Aman Arora News: ਅਮਨ ਅਰੋੜਾ ਦੀ ਮਨਪ੍ਰੀਤ ਬਾਦਲ ਨੂੰ ਚੁਣੌਤੀ; 21 ਸਾਲ 'ਚ ਜਿਹੜੇ 21 ਮੁੰਡੇ-ਕੁੜੀਆਂ ਨੂੰ ਨੌਕਰੀ ਦਿੱਤੀ ਹੋਵੇ ਤਾਂ ਉਨ੍ਹਾਂ ਦੀ ਸੂਚੀ ਕਰਨ ਜਾਰੀ
Advertisement
Article Detail0/zeephh/zeephh2515519

Aman Arora News: ਅਮਨ ਅਰੋੜਾ ਦੀ ਮਨਪ੍ਰੀਤ ਬਾਦਲ ਨੂੰ ਚੁਣੌਤੀ; 21 ਸਾਲ 'ਚ ਜਿਹੜੇ 21 ਮੁੰਡੇ-ਕੁੜੀਆਂ ਨੂੰ ਨੌਕਰੀ ਦਿੱਤੀ ਹੋਵੇ ਤਾਂ ਉਨ੍ਹਾਂ ਦੀ ਸੂਚੀ ਕਰਨ ਜਾਰੀ

Aman Arora News:  ਬਠਿੰਡਾ ਵਿੱਚ ਨਾਟੀਅਮ ਗਰੁੱਪ ਵੱਲੋਂ 15 ਰੋਜ਼ਾ ਨਾਟਕ ਫੈਸਟੀਵਲ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਿਲ ਆਮ ਆਦਮੀ ਪਾਰਟੀ ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਪੁੱਜੇ।

Aman Arora News: ਅਮਨ ਅਰੋੜਾ ਦੀ ਮਨਪ੍ਰੀਤ ਬਾਦਲ ਨੂੰ ਚੁਣੌਤੀ; 21 ਸਾਲ 'ਚ ਜਿਹੜੇ 21 ਮੁੰਡੇ-ਕੁੜੀਆਂ ਨੂੰ ਨੌਕਰੀ ਦਿੱਤੀ ਹੋਵੇ ਤਾਂ ਉਨ੍ਹਾਂ ਦੀ ਸੂਚੀ ਕਰਨ ਜਾਰੀ

Aman Arora News:  ਬਠਿੰਡਾ ਵਿੱਚ ਨਾਟੀਅਮ ਗਰੁੱਪ ਵੱਲੋਂ 15 ਰੋਜ਼ਾ ਨਾਟਕ ਫੈਸਟੀਵਲ ਸ਼ੁਰੂ ਕਰਨ ਉਤੇ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਣ ਲਈ ਆਏ ਆਮ ਆਦਮੀ ਪਾਰਟੀ ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਜੇਕਰ ਮਨਪ੍ਰੀਤ ਸਿੰਘ ਬਾਦਲ ਨੇ 21 ਸਾਲ ਰਾਜ ਵਿੱਚ ਤੇ 21 ਮੁੰਡੇ ਕੁੜੀਆਂ ਨੂੰ ਵੀ ਨੌਕਰੀ ਦਿੱਤੀ ਹੋਵੇ ਤਾਂ ਮੈਂ ਮੰਨ ਜਾਊ। ਉਨ੍ਹਾਂ ਨੇ ਕਿਹਾ ਕਿ ਇਹ ਸਿਰਫ ਗੱਲਾਂ ਕਰਦੇ ਹਨ।

ਮੀਡੀਆ ਨਾਲ ਗੱਲ ਕਰਦੇ ਹੋਏ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਗਿੱਦੜਬਾਹਾ ਹੀ ਨਹੀਂ ਬਾਕੀ ਦੀਆਂ ਤਿੰਨ ਜ਼ਿਮਨੀ ਚੋਣਾਂ ਆਮ ਆਦਮੀ ਪਾਰਟੀ ਜਿੱਤ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਰਵਨੀਤ ਬਿੱਟੂ ਨੂੰ ਕਿਸਾਨਾਂ ਤੇ ਬਾਕੀ ਲੀਡਰਾਂ ਨੂੰ ਨਿੰਦਣ ਤੋਂ ਇਲਾਵਾ ਹੋਰ ਕੋਈ ਕੰਮ ਨਹੀਂ ਆਉਂਦਾ। ਇਸ ਚੀਜ਼ ਦਾ ਖਮਿਆਜ਼ਾ ਉਨ੍ਹਾਂ ਨੂੰ 23 ਨਵੰਬਰ ਨੂੰ ਭੁਗਤਣਾ ਪਵੇਗਾ।

ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਕਾਰਨ ਮੰਡੀਆਂ ਵਿੱਚ ਦਿੱਕਤ ਆਈ ਹੈ।  ਕੇਂਦਰ ਸਰਕਾਰ ਨੇ ਪਿਛਲੇ ਤਕਰੀਬਨ 10 ਮਹੀਨਿਆਂ ਤੋਂ ਚਾਵਲ ਦਾ ਭੰਡਾਰ ਨਹੀਂ ਚੁੱਕਿਆ। ਇਸ ਕਰਕੇ ਅੱਜ ਮੰਡੀਆਂ ਵਿੱਚ ਇਹ ਦਿੱਕਤ ਆਈ ਕਿ ਜਦੋਂ ਮਿਲਰਜ਼ ਕੋਲੇ ਜਗ੍ਹਾ ਹੀ ਨਹੀਂ ਹੈ। ਇਸ ਝੋਨਾ ਖਰੀਦਣ ਦੀ ਪੂਰੀ ਪ੍ਰਕਿਰਿਆ ਲੇਟ ਹੋ ਗਈ।

ਉਨ੍ਹਾਂ ਨੇ ਕਿਹਾ ਕਿ ਤਿੰਨ ਕਾਨੂੰਨ ਇਨ੍ਹਾਂ ਮਜਬੂਰੀ ਵਿੱਚ ਵਾਪਸ ਲੈਣੇ ਪਏ ਸਨ। ਇਸ ਕਾਰਨ ਹੁਣ ਇਹ ਪੰਜਾਬ ਦੇ ਕਿਸਾਨਾਂ ਤੋਂ ਬਦਲਾ ਲੈਣਾ ਚਾਹੁੰਦੇ ਹਨ। ਇਸ ਦੌਰਾਨ ਉਨ੍ਹਾਂ ਨੇ ਮਨਪ੍ਰੀਤ ਬਾਦਲ ਨੂੰ ਚੁਣੌਤੀ ਦਿੱਤੀ ਕਿ ਉਹ 16 ਸਾਲ ਗਿੱਦੜਬਾਹਾ ਤੋਂ ਵਿਧਾਇਕ ਰਹੇ ਤੇ ਮੰਤਰੀ ਰਹਿ ਲਏ। ਇਸ ਤੋਂ ਇਲਾਵਾ ਪੰਜ ਸਾਲ ਉਨ੍ਹਾਂ ਨੇ ਬਠਿੰਡਾ ਵਿੱਚ ਸੱਤਾ ਸਵਾਦ ਚਖਿਆ।

ਇਹ ਵੀ ਪੜ੍ਹੋ : Prakash Purab Wishes: ਰਾਸ਼ਟਰਪਤੀ ਦ੍ਰੋਪਦੀ ਮੁਰਮੂ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰਕਾਸ਼ ਪੁਰਬ ਦੀਆਂ ਦਿੱਤੀਆਂ ਵਧਾਈਆਂ

21 ਸਾਲਾਂ ਵਿੱਚ ਉਨ੍ਹਾਂ ਨੇ ਕਿਹੜੇ 21 ਮੁੰਡੇ ਕੁੜੀਆਂ ਨੂੰ ਨੌਕਰੀਆਂ ਦਿੱਤੀਆਂ ਹਨ। 21 ਸਾਲਾਂ ਵਿੱਚ 21 ਦਾ ਨਾਮ ਹੀ ਉਹ ਲਿਸਟ ਹੀ ਨਸ਼ਰ ਕਰ ਦੇਣ ਤਾਂ ਮਨਪ੍ਰੀਤ ਬਾਦਲ ਜੀ ਦੀ ਮਿਹਰਬਾਨੀ ਹੋਵੇਗੀ।

ਇਹ ਵੀ ਪੜ੍ਹੋ : Punjab Weather News: ਪੰਜਾਬ-ਚੰਡੀਗੜ੍ਹ 'ਚ ਧੁੰਦ ਦਾ ਕਹਿਰ; ਤਾਪਮਾਨ 'ਚ ਗਿਰਾਵਟ ਕਾਰਨ ਠੰਢ ਵਧੀ

Trending news