ਧੂਰੀ ਦਾ ਪੱਚੀ ਸਾਲਾਂ ਨੌਜਵਾਨ ਅੱਜ ਦੇ ਸਮੇਂ ਵਿਚ ਵੀ 300 ਸਾਲਾ ਪੁਰਾਣੀਆ ਸੱਭਿਆਚਾਰਕ ਵਸਤਾਂ ਨੂੰ ਸੰਭਾਲ ਕੇ ਰੱਖ ਰਿਹਾ ਹੈ। ਜੇਕਰ ਤੁਹਾਡਾ ਵੀ ਦਿਲ ਕਰ ਰਿਹਾ ਹੈ ਤਾਂ ਤੁਸੀ ਇਨ੍ਹਾਂ ਸਾਰੀਆਂ ਵਸਤਾਂ ਨੂੰ ਫ੍ਰੀ ਵਿਚ ਵੇਖ ਸਕਦੇ ਹੋ।
Trending Photos
ਧੂਰੀ: ਇਸ ਸੰਸਾਰਿਕ ਦੁਨੀਆ ਵਿੱਚ ਮਨੁੱਖ ਨੇ ਅਜਿਹੇ ਸ਼ੌਕਪਾਲ ਰੱਖੇ ਹਨ ਜਿਸ ਨੂੰ ਦੁਨੀਆ ਹਮੇਸ਼ਾ ਯਾਦ ਰਖਦੀ ਹੈ। ਜੇਕਰ ਬਾਲ ਉਮਰ ਦੀ ਗੱਲ ਕਰੀਏ ਤਾਂ ਅਜਿਹਾ ਵਿਰਾਸਤੀ ਸ਼ੋਕ ਪੈ ਜਾਵੇ ਤਾਂ ਉਚਾਈਆਂ ਛੋਹ ਸਕਦਾ ਹੈ। ਇਕ ਅਜਿਹਾ ਹੀ ਮਾਮਲਾ ਧੂਰੀ ਤੋਂ ਸਾਹਮਣੇ ਆਇਆ ਹੈ ਜਿਥੇ ਇਕ ਪੱਚੀ ਸਾਲਾਂ ਨੌਜਵਾਨ ਨੇ ਆਪਣੇ ਘਰ ਵਿਚ 300 ਸਾਲਾ ਪੁਰਾਣੀਆਂ ਸੱਭਿਆਚਾਰਕ ਵਸਤਾਂ ਸੰਭਾਲ ਕੇ ਰੱਖੀਆਂ ਹੋਈਆਂ ਹਨ। ਇਸ ਨੌਜਵਾਨ ਦੀ ਹਰ ਕੋਈ ਤਾਰੀਫ ਕਰ ਰਿਹਾ ਹੈ।
ਦੱਸ ਦੇਈਏ ਕਿ ਧੂਰੀ ਦੇ ਇੱਕ ਪੱਚੀ ਸਾਲਾ ਨੋਜਵਾਨ ਜਿਸ ਨੇ ਆਪਣੇ ਘਰ ਦੇ ਇੱਕ ਕਮਰੇ ਨੂੰ ਵਿਰਾਸਤੀ ਮਿਉਜੀਅਮ ਕਮਰਾ ਬਣਾ ਦਿੱਤਾ ਗਿਆ ਹੈ ਜਿਸ ਵਿੱਚ ਪਿਛਲੇ ਪੁਰਾਣੇ ਵਿਰਸੇ ਨਾਲ ਸਬੰਧਤ ਪੁਰਾਤਣ ਚਾਦੀ ਅਤੇ ਤਾਬੇ ਦੇ ਸਿੱਕੇ ,ਪੁਰਾਤਣ ਨੋਟ, ਵਿਦੇਸ਼ੀ ਸਿੱਕੇ, 150 ਸਾਲਾ ਮਿੱਟੀ ਦੀ ਮਾਲਾ, ਗਰਾਮੋਫੋਨ, ਤੱਵੇ ਗੀਤਾ ਵਾਲੇ, ਮਹਾਰਜ ਰਣਜੀਤ ਸਿੰਘ ਦੀਆਂ ਵਿਰਾਸਤੀ ਵਸਤਾ, ਜੇਬ ਦੀਆਂ ਘੜੀਆ, ਚਾਬੀ ਵਾਲਾ ਟਾਈਮ ਪੀਸ , ਪੁਰਾਣੇ ਟਾਈਮ ਦਾ ਗੱਡਾ, 150 ਮੀਟਰ ਦਾ ਘਘਰਾ। ਪੁਰਾਣੇ ਲੋਕਰ , ਰੋਟੀ ਵਾਲ ਡਿੱਬਾ ਪੁਰਾਣੇ ਵਿਰਸੇ ਵਾਲਾ, 50 ਸਾਲਾ ਪੁਰਾਣੀ ਸੈਲਾ ਵਾਲ ਸਾਇਕਲ, ਸੋ ਸਾਲਾ ਪੁਰਾਣਾ ਚਮੜੇ ਦਾ ਬਟੂਆਂ, ਅੱਧੇ ਆਣੇ, ਦਮੜੀਆ, ਪੁਰਾਤਨ ਨੋਟ ਪੁਾਰਤਨ ਚੀਠੀਆਂ ਅਤੇ ਹੋਰ ਕਈ ਪੁਰਾਤਣ ਵਸਤਾ ਰੱਖੀਆ ਹੋਈਆਂ ਹਨ।
ਇਹ ਵੀ ਪੜ੍ਹੋ: ਜੇਕਰ ਫਿੱਟ ਅਤੇ ਤੰਦਰੁਸਤ ਰਹਿਣਾ ਚਾਹੁੰਦੇ ਹੋ ਤਾਂ ਅਪਣਾਓ ਸ਼ਹਿਨਾਜ਼ ਗਿੱਲ ਦੇ ਸਿਕ੍ਰੇਟ ਰਾਜ
ਇਸ ਮੌਕੇ 'ਤੇ ਨੌਜਵਾਨ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਮੈਨੂੰ ਬਚਪਨ 'ਚ ਹੀ ਪੁਰਾਣੀਆ ਵਸਤਾ ਇੱਕਠੀਆਂ ਕਰਨ ਦਾ ਸ਼ੋਕ ਸੀ ਜਿਸ ਕਾਰਨ ਅੱਜ ਪੁਰਾਣੇ ਵਿਰਸੇ ਨੂੰ ਯਾਦ ਰੱਖਣ ਲਈ 300 ਸਾਲ ਪੁਰਾਣਾ ਸਮਾਨ ਰੱਖਿਆ ਹੋਇਆ ਹੈ। ਇਨ੍ਹਾਂ ਵਸਤੂਆਂ ਨੂੰ ਲੋਕ ਦੂਰੋਂ ਦੂਰੋਂ ਵੇਖਣ ਆਉਂਦੇ ਹਨ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਅਗਰ ਕੋਈ ਵੀ ਸਕੂਲ ਵਾਲਾ ਇਸ ਪੁਰਾਣੇ ਵਿਰਸੇ ਵਾਰੇ ਬੱਚਿਆਂ ਨੂੰ ਜਾਣੂੰ ਕਰਵਾਉਣ ਚਾਹੁੰਦਾ ਹੈ ਜਾਂ ਦਿਖਾਉਣਾ ਚਾਹੁੰਦਾ ਹੈ ਤਾਂ ਫਰੀ ਵੇਖ ਸਕਦਾ ਹੈ। ਇਸ ਮੌਕੇ 'ਤੇ ਬੱਚੇ ਦੇ ਪਿਤਾ ਨੇ ਕਿਹਾ ਕਿ ਪੁਰਾਣੇ ਵਿਰਸੇ ਨੂੰ ਤਾਜਾ ਰੱਖਣ ਲਈ ਇਹ ਪੁਰਾਣੀਆਂ ਵਸਤਾ ਇੱਕਠੀਆਂ ਕੀਤੀਆਂ ਗਈਆਂ ਹਨ।
(ਦਵਿੰਦਰ ਖੀਪਲ ਦੀ ਰਿਪੋਰਟ )