Bharat Jodo Yatra 2.0 news: ਭਾਰਤ ਜੋੜੋ ਯਾਤਰਾ ਦੇ ਦੂਜੇ ਪੜਾਅ ਦੀ ਸ਼ੁਰੂਆਤ ਕਰਨਗੇ ਰਾਹੁਲ ਗਾਂਧੀ
Advertisement
Article Detail0/zeephh/zeephh1816692

Bharat Jodo Yatra 2.0 news: ਭਾਰਤ ਜੋੜੋ ਯਾਤਰਾ ਦੇ ਦੂਜੇ ਪੜਾਅ ਦੀ ਸ਼ੁਰੂਆਤ ਕਰਨਗੇ ਰਾਹੁਲ ਗਾਂਧੀ

Rahul Gandhi's Bharat Jodo Yatra 2.0 news: ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦਾ ਦੂਜਾ ਪੜਾਅ ਗੁਜਰਾਤ ਤੋਂ ਮੇਘਾਲਿਆ ਤੱਕ ਸ਼ੁਰੂ ਹੋਵੇਗਾ।

Bharat Jodo Yatra 2.0 news: ਭਾਰਤ ਜੋੜੋ ਯਾਤਰਾ ਦੇ ਦੂਜੇ ਪੜਾਅ ਦੀ ਸ਼ੁਰੂਆਤ ਕਰਨਗੇ ਰਾਹੁਲ ਗਾਂਧੀ

Bharat Jodo Yatra 2.0 news: ਭਾਰਤ ਜੋੜੋ ਯਾਤਰਾ ਪਹਿਲੇ ਪੜਾਅ ਨੂੰ ਮਿਲੇ ਭਰਵੇਂ ਹੁੰਗਾਰੇ ਤੋਂ ਬਾਅਦ ਹੁਣ ਕਾਂਗਰਸ ਲੀਡਰ ਰਾਹੁਲ ਗਾਂਧੀ ਯਾਤਰਾ ਦੇ ਦੂਜਾ ਪੜਾਅ ਦੀ ਸ਼ੁਰੂਆਤ ਕਾਰਨ ਜਾ ਰਹੇ ਹਨ। ਦੱਸ ਦਈਏ ਕਿ ਇਹ ਯਾਤਰਾ ਗੁਜਰਾਤ ਤੋਂ ਸ਼ੁਰੂ ਹੋ ਕੇ ਉੱਤਰ-ਪੂਰਬੀ ਰਾਜ ਮੇਘਾਲਿਆ 'ਚ ਖਤਮ ਹੋਵੇਗੀ। (Rahul Gandhi's Bharat Jodo Yatra 2.0 news)

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮਹਾਰਾਸ਼ਟਰ ਕਾਂਗਰਸ ਦੇ ਪ੍ਰਧਾਨ ਨਾਨਾ ਪਟੋਲੇ ਵੱਲੋਂ ਇਸ ਖਬਰ ਦੀ ਪੁਸ਼ਟੀ ਕੀਤੀ ਗਈ ਅਤੇ ਦੱਸਿਆ ਕਿ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦਾ ਦੂਜਾ ਪੜਾਅ ਗੁਜਰਾਤ ਤੋਂ ਮੇਘਾਲਿਆ ਤੱਕ ਸ਼ੁਰੂ ਹੋਵੇਗਾ।

