Rakhi Sawant : ਰਾਖੀ ਸਾਵੰਤ ਨੇ ਕਬਰਸਿਤਾਨ 'ਚ ਪੁੱਜ ਕੇ ਮਾਂ ਨੂੰ ਕੀਤੀ ਸ਼ਰਧਾਂਜਲੀ ਭੇਟ
Advertisement
Article Detail0/zeephh/zeephh1602156

Rakhi Sawant : ਰਾਖੀ ਸਾਵੰਤ ਨੇ ਕਬਰਸਿਤਾਨ 'ਚ ਪੁੱਜ ਕੇ ਮਾਂ ਨੂੰ ਕੀਤੀ ਸ਼ਰਧਾਂਜਲੀ ਭੇਟ

ਅਦਾਕਾਰਾ ਆਪਣੀ ਮਾਂ ਨੂੰ ਯਾਦ ਕਰਕੇ ਮੁੜ ਭਾਵੁਕ ਹੋ ਗਈ। ਹਾਲਾਂਕਿ ਅਦਾਕਾਰਾ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਕਾਫੀ ਦੁਖੀ ਹੈ। ਇਸ ਦਰਮਿਆਨ ਅਦਾਕਾਰਾ ਕਬਰਸਿਤਾਨ ਪੁੱਜੀ ਤੇ ਆਪਣੀ ਮਾਂ ਨੂੰ ਯਾਦ ਕੀਤਾ। ਜਿਸ ਦੀ ਇਕ ਵੀਡੀਓ ਭਿਆਨੀ ਨੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਹੈ।

 Rakhi Sawant : ਰਾਖੀ ਸਾਵੰਤ ਨੇ ਕਬਰਸਿਤਾਨ 'ਚ ਪੁੱਜ ਕੇ ਮਾਂ ਨੂੰ ਕੀਤੀ ਸ਼ਰਧਾਂਜਲੀ ਭੇਟ

Rakhi Sawant tribute her mother News : ਮਸ਼ਹੂਰ ਅਦਾਕਾਰਾ ਰਾਖੀ ਸਾਵੰਤ (Rakhi Sawant) ਨੇ ਕਬਰਸਿਤਾਨ ਵਿੱਚ ਪੁੱਜ ਕੇ ਆਪਣੀ ਮਾਤਾ ਜਯਾ ਭੇੜਾ (mother Jaya Bheda)  ਨੂੰ ਨਿੱਘੀ ਸ਼ਰਧਾਂਜਲੀ ਭੇਟ ਕੀਤੀ। ਸੋਸ਼ਲ ਮੀਡੀਆ ਉਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿਚ ਦੇਖਿਆ ਜਾ ਸਕਦਾ ਹੈ ਕਿ ਰਾਖੀ ਸਾਵੰਤ ਮੜ੍ਹੀਆਂ ਵਿਚ ਪੁੱਜ ਕੇ ਆਪਣੀ ਮਾਂ ਨੂੰ ਫੁੱਲ ਅਰਪਿਤ ਕਰ ਰਹੀ ਹੈ ਤੇ ਸ਼ਰਧਾਂਜਲੀ ਭੇਟ ਕਰਦੀ ਹੈ।

ਅਦਾਕਾਰਾ ਆਪਣੀ ਮਾਂ ਨੂੰ ਯਾਦ ਕਰਕੇ ਮੁੜ ਭਾਵੁਕ ਹੋ ਗਈ। ਹਾਲਾਂਕਿ ਅਦਾਕਾਰਾ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਕਾਫੀ ਦੁਖੀ ਹੈ। ਇਸ ਦਰਮਿਆਨ ਅਦਾਕਾਰਾ ਕਬਰਸਿਤਾਨ ਪੁੱਜੀ ਤੇ ਆਪਣੀ ਮਾਂ ਨੂੰ ਯਾਦ ਕੀਤਾ। ਜਿਸ ਦੀ ਇਕ ਵੀਡੀਓ ਭਿਆਨੀ ਨੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਹੈ।
ਕਾਬਿਲੇਗੌਰ ਹੈ ਕਿ ਅਦਾਕਾਰਾ ਰਾਖੀ ਸਾਵੰਤ ਦੀ ਮਾਂ ਜਯਾ ਭੇੜਾ ਦਾ 28 ਜਨਵਰੀ ਨੂੰ ਲੰਬੀ ਬਿਮਾਰੀ ਤੋਂ ਬਾਅਦ ਦੇਹਾਂਤ ਹੋ ਗਿਆ ਸੀ।

