Machhiwara News: ਐੱਸਪੀ (ਡੀ) ਸੌਰਵ ਜਿੰਦਲ ਦੀ ਅਗਵਾਈ ਵਿੱਚ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸੁਰੱਖਿਆ ਨੂੰ ਲੈ ਕੇ ਮਾਛੀਵਾੜਾ ਵਿੱਚ ਫਲੈਗ ਮਾਰਚ ਕੱਢਿਆ ਗਿਆ।
Trending Photos
Machhiwara News (ਵਰੁਣ ਕੌਸ਼ਲ) : ਲੋਕ ਸਭਾ ਚੋਣਾਂ ’ਚ ਸੁਰੱਖਿਆ ਨੂੰ ਲੈ ਕੇ ਮਾਛੀਵਾੜਾ ਵਿੱਚ ਫਲੈਗ ਮਾਰਚ ਕੱਢਿਆ ਗਿਆ ਜਿਸ ਦੀ ਅਗਵਾਈ ਐੱਸਪੀ (ਡੀ) ਸੌਰਵ ਜਿੰਦਲ ਨੇ ਕੀਤੀ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐੱਸਪੀ (ਡੀ) ਜਿੰਦਲ ਨੇ ਕਿਹਾ ਕਿ ਲੋਕ ਸਭਾ ਚੋਣਾਂ ਲਈ ਪੁਲਿਸ ਜ਼ਿਲ੍ਹਾ ਖੰਨਾ ਵਿਚ ਪੈਰਾਮਿਲਟਰੀ ਫੋਰਸ ਦੀਆਂ 9 ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ ਤੇ ਇਸ ਤੋਂ ਇਲਾਵਾ ਪੰਜਾਬ ਪੁਲਿਸ ਦੇ ਕਰਮਚਾਰੀ ਵੀ ਆਪਣੀ ਡਿਊਟੀ ਨਿਭਾਉਣਗੇ।
ਉਨ੍ਹਾਂ ਕਿਹਾ ਕਿ ਅੱਜ ਫਲੈਗ ਮਾਰਚ ਦਾ ਮੁੱਖ ਉਦੇਸ਼ ਸ਼ਾਂਤਮਈ ਮਾਹੌਲ ਬਣਾ ਕੇ ਰੱਖਣਾ ਤੇ ਸ਼ਰਾਰਤੀ ਅਨਸਰਾਂ ਨੂੰ ਤਾੜਨਾ ਹੈ ਕਿ ਜੇਕਰ ਕਿਸੇ ਨੇ ਵੀ ਇਨ੍ਹਾਂ ਲੋਕ ਸਭਾ ਚੋਣਾਂ ਵਿੱਚ ਕਾਨੂੰਨ ਦੀ ਸਥਿਤੀ ਭੰਗ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ।
ਉਨ੍ਹਾਂ ਕਿਹਾ ਕਿ ਪੁਲਿਸ ਜ਼ਿਲ੍ਹਾ ਖੰਨਾ ਦੇ ਹਰੇਕ ਥਾਣੇ ਵਿਚ ਜੋ ਸੰਵੇਦਨਸ਼ੀਲ ਬੂਥ ਹਨ ਉਨ੍ਹਾਂ ਦੀ ਪਛਾਣ ਕਰ ਲਈ ਗਈ ਹੈ ਤੇ ਇਨ੍ਹਾਂ ਥਾਵਾਂ ਉਤੇ ਵਿਸ਼ੇਸ਼ ਤੌਰ ਉਤੇ ਸੁਰੱਖਿਆ ਇੰਤਜ਼ਾਮ ਕੀਤੇ ਗਏ ਹਨ। ਐੱਸਪੀ ਜਿੰਦਲ ਨੇ ਕਿਹਾ ਕਿ ਹਰੇਕ 7 ਪੋਲਿੰਗ ਬੂਥਾਂ ਪਿੱਛੇ ਇੱਕ ਪੁਲਿਸ ਟੀਮ ਦਾ ਗਠਨ ਕੀਤਾ ਗਿਆ ਹੈ ਜੋ ਗਸ਼ਤ ਕਰੇਗੀ ਤੇ ਸਥਿਤੀ ਨੂੰ ਕੰਟਰੋਲ ਵਿੱਚ ਰੱਖੇਗੀ।
ਇਹ ਵੀ ਪੜ੍ਹੋ : Bathinda Murder: ਦਿਨ ਚੜ੍ਹਦਿਆਂ ਹੀ ਪਤੀ ਨੇ ਆਪਣੀ ਪਤਨੀ ਦਾ ਕੁਹਾੜੀ ਮਾਰ ਕੇ ਕੀਤਾ ਕਤਲ
ਇਸ ਤੋਂ ਇਲਾਵਾ ਵੱਖ-ਵੱਖ ਥਾਵਾਂ ਉਤੇ ਸੀਸੀਟੀਵੀ ਕੈਮਰਿਆਂ ਰਾਹੀਂ ਵੀ ਨਜ਼ਰ ਰੱਖੀ ਜਾਵੇਗੀ। ਮਾਛੀਵਾੜਾ ਸਾਹਿਬ ਵਿਖੇ ਕੱਢੇ ਗਏ ਫਲੈਗ ਮਾਰਚ ਵਿੱਚ ਐੱਸਪੀ (ਡੀ) ਸੌਰਵ ਜਿੰਦਲ ਦੀ ਅਗਵਾਈ ਵਿੱਚ ਕਰੀਬ 250 ਤੋਂ ਵੱਧ ਸੁਰੱਖਿਆ ਬਲਾਂ ਨੇ ਗਨੀ ਖਾਂ ਨਬੀ ਖਾਂ ਗੇਟ ਫਲੈਗ ਮਾਰਚ ਸ਼ੁਰੂ ਹੋਇਆ ਜੋ ਬਾਜ਼ਾਰ ਵਿਚੋਂ ਹੁੰਦਾ ਹੋਇਆ ਪੁਲਿਸ ਥਾਣਾ ਵਿੱਚ ਆ ਕੇ ਸਮਾਪਤ ਹੋਇਆ।
ਕਾਬਿਲੇਗੌਰ ਹੈ ਕਿ ਭਲਕੇ ਚੋਣ ਪ੍ਰਚਾਰ ਥਮ ਜਾਵੇਗਾ ਜਿਸ ਨੂੰ ਲੈ ਕੇ ਪੰਜਾਬ ਭਰ ਵਿੱਚ ਸੁਰੱਖਿਆ ਇੰਤਜ਼ਾਮ ਪੁਖਤਾ ਕਰ ਦਿੱਤੇ ਗਏ ਹਨ। ਪੰਜਾਬ ਪੁਲਿਸ ਤੋਂ ਇਲਾਵਾ ਸੁਰੱਖਿਆ ਬਲ ਤਾਇਨਾਤ ਕੀਤੇ ਗਏ ਹਨ।
ਇਹ ਵੀ ਪੜ੍ਹੋ : Punjab News: ਮੂਸੇਵਾਲਾ ਦੀ ਬਰਸੀ 'ਤੇ ਪਹੁੰਚੇ ਸੁਖਪਾਲ ਖਹਿਰਾ, ਕਿਹਾ 'ਦੇਰ ਹੋ ਸਕਦੀ ਹੈ ਅੰਧੇਰ ਨਹੀਂ, ਇਨਸਾਫ਼ ਜ਼ਰੂਰ ਮਿਲੇਗਾ'