ਦੁਨੀਆਂ ਦੇ ਨਕਸ਼ੇ 'ਤੇ ਚਮਕੇਗਾ ਬਠਿੰਡਾ ਸ਼ਹਿਰ ਦਾ ਨਾਂ, ਮਿਲਣਗੀਆਂ ਵਰਲਡ ਕਲਾਸ ਸਹੂਲਤਾਂ
Advertisement
Article Detail0/zeephh/zeephh1373300

ਦੁਨੀਆਂ ਦੇ ਨਕਸ਼ੇ 'ਤੇ ਚਮਕੇਗਾ ਬਠਿੰਡਾ ਸ਼ਹਿਰ ਦਾ ਨਾਂ, ਮਿਲਣਗੀਆਂ ਵਰਲਡ ਕਲਾਸ ਸਹੂਲਤਾਂ

ਉਥੇ ਹੀ ਬਠਿੰਡਾ ਦੀ 27 ਏਕੜ ਜ਼ਮੀਨ ਵਿਚ ਅਪੋਲੋ ਹਸਪਤਾਲ ਸਥਾਪਿਤ ਕੀਤਾ ਜਾਵੇਗਾ। ਇਹ ਵੀ ਦੱਸ ਦਈਏ ਕਿ ਬਠਿੰਡਾ ਵਿਚ ਏਮਸ ਹਸਪਤਾਲ ਦੀ ਉਸਾਰੀ ਦਾ ਕੰਮ ਪਹਿਲਾਂ ਤੋਂ ਹੀ ਚੱਲ ਰਿਹਾ ਹੈ। ਐਨੀਆਂ ਸਾਰੀਆਂ ਖੂਬੀਆਂ ਹੋਣ ਤੋਂ ਬਾਅਦ ਫਿਰ ਕਿਉਂ ਨਹੀਂ ਬਠਿੰਡਾ ਸ਼ਹਿਰ ਦਾ ਨਾਂ ਦੁਨੀਆਂ ਦੇ ਨਕਸ਼ੇ ਵਿਚ ਚਮਕੇਗਾ।

ਦੁਨੀਆਂ ਦੇ ਨਕਸ਼ੇ 'ਤੇ ਚਮਕੇਗਾ ਬਠਿੰਡਾ ਸ਼ਹਿਰ ਦਾ ਨਾਂ, ਮਿਲਣਗੀਆਂ ਵਰਲਡ ਕਲਾਸ ਸਹੂਲਤਾਂ

ਚੰਡੀਗੜ: ਪੰਜਾਬ ਦਾ ਬਠਿੰਡਾ ਸ਼ਹਿਰ ਹੁਣ ਦੁਨੀਆਂ ਦੇ ਨਕਸ਼ੇ 'ਤੇ ਖਾਸ ਤੌਰ ਤੇ ਨਜ਼ਰ ਆਵੇਗਾ। ਇਹ ਯੋਜਨਾ ਪੰਜਾਬ ਸਰਕਾਰ ਨੇ ਤਿਆਰ ਕੀਤੀ ਹੈ। ਕਿਉਂਕਿ ਪੰਜਾਬ ਸਰਕਾਰ ਹੁਣ ਥਰਮਲ ਪਲਾਂਟ ਦੀ ਜ਼ਮੀਨ 'ਤੇ ਡਰੱਗ ਪਾਰਕ ਨੂੰ ਬੰਦ ਕਰਨ ਜਾ ਰਹੀ ਹੈ ਅਤੇ ਇਥੇ ਰਿਹਾਇਸ਼ੀ ਅਤੇ ਵਪਾਰਕ ਯੂਨਿਟਸ ਸਥਾਪਿਤ ਕਰਨ ਜਾ ਰਹੀ ਹੈ। ਪੰਜਾਬ ਕੈਬਨਿਟ ਦੀ ਮੀਟਿੰਗ ਵਿਚ ਇਸ ਯੋਜਨਾ ਨੂੰ ਹਰੀ ਝੰਡੀ ਦਿੱਤੀ ਗਈ ਹੈ। ਅਜਿਹੇ ਦੇ ਵਿਚ ਹੁਣ ਝੀਲਾ ਦੇ ਸ਼ਹਿਰ ਬਠਿੰਡਾ ਦੀ ਦਿੱਖ ਬਦਲਣ ਜਾ ਰਹੀ ਹੈ। ਤੁਸੀਂ ਵੀ ਜਾਣੋ ਕਿ ਹੁਣ ਬਠਿੰਡਾ ਵਿਚ ਕੀ ਕੁਝ ਵੱਖਰਾ ਹੋਣ ਜਾ ਰਿਹਾ ਹੈ....