ਉਹ ਲੰਬੇ ਸਮੇਂ ਤੋਂ ਬ੍ਰੇਨ ਟਿਊਮਰ ਤੇ ਕੈਂਸਰ ਤੋਂ ਪੀੜਤ ਸੀ। ਰਾਖੀ ਸਾਵੰਤ ਦੀ ਮਾਂ ਨੂੰ ਟਾਟਾ ਮੈਮੋਰੀਅਲ ਕੈਂਸਰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ। ਰਾਖੀ ਸਾਵੰਤ ਦੀ ਮਾਂ ਪਿਛਲੇ 3 ਸਾਲਾਂ ਤੋਂ ਨਾਮੁਰਾਦ ਬਿਮਾਰੀ ਕੈਂਸਰ ਨਾਲ ਜੂਝ ਰਹੀ ਸੀ। ਇਸ ਦਾ ਇਲਾਜ ਵੀ ਲੰਮੇ ਸਮੇਂ ਤੋਂ ਚੱਲ ਰਿਹਾ ਸੀ। ਹਾਲਾਂਕਿ ਸਮੇਂ ਦੇ ਨਾਲ ਬਿਮਾਰੀ ਹੋਰ ਵਿਗੜਦੀ ਗਈ। ਕੈਂਸਰ ਗੁਰਦਿਆਂ ਅਤੇ ਫੇਫੜਿਆਂ ਤੱਕ ਫੈਲ ਗਿਆ ਸੀ। ਉਸ ਦੀ ਮਾਂ ਦੇ ਕਈ ਅੰਗ ਫੇਲ੍ਹ ਹੋ ਗਏ ਸਨ, ਜਿਸ ਕਾਰਨ ਹਾਲਤ ਹੋਰ ਨਾਜ਼ੁਕ ਹੋ ਗਈ ਸੀ।  ਜਿਥੇ ਉਨ੍ਹਾਂ ਨੇ 28 ਜਨਵਰੀ ਨੂੰ ਦਮ ਤੋੜ ਦਿੱਤਾ ਸੀ।

ਇਹ ਵੀ ਪੜ੍ਹੋ : ਸ੍ਰੀ ਹਰਿਮੰਦਿਰ ਸਾਹਿਬ ਨਤਮਸਤਕ ਹੋਈ ਰਾਸ਼ਟਰਪਤੀ ਦ੍ਰੋਪਦੀ ਮੁਰਮੂ; ਰਾਜਪਾਲ ਪੁਰੋਹਿਤ ਤੇ CM ਮਾਨ ਨੇ ਕੀਤਾ ਸਵਾਗਤ

ਗ਼ੌਰਤਲਬ ਹੈ ਕਿ ਰਾਖੀ ਸਾਵੰਤ ਪਿਛਲੇ ਕਈ ਦਿਨਾਂ ਤੋਂ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਕਾਫੀ ਪਰੇਸ਼ਾਨ ਹੈ। ਪਹਿਲਾਂ ਉਸ ਦੀ ਮਾਤਾ ਦੀ ਮੌਤ ਹੋ ਗਈ ਸੀ ਤੇ ਫਿਰ ਉਸ ਨੇ ਆਪਣੇ ਪਤੀ ਆਦਿਲ ਉਪਰ ਕਈ ਗੰਭੀਰ ਦੋਸ਼ ਲਗਾਏ ਸਨ। ਇਸ ਦੌਰਾਨ ਉਸ ਨੇ ਦੋਸ਼ ਲਗਾਏ ਸਨ ਕਿ ਆਦਿਲ ਦੇ ਕਿਸੇ ਹੋਰ ਲੜਕੀ ਨਾਲ ਪ੍ਰੇਮ ਸਬੰਧ ਚੱਲ ਰਹੇ ਹਨ। ਉਸ ਉਪਰ ਕੁੱਟਮਾਰ ਦੇ ਵੀ ਦੋਸ਼ ਲਗਾਏ ਸਨ। ਇਸ ਮਗਰੋਂ ਇਹ ਮਾਮਲਾ ਪੁਲਿਸ ਕੋਲ ਪੁੱਜ ਗਿਆ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ : Sidhu Moosewala News: ਪੰਜਾਬ ਵਿਧਾਨ ਸਭਾ 'ਚ ਗੂੰਜਿਆ ਸਿੱਧੂ ਮੂਸੇਵਾਲਾ ਦੀ ਸੁਰੱਖਿਆ ਦੇ ਵੇਰਵੇ ਲੀਕ ਕਰਨ ਤੇ ਕਤਲ ਦਾ ਮੁੱਦਾ

Trending news