Barnala News: ਆਸ਼ਿਕ ਨਾਲ ਮਿਲ ਕੇ ਪਤਨੀ ਨੇ ਪਤੀ ਨੂੰ ਪੈਟਰੋਲ ਛਿੜਕ ਕੇ ਸਾੜਿਆ; ਦਰਦਨਾਕ ਮੌਤ
Advertisement
Article Detail0/zeephh/zeephh2327160

Barnala News: ਆਸ਼ਿਕ ਨਾਲ ਮਿਲ ਕੇ ਪਤਨੀ ਨੇ ਪਤੀ ਨੂੰ ਪੈਟਰੋਲ ਛਿੜਕ ਕੇ ਸਾੜਿਆ; ਦਰਦਨਾਕ ਮੌਤ

Barnala News: ਬਰਨਾਲਾ ਵਿੱਚ ਪਿਛਲੇ ਮਹੀਨੇ ਕਾਰ ਨੂੰ ਅੱਗ ਲੱਗਣ ਕਾਰਨ ਮਰੇ ਸਖ਼ਸ਼ ਦੇ ਮਾਮਲੇ ਵਿੱਚ ਪੁਲਿਸ ਨੇ ਹੈਰਾਨੀਜਨਕ ਖੁਲਾਸੇ ਕੀਤੇ ਹਨ। 

Barnala News: ਆਸ਼ਿਕ ਨਾਲ ਮਿਲ ਕੇ ਪਤਨੀ ਨੇ ਪਤੀ ਨੂੰ ਪੈਟਰੋਲ ਛਿੜਕ ਕੇ ਸਾੜਿਆ; ਦਰਦਨਾਕ ਮੌਤ

Barnala News (ਦਵਿੰਦਰ ਸ਼ਰਮਾ): ਬਰਨਾਲਾ ਵਿੱਚ ਪਿਛਲੇ ਮਹੀਨੇ ਕਾਰ ਨੂੰ ਅੱਗ ਲੱਗਣ ਕਾਰਨ ਮਰੇ ਸਖ਼ਸ਼ ਦੇ ਮਾਮਲੇ ਵਿੱਚ ਪੁਲਿਸ ਨੇ ਹੈਰਾਨੀਜਨਕ ਖੁਲਾਸੇ ਕੀਤੇ ਹਨ। ਪੁਲਿਸ ਨੇ ਜਾਂਚ ਵਿੱਚ ਖੁਲਾਸਾ ਹੋਇਆ ਹੈ ਕਿ ਪਤਨੀ ਨੇ ਆਪਣੇ ਆਸ਼ਿਕ ਨਾਲ ਮਿਲ ਕੇ ਪਤੀ ਨੂੰ ਬੇਹੋਸ਼ ਕਰਕੇ ਪੈਟਰੋਲ ਛਿੜਕ ਕੇ ਕਾਰ ਨੂੰ ਅੱਗ ਲਗਾ ਦਿੱਤੀ ਸੀ।

ਮ੍ਰਿਤਕ ਦੀ ਪਛਾਣ ਹਰਚਰਨ ਸਿੰਘ ਵਜੋਂ ਹੋਈ ਸੀ ਜੋ ਕਿ ਸੜ ਕੇ ਸੁਆਹ ਹੋ ਗਿਆ ਸੀ। ਪੁਲਿਸ ਨੇ ਇਸ ਕਤਲ ਮਾਮਲੇ ਵਿੱਚ ਮਾਸਟਰਮਾਈਂਡ ਪਤਨੀ ਸੁਖਜੀਤ ਕੌਰ ਉਸ ਦੇ ਪ੍ਰੇਮੀ ਹਰਦੀਪ ਸਿੰਘ ਅਤੇ ਸਾਥੀ ਸੁਖਦੀਪ ਸਿੰਘ ਨੂੰ ਗ੍ਰਿਫਤਾਰ ਕਰਕੇ ਮੁਕੱਦਮਾ ਦਰਜ ਕਰ ਲਿਆ ਹੈ।

16 ਜੂਨ ਨੂੰ ਬਰਨਾਲਾ ਹੰਡਿਆਇਆ ਬਾਈਪਾਸ ਦੀ ਸੁੰਨਸਾਨ ਸੜਕ ਉਪਰ ਅਲਟੋ ਕਾਰ ਸੜਦੀ ਹੋਈ ਪਾਈ ਗਈ ਸੀ ਅਤੇ ਉਸ ਕਾਰ ਦਾ ਚਾਲਕ ਹਰਚਰਨ ਸਿੰਘ ਵੀ ਕਾਰ ਵਿੱਚ ਸੜ ਕੇ ਸੁਆਹ ਗਿਆ ਸੀ। ਸਾਰਿਆਂ ਨੂੰ ਲੱਗ ਰਿਹਾ ਸੀ ਅੱਤ ਦੀ ਗਰਮੀ ਕਾਰਨ ਕਾਰ ਨੂੰ ਅੱਗ ਲੱਗ ਗਈ, ਜਿਸ ਕਾਰਨ ਇਹ ਭਿਆਨਕ ਹਾਦਸਾ ਵਾਪਰਿਆ ਹੈ।

