Khanna News: ਅਕਾਲੀ ਦਲ ਨੂੰ ਵੱਡਾ ਝਟਕਾ; ਸੁਖਬੀਰ ਬਾਦਲ ਤੇ ਮਜੀਠੀਆ ਦੇ ਕਰੀਬੀ ਆਗੂ ਨੇ ਛੱਡੀ ਪਾਰਟੀ
Advertisement
Article Detail0/zeephh/zeephh2539913

Khanna News: ਅਕਾਲੀ ਦਲ ਨੂੰ ਵੱਡਾ ਝਟਕਾ; ਸੁਖਬੀਰ ਬਾਦਲ ਤੇ ਮਜੀਠੀਆ ਦੇ ਕਰੀਬੀ ਆਗੂ ਨੇ ਛੱਡੀ ਪਾਰਟੀ

Khanna News: ਸ਼੍ਰੋਮਣੀ ਅਕਾਲੀ ਦਲ ਦੀਆਂ ਮੁਸ਼ਕਲਾਂ ਘੱਟ ਹੋਣ ਦਾ ਨਾਮ ਨਹੀਂ ਲੈ ਰਹੀਆਂ ਹਨ। ਅੱਜ ਅਕਾਲੀ ਨੂੰ ਇੱਕ ਹੋਰ ਵੱਡਾ ਝਟਕਾ ਲੱਗਾ ਹੈ।

Khanna News: ਅਕਾਲੀ ਦਲ ਨੂੰ ਵੱਡਾ ਝਟਕਾ; ਸੁਖਬੀਰ ਬਾਦਲ ਤੇ ਮਜੀਠੀਆ ਦੇ ਕਰੀਬੀ ਆਗੂ ਨੇ ਛੱਡੀ ਪਾਰਟੀ

Khanna News: ਸ਼੍ਰੋਮਣੀ ਅਕਾਲੀ ਦਲ ਦੀਆਂ ਮੁਸ਼ਕਲਾਂ ਘੱਟ ਹੋਣ ਦਾ ਨਾਮ ਨਹੀਂ ਲੈ ਰਹੀਆਂ ਹਨ। ਅੱਜ ਅਕਾਲੀ ਨੂੰ ਇੱਕ ਹੋਰ ਵੱਡਾ ਝਟਕਾ ਲੱਗਾ ਹੈ। ਸੁਖਬੀਰ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਦੇ ਕਰੀਬੀ ਆਗੂ ਰਜਿੰਦਰ ਸਿੰਘ ਜੀਤ ਨੇ ਪਾਰਟੀ ਦੇ ਸਾਰੇ ਅਹੁਦਿਆਂ ਸਮੇਤ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦਿੰਦੇ ਹੋਏ ਪਾਰਟੀ ਨੂੰ ਅਲਵਿਦਾ ਬੋਲ ਦਿੱਤਾ ਹੈ। ਜੀਤ ਖੰਨਾ ਦੇ ਰਹਿਣ ਵਾਲੇ ਹਨ ਅਤੇ ਉਹ ਲੰਮੇ ਸਮੇਂ ਤੋਂ ਪਾਰਟੀ ਨਾਲ ਜੁੜੇ ਸਨ।

ਆਪਣਾ ਸਿਆਸੀ ਸਫਰ ਅਕਾਲੀ ਦਲ ਤੋਂ ਸ਼ੁਰੂ ਕਰਨ ਵਾਲੇ ਰਜਿੰਦਰ ਜੀਤ ਪਾਰਟੀ ਵਿੱਚ ਕਈ ਅਹਿਮ ਅਹੁਦਿਆਂ ਉਤੇ ਰਹਿ ਚੁੱਕੇ ਹਨ। ਉਹ ਖੰਨਾ ਦੇ ਸਾਬਕਾ ਕੌਂਸਲਰ ਵੀ ਹਨ।

ਇਹ ਵੀ ਪੜ੍ਹੋ : Khanna News: ਅਕਾਲੀ ਦਲ ਨੂੰ ਵੱਡਾ ਝਟਕਾ; ਸੁਖਬੀਰ ਬਾਦਲ ਤੇ ਮਜੀਠੀਆ ਦੇ ਕਰੀਬੀ ਆਗੂ ਨੇ ਛੱਡੀ ਪਾਰਟੀ

ਸੂਤਰਾਂ ਦੇ ਹਵਾਲੇ ਤੋਂ ਖਬਰ ਹੈ ਕਿ ਰਜਿੰਦਰ ਸਿੰਘ ਜੀਤ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਸਕਦੇ ਹਨ। ਕਿਉਂਕਿ ਜੀਤ ਦੀ ਕਈ ਵਾਰ ਖੰਨਾ ਵਿੱਚ ਕੈਬਨਿਟ ਮੰਤਰੀ ਤਰੁਣਪ੍ਰੀਤ ਸੌਂਧ ਨਾਲ ਮੁਲਾਕਾਤ ਹੋ ਚੁੱਕੀ ਹੈ। ਉਹ ਸੌਂਧ ਦੇ ਮਾਧਿਅਮ ਪਾਰਟੀ ਜੁਆਇਨ ਕਰ ਸਕਦੇ ਹਨ। ਅੱਜ ਉਨ੍ਹਾਂ ਦੀ ਮੁਲਾਕਾਤ ਚੰਡੀਗੜ੍ਹ ਵਿੱਚ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ ਨਾਲ ਹੋਣ ਦੀ ਚਰਚਾ ਹੈ ਅਤੇ ਉਥੇ ਉਹ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਸਕਦੇ ਹਨ।

ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਧ ਰਜਿੰਦਰ ਸਿੰਘ ਜੀਤ ਦੀ ਚੰਡੀਗੜ੍ਹ ਵਿਖੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ ਨਾਲ ਮੁਲਾਕਾਤ ਕਰਵਾ ਸਕਦੇ ਹਨ। ਇਸ ਦੌਰਾਨ ਜੀਤ ਅਮਨ ਅਰੋੜਾ ਦੀ ਅਗਵਾਈ ਵਿੱਚ ‘ਆਪ’ ਦਾ ਪੱਲਾ ਫੜ੍ਹ ਸਕਦੇ ਹਨ।

ਇਹ ਵੀ ਪੜ੍ਹੋ : Shri Akal Takhat Sahib: ਸੁਖਬੀਰ ਬਾਦਲ ਤੇ ਸਾਬਕਾ ਮੰਤਰੀਆਂ ਦੇ ਗਲ਼ 'ਚ ਪਾਈਆਂ ਤਖਤੀਆਂ; ਜਾਣੋ ਕੀ ਲਗਾਈ ਸਜ਼ਾ

Trending news