Jalalabad News: ਕੁੱਟੂ ਦਾ ਆਟਾ ਖਾਣ ਨਾਲ 60 ਲੋਕਾਂ ਦੀ ਸਿਹਤ ਵਿਗੜੀ; ਡੀਸੀ ਵੱਲੋਂ ਆਟੇ ਦੀ ਸੈਂਪਲਿੰਗ ਦੇ ਹੁਕਮ
Advertisement
Article Detail0/zeephh/zeephh2202268

Jalalabad News: ਕੁੱਟੂ ਦਾ ਆਟਾ ਖਾਣ ਨਾਲ 60 ਲੋਕਾਂ ਦੀ ਸਿਹਤ ਵਿਗੜੀ; ਡੀਸੀ ਵੱਲੋਂ ਆਟੇ ਦੀ ਸੈਂਪਲਿੰਗ ਦੇ ਹੁਕਮ

Jalalabad News: ਫਾਜ਼ਿਲਕਾ ਜ਼ਿਲ੍ਹੇ ਦੇ ਜਲਾਲਾਬਾਦ ਵਿੱਚ ਵਰਤਵਾਲਾ ਕੁੱਟੂ ਦਾ ਆਟਾ ਖਾਣ ਕਰਕੇ ਕਰੀਬ 60 ਲੋਕ ਦੀ ਸਿਹਤ ਵਿਗੜ ਗਈ।

Jalalabad News: ਕੁੱਟੂ ਦਾ ਆਟਾ ਖਾਣ ਨਾਲ 60 ਲੋਕਾਂ ਦੀ ਸਿਹਤ ਵਿਗੜੀ; ਡੀਸੀ ਵੱਲੋਂ ਆਟੇ ਦੀ ਸੈਂਪਲਿੰਗ ਦੇ ਹੁਕਮ

Jalalabad News (ਸੁਨੀਲ ਨਾਗਪਾਲ): ਫਾਜ਼ਿਲਕਾ ਜ਼ਿਲ੍ਹੇ ਦੇ ਜਲਾਲਾਬਾਦ ਵਿੱਚ ਵਰਤਵਾਲਾ ਕੁੱਟੂ ਦਾ ਆਟਾ ਖਾਣ ਕਰਕੇ ਕਰੀਬ 60 ਲੋਕ ਦੀ ਸਿਹਤ ਵਿਗੜ ਗਈ। ਇਸ ਵਿੱਚ ਹੁਣ ਫ਼ਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਦੇ ਹੁਕਮਾਂ ਉਤੇ ਵਰਤ ਵਾਲੇ ਕੁੱਟੂ ਦੇ ਆਟੇ ਦੀ ਦੁਬਾਰਾ ਸੈਂਪਲਿੰਗ ਹੋਈ ਹੈ ਕਿਉਂਕਿ ਜਿਵੇਂ ਹੀ ਇਹ ਖਬਰ ਸਾਹਮਣੇ ਆਈ ਕਿ ਕੁੱਟੂ ਦਾ ਆਟਾ ਖਾਣ ਕਾਰਨ ਲੋਕ ਬਿਮਾਰ ਹੋਏ ਹਨ ਤਾਂ ਦੁਕਾਨਦਾਰਾਂ ਨੇ ਦੁਕਾਨਾਂ ਉਤੇ ਪਏ ਆਟੇ ਨੂੰ ਨਸ਼ਟ ਕਰ ਦਿੱਤਾ।

ਮੁਲਜ਼ਮ ਨੂੰ ਲੱਭਣ ਲਈ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਡਾਕਟਰ ਸੇਨੂ ਦੁੱਗਲ ਨੇ ਸਿਹਤ ਵਿਭਾਗ ਨੂੰ ਹੁਕਮ ਦਿੱਤੇ ਕਿ ਦੁਬਾਰਾ ਸੈਂਪਲਿੰਗ ਕਰਵਾਈ ਜਾਵੇ। ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਹੜੇ ਲੋਕ ਕੁੱਟੂ ਦਾ ਆਟਾ ਖਾਣ ਕਾਰਨ ਬਿਮਾਰ ਹੋਏ ਹਨ ਉਨ੍ਹਾਂ ਦੇ ਕਰੀਬ ਸੱਤ ਲੋਕਾਂ ਦੇ ਘਰਾਂ ਵਿੱਚੋਂ ਕੁੱਟੂ ਦੇ ਆਟੇ ਦੀ ਸੈਂਪਲਿੰਗ ਕੀਤੀ ਗਈ ਹੈ। ਰਿਪੋਰਟ ਆਉਣ ਉਤੇ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

