Kidney Liver For Sale News: ਕੇਰਲ ਦੇ ਸਖ਼ਸ਼ ਨੇ ਕਿਡਨੀ-ਲੀਵਰ ਵੇਚਣ ਲਈ ਲਗਾਏ ਪੋਸਟਰ, ਵਜ੍ਹਾ ਜਾਣ ਕੇ ਹੋ ਜਾਓਗੇ ਹੈਰਾਨ
Advertisement
Article Detail0/zeephh/zeephh1606701

Kidney Liver For Sale News: ਕੇਰਲ ਦੇ ਸਖ਼ਸ਼ ਨੇ ਕਿਡਨੀ-ਲੀਵਰ ਵੇਚਣ ਲਈ ਲਗਾਏ ਪੋਸਟਰ, ਵਜ੍ਹਾ ਜਾਣ ਕੇ ਹੋ ਜਾਓਗੇ ਹੈਰਾਨ

Kidney Liver For Sale News: ਕਈ ਵਾਰ ਜ਼ਿੰਦਗੀ ਵਿੱਚ ਅਜਿਹੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ ਜਿਸ ਕਾਰਨ ਮਜਬੂਰ ਇਨਸਾਨ ਆਪਣੇ ਸਰੀਰ ਦੇ ਅੰਗ ਵੇਚਣ ਲਈ ਮਜਬੂਰ ਹੋ ਜਾਂਦਾ ਹੈ। ਅਜਿਹਾ ਹੀ ਮਾਮਲਾ ਕੇਰਲਾ ਤੋਂ ਸਾਹਮਣੇ ਆ ਰਿਹਾ ਹੈ ਜਿਥੇ ਇਕ ਸਖ਼ਸ਼ ਨੇ ਆਪਣੇ ਸਰੀਰ ਦੇ ਅੰਗ ਵੇਚਣ ਲਈ ਪੋਸਟਰ ਲਗਾ ਦਿੱਤੇ ਹਨ।

Kidney Liver For Sale News: ਕੇਰਲ ਦੇ ਸਖ਼ਸ਼ ਨੇ ਕਿਡਨੀ-ਲੀਵਰ ਵੇਚਣ ਲਈ ਲਗਾਏ ਪੋਸਟਰ, ਵਜ੍ਹਾ ਜਾਣ ਕੇ ਹੋ ਜਾਓਗੇ ਹੈਰਾਨ

Kidney Liver For Sale News: ਕੇਰਲ ਵਿੱਚ ਇੱਕ 50 ਸਾਲਾ ਸਖ਼ਸ਼ ਨੇ ਆਪਣੀ ਕਿਡਨੀ ਤੇ ਲੀਵਰ ਵੇਚਣ ਲਈ ਜਨਤਕ ਤੌਰ ਉਤੇ ਪੋਸਟਰ ਲਗਾ ਦਿੱਤੇ ਹਨ। ਉਸ ਨੇ ਪੋਸਟਰ ਉਪਰ ਆਪਣਾ ਮੋਬਾਈਲ ਨੰਬਰ ਵੀ ਦਿੱਤਾ ਹੈ। ਇਹ ਮਾਮਲਾ ਕੇਰਲ ਦੇ ਤਿਰੂਵਨੰਤਪੁਰਮ ਦਾ ਹੈ। ਰਾਜਧਾਨੀ ਵਿੱਚ ਲਗਾਇਆ ਗਿਆ ਪੋਸਟਰ ਲੋਕਾਂ ਦਾ ਕਾਫੀ ਧਿਆਨ ਖਿੱਚ ਰਿਹਾ ਹੈ।

ਕਿਡਨੀ ਤੇ ਲੀਵਰ ਵੇਚਣ ਦੀ ਇੱਛਾ ਜ਼ਾਹਰ ਕਰਨ ਵਾਲੇ ਸਖ਼ਸ਼ ਦੀ ਪਛਾਣ ਸੰਤੋਸ਼ ਕੁਮਾਰ ਵਜੋਂ ਵਾਸੀ ਮੈਨਕੌਡ ਪੁਥਨ ਰੋਡ ਵਜੋਂ ਹੋਈ ਹੈ। ਸੰਤੋਸ਼ ਦੇ ਇਸ਼ਤਿਹਾਰ (ਕਿਡਨੀ ਲਿਵਰ ਫਾਰ ਸੇਲ) ਨੂੰ ਦੇਖ ਕੇ ਬਹੁਤ ਸਾਰੇ ਲੋਕਾਂ ਨੇ ਸ਼ੁਰੂ ਵਿੱਚ ਸੋਚਿਆ ਕਿ ਇਹ ਸਰਕਾਰ ਨੂੰ ਟ੍ਰੋਲ ਕਰਨ ਦਾ ਇਕ ਮਾਧਿਅਮ ਹੈ। ਬਾਅਦ ਵਿੱਚ ਪਤਾ ਲੱਗਾ ਕਿ ਸੰਤੋਸ਼ ਨੂੰ ਪੈਸਿਆਂ ਦੀ ਜ਼ਰੂਰਤ ਹੈ, ਇਸ ਲਈ ਉਸ ਨੇ ਸਰੀਰ ਦਾ ਜ਼ਰੂਰੀ ਅੰਗ ਵੇਚਣ ਲਈ ਮਜਬੂਰ ਹੋ ਗਿਆ ਹੈ।

