Shri Kiratpur Sahib News: ਗੁਰਦੁਆਰਾ ਸ੍ਰੀ ਪਤਾਲਪੁਰੀ ਸਾਹਿਬ ਵਿਖੇ ਛੱਡੀ ਅੱਖਾਂ ਤੋਂ ਲਾਚਾਰ ਔਰਤ ਨੂੰ ਆਸ਼ਰਮ ਭੇਜਿਆ
Advertisement
Article Detail0/zeephh/zeephh1752297

Shri Kiratpur Sahib News: ਗੁਰਦੁਆਰਾ ਸ੍ਰੀ ਪਤਾਲਪੁਰੀ ਸਾਹਿਬ ਵਿਖੇ ਛੱਡੀ ਅੱਖਾਂ ਤੋਂ ਲਾਚਾਰ ਔਰਤ ਨੂੰ ਆਸ਼ਰਮ ਭੇਜਿਆ

Shri Kiratpur Sahib News:  ਕਿਸੇ ਅਣਪਛਾਤੇ ਵੱਲੋਂ ਸ੍ਰੀ ਗੁਰਦੁਆਰਾ ਪਤਾਲਪੁਰੀ ਸਾਹਿਬ ਵਿਖੇ ਅੱਖਾਂ ਤੋਂ ਲਾਚਾਰ ਔਰਤ ਨੂੰ ਆਸ਼ਰਮ ਭੇਜ ਦਿੱਤਾ ਗਿਆ ਹੈ। ਕਈ ਦਿਨਾਂ ਤੋਂ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਔਰਤ ਦੀ ਦੇਖਭਾਲ ਕਰ ਰਹੇ ਸਨ।

Shri Kiratpur Sahib News: ਗੁਰਦੁਆਰਾ ਸ੍ਰੀ ਪਤਾਲਪੁਰੀ ਸਾਹਿਬ ਵਿਖੇ ਛੱਡੀ ਅੱਖਾਂ ਤੋਂ ਲਾਚਾਰ ਔਰਤ ਨੂੰ ਆਸ਼ਰਮ ਭੇਜਿਆ

Shri Kiratpur Sahib News: ਗੁਰਦੁਆਰਾ ਸ੍ਰੀ ਪਤਾਲਪੁਰੀ ਸਾਹਿਬ ਵਿਖੇ ਸਤਲੁਜ ਦਰਿਆ ਦੇ ਕੰਢੇ ਉਤੇ ਸਥਾਪਤ ਅਸਥਘਾਟ ਉਪਰ ਸਿੱਖ ਆਪਣੇ ਸਕੇ-ਸਬੰਧੀਆਂ ਤੇ ਮਿੱਤਰ-ਪਿਆਰਿਆਂ ਦੀਆਂ ਅਸਥੀਆਂ ਜਲ-ਪ੍ਰਵਾਹ ਕਰਨ ਲਈ ਪੁੱਜਦੇ ਹਨ ਪਰ ਬੀਤੇ ਦਿਨ ਇਥੇ ਕੋਈ ਅਣਪਛਾਤਾ ਸਖ਼ਸ਼ ਅੱਖਾਂ ਤੋਂ ਲਾਚਾਰ ਔਰਤ ਨੂੰ ਛੱਡ ਗਿਆ। ਇਸ ਘਟਨਾ ਨੇ ਸਭ ਨੂੰ ਹੈਰਾਨ ਤੇ ਪਰੇਸ਼ਾਨ ਕਰ ਦਿੱਤਾ ਹੈ।

ਮਾਤਾ-ਪਿਤਾ ਦੇ ਚਰਨਾਂ ਵਿੱਚ ਸਵਰਗ ਦਾ ਵਾਸ ਹੁੰਦਾ ਹੈ ਪਰ ਕੁਝ ਲੋਕ ਅਜਿਹੇ ਵੀ ਹੁੰਦੇ ਹਨ ਜੋ ਕਿ ਆਪਣੇ ਹੀ ਮਾਪਿਆਂ ਨੂੰ ਮੰਦੀ ਹਾਲਤ ਵਿੱਚ ਛੱਡਕੇ ਚਲੇ ਜਾਂਦੇ ਹਨ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਸ਼੍ਰੀ ਕੀਰਤਪੁਰ ਸਾਹਿਬ ਦੇ ਇਤਿਹਾਸਿਕ ਗੁਰੂਘਰ ਪਤਾਲਪੁਰੀ ਸਾਹਿਬ ਤੋਂ ਜਿੱਥੇ ਕੋਈ ਅਣਪਛਾਤਾ ਵਿਅਕਤੀ ਆਪਣੀ ਬਜ਼ੁਰਗ ਮਾਤਾ ਨੂੰ ਛੱਡ ਕੇ ਚਲਾ ਗਿਆ, ਜੋ ਕਿ ਅੱਖਾਂ ਤੋਂ ਸਹੀ ਤਰੀਕੇ ਨਾਲ ਦੇਖ ਵੀ ਨਹੀਂ ਸਕਦੀ। 