ਪੁਲਿਸ ਪ੍ਰਸ਼ਾਸਨ ਵੱਲੋਂ ਇਸ ਸਾਰੇ ਘਟਨਾਕ੍ਰਮ ਦੀ ਬਾਰੀਕੀ ਨਾਲ ਛਾਣਬੀਣ ਕੀਤੀ ਗਈ। ਮ੍ਰਿਤਕ ਹਰਚਰਨ ਸਿਘ ਦੇ ਪਰਿਵਾਰਕ ਜੀਆਂ ਤੋਂ ਵੀ ਪੁੱਛਗਿੱਛ ਕੀਤੀ ਤਾਂ ਕੁਝ ਚੀਜ਼ਾਂ ਸ਼ੱਕ ਦੇ ਘੇਰੇ ਵਿੱਚ ਸਨ। ਪੁਲਿਸ ਪ੍ਰਸ਼ਾਸਨ ਫੋਰੈਂਸਿਕ ਟੀਮ, ਟੈਕਨੀਕਲ ਸਾਈਬਰ ਟੀਮ ਨੇ ਮਿਲ ਕੇ ਜਾਂਚ ਕੀਤੀ ਤਾਂ ਹੈਰਾਨੀਜਨਕ ਤੱਥ ਸਾਹਮਣੇ ਆਏ। ਐਸਐਸਪੀ ਬਰਨਾਲਾ ਸੰਦੀਪ ਮਲਿਕ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਕਰੀਬ 20 ਦਿਨ ਪਹਿਲਾਂ ਬਰਨਾਲਾ ਹੰਡਿਆਇਆ ਬਾਈਪਾਸ ਤੋਂ ਸੜੀ ਹੋਈ ਆਲਟੋ ਕਾਰ ਬਰਾਮਦ ਹੋਈ ਸੀ ਜਿਸ ਵਿੱਚ ਕਾਰ ਚਾਲਕ ਹਰਚਰਨ ਸਿੰਘ ਸੜ ਕੇ ਸੁਆਹ ਹੋ ਗਿਆ।

ਜਾਂਚ ਦੌਰਾਨ ਪਤਾ ਲੱਗਾ ਕਿ ਅਸਲ ਵਿੱਚ ਵਿਅਕਤੀ ਦੀ ਮੌਤ ਹਰਚਰਨ ਸਿੰਘ ਦੀ ਪਤਨੀ ਦੇ ਕਿਸੇ ਨਾਲ ਪ੍ਰੇਮ ਸਬੰਧ ਸਨ, ਜਿਸ ਕਾਰਨ ਪਤੀ-ਪਤਨੀ ਵਿੱਚ ਲੜਾਈ-ਝਗੜਾ ਹੁੰਦਾ ਸੀ ਅਤੇ ਪਤੀ ਹਰਚਰਨ ਸਿੰਘ ਆਪਣੀ ਪਤਨੀ ਨੂੰ ਰੋਕਦਾ ਸੀ। ਇਸ ਕਾਰਨ ਪਤਨੀ ਸੁਖਜੀਤ ਕੌਰ ਨੇ ਆਪਣੇ ਪ੍ਰੇਮੀ ਹਰਦੀਪ ਸਿੰਘ ਨਾਲ ਮਿਲ ਕੇ ਹਰਚਰਨ ਸਿੰਘ ਨੂੰ ਮਾਰਨ ਦੀ ਯੋਜਨਾ ਬਣਾਈ।

ਸੁਖਜੀਤ ਕੌਰ ਨੇ ਆਪਣੇ ਪ੍ਰੇਮੀ ਤੇ ਉਸ ਦੇ ਦੋਸਤਾਂ ਨਾਲ ਮਿਲ ਕੇ ਆਪਣੇ ਪਤੀ ਦੇ ਮੂੰਹ ਅਤੇ ਨੱਕ ਵਿੱਚ ਕੀਟਨਾਸ਼ਕ ਸਪਰੇਅ ਅਤੇ ਗਲੇ ਵਿੱਚ ਰੱਸੀ ਪਾ ਕੇ ਉਸ 'ਤੇ ਪੈਟਰੋਲ ਛਿੜਕ ਕੇ ਉਸ ਨੂੰ ਆਲਟੋ ਕਾਰ ਵਿੱਚ ਬਿਠਾ ਕੇ ਬੇਹੋਸ਼ ਕਰ ਦਿੱਤਾ।  ਬਰਨਾਲਾ ਬਾਈਪਾਸ ਦੇ ਕੋਲ ਇੱਕ ਸੁੰਨਸਾਨ ਜਗ੍ਹਾ 'ਤੇ ਲੈ ਗਏ ਅਤੇ ਕਾਰ ਵਿੱਚ ਹੀ ਹਰਚਰਨ ਸਿੰਘ ਨੂੰ ਸਾੜ ਦਿੱਤਾ ਗਿਆ।

ਪੁਲਿਸ ਨੇ ਇਸ ਕਤਲ ਦੀ ਮਾਸਟਰਮਾਈਂਡ ਪਤਨੀ ਸੁਖਜੀਤ ਕੌਰ ਨੂੰ ਗ੍ਰਿਫਤਾਰ ਕਰ ਲਿਆ। ਹਰਦੀਪ ਸਿੰਘ ਅਤੇ ਸਾਥੀ ਸੁਖਦੀਪ ਸਿੰਘ ਖਿਲਾਫ ਮੁਕੱਦਮਾ ਨੰਬਰ 332 ਧਾਰਾ 302, 12-ਬੀ ਦੇ ਤਹਿਤ 201 ਆਈ.ਪੀ.ਸੀ ਦੇ ਤਹਿਤ ਮਾਮਲਾ ਦਰਜ ਕਰਕੇ ਰਿਮਾਂਡ ਲੈ ਲਿਆ ਗਿਆ ਹੈ।

ਇਹ ਵੀ ਪੜ੍ਹੋ : Amritsar News: ਖੇਤ ਵਿਚੋਂ ਪਾਣੀ ਕੱਢਣ ਨੂੰ ਲੈ ਕੇ ਕਿਸਾਨ ਦਾ ਕਤਲ, ਇੱਕ ਨੌਜਵਾਨ ਗੰਭੀਰ ਜਖ਼ਮੀ

Trending news