ਖੇਤੀ ਮਾਹਿਰਾਂ ਅਤੇ ਕਿਸਾਨ ਆਗੂਆਂ ਨੇ ਖੇਤੀਬਾੜੀ ਸੈਕਟਰ ਦੇ ਭਵਿੱਖ ’ਤੇ ਕੀਤੀ ਚਰਚਾ
Advertisement
Article Detail0/zeephh/zeephh2656889

ਖੇਤੀ ਮਾਹਿਰਾਂ ਅਤੇ ਕਿਸਾਨ ਆਗੂਆਂ ਨੇ ਖੇਤੀਬਾੜੀ ਸੈਕਟਰ ਦੇ ਭਵਿੱਖ ’ਤੇ ਕੀਤੀ ਚਰਚਾ

Bathinda News: ਖੇਤੀਬਾੜੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਅਤੇ ਕ੍ਰਿਸ਼ਕ ਸਮਾਜ ਦੇ ਪ੍ਰਧਾਨ ਅਜੈਵੀਰ ਜਾਖੜ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ MSP ਕਦੇ ਵੀ ਖੇਤੀਬਾੜੀ ਸੰਕਟ ਦਾ ਠੋਸ ਹੱਲ ਨਹੀਂ ਸਕਦੀ, ਸਾਨੂੰ ਇਸ ਤੋਂ ਵੀ ਅੱਗੇ ਸੋਚਣਾ ਪਵੇਗਾ।

ਖੇਤੀ ਮਾਹਿਰਾਂ ਅਤੇ ਕਿਸਾਨ ਆਗੂਆਂ ਨੇ ਖੇਤੀਬਾੜੀ ਸੈਕਟਰ ਦੇ ਭਵਿੱਖ ’ਤੇ ਕੀਤੀ ਚਰਚਾ

Bathinda News (ਕੁਲਬੀਰ ਬੀਰਾ) : ਪੰਜਾਬ ਦੇ ਭਵਿੱਖ ਨੂੰ ਲੈ ਕੇ ਪੰਜਾਬ ਦੇ ਬੁੱਧੀਜੀਵੀ ਵਰਗ, ਐਕਟੀਵਿਸਟ, ਸਿਆਸਤਦਾਨਾਂ ਅਤੇ ਕਲਕਾਰਾਂ ਵੱਲੋਂ ਮਿਲ ਕੇ ਬਣਾਈ ਗਏ ਮੰਚ ਮੇਰਾ ਪੰਜਾਬ ਵੱਲੋਂ ਪੰਜਾਬ ਦੇ ਮੁੱਦਿਆਂ ਬਾਰੇ ਸੈਮੀਨਾਰਾਂ ਅਤੇ ਸਮਾਗਮਾਂ ਦੀ ਲੜੀ ਜਾ ਰਹੀ ਹੈ।
ਕਾਂਗਰਸ ਵਿਧਾਇਕ ਪਰਗਟ ਸਿੰਘ ਨੇ ਕਿਹਾ ਕਿ ਇਸ ਵੇਲੇ ਪੰਜਾਬ ਦੇ ਭਵਿੱਖ ਬਾਰੇ ਸਾਰਥਕ ਅਤੇ ਗੰਭੀਰ ਤਰੀਕੇ ਨਾਲ ਚਰਚਾ ਕਰਨ ਦੀ ਲੋੜ ਹੈ ਤਾਂ ਕਿ ਪੰਜਾਬ ਦੇ ਭਵਿੱਖ ਸੁਆਰਿਆ ਜਾ ਸਕੇ। ਪਰਗਟ ਸਿੰਘ ਨੇ ਸਾਰੀਆਂ ਹੀ ਸਿਆਸੀ ਪਾਰਟੀਆਂ ਨੂੰ ਸੱਦਾ ਦਿੱਤਾ ਕਿ ਪਾਰਟੀ ਪੱਧਰ ਉੱਪਰ ਉੱਠ ਕੇ ਅਸੀਂ ਮਿਲ ਬੈਠ ਕੇ ਪੰਜਾਬ ਦੇ ਅਸਲ ਮੁੱਦਿਆਂ ਬਾਰੇ ਚਰਚਾ ਕਰੀਏ ਤਾਂ ਕਿ ਪੰਜਾਬ ਦੇ ਮੁੱਦਿਆਂ ਬਾਰੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਜਾਗਰੂਕ ਕੀਤਾ ਜਾ ਸਕੇ।

ਖੇਤੀਬਾੜੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਅਤੇ ਕ੍ਰਿਸ਼ਕ ਸਮਾਜ ਦੇ ਪ੍ਰਧਾਨ ਅਜੈਵੀਰ ਜਾਖੜ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ MSP ਕਦੇ ਵੀ ਖੇਤੀਬਾੜੀ ਸੰਕਟ ਦਾ ਠੋਸ ਹੱਲ ਨਹੀਂ ਸਕਦੀ, ਸਾਨੂੰ ਇਸ ਤੋਂ ਵੀ ਅੱਗੇ ਸੋਚਣਾ ਪਵੇਗਾ। ਪੰਜਾਬ ਇੱਕ ਲੈਂਡ ਲੌਕ ਸਟੇਟ ਹੈ, ਮਤਲਬ ਇਹ ਸਮੁੰਦਰੀ ਤੱਟ ਤੋਂ ਕਾਫੀ ਦੂਰ ਹੈ। ਇਸ ਦਾ ਪੰਜਾਬ ਨੂੰ ਘਾਟਾ ਹੈ। ਅਜੈਵੀਰ ਜਾਖੜ ਨੇ ਇਸ ਗੱਲ ਉੱਪਰ ਜ਼ੋਰ ਦਿੱਤਾ ਕਿ ਪੰਜਾਬ ਦਾ ਪਾਣੀ ਬਚਾਉਣ ਲਈ MSP ਅਤੇ ਮੁਫ਼ਤ ਬਿਜਲੀ ਛੱਡਣੀ ਪਵੇਗੀ। ਜਦੋਂ ਤੱਕ MSP ਨਹੀਂ ਛੱਡਦੇ ਫਸਲੀ ਚੱਕਰ ‘ਚੋਂ ਬਾਹਰ ਨਿਕਲਿਆ ਜਾ ਸਕਦਾ। ਕੇਂਦਰ ਤੋਂ ਸਪੈਸ਼ਲ ਆਰਥਿਕ ਪੈਕੇਜ ਦੀ ਮੰਗ ਕਰਨੀ ਚਾਹੀਦੀ ਹੈ। ਇਸ ਦੇ ਲਈ ਸਿਆਸਤਦਾਨਾਂ ਅਤੇ ਕਿਸਾਨ ਜਥੇਬੰਦੀਆਂ ਨੂੰ ਅੱਗੇ ਆਉਣਾ ਚਾਹੀਦਾ ਹੈ। ਨਹੀਂ ਤਾਂ ਆਉਣ ਵਾਲੀਆਂ ਪੀੜ੍ਹੀਆਂ ਖ਼ਤਮ ਹੋ ਜਾਣਗੀਆਂ ਉਹਨਾਂ ਨੇ ਲੋਕਾਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ

ਖੇਤੀਬਾੜੀ ਮਾਹਿਰ ਡਾ. ਦੇਵੇਂਦਰ ਸ਼ਰਮਾ ਨੇ ਕਿਹਾ ਕਿ ਪੰਜਾਬ ਦੀ ਕਿਸਾਨੀ ਬਚਾਉਣੀ ਇਸ ਸਮੇਂ ਜਰੂਰੀ ਹੈ ਕਿਉਂਕਿ ਕਿਸਾਨ ਦਿਨ ਬਰ ਦਿਨ ਕਰਜਾਈ ਅਤੇ ਥੱਲੇ ਦੱਬਦਾ ਜਾ ਰਿਹਾ ਹੈ ਜੇ ਕਿਸਾਨ ਦੀ ਆਮਦਨ ਦੀ ਗੱਲ ਕਰੀਏ ਤਾਂ ਇੱਕ ਪੀਐਨ ਦੇ ਬਰਾਬਰ ਜੋ 20 ਤੋਂ 25 ਹਜਾਰ ਰੁਪਏ ਪ੍ਰਤੀ ਮਹੀਨਾ ਬਣਦੀ ਹੈ। ਜਿਸ ਤਰ੍ਹਾਂ ਦੇ ਹਾਲਾਤ ਪੰਜਾਬ ਦੇ ਹੋ ਗਏ ਨੇ ਲੱਗਦਾ ਕਿ ਕਿਸਾਨੀ ਜਾਂ ਪੰਜਾਬ ਨਹੀਂ ਬਚਦਾ ਇਸ ਨੂੰ ਸੰਭਾਲਣ ਦੀ ਜਰੂਰਤ ਹੈ ਜਿਸ ਤਰ੍ਹਾਂ ਮੁਲਾਜ਼ਮਾਂ ਲਈ ਪੇ ਕਮਿਸ਼ਨ ਬਣਾਏ ਗਏ ਹਨ ਕਿਸਾਨ ਸਿਰਫ ਐਮਐਸਪੀ ਤੇ ਪਿੱਛੇ ਲੱਗੇ ਹੋਏ ਨੇ ਜੇ ਇਸੇ ਤਰ੍ਹਾਂ ਚੱਲਦਾ ਰਿਹਾ ਤਾਂ ਉਹ ਦਿਨ ਦੂਰ ਨੇ ਜਦ ਪੰਜਾਬ ਵਿੱਚੋਂ ਕਿਸਾਨ ਤੇ ਕਿਸਾਨੀ ਖਤਮ ਹੋ ਜਾਣੀ ਹੈ। ਇਹ ਇੱਕ ਚਿੰਤਾ ਦਾ ਵਿਸ਼ਾ ਹੈ

ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਕਿਸਾਨ ਸੰਕਟ ਸਰਕਾਰ ਵੱਲੋਂ ਪੈਦਾ ਕੀਤਾ ਜਾ ਰਿਹਾ ਬਿਰਤਾਂਤ ਹੈ। ਇੱਥੇ ਕਿਸਾਨਾਂ ਅਤੇ ਸਨਅਤਕਾਰਾਂ ਲਈ ਵੱਖੋ-ਵੱਖ ਪਾਲਿਸੀਆਂ ਹਨ। ਕਿਸਾਨ ਨੂੰ ਡਿਫਾਲਟਰ ਕਰ ਦਿੱਤਾ ਜਾਂਦਾ ਹੈ ਜਦਕਿ ਸਨਅਤਕਾਰਾਂ ਦਾ ਕਰਜ਼ਾ ਮੁਆਫ਼ ਕਰ ਦਿੱਤਾ ਜਾਂਦਾ ਹੈ। ਸਰਕਾਰਾਂ ਲਈ ਕਿਸਾਨ ਇਨਸਾਨ ਨਹੀਂ, ਕਾਰਪੋਰੇਟ ਹਾਊਸਿਜ਼ ਹੀ ਸਾਰਾ ਕੁਝ ਹਨ।

ਅਖੀਰ ਵਿੱਚ ਪੰਜਾਬੀ ਫਿਲਮਾਂ ਦੇ ਮਸ਼ਹੂਰ ਕਲਾਕਾਰ ਗੁਰਪ੍ਰੀਤ ਸਿੰਘ ਘੁੱਗੀ ਵੱਲੋਂ ਜਿੱਥੇ ਆਪਣੇ ਭਾਸ਼ਣ ਵਿੱਚ ਉਹਨਾਂ ਨੇ ਸਮੇਂ ਦੇ ਬੁੱਧੀਜੀਵਿਆਂ ਤੇ ਵੀ ਸਵਾਲ ਖੜੇ ਕੀਤੇ ਉਹਨਾਂ ਕਿਹਾ ਕਿ ਆਉਣ ਵਾਲਾ ਸਮਾਂ ਅਗਰ ਅਸੀਂ ਅੱਜ ਕੁਝ ਨਾ ਕੀਤਾ ਤਾਂ ਸਾਡੇ ਤੋਂ ਸਾਡੇ ਬੱਚੇ ਪੁੱਛਣਗੇ ਹੀ ਨਹੀਂ ਵੀਡੀਓ ਰਾਹੀਂ ਦੇਖਣਗੇ ਵੀ ਕਿ ਇਹਨਾਂ ਨੇ ਸਾਡੇ ਲਈ ਕੀ ਕੀਤਾ ਇਹ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਹੈ ਬਹੁਤ ਸਾਰੇ ਹੋਰ ਐਸੇ ਸੰਕਟ ਹਨ ਜਿਨਾਂ ਵੱਲ ਧਿਆਨ ਦੇਣ ਦੀ ਜਰੂਰਤ ਹੈ ਉਹਨਾਂ ਕਿਹਾ ਕਿ ਇਸ ਤਰ੍ਹਾਂ ਦੇ ਸਮਾਗਮਾਂ ਵਿੱਚ ਵੱਡੇ ਪੱਧਰ ਤੇ ਵੱਖ ਵੱਖ ਪਾਰਟੀਆਂ ਦੇ ਅਹੁਦੇਦਾਰਾਂ ਕਿਸਾਨਾਂ ਅਤੇ ਮੀਡੀਆ ਨੂੰ ਜਰੂਰ ਪਹੁੰਚਣਾ ਚਾਹੀਦਾ ਹੈ ਤਾਂ ਜੋ ਅਸੀਂ ਭਵਿੱਖ ਦੀ ਚਰਚਾ ਕਰ ਸਕੀਏ।

Trending news