ਬੀਤੇ 10 ਦਿਨਾਂ ਤੋਂ ਇਹ ਔਰਤ ਇੱਥੇ ਰਹਿ ਰਹੀ ਸੀ, ਜਿਸਦੀ ਦੇਖਭਾਲ ਗੁਰਦੁਆਰਾ ਸਾਹਿਬ ਦੇ ਸੇਵਾਦਾਰਾਂ ਵੱਲੋਂ ਕੀਤੀ ਜਾ ਰਹੀ ਸੀ ਤੇ ਇਸ ਤੋਂ ਬਾਅਦ ਜਦੋਂ ਇਹ ਮਾਮਲਾ ਸਮਾਜਿਕ ਕਾਰਜਾਂ ਲਈ ਕੰਮ ਕਰ ਰਹੇ ਫੌਜੀ ਬਲਜੀਤ ਸਿੰਘ ਤੇ ਇੱਕ ਪੱਤਰਕਾਰ ਦੇ ਧਿਆਨ ਵਿੱਚ ਆਇਆ ਤਾਂ ਉਹ ਵੀ ਇੱਥੇ ਪਹੁੰਚੇ ਤੇ ਉਨ੍ਹਾਂ ਨੇ ਗੁਰੂਘਰ ਦੇ ਸੇਵਾਦਾਰਾਂ ਦੀ ਮਦਦ ਨਾਲ ਇਸ ਬਜ਼ੁਰਗ ਔਰਤ ਨੂੰ ਜਿੰਦਾ ਜੀਵ ਬੇਸਾਹਾਰਾ ਆਸ਼ਰਮ ਪਹੁੰਚਾਉਣ ਲਈ ਅਹਿਮ ਭੂਮਿਕਾ ਨਿਭਾਈ। ਬੋਲ ਚਾਲ ਤੋਂ ਇਹ ਔਰਤ ਕੋਈ ਪਰਵਾਸੀ ਜਾਪਦੀ ਹੈ।

ਕਹਿੰਦੇ ਨੇ ਕਿ ਬੁਢਾਪੇ ਵਿੱਚ ਮਾਤਾ-ਪਿਤਾ ਨੂੰ ਆਪਣੇ ਬੱਚਿਆਂ ਦਾ ਸਹਾਰਾ ਹੁੰਦਾ ਹੈ ਤੇ ਮਾਂ ਪਿਓ ਆਪਣੇ ਬੱਚਿਆਂ ਨੂੰ ਬੜੇ ਚਾਵਾਂ ਤੇ ਰੀਝਾਂ ਨਾਲ ਪਾਲਦੇ ਹਨ। ਉਨ੍ਹਾਂ ਨੂੰ ਪੜ੍ਹਾ-ਲਿਖਾ ਕੇ ਪੈਰਾਂ ਉਤੇ ਖੜ੍ਹਾ ਕਰਦੇ ਹਨ ਤਾਂ ਜੋ ਬੁਢਾਪੇ ਵਿੱਚ ਇਹ ਬੱਚੇ ਉਨ੍ਹਾਂ ਦਾ ਸਹਾਰਾ ਬਣ ਸਕਣ ਪਰ ਹੁਣ ਸਮਾਜ ਵਿੱਚ ਦਿਨ ਪ੍ਰਤੀ ਦਿਨ ਬੱਚੇ ਆਪਣੇ ਬਜ਼ੁਰਗ ਮਾਂ-ਬਾਪ ਨੂੰ ਬੋਝ ਸਮਝਣ ਲੱਗ ਪਏ ਹਨ।

ਇਹ ਵੀ ਪੜ੍ਹੋ : Punjab Weather Update: ਪੰਜਾਬ 'ਚ ਅੱਜ ਮੀਂਹ ਦੀ ਸੰਭਾਵਨਾ! IMD ਵੱਲੋਂ ਯੈਲੋ ਅਲਰਟ ਜਾਰੀ

ਐਸੀਆਂ ਕਈ ਤਸਵੀਰਾਂ ਦੇਖਣ ਨੂੰ ਮਿਲ ਜਾਂਦੀਆਂ ਨੇ ਜਿਸ ਵਿਚ ਬੱਚੇ ਆਪਣੇ ਬਜ਼ੁਰਗਾਂ ਨੂੰ ਸੜਕਾਂ ਉਤੇ ਰੁਲਣ ਲਈ ਛੱਡ ਦਿੰਦੇ ਹਨ। ਜਿਹੜੇ ਬੱਚਿਆਂ ਨੂੰ ਸੱਧਰਾਂ ਨਾਲ ਪਾਲਿਆ ਹੁੰਦਾ ਉਹ ਬੱਚੇ ਹੀ ਆਪਣੇ ਬਜ਼ੁਰਗਾਂ ਨੂੰ ਬੋਝ ਸਮਝਣ ਲੱਗ ਜਾਂਦੇ ਹਨ। ਗੁਰਦੁਆਰਾ ਪਤਾਲਪੁਰੀ ਸਾਹਿਬ ਵਿਖੇ ਛੱਡੀ ਬਜ਼ੁਰਗ ਨੂੰ ਲੈ ਕੇ ਲੋਕ ਬੱਚਿਆਂ ਤੇ ਪਰਿਵਾਰ ਨੂੰ ਕਾਫੀ ਕੋਸ ਰਹੇ ਹਨ।

ਇਹ ਵੀ ਪੜ੍ਹੋ : Mary Milliben News: ਜਾਣੋ ਕੌਣ ਹੈ ਗਾਇਕਾ ਮੈਰੀ ਮਿਲਬੇਨ, ਜਿਸ ਨੇ ਅਮਰੀਕਾ 'ਚ PM ਮੋਦੀ ਦੇ ਪੈਰ ਛੂਹ ਕੇ ਲਿਆ ਅਸ਼ੀਰਵਾਦ, ਵੇਖੋ ਵੀਡੀਓ

ਸ਼੍ਰੀ ਕੀਰਤਪੁਰ ਸਾਹਿਬ ਤੋਂ ਬਿਮਲ ਸ਼ਰਮਾ ਦੀ ਰਿਪੋਰਟ

Trending news