ਉਨ੍ਹਾਂ ਇਹ ਵੀ ਕਿਹਾ ਕਿ ਰਾਹੁਲ ਗਾਂਧੀ ਪੱਛਮੀ ਰਾਜ ਦੇ ਵੱਖ-ਵੱਖ ਹਿੱਸਿਆਂ ਵਿੱਚ ਮਾਰਚ ਦੀ ਅਗਵਾਈ ਕਰਨਗੇ। ਇਸ ਦੌਰਾਨ ਮਹਾਰਾਸ਼ਟਰ ਕਾਂਗਰਸ ਵੱਲੋਂ ਇਹ ਵੀ ਕਿਹਾ ਗਿਆ ਕਿ ਪਾਰਟੀ ਸੰਸਦ ਮੈਂਬਰ ਰਾਹੁਲ ਗਾਂਧੀ ਦੀ ਭਾਰਤ ਦੇ ਪੱਛਮ ਤੋਂ ਪੂਰਬ ਤੱਕ ਕੱਢੀ ਜਾਣ ਵਾਲੀ ਭਾਰਤ ਜੋੜੋ ਯਾਤਰਾ 2.0 ਦੇ ਨਾਲ ਮੇਲ ਖਾਣ ਲਈ ਰਾਜ-ਵਿਆਪੀ ਪਦਯਾਤਰਾਂ ਦੀ ਲੜੀ ਅਤੇ ਇੱਕ ਬੱਸ-ਯਾਤਰਾ ਸ਼ੁਰੂ ਕਰੇਗੀ।

ਦੱਸਣਯੋਗ ਹੈ ਕਿ ਭਾਰਤ ਜੋੜੋ ਯਾਤਰਾ ਦੇ ਪਹਿਲੇ ਪੜਾਅ ਵਿੱਚ, ਰਾਹੁਲ ਗਾਂਧੀ ਨੇ ਕੰਨਿਆਕੁਮਾਰੀ ਤੋਂ ਕਸ਼ਮੀਰ ਤੱਕ ਲਗਭਗ 4,000 ਕਿਲੋਮੀਟਰ ਦਾ ਸਫਰ ਪੈਦਲ ਚੱਲ ਕੇ ਤੈਅ ਕੀਤਾ ਸੀ।

ਭਾਰਤ ਜੋੜੋ ਯਾਤਰਾ, ਜੋ ਕਿ ਪਿਛਲੇ ਸਾਲ 7 ਸਤੰਬਰ ਨੂੰ ਕੰਨਿਆਕੁਮਾਰੀ ਤੋਂ ਸ਼ੁਰੂ ਹੋਈ ਸੀ, 3,970 ਕਿਲੋਮੀਟਰ, 12 ਸੁਣਿਆ ਅਤੇ 2 ਕੇਂਦਰ ਸ਼ਾਸਤ ਪ੍ਰਦੇਸ਼ਾਂ, ਨੂੰ ਕਵਰ ਕਰਦਿਆਂ 30 ਜਨਵਰੀ ਨੂੰ ਸ਼੍ਰੀਨਗਰ ਵਿਖੇ ਸਮਾਪਤ ਹੋਈ ਸੀ। ਇਹ ਯਾਤਰਾ ਤਕਰੀਬਨ 130 ਦਿਨਾਂ ਤੋਂ ਵੱਧ ਚੱਲੀ ਸੀ।

ਇਸ ਦੌਰਾਨ ਭਾਰਤ ਜੋੜੋ ਯਾਤਰਾ ਦੇ ਦੂਜੇ ਪੜਾਅ ਦੇ ਰੂਟ ਅਤੇ ਸੰਬੰਧਿਤ ਮਿਤੀਆਂ ਬਾਰੇ ਫਿਲਹਾਲ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਗਈ ਹੈ।   

ਇਹ ਵੀ ਪੜ੍ਹੋ: Punjab Bandh Today Live Updates: ਪੰਜਾਬ 'ਚ ਅੱਜ ਬੰਦ ਦਾ ਐਲਾਨ, ਦੋਆਬਾ ਖੇਤਰ 'ਚ ਵੱਧ ਅਸਰ ਦੇਖਣ ਦੇ ਆਸਾਰ 

ਇਹ ਵੀ ਪੜ੍ਹੋ: Punjab Congress Protest: ਹੜ੍ਹ ਪੀੜਤਾਂ ਨੂੰ ਮੁਆਵਜ਼ਾ ਦਿਵਾਉਣ ਲਈ ਪਟਿਆਲਾ ਵਿਖੇ ਅੱਜ ਪੰਜਾਬ ਕਾਂਗਰਸ ਦਾ ਧਰਨਾ 

(For more news apart from Rahul Gandhi's Bharat Jodo Yatra 2.0 news, stay tuned to Zee PHH)

Trending news