Ind vs Aus 1st Test, India WTC Ranking: ਭਾਰਤ ਨੇ ਪਹਿਲੇ ਟੈਸਟ ਵਿੱਚ ਆਸਟ੍ਰੇਲੀਆ ਨੂੰ 295 ਦੌੜਾਂ ਨਾਲ ਹਰਾਇਆ। ਇਸ ਨਾਲ ਭਾਰਤ ਡਬਲਯੂਟੀਸੀ ਰੈਂਕਿੰਗ 'ਚ ਫਿਰ ਤੋਂ ਪਹਿਲੇ ਨੰਬਰ 'ਤੇ ਪਹੁੰਚ ਗਿਆ ਹੈ।
ਫਾਈਨਲ ਮੁਕਾਬਲਾ ਅੰਕ ਸੂਚੀ ਦੀਆਂ ਚੋਟੀ ਦੀਆਂ 2 ਟੀਮਾਂ ਵਿਚਕਾਰ ਹੋਵੇਗਾ। ਭਾਰਤ ਨੂੰ ਫਾਈਨਲ 'ਚ ਪਹੁੰਚਣ ਲਈ 3 ਹੋਰ ਟੈਸਟ ਮੈਚ ਜਿੱਤਣੇ ਹੋਣਗੇ। ਭਾਰਤ ਹੁਣ ਤੱਕ ਹੋਏ ਦੋਵੇਂ ਡਬਲਯੂਟੀਸੀ ਫਾਈਨਲਜ਼ ਵਿੱਚ ਪਹੁੰਚ ਚੁੱਕਾ ਹੈ ਪਰ ਦੋਵਾਂ ਵਾਰ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ।
ਉਥੇ ਹੀ ਆਸਟ੍ਰੇਲੀਆ ਦੀ ਟੀਮ 57.69 ਜਿੱਤ ਫੀਸਦੀ ਦੇ ਨਾਲ ਦੂਜੇ ਸਥਾਨ 'ਤੇ ਹੈ। ਉਸ ਨੇ 13 ਮੈਚਾਂ ਵਿੱਚ 8 ਜਿੱਤ, 4 ਹਾਰ ਅਤੇ 1 ਡਰਾਅ ਰਿਹਾ ਹੈ। WTC ਦਾ ਫਾਈਨਲ 16 ਜੂਨ 2025 ਨੂੰ ਲਾਰਡਸ ਵਿਖੇ ਹੋਵੇਗਾ।
ਹੁਣ ਬਾਰਡਰ ਗਾਵਸਕਰ ਟਰਾਫੀ ਦੇ ਪਹਿਲੇ ਮੈਚ 'ਚ ਆਸਟ੍ਰੇਲੀਆ ਨੂੰ 295 ਦੌੜਾਂ ਨਾਲ ਹਰਾ ਕੇ ਭਾਰਤ 61.11 ਦੀ ਜਿੱਤ ਫੀਸਦੀ ਨਾਲ ਪਹਿਲੇ ਸਥਾਨ 'ਤੇ ਪਹੁੰਚ ਗਿਆ ਹੈ। ਭਾਰਤ ਨੇ 15 ਟੈਸਟਾਂ ਵਿੱਚ 9 ਜਿੱਤ, 5 ਹਾਰ ਅਤੇ 1 ਡਰਾਅ ਰਿਹਾ ਹੈ।
ਭਾਰਤੀ ਟੀਮ ਨਿਊਜ਼ੀਲੈਂਡ ਤੋਂ ਤਿੰਨ ਟੈਸਟ ਹਾਰ ਕੇ WTC ਅੰਕ ਸੂਚੀ ਵਿੱਚ ਦੂਜੇ ਸਥਾਨ 'ਤੇ ਪਹੁੰਚ ਗਈ ਸੀ। ਜਦਕਿ ਆਸਟ੍ਰੇਲੀਆ ਪਹਿਲੇ ਨੰਬਰ 'ਤੇ ਪਹੁੰਚ ਗਿਆ ਸੀ।
ਪਰਥ ਟੈਸਟ 'ਚ ਜਿੱਤ ਨਾਲ ਭਾਰਤੀ ਟੀਮ ਇਕ ਵਾਰ ਫਿਰ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਅੰਕ ਸੂਚੀ 'ਚ ਪਹਿਲੇ ਸਥਾਨ 'ਤੇ ਪਹੁੰਚ ਗਈ ਹੈ।
ट्रेन्डिंग फोटोज़