Sunam News: ਅਮਨ ਅਰੋੜਾ ਨੇ ਹਰਿਆਣਾ ਸਰਕਾਰ 'ਤੇ ਕੱਸਿਆ ਤੰਜ਼; ਐਸਐਸਪੀ ਦੇਣ ਦੇ ਫੈਸਲੇ ਨੂੰ ਸ਼ੋਸ਼ੇਬਾਜ਼ੀ ਦੱਸਿਆ
Advertisement
Article Detail0/zeephh/zeephh2575262

Sunam News: ਅਮਨ ਅਰੋੜਾ ਨੇ ਹਰਿਆਣਾ ਸਰਕਾਰ 'ਤੇ ਕੱਸਿਆ ਤੰਜ਼; ਐਸਐਸਪੀ ਦੇਣ ਦੇ ਫੈਸਲੇ ਨੂੰ ਸ਼ੋਸ਼ੇਬਾਜ਼ੀ ਦੱਸਿਆ

Sunam News: ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਅਮਨ ਅਰੋੜਾ ਨੇ ਉਨ੍ਹਾਂ ਦੇ ਸਿਹਤ ਤੇ ਚਿੰਤਾ ਦਾ ਪ੍ਰਗਟਾਵਾ ਕੀਤਾ ਅਤੇ ਡਾਕਟਰੀ ਦੇਖਭਾਲ ਕਰਨ ਦੀ ਅਪੀਲ ਕੀਤੀ। 

 

Sunam News: ਅਮਨ ਅਰੋੜਾ ਨੇ ਹਰਿਆਣਾ ਸਰਕਾਰ 'ਤੇ ਕੱਸਿਆ ਤੰਜ਼; ਐਸਐਸਪੀ ਦੇਣ ਦੇ ਫੈਸਲੇ ਨੂੰ ਸ਼ੋਸ਼ੇਬਾਜ਼ੀ ਦੱਸਿਆ

Sunam News: ਪੰਜਾਬ ਦੇ ਕੈਬਨਿਟ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਅੱਜ ਸ਼ਹੀਦ ਊਧਮ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ 2 ਕਰੋੜ 14 ਲੱਖ ਰੁਪਏ ਦੇ ਪ੍ਰੋਜੈਕਟਾਂ ਦਾ ਉਦਘਾਟਨ ਕਰਨ ਲਈ ਸੁਨਾਮ ਪਹੁੰਚੇ। ਅਮਨ ਅਰੋੜਾ ਨੇ ਦੱਸਿਆ ਕਿ ਸ਼ਹੀਦ ਊਧਮ ਸਿੰਘ ਦੇ ਜਨਮ ਅਸਥਾਨ ਅਤੇ ਅੱਜ ਦਾ ਦਿਨ ਸੁਨਾਮ ਵਾਸੀਆਂ ਲਈ ਮਹੱਤਵਪੂਰਨ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਬੀਤੇ ਦਿਨ ਜਗਜੀਤ ਡੱਲੇਵਾਲ ਨੇ ਬੀਤੇ ਦਿਨ ਮੁਲਾਕਾਤ ਕੀਤੀ ਸੀ ਅਤੇ ਡਾਕਟਰੀ ਸਹਾਇਤਾ ਲੈਣ ਦੀ ਅਪੀਲ ਕੀਤੀ। ਇਸ ਦੌਰਾਨ ਉਨ੍ਹਾਂ ਨੇ ਭਾਜਪਾ ਦੀ ਹਰਿਆਣਾ ਸਰਕਾਰ ਉਤੇ ਤੰਜ਼ ਕੱਸਿਆ। ਉਨ੍ਹਾਂ ਨੇ ਹਰਿਆਣਾ ਵੱਲੋਂ ਐਮਐਸਪੀ ਦੇਣ ਦੇ ਫੈਸਲੇ ਨੂੰ ਸ਼ੋਸ਼ੇਬਾਜੀ ਕਰਾਰ ਦਿੱਤਾ। 

ਜਗਜੀਤ ਸਿੰਘ ਡੱਲੇਵਾਲ ਕੋਲ ਆਪਣੇ ਸੱਤ ਸਾਥੀਆਂ ਸਮੇਤ ਪਹੁੰਚੇ ਅਮਨ ਅਰੋੜਾ ਨੇ ਡੱਲੇਵਾਲ ਨੂੰ ਘੱਟੋ-ਘੱਟ ਮੈਡੀਕਲ ਸਹੂਲਤ ਲੈਣ ਦੀ ਅਪੀਲ ਕੀਤੀ। ਭਾਜਪਾ ਵੱਲੋਂ MSP ਦੇ ਮੁੱਦੇ ਉਤੇ ਹਰਿਆਣਾ ਸਰਕਾਰ ਵੱਲੋਂ MSP ਦੇਣ 'ਤੇ ਪੁੱਛੇ ਗਏ ਸਵਾਲ ਉੱਤੇ ਉਨ੍ਹਾਂ ਨੇ ਕਿਹਾ ਇਹ ਸਿਰਫ ਕੇਂਦਰ ਦੇ ਅਧਿਕਾਰ ਖੇਤਰ ਅਧੀਨ ਹੈ ਹਰਿਆਣਾ ਦੇ ਬਿਆਨ ਨੂੰ ਉਨ੍ਹਾਂ ਨੇ ਸ਼ੋਸ਼ੇਬਾਜ਼ੀ ਦੱਸਿਆ ਹੈ। 

