Haryana Punjab Weather Today: ਮੌਸਮ ਵਿਭਾਗ ਨੇ ਪੱਛਮੀ ਗੜਬੜੀ ਸਰਗਰਮ ਹੋਣ ਕਾਰਨ ਪੰਜਾਬ ਤੇ ਹਰਿਆਣਾ ਵਿੱਚ ਬਾਰਿਸ਼ ਦਾ ਅਲਰਟ ਜਾਰੀ ਕੀਤਾ ਹੈ। ਇਸ ਕਾਰਨ ਆਉਣ ਵਾਲੇ ਦਿਨਾਂ ਵਿੱਚ ਤਾਪਮਾਨ ਵਿੱਚ ਗਿਰਾਵਟ ਨੂੰ ਦੇਖਣ ਨੂੰ ਮਿਲੇਗੀ।
Trending Photos
Punjab Weather Update News : ਪੰਜਾਬ ਤੇ ਹਰਿਆਣਾ ਵਿੱਚ ਗਰਮੀ ਦਿਨ-ਬ-ਦਿਨ ਜ਼ੋਰ ਫੜ੍ਹਦੀ ਜਾ ਰਹੀ ਹੈ ਪਰ ਮੌਸਮ ਵਿਭਾਗ ਦੀ ਪੇਸ਼ੀਨਗੋਈ ਅਨੁਸਾਰ ਅਗਲੇ ਹਫ਼ਤੇ ਪੰਜਾਬ ਤੇ ਹਰਿਆਣਾ ਦੇ ਮੌਸਮ ਵਿੱਚ ਤਬਦੀਲੀ ਦੇਖਣ ਨੂੰ ਮਿਲੇਗੀ। ਮੌਸਮ ਵਿਭਾਗ ਅਨੁਸਾਰ ਪੱਛਮੀ ਗੜਬੜੀ ਸਰਗਰਮ ਹੋਣ ਨਾਲ ਕੁਝ ਇਲਾਕਿਆਂ ਵਿੱਚ ਬੱਦਲਵਾਈ ਦੀ ਸੰਭਾਵਨਾ ਹੈ। ਇਸ ਕਾਰਨ ਤਾਪਮਾਨ ਵਿੱਚ ਮਾਮੂਲੀ ਗਿਰਾਵਟ ਆਉਣ ਦੀ ਸੰਭਾਵਨਾ ਵੀ ਹੈ। ਰਾਤ ਦੇ ਪਾਰੇ ਵਿੱਚ ਮਾਮੂਲੀ ਦੇਖਣ ਨੂੰ ਮਿਲ ਸਕਦਾ ਹੈ। ਮੌਸਮ ਵਿਭਾਗ ਨੇ 11 ਮਾਰਚ ਤੱਕ ਮੌਸਮ ਸਾਫ਼ ਤੇ ਖ਼ੁਸ਼ ਰਹਿਣ ਦੀ ਭਵਿੱਖਬਾਣੀ ਕੀਤੀ ਹੈ। ਪੱਛਮੀ ਗੜਬੜੀ ਸਰਗਰਮ ਹੋਣ ਕਾਰਨ 12 ਤੇ 13 ਮਾਰਚ ਨੂੰ ਪੰਜਾਬ-ਹਰਿਆਣਾ ਦੇ ਕੁਝ ਇਲਾਕਿਆਂ ਵਿੱਚ ਬੱਦਲਵਾਈ ਰਹਿਣ ਦੀ ਸੰਭਾਵਨਾ ਹੈ।
ਮੌਸਮ ਵਿਭਾਗ ਮੁਤਾਬਕ 14 ਮਾਰਚ ਦੀ ਰਾਤ ਤੋਂ ਇੱਕ ਹੋਰ ਪੱਛਮੀ ਗੜਬੜੀ ਸਰਗਰਮ ਹੋਣ ਜਾ ਰਹੀ ਹੈ। ਜਿਸ ਕਾਰਨ ਹਰਿਆਣਾ ਤੇ ਪੰਜਾਬ ਦੇ ਮੌਸਮ ਵਿੱਚ ਬਦਲਾਅ ਦੀ ਸੰਭਾਵਨਾ ਹੈ। ਮੌਸਮ ਵਿਭਾਗ ਮੁਤਾਬਕ ਪਿਛਲੇ ਦਿਨਾਂ ਤੋਂ ਹਰਿਆਣਾ 'ਚ ਪੱਛਮੀ ਗੜਬੜੀ ਸਰਗਰਮ ਸੀ ਜੋ ਵੀਰਵਾਰ ਨੂੰ ਅੱਗੇ ਲੰਘ ਗਈ ਹੈ। ਜਿਸ ਕਾਰਨ ਹਵਾਵਾਂ ਦੀ ਦਿਸ਼ਾ ਵਿੱਚ ਬਦਲਾਅ ਆਇਆ ਹੈ। ਇਸ ਕਾਰਨ ਤਾਪਮਾਨ 'ਚ ਵੀ ਗਿਰਾਵਟ ਦਰਜ ਕੀਤੀ ਗਈ। ਇਸ ਵਜ੍ਹਾ ਕਰਕੇ ਸੂਬੇ ਦਾ ਦਿਨ ਦਾ ਤਾਪਮਾਨ 27.0 ਤੋਂ 32.0 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਜੇਕਰ ਪੰਜਾਬ ਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਦੀ ਗੱਲ ਕਰੀਏ ਤਾਂ ਇੱਥੇ ਅੱਜ ਤਾਪਮਾਨ 16.2 ਡਿਗਰੀ ਸੈਲਸੀਅਸ ਹੈ।
ਇਹ ਵੀ ਪੜ੍ਹੋ : ਸ੍ਰੀ ਅਨੰਦਪੁਰ ਸਾਹਿਬ ਦੇ ਗੁਰਦੁਆਰਾ ਦੇ ਬਾਥਰੂਮ 'ਚੋਂ 21 ਸਾਲਾ ਅੰਮ੍ਰਿਤਧਾਰੀ ਨੌਜਵਾਨ ਦੀ ਮਿਲੀ ਲਾਸ਼
ਪ੍ਰਮੁੱਖ ਸ਼ਹਿਰਾਂ ਦਾ ਤਾਪਮਾਨ
• ਲੁਧਿਆਣਾ ਵਿੱਚ ਅੱਜ ਤਾਪਮਾਨ 27.04 ਡਿਗਰੀ ਸੈਲਸੀਅਸ ਰਿਹਾ।
• ਪਟਿਆਲਾ ਦਾ ਅੱਜ ਤਾਪਮਾਨ 16.04 ਡਿਗਰੀ ਸੈਲਸੀਅਸ ਰਿਹਾ।
• ਅੰਮ੍ਰਿਤਸਰ ਵਿੱਚ ਅੱਜ ਤਾਪਮਾਨ 15.04 ਡਿਗਰੀ ਸੈਲਸੀਅਸ ਰਿਹਾ।
• ਅੰਬਾਲਾ ਵਿੱਚ ਅੱਜ ਤਾਪਮਾਨ 18.6 ਡਿਗਰੀ ਸੈਲਸੀਅਸ ਰਿਹਾ।
• ਕਰਨਾਲ ਵਿੱਚ ਅੱਜ ਤਾਪਮਾਨ 17.4 ਡਿਗਰੀ ਸੈਲਸੀਅਸ ਰਿਹਾ।
• ਹਿਸਾਰ ਵਿੱਚ ਅੱਜ ਤਾਪਮਾਨ 14.6 ਡਿਗਰੀ ਸੈਲਸੀਅਸ ਹੈ।
ਇਹ ਵੀ ਪੜ੍ਹੋ : Punjab Budget 2023 Live Updates: ਵਿੱਤੀ ਸਾਲ 2023-24 ਲਈ ਪੰਜਾਬ ਦਾ ਬਜਟ 1,96,4042 ਕਰੋੜ ਰੁਪਏ
ਜੇਕਰ ਦੇਸ਼ ਦੀ ਰਾਜਧਾਨੀ ਦਿੱਲੀ ਦੀ ਗੱਲ ਕਰੀਏ ਤਾਂ ਇੱਥੇ ਮੌਸਮ ਕਈ ਰੰਗ ਦਿਖਾ ਰਿਹਾ ਹੈ, ਯਾਨੀ ਇੱਥੇ ਦਾ ਮੌਸਮ ਵਾਰ-ਵਾਰ ਬਦਲ ਰਿਹਾ ਹੈ। ਵੀਰਵਾਰ ਨੂੰ ਦਿੱਲੀ ਐੱਨਸੀਆਰ ਵਿੱਚ ਕੁਝ ਥਾਵਾਂ ਉਪਰ ਬੱਦਲ ਛਾਏ ਰਹੇ, ਜਦਕਿ ਕੁਝ ਥਾਵਾਂ 'ਤੇ ਹਲਕਾ ਮੀਂਹ ਪਿਆ। ਮੌਸਮ ਵਿਭਾਗ ਨੇ 14 ਅਤੇ 15 ਮਾਰਚ ਨੂੰ ਦਿੱਲੀ ਵਿੱਚ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ।