Rhea Chakraborty News: ਰੀਆ ਚੱਕਰਵਰਤੀ ਬਣੀ 'ਗੈਂਗ ਲੀਡਰ'
Advertisement
Article Detail0/zeephh/zeephh1647136

Rhea Chakraborty News: ਰੀਆ ਚੱਕਰਵਰਤੀ ਬਣੀ 'ਗੈਂਗ ਲੀਡਰ'

Rhea Chakraborty News: ਸੁਸ਼ਾਂਤ ਸਿੰਘ ਦੀ ਮੌਤ ਮਗਰੋਂ ਵਿਵਾਦਾਂ ਵਿੱਚ ਘਿਰੀ ਅਦਾਕਾਰਾ ਰੀਆ ਚੱਕਰਵਰਤੀ ਆਪਣੀ ਕਰੀਅਰ ਦੀ ਮੁੜ ਤੋਂ ਸ਼ੁਰੂਆਤ ਕਰਨ ਜਾ ਰਹੀ ਹੈ। ਰੀਆ ਇੱਕ ਮਸ਼ਹੂਰ ਸ਼ੋਅ ਰਾਹੀਂ ਵਾਪਸੀ ਕਰ ਰਹੀ ਹੈ।

 

Rhea Chakraborty News: ਰੀਆ ਚੱਕਰਵਰਤੀ ਬਣੀ 'ਗੈਂਗ ਲੀਡਰ'

Rhea Chakraborty News: ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਨੇ 2020 ਵਿੱਚ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਦਿੱਤਾ ਸੀ। ਅਦਾਕਾਰ ਦੇ ਪਰਿਵਾਰ ਨੇ ਬੇਟੇ ਦੀ ਮੌਤ ਲਈ ਪ੍ਰੇਮਿਕਾ ਰੀਆ ਚੱਕਰਵਰਤੀ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਰੀਆ ਖਿਲਾਫ ਮੀਡੀਆ ਟ੍ਰਾਇਲ ਚੱਲਿਆ, ਉਹ ਡਰੱਗਜ਼ ਦੇ ਮਾਮਲੇ 'ਚ ਜੇਲ੍ਹ ਵੀ ਗਈ। ਹੁਣ 3 ਸਾਲ ਬਾਅਦ ਰੀਆ ਚੱਕਰਵਰਤੀ ਦਾ ਕਰੀਅਰ ਪਟੜੀ 'ਤੇ ਆਉਂਦਾ ਨਜ਼ਰ ਆ ਰਿਹਾ ਹੈ। ਰੀਆ ਚੱਕਰਵਰਤੀ ਨੂੰ ਲੈ ਕੇ ਕਈ ਲੋਕਾਂ ਦਾ ਕਹਿਣਾ ਸੀ ਕਿ ਉਸ ਦਾ ਕਰੀਅਰ ਖ਼ਤਮ ਹੋ ਗਿਆ ਹੈ।

ਉਨ੍ਹਾਂ ਨੂੰ ਚੁਣੌਤੀ ਦਿੰਦੇ ਹੋਏ ਅਭਿਨੇਤਰੀ ਆਪਣੀ ਸ਼ਾਨਦਾਰ ਵਾਪਸੀ ਲਈ ਤਿਆਰ ਹੈ। ਉਹ ਕਿਸੇ ਫਿਲਮ 'ਚ ਨਹੀਂ ਸਗੋਂ ਮਸ਼ਹੂਰ ਰਿਐਲਿਟੀ ਸ਼ੋਅ ਵਿੱਚ ਨਜ਼ਰ ਆਵੇਗੀ। ਪ੍ਰਿੰਸ ਨਰੂਲਾ ਅਤੇ ਗੌਤਮ ਗੁਲਾਟੀ ਤੋਂ ਬਾਅਦ ਗੈਂਗ ਦੇ ਤੀਜੇ ਨੇਤਾ ਦਾ ਖੁਲਾਸਾ ਹੋਇਆ ਹੈ। ਮੇਕਰਸ ਨੇ ਰੀਆ ਚੱਕਰਵਰਤੀ ਦਾ ਪ੍ਰੋਮੋ ਰਿਲੀਜ਼ ਕਰ ਦਿੱਤਾ ਹੈ। ਜਿਸ 'ਚ ਅਭਿਨੇਤਰੀ ਦੀ ਧਮਾਕੇਦਾਰ ਐਂਟਰੀ ਦਿਖਾਈ ਗਈ ਹੈ। ਇਸ 'ਚ ਉਹ ਨਿਡਰ ਨਜ਼ਰ ਆ ਰਹੀ ਹੈ। ਨਫਰਤ ਕਰਨ ਵਾਲਿਆਂ ਨੂੰ ਲਲਕਾਰਦੇ ਹੋਏ ਰੀਆ ਕਹਿ ਰਹੀ ਹੈ- ਤੁਸੀਂ ਕੀ ਸੋਚਿਆ ਸੀ, ਮੈਂ ਵਾਪਿਸ ਨਹੀਂ ਆਵਾਂਗੀ।