ਜਾਣਕਾਰੀ ਮੁਤਾਬਕ ਕੁੱਟੂ ਦੇ ਆਟੇ ਤੋਂ ਬਣੀਆਂ ਪੂਰੀਆਂ ਅਤੇ ਹੋਰ ਪਕਵਾਨ ਖਾਣ ਤੋਂ ਬਾਅਦ ਲੋਕਾਂ ਨੂੰ ਅਚਾਨਕ ਪੇਟ ਦਰਦ, ਪੇਟ 'ਚ ਭਾਰੀਪਨ, ਚੱਕਰ ਆਉਣਾ ਅਤੇ ਸਾਹ ਲੈਣ 'ਚ ਤਕਲੀਫ ਹੋਣ ਦੀ ਸ਼ਿਕਾਇਤ ਸ਼ੁਰੂ ਹੋ ਗਈ। ਜਿਸ ਤੋਂ ਬਾਅਦ ਬਿਮਾਰ ਲੋਕਾਂ ਨੂੰ ਸ਼ਹਿਰ ਦੇ ਨਿੱਜੀ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ।

ਨਰਾਤਿਆਂ ਦੇ ਪਹਿਲੇ ਦਿਨ ਜ਼ਿਆਦਾਤਰ ਲੋਕਾਂ ਨੇ ਵਰਤ ਰੱਖਿਆ ਸੀ। ਇਸ ਲਈ ਸਾਰੇ ਸ਼ਰਧਾਲੂਆਂ ਵੱਲੋਂ ਕਰਿਆਨੇ ਦੀਆਂ ਦੁਕਾਨਾਂ ਤੋਂ ਕੁੱਟੂ ਦਾ ਆਟਾ ਖਰੀਦ ਕੇ ਵਰਤ ਲਈ ਭੋਜਨ ਤਿਆਰ ਕੀਤਾ ਗਿਆ ਸੀ। ਡਾ. ਅੰਕਿਤ ਮਿੱਡਾ ਨੇ ਦੱਸਿਆ ਕਿ ਰਾਤ ਕਰੀਬ 15 ਮਰੀਜ਼ ਉਨ੍ਹਾਂ ਦੇ ਹਸਪਤਾਲ 'ਚ ਇਲਾਜ ਲਈ ਆਏ ਸਨ ਅਤੇ ਉਨ੍ਹਾਂ ਨੂੰ ਕੁੱਟੂ ਦਾ ਆਟਾ ਖਾਣ ਨਾਲ ਪੇਟ ਦਰਦ, ਉਲਟੀਆਂ ਅਤੇ ਘਬਰਾਹਟ ਦੀ ਸ਼ਿਕਾਇਤ ਸੀ।

ਇਹ ਵੀ ਪੜ੍ਹੋ : BJP Manifesto: ਭਾਜਪਾ ਦੇ ਚੋਣ ਮਨੋਰਥ ਪੱਤਰ 'ਚ ਕੀ-ਕੀ ਹੈ, 14 ਅਪ੍ਰੈਲ ਨੂੰ ਜਾਰੀ ਹੋ ਸਕਦਾ ਹੈ 'ਸੰਕਲਪ ਪੱਤਰ'

ਇਨ੍ਹਾਂ ਵਿੱਚੋਂ ਬਹੁਤੇ ਮਰੀਜ਼ਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਉਨ੍ਹਾਂ ਦਾ ਇਲਾਜ ਕੀਤਾ ਗਿਆ ਅਤੇ ਉਨ੍ਹਾਂ ਦੀ ਹਾਲਤ ਸਥਿਰ ਹੋਣ ਤੋਂ ਬਾਅਦ ਘਰ ਭੇਜ ਦਿੱਤਾ ਗਿਆ। ਜਦਕਿ ਤਿੰਨ ਹੋਰ ਮਰੀਜ਼ ਅਜੇ ਵੀ ਇਲਾਜ ਅਧੀਨ ਹਨ, ਜਿਨ੍ਹਾਂ ਦੀ ਹਾਲਤ ਠੀਕ ਹੈ। ਇਸ ਤਰ੍ਹਾਂ ਹੋਰ ਮਰੀਜ਼ ਦੂਜੇ ਹਸਪਤਾਲਾਂ ਵਿੱਚ ਦਾਖਲ ਹੋਏ ਸਨ।

ਇਹ ਵੀ ਪੜ੍ਹੋ : Harpal Singh Cheema News: ਵਿੱਤੀ ਮੰਤਰੀ ਚੀਮਾ ਦਾ ਵੱਡਾ ਬਿਆਨ; ਭਾਜਪਾ ਦਿੱਲੀ 'ਚ ਰਾਸ਼ਟਰਪਤੀ ਸਾਸ਼ਨ ਲਗਾਉਣਾ ਚਾਹੁੰਦੀ

Trending news