ਇਹ ਵੀ ਪੜ੍ਹੋ : Punjab Breaking Live Updates: ਪੰਜਾਬ ਬੰਦ ਦੀ ਰਣਨੀਤੀ ਲਈ ਖਨੌਰੀ ਸਰਹੱਦ 'ਤੇ ਜਥੇਬੰਦੀਆਂ ਅਹਿਮ ਮੀਟਿੰਗ ਅੱਜ, ਜਾਣੋ ਹੁਣ ਤੱਕ ਦੇ ਅਪਡੇਟਸ

ਇਸ ਮੌਕੇ ਉਨ੍ਹਾਂ ਨੇ ਨੇਚਰ ਪਾਰਕ ਦਾ ਉਦਘਾਟਨ, ਰੋਜ਼ ਗਾਰਡਨ ਦਾ ਨੀਂਹ ਪੱਥਰ, ਰੇਲਵੇ ਸਟੇਸ਼ਨ ਦੇ ਸਾਹਮਣੇ ਵਿਰਾਸਤੀ ਗੇਟ ਦੇ ਸੁੰਦਰੀਕਰਨ ਦੇ ਕੰਮ ਦੀ ਸ਼ੁਰੂਆਤ ਅਤੇ ਮਾਤਾ ਮੋਦੀ ਪਾਰਕ ਦੀ ਸ਼ੁਰੂਆਤ ਲਈ ਨੀਂਹ ਪੱਥਰ ਰੱਖ ਕੇ ਸ਼ਹਿਰ ਵਾਸੀਆਂ ਨੂੰ ਤੋਹਫੇ ਵਜੋਂ ਦਿੱਤਾ। ਇਸ 'ਤੇ ਲੋਕਾਂ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ।

ਕਾਬਿਲੇਗੌਰ ਹੈ ਕਿ ਬੀਤੇ ਦਿਨ ਖਨੌਰੀ ਸਰਹੱਦ ਉਤੇ ਮਰਨ ਵਰਤ ਉਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨਾਲ ਪੰਜਾਬ ਦੇ ਕੈਬਨਿਟ ਮੰਤਰੀਆਂ ਨੇ ਮੁਲਾਕਾਤ ਕੀਤੀ ਸੀ। ਇਸ ਮੌਕੇ ਕੈਬਨਿਟ ਮੰਤਰੀਆਂ ਨੇ ਮਰਨ ਵਰਤ ਉਤੇ ਬੈਠੇ ਕਿਸਾਨ ਆਗੂ ਨੂੰ ਮੈਡੀਕਲ ਸਹੂਲਤਾਂ ਲੈਣ ਦੀ ਅਪੀਲ ਕੀਤੀ। ਆਮ ਆਦਮੀ ਪਾਰਟੀ ਪੰਜਾਬ ਪ੍ਰਧਾਨ ਤੇ ਕੈਬਨਿਟ ਮੰਤਰੀ ਅਮਨ ਅਰੋੜਾ, ਡਾ. ਬਲਬੀਰ ਸਿੰਘ, ਕੁਲਦੀਪ ਸਿੰਘ ਧਾਲੀਵਾਲ, ਗੁਰਮੀਤ ਸਿੰਘ ਖੁੱਡੀਆਂ, ਲਾਲਜੀਤ ਭੁੱਲਰ, ਹਰਦੀਪ ਸਿੰਘ ਮੁੰਡੀਆਂ, ਤੁਰਨਪ੍ਰੀਤ ਸਿੰਘ, ਬਰਿੰਦਰ ਗੋਇਲ ਅਤੇ ਸ਼ੈਰੀ ਕਲਸੀ ਨੇ ਡੱਲੇਵਾਲ ਨਾਲ ਮੁਲਾਕਾਤ ਕੀਤੀ ਸੀ।

ਇਹ ਵੀ ਪੜ੍ਹੋ : Veer Bal Diwas: ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਪੀੜ੍ਹੀਆਂ ਨੂੰ ਕਰਦੀ ਰਹੇਗੀ ਪ੍ਰੇਰਿਤ-ਪੀਐਮ ਨਰਿੰਦਰ ਮੋਦੀ

 

Trending news