ਇਹ ਵੀ ਪੜ੍ਹੋ : Punjab Weather News: ਕੜਾਕੇ ਦੀ ਗਰਮੀ ਲਈ ਹੋ ਜਾਓ ਤਿਆਰ, ਪੰਜਾਬ 'ਚ 35 ਡਿਗਰੀ ਸੈਲਸੀਅਸ ਤੱਕ ਪਹੁੰਚਿਆ ਪਾਰਾ

ਮੈਂ ਡਰ ਜਾਵਾਂਗੀ, ਡਰਨ ਦੀ ਵਾਰੀ ਕਿਸੇ ਹੋਰ ਦੀ ਹੈ। ਆਡੀਸ਼ਨ 'ਤੇ ਮਿਲਦੇ ਹਾਂ। ਰਿਐਲਿਟੀ ਸ਼ੋਅ ਟ੍ਰੋਲ ਰੋਡੀਜ਼ 'ਚ ਰੀਆ ਨੂੰ ਦੇਖ ਕੇ ਉਨ੍ਹਾਂ ਦੇ ਪ੍ਰਸ਼ੰਸਕਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ। ਉਹ ਇਸ ਸ਼ੋਅ ਦੇ ਆਨ ਏਅਰ ਹੋਣ ਦਾ ਇੰਤਜ਼ਾਰ ਕਰ ਰਹੇ ਹਨ ਪਰ ਕੁਝ ਲੋਕ ਅਜਿਹੇ ਵੀ ਹਨ ਜੋ ਅਭਿਨੇਤਰੀ ਨੂੰ ਗੈਂਗ ਲੀਡਰ ਵਜੋਂ ਦੇਖ ਕੇ ਬਿਲਕੁਲ ਵੀ ਖੁਸ਼ ਨਹੀਂ ਹਨ। ਰੀਆ ਦੀ ਕਾਸਟਿੰਗ ਨੂੰ ਲੈ ਕੇ ਉਨ੍ਹਾਂ ਨੇ ਮੇਕਰਸ ਨੂੰ ਟ੍ਰੋਲ ਕੀਤਾ ਹੈ। ਯੂਜ਼ਰਸ ਦਾ ਕਹਿਣਾ ਹੈ ਕਿ ਰੋਡੀਜ਼ ਨੂੰ ਵਿਵਾਦਿਤ ਬਣਾਉਣ ਲਈ ਰੀਆ ਨੂੰ ਗੈਂਗ ਲੀਡਰ ਬਣਾਇਆ ਗਿਆ ਹੈ। ਦੂਜੇ ਪਾਸੇ ਕਈਆਂ ਦਾ ਮੰਨਣਾ ਹੈ ਕਿ ਰੋਡੀਜ਼ ਦਾ ਇਹ ਸੀਜ਼ਨ ਸੁਪਰ ਫਲਾਪ ਹੋਵੇਗਾ। ਇੱਕ ਸ਼ਖਸ ਨੇ ਲਿਖਿਆ - ਕੀ ਕੋਈ ਹੋਰ ਨਹੀਂ ਮਿਲਿਆ? ਦੂਸਰਾ ਕਹਿੰਦਾ - ਤੌਬਾ ਤੌਬਾ ਸਾਰਾ ਮੂਡ ਵਿਗਾੜ ਦਿੱਤਾ। ਕਿਸੇ ਨੇ ਪੁੱਛਿਆ ਕਿ ਰੀਆ ਨੂੰ ਕਿਉਂ ਲਿਆ ਗਿਆ। ਯੂਜ਼ਰ ਨੇ ਲਿਖਿਆ- ਇਹ ਸ਼ੋਅ ਫਲਾਪ ਹੋਵੇਗਾ। ਇਸ ਤਰ੍ਹਾਂ ਲੋਕ ਵੱਖ-ਵੱਖ ਪ੍ਰਤੀਕਿਰਿਆ ਦੇ ਰਹੇ ਹਨ।

ਇਹ ਵੀ ਪੜ੍ਹੋ : Punjab News: ਸ੍ਰੀ ਹਰਿਮੰਦਰ ਸਾਹਿਬ ਪੁੱਜੇ ਡੀਜੀਪੀ ਗੌਰਵ ਯਾਦਵ ਨੇ ਅੰਮ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਦਿੱਤਾ ਵੱਡਾ ਬਿਆਨ

Trending news