਾਲੀ ਪੁਲਿਸ ਵੱਲੋਂ ਗ੍ਰਿਫਤਾਰ

Mohali News: ਜਾਣਕਾਰੀ ਅਨੁਸਾਰ 58 ਸਾਲਾ ਬਲਵਿੰਦਰ ਸਿੰਘ ਅਤੇ ਉਸ ਦੀ ਪਤਨੀ ਗਿਆਨ ਕੌਰ ਦਿਹਾੜੀਦਾਰ ਹਨ। ਰਣਦੀਪ ਵੱਲੋਂ 20 ਫਰਵਰੀ ਨੂੰ ਸਭ ਤੋਂ ਪਹਿਲਾਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਸੀ ਕਿ ਉਹ ਅੱਠ ਮਹੀਨਿਆਂ ਤੋਂ ਕੰਬੋਡੀਆ ਵਿੱਚ ਫਸਿਆ ਹੋਇਆ ਹੈ।

ਡੇਰਾਬੱਸੀ ਦੇ ਨੌਜਵਾਨ ਨੂੰ ਡੰਕੀ ਰੂਟ ਰਾਹੀਂ ਵਿਦੇਸ਼ ਭੇਜਣ ਵਾਲਾ ਟਰੈਵਲ ਏਜੰਟ ਮੋਹਾਲੀ ਪੁਲਿਸ ਵੱਲੋਂ ਗ੍ਰਿਫਤਾਰ

Mohali News: ਪਿੰਡ ਸ਼ੇਖੂਪੁਰਾ ਕਲਾਂ ਤੋਂ ਵਿਦੇਸ਼ ਗਏ 24 ਸਾਲਾ ਰਣਦੀਪ ਸਿੰਘ ਦੀ ਕੰਬੋਡੀਆ ਵਿੱਚ ਮੌਤ ਹੋ ਗਈ। ਰਣਦੀਪ ਅੱਠ ਮਹੀਨੇ ਪਹਿਲਾਂ ਡੰਕੀ ਰੂਟ ਰਾਹੀਂ ਵਿਦੇਸ਼ ਚਲਾ ਗਿਆ ਸੀ। ਉਹ 25 ਲੱਖ ਰੁਪਏ ਖਰਚ ਕੇ ਅਮਰੀਕਾ ਪਹੁੰਚਣ ਦੀ ਬਜਾਏ ਵੀਅਤਨਾਮ ਅਤੇ ਫਿਰ ਕੰਬੋਡੀਆ ਵਿੱਚ ਫਸ ਗਿਆ। ਪਰਿਵਾਰ ਨੇ ਏਜੰਟ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ। ਹੁਣ ਗਰੀਬ ਪਰਿਵਾਰ ਰਣਦੀਪ ਦੀ ਲਾਸ਼ ਨੂੰ ਭਾਰਤ ਲਿਆਉਣ ਦੀ ਉਡੀਕ ਕਰ ਰਿਹਾ ਹੈ। ਫਿਲਹਾਲ ਦੀ ਘੜੀ ਪੁਲਿਸ ਵੱਲੋਂ ਸ਼ਿਕਾਇਤ ਲੈ ਕੇ ਅੰਬਾਲਾ ਦੇ ਟਰੈਵਲ ਏਜੰਟ ਖਿਲਾਫ ਮੁਕਦਮਾ ਦਰਜ ਕਰ ਲਿਆ ਗਿਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਟਰੈਵਲ ਏਜੰਟ ਦੀ ਪਹਿਚਾਣ ਬਿਕਰਮ ਸਿੰਘ ਵੱਜੋਂ ਹੋਈ ਹੈ ਅਤੇ ਮੋਹਾਲੀ ਪੁਲਿਸ ਵੱਲੋਂ ਉਸ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਹੈ। ਜਿਸ ਸਬੰਧੀ ਪ੍ਰੈੱਸ ਕਾਨਫਰੰਸ ਕਰ ਜਾਣਕਾਰੀ ਆਲਾ ਅਧਿਕਾਰੀਆਂ ਵੱਲੋਂ ਸਾਂਝੀ ਕੀਤੀ ਜਾਵੇਗੀ।

