Asian Games 2023: ਰੋਇੰਗ ਖੇਡਾਂ 'ਚ ਮਾਨਸਾ ਦੇ ਸੁਖਮੀਤ ਸਿੰਘ ਤੇ ਸਤਨਾਮ ਸਿੰਘ ਨੇ ਸਿਲਵਰ ਮੈਡਲ ਜਿੱਤ ਭਾਰਤ ਦਾ ਵਧਾਇਆ ਮਾਣ
Advertisement
Article Detail0/zeephh/zeephh1887140

Asian Games 2023: ਰੋਇੰਗ ਖੇਡਾਂ 'ਚ ਮਾਨਸਾ ਦੇ ਸੁਖਮੀਤ ਸਿੰਘ ਤੇ ਸਤਨਾਮ ਸਿੰਘ ਨੇ ਸਿਲਵਰ ਮੈਡਲ ਜਿੱਤ ਭਾਰਤ ਦਾ ਵਧਾਇਆ ਮਾਣ

Asian Games 2023: ਪੰਜਾਬ ਅਤੇ ਮਾਨਸਾ ਜ਼ਿਲ੍ਹੇ ਤੇ ਪਿੰਡ ਕਿਸ਼ਨਗੜ੍ਹ ਫਰਵਾਹੀ ਦਾ ਨਾਮ ਦੁਨੀਆਂ ਭਰ ਦੇ ਵਿੱਚ ਰੌਸ਼ਨ ਹੋਇਆ ਹੈ। 

Asian Games 2023: ਰੋਇੰਗ ਖੇਡਾਂ 'ਚ ਮਾਨਸਾ ਦੇ ਸੁਖਮੀਤ ਸਿੰਘ ਤੇ ਸਤਨਾਮ ਸਿੰਘ ਨੇ ਸਿਲਵਰ ਮੈਡਲ ਜਿੱਤ ਭਾਰਤ ਦਾ ਵਧਾਇਆ ਮਾਣ

Asian Games 2023, Mansa's Satnam Singh and Sukhmeet Singh win Silver Medal:  ਚੀਨ ਦੇ ਹਾਂਗਜੂ ਵਿਖੇ ਹੋਈਆਂ ਏਸ਼ਿਅਨ ਗੇਮਾਂ 2023 ਦੇ ਵਿੱਚ ਮਾਨਸਾ ਜਿਲ੍ਹੇ ਦੇ ਦੋ ਨੌਜਵਾਨਾਂ ਨੇ ਰੋਇੰਗ ਵਿੱਚ ਭਾਰਤੀ ਟੀਮ ਦੀ ਅਗਵਾਈ ਕਰਦੇ ਹੋਏ ਸਿਲਵਰ ਮੈਡਲ ਜਿੱਤ ਕੇ ਭਾਰਤ ਦੀ ਝੋਲੀ ਪਾਇਆ। ਮਾਨਸਾ ਜਿਲ੍ਹੇ ਦੇ ਖਿਡਾਰੀ ਸੁਖਮੀਤ ਅਤੇ ਸਤਨਾਮ ਸਿੰਘ ਦੇ ਘਰ ਖੁਸ਼ੀ ਦਾ ਮਾਹੌਲ ਹੈ ਅਤੇ ਪਰਿਵਾਰ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ। ਸੂਬੇਦਾਰ ਸੁਖਮੀਤ ਸਿੰਘ ਦਾ ਪਰਿਵਾਰ ਆਪਣੇ ਪੁੱਤਰ ਦੀ ਇਸ ਜਿੱਤ 'ਤੇ ਮਾਣ ਮਹਿਸੂਸ ਕਰ ਰਿਹਾ ਹੈ ਅਤੇ ਉਨ੍ਹਾਂ ਕਿਹਾ ਕਿ ਸਾਡੇ ਪੁੱਤਰ ਨੇ ਇੱਕ ਵਾਰ ਫਿਰ ਪੰਜਾਬ ਦੇ ਜਿਲ੍ਹਾ ਮਾਨਸਾ ਦਾ ਨਾਮ ਪੂਰੀ ਦੁਨੀਆਂ ਦੇ ਵਿੱਚ ਚਮਕਾ ਦਿੱਤਾ ਹੈ।

2018 ਵਿੱਚ ਜਕਾਰਤਾ ਵਿਖੇ ਹੋਈਆਂ ਖੇਡਾਂ ਦੇ ਵਿੱਚ ਰੋਇੰਗ 'ਚੋਂ ਗੋਲਡ ਮੈਡਲ ਜਿੱਤ ਕੇ ਭਾਰਤ ਦੀ ਝੋਲੀ ਪਾਉਣ ਵਾਲੇ ਖਿਡਾਰੀ ਸੂਬੇਦਾਰ ਸੁਖਮੀਤ ਸਿੰਘ ਨੇ ਇੱਕ ਵਾਰ ਫਿਰ ਚੀਨ ਦੇ ਹਾਂਗਜੂ ਵਿਖੇ ਹੋ ਰਹੀਆਂ ਖੇਡਾਂ ਦੇ ਵਿੱਚ ਭਾਰਤ ਦੀ ਨੁਮਾਇੰਦਗੀ ਕਰਦੇ ਹੋਏ ਸਿਲਵਰ ਮੈਡਲ ਜਿੱਤ ਕੇ ਭਾਰਤ ਦੇਸ਼ ਦੀ ਝੋਲੀ ਪਾਇਆ ਹੈ। 

ਇਸਦੇ ਨਾਲ ਪੰਜਾਬ ਅਤੇ ਮਾਨਸਾ ਜ਼ਿਲ੍ਹੇ ਤੇ ਪਿੰਡ ਕਿਸ਼ਨਗੜ੍ਹ ਫਰਵਾਹੀ ਦਾ ਨਾਮ ਦੁਨੀਆਂ ਭਰ ਦੇ ਵਿੱਚ ਰੌਸ਼ਨ ਹੋਇਆ ਹੈ। ਸੂਬੇਦਾਰ ਸੁਖਮੀਤ ਸਿੰਘ ਦੇ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਹੈ ਅਤੇ ਪਰਿਵਾਰ ਵੱਲੋਂ ਮਠਿਆਈਆਂ ਵੰਡੀਆਂ ਜਾ ਰਹੀਆਂ ਹਨ। ਸੂਬੇਦਾਰ ਸੁਖਮੀਤ ਸਿੰਘ ਦੇ ਪਿਤਾ ਅਮਰੀਕ ਸਿੰਘ ਨੇ ਕਿਹਾ ਉਹਨਾਂ ਨੂੰ ਆਪਣੇ ਪੁੱਤਰ ਦੀ ਜਿੱਤ ਤੇ ਮਾਣ ਹੈ ਜਿਸ ਨੇ ਚੀਨ ਦੇ ਵਿੱਚ ਪੂਰੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ ਅਤੇ ਮਾਨਸਾ ਤੇ ਪੰਜਾਬ ਦਾ ਨਾਮ ਵੀ ਪੂਰੇ ਦੁਨੀਆਂ ਦੇ ਵਿੱਚ ਚਮਕਿਆ ਹੈ। 

ਉਨ੍ਹਾਂ ਦੱਸਿਆ ਕਿ ਸੁਖਮੀਤ ਸਿੰਘ ਵੱਲੋਂ 2018 ਦੇ ਵਿੱਚ ਵੀ ਭਾਰਤ ਦੇ ਲਈ ਗੋਲਡ ਮੈਡਲ ਜਿੱਤਿਆ ਗਿਆ ਸੀ। ਉਹਨਾਂ ਦੱਸਿਆ ਕਿ ਇਹ ਮੁਕਾਬਲਾ ਉਨ੍ਹਾਂ ਵੱਲੋਂ ਘਰ ਵਿੱਚ ਟੀਵੀ 'ਤੇ ਬੈਠ ਕੇ ਦੇਖਿਆ ਗਿਆ ਅਤੇ ਜਦੋਂ ਤੀਸਰਾ ਸਥਾਨ ਆਇਆ ਤਾਂ ਬਹੁਤ ਖੁਸ਼ੀ ਹੋਈ ਕਿ ਮਿਹਨਤ ਰੰਗ ਲੈ ਕੇ ਆਈ ਹੈ। ਉੱਥੇ ਉਹਨਾਂ ਹੋਰ ਨੌਜਵਾਨਾਂ ਨੂੰ ਵੀ ਕਿਹਾ ਕਿ ਨਸ਼ਿਆਂ ਤੋਂ ਦੂਰ ਰਹਿ ਕੇ ਅਜਿਹੇ ਕੰਮ ਕਰੋ ਕਿ ਤੁਹਾਡਾ ਮਾਤਾ-ਪਿਤਾ ਵੀ ਤੁਹਾਡੇ 'ਤੇ ਮਾਣ ਮਹਿਸੂਸ ਕਰਨ।

ਇਹ ਵੀ ਪੜ੍ਹੋ: Asian Games 2023 Updates: ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਗੋਲਡ ਮੈਡਲ ਜਿੱਤ ਕੇ ਰਚਿਆ ਇਤਿਹਾਸ

Trending news