 

ਬਠਿੰਡਾ ਵਿਚ ਬਣੇਗਾ ਅਪੋਲੋ ਹਸਪਤਾਲ

ਪੰਜਾਬ ਸਰਕਾਰ ਨੇ ਯੋਜਨਾ ਬਣਾਈ ਹੈ ਕਿ ਬਠਿੰਡਾ- ਮਲੋਟ- ਮੁਕਤਸਰ ਮਾਰਗ 'ਤੇ ਕਈ ਵਪਾਰਕ ਕੰਪਨੀਆਂ ਸਥਾਪਿਤ ਕੀਤੀਆਂ ਜਾਣਗੀਆਂ।ਉਥੇ ਹੀ ਬਠਿੰਡਾ ਦੀ 27 ਏਕੜ ਜ਼ਮੀਨ ਵਿਚ ਅਪੋਲੋ ਹਸਪਤਾਲ ਸਥਾਪਿਤ ਕੀਤਾ ਜਾਵੇਗਾ।ਇਹ ਵੀ ਦੱਸ ਦਈਏ ਕਿ ਬਠਿੰਡਾ ਵਿਚ ਏਮਸ ਹਸਪਤਾਲ ਦੀ ਉਸਾਰੀ ਦਾ ਕੰਮ ਪਹਿਲਾਂ ਤੋਂ ਹੀ ਚੱਲ ਰਿਹਾ ਹੈ।ਐਨੀਆਂ ਸਾਰੀਆਂ ਖੂਬੀਆਂ ਹੋਣ ਤੋਂ ਬਾਅਦ ਫਿਰ ਕਿਉਂ ਨਹੀਂ ਬਠਿੰਡਾ ਸ਼ਹਿਰ ਦਾ ਨਾਂ ਦੁਨੀਆਂ ਦੇ ਨਕਸ਼ੇ ਵਿਚ ਚਮਕੇਗਾ।

 

ਭੂ ਮਾਫ਼ੀਆ ਨੂੰ ਨੱਥ ਪਾਉਣ ਲਈ ਵੱਡੇ ਪਲੈਨ

ਬਠਿੰਡਾ ਮੁੱਖ ਮਾਰਗ 'ਤੇ 14 ਏਕੜ ਜ਼ਮੀਨ ਐਕੁਆਇਰ ਕੀਤੀ ਗਈ ਹੈ ਜਿਥੇ ਸਮਾਰਟ ਸਕੂਲ ਬਣਾਇਆ ਜਾਵੇਗਾ। ਇਹ ਸਮਾਰਟ ਸਕੂਲ ਸੂਬੇ, ਦੇਸ਼ ਤੱਕ ਹੀ ਨਹੀਂ ਬਲਕਿ ਕੌਮਾਂਤਰੀ ਪੱਧਰ ਤੱਕ ਹੋਵੇਗਾ। ਭੂ ਮਾਫ਼ੀਆ ਦੇ ਮਨਸੂਬਿਆਂ ਤੇ ਪਾਣੀ ਫੇਰਦਿਆਂ ਵੱਡੇ ਕਲੋਨਾਈਜ਼ਰਾਂ ਨੂੰ ਨਿਵੇਸ਼ ਕਰਨ ਦਾ ਮੌਕਾ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਵੱਡੇ ਕਾਲਜ ਅਤੇ ਯੂਨੀਵਰਸਿਟੀਆਂ ਸਥਾਪਿਤ ਕੀਤੀਆਂ ਜਾਣਗੀਆਂ। ਸਿੱਖਿਆ ਅਤੇ ਸਿਹਤ ਸਹੂਲਤਾਂ ਦਾ ਧੁਰਾ ਬਣ ਚੁੱਕਾ ਬਠਿੰਡਾ ਅਗਲੇ ਕੁਝ ਸਾਲਾਂ ਵਿੱਚ ਪੂਰੇ ਪੰਜਾਬ ਨੂੰ ਪਛਾੜ ਕੇ ਦੁਨੀਆਂ ਦੇ ਨਕਸ਼ੇ ’ਤੇ ਆ ਜਾਵੇਗਾ।

 

WATCH LIVE TV 

Trending news