ਜਾਣਕਾਰੀ ਅਨੁਸਾਰ 58 ਸਾਲਾ ਬਲਵਿੰਦਰ ਸਿੰਘ ਅਤੇ ਉਸ ਦੀ ਪਤਨੀ ਗਿਆਨ ਕੌਰ ਦਿਹਾੜੀਦਾਰ ਹਨ। ਰਣਦੀਪ ਵੱਲੋਂ 20 ਫਰਵਰੀ ਨੂੰ ਸਭ ਤੋਂ ਪਹਿਲਾਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਸੀ ਕਿ ਉਹ ਅੱਠ ਮਹੀਨਿਆਂ ਤੋਂ ਕੰਬੋਡੀਆ ਵਿੱਚ ਫਸਿਆ ਹੋਇਆ ਹੈ। ਏਜੰਟ ਉਸ ਦਾ ਚਾਚਾ ਵਿਕਰਮ ਵਾਸੀ ਬੱਬਲ, ਜ਼ਿਲ੍ਹਾ ਅੰਬਾਲਾ ਹੈ। ਇਸ ਨੂੰ ਨਾ ਤਾਂ ਅੱਗੇ ਭੇਜਿਆ ਜਾ ਰਿਹਾ ਹੈ ਅਤੇ ਨਾ ਹੀ ਵਾਪਸ ਭੇਜਿਆ ਜਾ ਰਿਹਾ ਹੈ। ਏਜੰਟ ਨੇ ਉਸ ਦਾ ਪਾਸਪੋਰਟ ਵੀ ਜ਼ਬਤ ਕਰ ਲਿਆ ਹੈ ਅਤੇ ਬਿਮਾਰ ਰਣਦੀਪ ਦਾ ਇਲਾਜ ਵੀ ਠੀਕ ਨਹੀਂ ਹੋ ਰਿਹਾ।

ਪਰਿਵਾਰ ਨੇ ਅੰਬਾਲਾ ਏਜੰਟ ਖ਼ਿਲਾਫ਼ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾ ਕੇ ਉਸ ਖ਼ਿਲਾਫ਼ ਕਾਰਵਾਈ ਕਰਨ ਅਤੇ ਪੈਸੇ ਵਾਪਸ ਕਰਨ ਦੀ ਮੰਗ ਕੀਤੀ ਹੈ। ਵੱਡੇ ਭਰਾ ਰਵੀ ਨੇ ਦੱਸਿਆ ਕਿ ਰਣਦੀਪ ਨੇ ਕੈਨੇਡਾ ਰਾਹੀਂ ਅਮਰੀਕਾ ਪਹੁੰਚਣਾ ਸੀ ਪਰ ਏਜੰਟ ਉਸ ਨੂੰ ਕੈਨੇਡਾ ਵੀ ਨਹੀਂ ਲੈ ਜਾ ਸਕਿਆ। ਪਰਿਵਾਰ ਨੂੰ ਆਰਥਿਕ ਸਹਾਇਤਾ ਦੇਣ ਦੀ ਗੱਲ ਕਰੀਏ ਤਾਂ ਰਣਦੀਪ ਕੋਈ ਪੈਸਾ ਨਹੀਂ ਭੇਜ ਸਕਿਆ।

ਉਸ ਦੇ ਕਮਰ ‘ਤੇ ਵਾਲਾਂ ਵਰਗੀ ਕੋਈ ਚੀਜ਼ ਸੀ, ਜਿਸ ਦੀ ਲਾਗ ਉਸ ਦੇ ਪੂਰੇ ਸਰੀਰ ਵਿਚ ਫੈਲ ਗਈ ਸੀ। ਕੁਝ ਦਿਨ ਪਹਿਲਾਂ ਵੱਡੇ ਭਰਾ ਰਵੀ ਨਾਲ ਫੋਨ ‘ਤੇ ਗੱਲ ਕਰਦਿਆਂ ਉਸ ਨੇ ਭਾਰਤ ਆਉਣ ਦੀ ਇੱਛਾ ਪ੍ਰਗਟਾਈ ਸੀ। ਉਹ ਕਹਿ ਰਿਹਾ ਸੀ ਕਿ ਉਹ ਵਿਦੇਸ਼ ਨਹੀਂ ਰਹਿਣਾ ਚਾਹੁੰਦਾ। ਇੱਕ ਦਿਨ ਪਹਿਲਾਂ ਉਸਦੇ ਭਰਾ ਨੂੰ ਕੰਬੋਡੀਆ ਤੋਂ ਇੱਕ ਨੌਜਵਾਨ ਦਾ ਫੋਨ ਆਇਆ। ਉਨ੍ਹਾਂ ਦੱਸਿਆ ਕਿ ਰਣਦੀਪ ਦੀ ਸਿਹਤ ਵਿਗੜ ਗਈ ਹੈ। ਉਸ ਦੇ ਭਰਾ ਨੇ ਇਲਾਜ ਲਈ ਸ਼ੁੱਕਰਵਾਰ ਨੂੰ ਹੀ ਉਸ ਨੇ ਵੀਹ ਹਜ਼ਾਰ ਰੁਪਏ ਆਨਲਾਈਨ ਭੇਜੇ ਸਨ। ਦੇਰ ਰਾਤ ਤਬੀਅਤ ਵਿਗੜਨ ਕਾਰਨ ਉਸ ਦੀ ਮੌਤ ਹੋ ਗਈ। ਹੁਣ ਪਰਿਵਾਰ ਨੇ ਸਰਕਾਰ ਨੂੰ ਮ੍ਰਿਤਕ ਦੇਹ ਵਾਪਸ ਲਿਆਉਣ ਦੀ ਅਪੀਲ ਕੀਤੀ ਹੈ।

Trending news