Amritsar News: ਰਾਹਗੀਰਾਂ ਨੇ ਜ਼ਖਮੀ ਰਵੀ ਨੂੰ ਏਸ਼ੀਆ ਡਾਇਗਨੋਸਟਿਕ ਸੈਂਟਰ ਵਿਖੇ ਸਟਰੈਚਰ ‘ਤੇ ਲਿਟਾਇਆ। ਇਸੇ ਦੌਰਾਨ ਮੁਲਜ਼ਮ ਨੇ ਮੌਕੇ ਦਾ ਫਾਇਦਾ ਉਠਾਉਂਦਿਆਂ ਸਟ੍ਰੈਚਰ ’ਤੇ ਪਏ ਰਵੀ ਦੀ ਜੇਬ ’ਚੋਂ 2 ਲੱਖ ਰੁਪਏ ਚੋਰੀ ਕਰ ਲਏ ਸਨ।
Trending Photos
Amritsar News: ਅੰਮ੍ਰਿਤਸਰ ਪੁਲਿਸ ਨੇ ਹਾਦਸੇ ‘ਚ ਜ਼ਖਮੀ ਹੋਏ ਵਪਾਰੀ ਦੀ ਜੇਬ ‘ਚੋਂ ਪੈਸੇ ਚੋਰੀ ਕਰਨ ਵਾਲੇ ਚੋਰ ਨੂੰ ਗ੍ਰਿਫਤਾਰ ਕੀਤਾ ਹੈ। ਇਹ ਘਟਨਾ 15 ਜਨਵਰੀ ਦੀ ਰਾਤ ਕਰੀਬ 9:15 ਵਜੇ ਵਾਪਰੀ, ਜਦੋਂ ਰਵੀ ਮਹਾਜਨ ਅਲਬਰਟ ਰੋਡ ‘ਤੇ ਰਿਐਲਟੀ ਚੌਕ ਜਾ ਰਿਹਾ ਸੀ। ਇੱਕ ਸਲੇਟੀ ਰੰਗ ਦੀ ਨੈਨੋ ਕਾਰ ਉਨ੍ਹਾਂ ਨੂੰ ਟੱਕਰ ਮਾਰ ਕੇ ਭੱਜ ਗਈ ਸੀ।
ਰਾਹਗੀਰਾਂ ਨੇ ਜ਼ਖਮੀ ਰਵੀ ਨੂੰ ਏਸ਼ੀਆ ਡਾਇਗਨੋਸਟਿਕ ਸੈਂਟਰ ਵਿਖੇ ਸਟਰੈਚਰ ‘ਤੇ ਲਿਟਾਇਆ। ਇਸੇ ਦੌਰਾਨ ਮੁਲਜ਼ਮ ਨੇ ਮੌਕੇ ਦਾ ਫਾਇਦਾ ਉਠਾਉਂਦਿਆਂ ਸਟ੍ਰੈਚਰ ’ਤੇ ਪਏ ਰਵੀ ਦੀ ਜੇਬ ’ਚੋਂ 2 ਲੱਖ ਰੁਪਏ ਚੋਰੀ ਕਰ ਲਏ ਸਨ। ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦੀਆਂ ਹਦਾਇਤਾਂ ‘ਤੇ ਚਲਾਈ ਗਈ ਵਿਸ਼ੇਸ਼ ਮੁਹਿੰਮ ਦੌਰਾਨ ਮੁਲਜ਼ਮ ਸੁਨੀਲ ਸੈਣੀ ਉਰਫ਼ ਗੌਰੀ ਸ਼ੰਕਰ ਨੂੰ ਹਰਤੇਜ ਹਸਪਤਾਲ ਤੋਂ ਕਾਬੂ ਕੀਤਾ ਗਿਆ।
ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ, ਜਿਸ ‘ਚ ਮੁਲਜ਼ਮ ਨੂੰ ਚੋਰੀ ਕਰਦੇ ਸਾਫ ਦੇਖਿਆ ਜਾ ਸਕਦਾ ਹੈ। ਪੁਲਿਸ ਨੇ ਤਕਨੀਕੀ ਸਹਾਇਤਾ ਨਾਲ ਮੁਲਜ਼ਮ ਦੀ ਪਛਾਣ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮ ਕੋਲੋਂ ਚੋਰੀ ਦੀ 70 ਹਜ਼ਾਰ ਰੁਪਏ ਦੀ ਨਕਦੀ ਅਤੇ ਇੱਕ ਐਕਟਿਵਾ ਬਰਾਮਦ ਹੋਇਆ ਹੈ। ਪੁਲਿਸ ਨੂੰ ਉਮੀਦ ਹੈ ਕਿ ਜਾਂਚ ਦੌਰਾਨ ਹੋਰ ਪੈਸੇ ਬਰਾਮਦ ਹੋ ਸਕਦੇ ਹਨ। ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਹਿਰਾਸਤ ਵਿੱਚ ਲੈ ਲਿਆ ਗਿਆ ਹੈ।