ਅਕਸਰ ਵਿਵਾਦਾਂ ਵਿੱਚ ਰਹਿਣ ਵਾਲੀ ਜਲੰਧਰ ਦੀ ਤਾਜਪੁਰ ਚਰਚ ਵਿੱਚ ਦਿੱਲੀ ਤੋਂ ਕੈਂਸਰ ਦਾ ਇਲਾਜ ਕਰਵਾਉਣ ਬੱਚੀ ਦੀ ਮੌਤ ਹੋ ਜਾਂਦੀ ਹੈ। ਪਰਿਵਾਰ ਦਾ ਇਲਜ਼ਾਮ ਹੈ ਕਿ ਚਰਚ ਦੇ ਪਾਸਟਰ ਨੇ ਉਨ੍ਹਾਂ ਤੋਂ ਬੱਚੀ ਦੇ ਇਲਾਜ਼ ਲਈ 50 ਹਜ਼ਾਰ ਰੁਪਏ ਲਏ ਸਨ।
Trending Photos
ਚੰਡੀਗੜ੍ਹ- ਪੰਜਾਬ ਵਿੱਚ ਅਕਸਰ ਹੀ ਵਿਵਾਦਾਂ ਵਿੱਚ ਰਹਿਣ ਵਾਲੀ ਲਾਂਬੜਾ ਨੇੜੇ ਪਿੰਡ ਤਾਜਪੁਰ 'ਚ ਚਰਚ ਦਾ ਇੱਕ ਹੋਰ ਵਿਵਾਦ ਸਾਹਮਣੇ ਆਇਆ ਹੈ। ਜਿਥੇ ਦਿੱਲੀ ਤੋਂ ਬੱਚੀ ਦੇ ਕੈਂਸਰ ਦਾ ਇਲਾਜ਼ ਕਰਵਾਉਣ ਆਏ ਪਰਿਵਾਰ ਤੋਂ ਪੈਸੇ ਲਏ ਜਾਂਦੇ ਹਨ ਤੇ ਠੀਕ ਕਰਨ ਦੀ ਗਾਰੰਟੀ ਦਿੱਤੀ ਜਾਂਦੀ ਹੈ। ਪਰ ਚੱਲਦੀ ਪਰੇਅਰ ਦੌਰਾਨ ਹੀ ਬੱਚੀ ਦੀ ਚਰਚ 'ਚ ਮੌਤ ਹੋ ਜਾਂਦੀ ਹੈ। ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਸੁਰੱਖਿਆ ਪ੍ਰਬੰਧਕਾਂ ਵੱਲੋਂ ਧੱਕੇ ਮਾਰ ਕੇ ਬਾਹਰ ਕੱਢਣ ਦਾ ਇਲਜ਼ਾਮ ਵੀ ਲਗਾਇਆ ਹੈ।
ਦੱਸਦੇਈਏ ਕਿ ਘਟਨਾ ਸੰਬੰਧੀ ਦਿੱਲੀ ਵਾਸੀ ਚੰਦਰ ਮੋਹਨ ਨੇ ਦੱਸਿਆ ਕਿ ਉਹ ਦਿੱਲੀ ਵਿਚ ਡਰਾਈਵਰੀ ਦਾ ਕੰਮ ਕਰਦਾ ਹੈ ਅਤੇ ਉਸ ਦੀਆਂ ਦੋ ਬੇਟੀਆਂ ਹਨ ਤੇ ਛੋਟੀ ਬੇਟੀ ਤਨੀਸ਼ਾ (4) ਦਿਮਾਗ ਦੇ ਕੈਂਸਰ ਤੋਂ ਪੀੜਤ ਸੀ। ਜਿਸਦਾ ਦਿੱਲੀ ਵਿੱਚ ਹੀ ਇਲਾਜ ਚੱਲ ਰਿਹਾ ਸੀ। ਇਸ ਦੌਰਾਨ ਚੰਦਰ ਮੋਹਨ ਨੇ ਦੱਸਿਆ ਕਿ ਉਸ ਦੀ ਪਤਨੀ ਵੱਲੋਂ ਸੋਸ਼ਲ ਮੀਡੀਆ 'ਤੇ ਤਾਜਪੁਰ ਚਰਚ 'ਚ ਕੈਂਸਰ ਦੇ ਮਰੀਜ਼ ਠੀਕ ਹੋਣ ਸੰਬੰਧੀ ਵੀਡੀਓ ਦੇਖੀ ਗਈ, ਜਿਸ ਤੋਂ ਬਾਅਦ ਉਹ ਲਗਾਤਾਰ 7 ਮਹੀਨਿਆਂ ਤੋਂ ਚਰਚ ਵਿੱਚ ਆ ਰਹੇ ਸਨ। ਪਰਿਵਾਰ ਨੇ ਦੱਸਿਆ ਕਿ ਚਰਚ ਦੇ ਪਾਸਟਰ ਵੱਲੋਂ 50 ਹਜ਼ਾਰ ਰੁਪਏ ਦੀ ਮੰਗ ਕੀਤੀ ਗਈ ਸੀ ਤੇ ਬੱਚੀ ਨੂੰ ਠੀਕ ਕਰਨ ਦਾ ਦਾਅਵਾ ਕੀਤਾ ਗਿਆ ਸੀ। ਪਰ ਬੱਚੀ ਵੱਲੋਂ ਚਰਚ ਵਿੱਚ ਪਰੇਅਰ ਦੌਰਾਨ ਹੀ ਦਮ ਤੋੜ ਦਿੱਤਾ ਜਾਂਦਾ ਹੈ। ਜਿਸ ਤੋਂ ਬਾਅਦ ਚਰਚ ਵਿੱਚ ਪਰਿਵਾਰ ਨੇ ਇਲਜ਼ਾਮ ਲਗਾਇਆ ਕਿ ਚਰਚ ਦੇ ਸੁਰੱਖਿਆ ਕਰਮੀਆਂ ਵੱਲੋਂ ਉਨ੍ਹਾਂ ਨੂੰ ਧੱਕੇ ਮਾਰ ਕੇ ਬਾਹਰ ਕੱਢਿਆ ਗਿਆ।
ਦੂਸਰੇ ਪਾਸੇ ਚਰਚੇ ਦੇ ਪ੍ਰਬੰਧਕਾਂ ਵੱਲੋਂ ਲਗਾਏ ਗਏ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ। ਉਨ੍ਹਾਂ ਕਿਹਾ ਕਿ ਬੱਚੀ ਪਹਿਲਾ ਤੋਂ ਹੀ ਕੈਂਸਰ ਦੀ ਬਿਮਾਰੀ ਨਾਲ ਪੀੜਿਤ ਸੀ ਜਿਸ ਦੇ ਚਲਦਿਆ ਉਸ ਦੀ ਮੌਤ ਹੋਈ ਹੈ। ਪ੍ਰਬੰਧਕਾਂ ਨੇ ਇਹ ਵੀ ਕਿਹਾ ਕਿ ਚਰਚ ਵਿੱਚ ਆਏ ਕਿਸੇ ਵਿਅਕਤੀ ਨੂੰ ਜ਼ਬਰਦਸਤੀ ਬਾਹਰ ਨਹੀਂ ਕੱਢਿਆ ਗਿਆ। ਥਾਣਾ ਲਾਂਬੜਾ ਪੁਲਿਸ ਵੱਲੋਂ ਪੀੜਿਤ ਪਰਿਵਾਰ ਦੀ ਸ਼ਿਕਾਇਤ ਦਰਜ ਕਰ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ|
WATCH LIVE TV