Nurpur Crime News: ਨੂਰਪੁਰ ਤਹਿਤ ਨੈਸ਼ਨਲ ਹਾਈਵੇ ਉਤੇ ਖੱਜੀਆ ਦੇ ਨੇੜੇ ਟਟਲ ਨਾਮਕ ਸਥਾਨ ਉਤੇ ਗੁੰਡਾਗਰਦੀ ਦਾ ਨੰਗਾ ਨਾਚ ਹੋਇਆ। ਕਈ ਗੱਡੀਆਂ ਅੱਗ ਦੇ ਹਵਾਲੇ ਕਰ ਦਿੱਤੀਆਂ।
Trending Photos
Nurpur Crime News: ਵਿਧਾਨ ਸਭਾ ਨੂਰਪੁਰ ਤਹਿਤ ਨੈਸ਼ਨਲ ਹਾਈਵੇ ਉਤੇ ਖੱਜੀਆ ਦੇ ਨੇੜੇ ਟਟਲ ਨਾਮਕ ਸਥਾਨ ਉਪਰ ਬੀਤੀ ਰਾਤ ਲਗਭਗ 11 ਤੋਂ 12 ਵਜੇ ਦੇ ਨੇੜੇ ਕਾਂਗੜਾ ਵੱਲੋਂ ਆ ਰਹੀ ਅਲਟੋ ਕਾਰ ਦੇ ਡਰਾਈਵਰ ਨੂੰ ਬੁਰੀ ਤਰ੍ਹਾਂ ਨਾਲ ਕੁੱਟਿਆ ਅਤੇ ਗੱਡੀ ਦੀ ਭੰਨਤੋੜ ਕੀਤੀ ਗਈ।
ਅਲਟੋ ਕਾਰ ਵਿੱਚ ਸਵਾਰ ਹੋਰ ਵਿਅਕਤੀ ਰਾਜ ਕੁਮਾਰ ਨੇ ਡਰਾਈਵਰ ਨੂੰ ਤੁਰੰਤ ਨੂਰਪੁਰ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਦੂਜੇ ਪਾਸੇ ਸਵੇਰੇ ਲਗਭਗ 4 ਵਜੇ ਆਸਪਾਸ ਉਸ ਗੱਡੀ ਜਲਣਸ਼ੀਲ ਪਦਾਰਥ ਪਾ ਕੇ ਅੱਗ ਲਗਾ ਦਿੱਤੀ ਹੈ। ਇਸ ਨਾਲ ਗੱਡੀ ਪੂਰੀ ਤਰ੍ਹਾਂ ਨਾਲ ਸੜ ਕੇ ਸੁਆਹ ਹੋ ਗਈ।
ਕਾਰ ਚਾਲਕ ਸੁਰਿੰਦਰ ਸਿੰਘ ਨੇ ਦੱਸਿਆ ਕਿ ਉਹ ਆਪਣੇ ਚਾਚਾ ਤੇ ਭਤੀਜੀ ਦੇ ਨਾਲ ਪਾਲਮਪੁਰ ਵਿੱਚ ਕੋਈ ਇੰਟਰਵਿਊ ਪਾਉਣ ਗਿਆ ਸੀ। ਰਾਤ ਨੂੰ ਲਗਭਗ 11 ਵਜੇ ਟਟਲ ਹਾਈਵੇ ਉਪਰ ਸਾਹਮਣੇ ਤੋਂ ਵੱਡਾ ਟਰਾਲਾ ਆ ਰਿਹਾ ਸੀ। ਇਸ ਨੂੰ ਲੈ ਕੇ ਓਵਰਟੇਕ ਕਰਦੇ ਹੋਏ ਸਕੂਟੀ ਉਪਰ ਸਵਾਰ ਦੋ ਵਿਅਕਤੀ ਅਚਾਨਕ ਸਾਹਮਣੇ ਆ ਗਏ।
ਉਸ ਨੇ ਆਪਣੀ ਗੱਡੀ ਰੋਕ ਦਿੱਤੀ। ਇੰਨੇ ਵਿੱਚ ਅਕਸ਼ੇ ਨਾਮਕ ਨੌਜਵਾਨ ਨੇ ਗਾਲੀ-ਗਲੋਚ ਕਰਦੇ ਹੋਏ ਗੱਡੀ ਨੂੰ ਹਾਈ ਦੇ ਵਿਚਕਾਰ ਤੋੜ ਦਿੱਤਾ ਕਿਸੇ ਹਥਿਆਰ ਨਾਲ ਹਮਲਾ ਕਰ ਦਿੱਤਾ। ਉਸ ਨਾਲ ਬੈਠੇ ਚਾਚਾ ਨੇ ਉਸ ਨੂੰ ਨੂਰਪੁਰ ਹਸਪਤਾਲ ਵਿੱਚ ਦਾਖ਼ਲ ਕਰਵਾਇਆ।
ਇਹ ਵੀ ਪੜ੍ਹੋ : Breaking News: ਜਲੰਧਰ ਨੇੜੇ ਜੰਮੂ-ਕਟੜਾ NH 'ਤੇ 60 ਫੁੱਟ ਡੂੰਘੇ ਬੋਰਵੈੱਲ 'ਚ ਡਿੱਗਿਆ ਇੰਜੀਨੀਅਰ!
ਇਸ ਦੌਰਾਨ ਸਵੇਰੇ ਤਕਰੀਬਨ 4 ਵਜੇ ਦੇ ਆਸਪਾਸ ਗੁੰਡਾ ਅਨਸਰਾਂ ਨੇ ਗੱਡੀ ਉਤੇ ਜਲਣਸ਼ੀਲ ਪਦਾਰਥ ਪਾ ਕੇ ਅੱਗ ਦੇ ਹਵਾਲੇ ਕਰ ਦਿੱਤਾ ਹੈ। ਮਾਮਲੇ ਦੀ ਪੁਸ਼ਟੀ ਕਰਦੇ ਹੋਏ ਨੂਰਪੁਰ ਪੁਲਿਸ ਡੀਐਸਪੀ ਵਿਸ਼ਾਲ ਵਰਮਾ ਨੇ ਫੋਨ ਉਤੇ ਦੱਸਿਆ ਕਿ ਰਾਤ ਨੂੰ ਹੀ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਸੁਰਿੰਦਰ ਸਿੰਘ ਦਾ ਮੈਡੀਕਲ ਕਰਵਾ ਲਿਆ ਗਿਆ ਹੈ ਤੇ ਮੌਕੇ ਉਤੇ ਪੁੱਜ ਕੇ ਸਾਰੇ ਤੱਥਾਂ ਦੀ ਜਾਣਕਾਰੀ ਇਕੱਠੀ ਕੀਤੀ ਹੈ। ਫੈਰੋਂਸਿਕ ਟੀਮ ਨੇ ਮੌਕੇ ਉਪਰ ਵਾਰਦਾਤ ਸਬੰਧੀ ਸਬੂਤ ਇਕੱਠੇ ਕੀਤੇ ਅਤੇ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।
ਇਹ ਵੀ ਪੜ੍ਹੋ : Punjab News: ਹੁਣ ਘਰ ਉਗਾਓ ਤੇ ਖਾਓ ਔਰਗੈਨਿਕ ਫਲ! PAU ਦੀ ਵਿਕਸਿਤ ਛੋਟੀ ਬਗੀਚੀ 21 ਕਿਸਮਾਂ ਦੇ ਦੇਵੇਗੀ ਫਲ