ਸੰਤੋਸ਼ ਅਨੁਸਾਰ ਫਲਾਂ ਦੀ ਦੁਕਾਨ 'ਤੇ ਬੋਰੀ ਚੁੱਕਦੇ ਸਮੇਂ ਹਾਦਸਾ ਵਾਪਰ ਗਿਆ ਸੀ। ਇਸ ਲਈ ਉਸ ਨੂੰ ਇਲਾਜ ਲਈ ਵੱਡੀ ਰਾਸ਼ੀ ਦੀ ਜ਼ਰੂਰਤ ਹੈ ਅਤੇ ਹੁਣ ਉਸ ਕੋਲ ਪੈਸੇ ਨਹੀਂ ਹਨ। ਉਸ ਨੇ ਮੈਨਕੌਡ ਜੰਕਸ਼ਨ ਨੇੜੇ ਆਪਣੀ ਜ਼ਮੀਨ ਵੇਚਣ ਦੀ ਕੋਸ਼ਿਸ਼ ਕੀਤੀ ਪਰ ਜ਼ਮੀਨ ਨੂੰ ਲੈ ਕੇ ਉਸ ਦਾ ਆਪਣੇ ਭਰਾ ਨਾਲ ਝਗੜਾ ਹੋ ਗਿਆ। ਸੰਤੋਸ਼ ਦੇ ਭਰਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਜਾਇਦਾਦ ਉਸ ਦੀ ਮਾਂ ਦੇ ਨਾਂ 'ਤੇ ਸੀ ਤੇ ਹੁਣ ਸੰਤੋਸ਼ ਸਮੇਤ ਛੇ ਭੈਣ-ਭਰਾਵਾਂ ਦੇ ਨਾਂ 'ਤੇ ਹੈ।

ਇਹ ਵੀ ਪੜ੍ਹੋ : ਚੰਡੀਗੜ੍ਹ-ਮੁਹਾਲੀ ਬਾਰਡਰ 'ਤੇ BSF ਨੇ ਸੰਭਾਲਿਆ ਮੋਰਚਾ, ਛੇ ਦਿਨਾਂ ਲਈ ਨੋ ਫਲਾਇੰਗ ਜ਼ੋਨ, ਸੁਰੱਖਿਆ ਏਜੰਸੀਆਂ ਅਲਰਟ

ਸੰਤੋਸ਼ ਦੀ ਪਤਨੀ ਇਲਾਕੇ ਵਿੱਚ ਬੱਚਿਆਂ ਲਈ ਟਿਊਸ਼ਨ ਕਲਾਸਾਂ ਚਲਾਉਂਦੀ ਸੀ ਪਰ ਉਹ ਵੀ ਕੋਵਿਡ ਕਾਰਨ ਬੰਦ ਹੋ  ਗਈਆਂ ਹਨ, ਜਿਸ ਕਾਰਨ ਉਨ੍ਹਾਂ ਦੀ ਮਾਲੀ ਹਾਲਤ ਹੋਰ ਵਿਗੜ ਗਈ ਹੈ। ਇਨ੍ਹਾਂ ਮੁਸ਼ਕਿਲ ਹਾਲਾਤ ਵਿੱਚ ਸੰਤੋਸ਼ ਨੇ ਆਪਣੇ ਸਰੀਰ ਦੇ ਅੰਗਾਂ ਨੂੰ ਵੇਚਣ ਲਈ ਇਕ ਇਸ਼ਤਿਹਾਰ ਦੇਣ ਦਾ ਫ਼ੈਸਲਾ ਕੀਤਾ ਕਿਉਂਕਿ ਉਸ ਨੂੰ ਲੱਗਦਾ ਸੀ ਕਿ ਉਸਦੇ ਕੋਲ ਕੋਈ ਹੋਰ ਬਦਲ ਨਹੀਂ ਹੈ।

ਇਹ ਵੀ ਪੜ੍ਹੋ : Punjab Government: ਗੰਨ ਕਲਚਰ ਖਿਲਾਫ਼ ਐਕਸ਼ਨ ਮੋਡ 'ਚ ਮਾਨ ਸਰਕਾਰ, 813 ਆਰਮਜ਼ ਲਾਇਸੈਂਸ ਕੀਤੇ ਰੱਦ

 

Trending news