Parkash Singh Badal: ਸਾਬਕਾ CM ਪ੍ਰਕਾਸ਼ ਸਿੰਘ ਬਾਦਲ ਦੀ ਸਿਹਤ 'ਚ ਆਇਆ ਸੁਧਾਰ, ਡਾਕਟਰਾਂ ਨੇ ਕਹੀ ਇਹ ਗੱਲ...
Advertisement
Article Detail0/zeephh/zeephh1662995

Parkash Singh Badal: ਸਾਬਕਾ CM ਪ੍ਰਕਾਸ਼ ਸਿੰਘ ਬਾਦਲ ਦੀ ਸਿਹਤ 'ਚ ਆਇਆ ਸੁਧਾਰ, ਡਾਕਟਰਾਂ ਨੇ ਕਹੀ ਇਹ ਗੱਲ...

Parkash Singh Badal Health News: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਸਾਹ ਲੈਣ ਵਿੱਚ ਤਕਲੀਫ਼ ਦੀ ਸ਼ਿਕਾਇਤ ਤੋਂ ਬਾਅਦ ਮੁਹਾਲੀ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ, ਹੁਣ ਉਹਨਾਂ ਨੂੰ ਆਈਸੀਯੂ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ।

Parkash Singh Badal: ਸਾਬਕਾ CM ਪ੍ਰਕਾਸ਼ ਸਿੰਘ ਬਾਦਲ ਦੀ ਸਿਹਤ 'ਚ ਆਇਆ ਸੁਧਾਰ, ਡਾਕਟਰਾਂ ਨੇ ਕਹੀ ਇਹ ਗੱਲ...

Parkash Singh Badal Health News: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਅਚਾਨਕ ਤਬੀਅਤ ਖਰਾਬ ਹੋਣ ਮਗਰੋਂ ਉਨ੍ਹਾਂ ਨੂੰ ਮੁਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਆਈਸੀਯੂ ਵਾਰਡ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਕਿਹਾ ਜਾ ਰਿਹਾ ਹੈ ਕਿ ਹੁਣ ਉਹਨਾਂ ਦੀ ਸਿਹਤ ਵਿੱਚ ਸੁਧਾਰ ਆਇਆ ਹੈ।

ਮਿਲੀ ਜਾਣਕਾਰੀ ਦੇ ਅਨੁਸਾਰ ਬਾਦਲ ਪਿਛਲੇ ਕਈ ਦਿਨਾਂ ਤੋਂ ਬਿਮਾਰ ਚੱਲ ਸਨ ਅਤੇ ਪਰਿਵਾਰ ਵੱਲੋਂ ਲੰਘੇ ਐਤਵਾਰ ਫੋਰਟਿਸ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ ਜਿੱਥੇ ਪਿਛਲੇ ਦਿਨੀਂ ਉਨ੍ਹਾਂ ਦੀ ਸਿਹਤ ਵਿਗੜ ਗਈ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ (95) ਨੂੰ ਸਾਹ ਲੈਣ ਵਿੱਚ ਤਕਲੀਫ਼ ਹੋਣ ਕਾਰਨ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਸੀ। 

ਇਹ ਵੀ ਪੜ੍ਹੋ: Delhi Saket Court Firing: ਦਿੱਲੀ ਦੇ ਕੋਰਟ 'ਚ ਦਿਨ-ਦਿਹਾੜੇ ਹੋਈ ਫਾਇਰਿੰਗ, 1 ਔਰਤ ਜ਼ਖ਼ਮੀ

ਡਾਕਟਰ ਉਹਨਾਂ ਦਾ ਆਈਸੀਯੂ ਵਿੱਚ ਇਲਾਜ ਕਰ ਰਹੇ ਹਨ। ਮੌਜੂਦਾ ਸਮੇਂ ਵਿੱਚ  ਪ੍ਰਕਾਸ਼ ਸਿੰਘ ਬਾਦਲ ਦੀ ਸਿਹਤ ਸਥਿਰ ਹੈ।  ਕਾਬਿਲੇਗੌਰ ਹੈ ਕਿ ਬੀਤੇ ਦਿਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਆਪਣੇ ਸਾਰੇ ਸਿਆਸੀ ਰੁਝੇਵੇਂ ਛੱਡ ਕੇ ਦੁਪਹਿਰ ਸਮੇਂ ਫੋਰਟਿਸ ਹਸਪਤਾਲ ਪੁੱਜੇ ਤੇ ਆਪਣੇ ਪਿਤਾ ਦਾ ਹਾਲਚਾਲ ਪੁੱਛਿਆ। 

ਉਹ ਇੱਥੇ ਕਰੀਬ ਡੇਢ-ਦੋ ਘੰਟੇ ਰੁਕੇ ਸਨ। ਉਨ੍ਹਾਂ ਵੱਡੇ ਬਾਦਲ ਦੇ ਇਲਾਜ 'ਚ ਜੁਟੇ ਡਾਕਟਰਾਂ ਤੇ ਮੈਡੀਕਲ ਟੀਮ ਨਾਲ ਵੀ ਗੱਲਬਾਤ ਕੀਤੀ ਸੀ। ਇਸ ਤੋਂ ਪਹਿਲਾਂ ਸਾਬਕਾ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਵੀ ਫੋਰਟਿਸ ਹਸਪਤਾਲ ਆ ਕੇ ਆਪਣੇ ਸਹੁਰਾ ਸਾਹਿਬ ਦਾ ਹਾਲਚਾਲ ਪੁੱਛ ਕੇ ਗਏ ਸਨ।

Trending news