ਅੱਜ ਫ਼ੇਰ ਦੁਬਾਰਾ ਮੋਹਾਲੀ ’ਚ ਸਥਿਤ ਉਸ ਟੈਂਕੀ ’ਤੇ ਚੜ੍ਹ ਮਹਿਲਾ ਅਧਿਆਪਕ ਧਰਨਾ ਦੇਣ ਨੂੰ ਮਜ਼ਬੂਰ ਹਨ।
Trending Photos
ਚੰਡੀਗੜ੍ਹ: ਮੁਹਾਲੀ ’ਚ ਧਰਨਾ ਦੇ ਰਹੇ ਪੀਟੀਆਈ (PTI) ਅਧਿਆਪਕਾਂ ਨੂੰ ਮਿਲਣ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਪਹੁੰਚੇ।
ਕੇਜਰੀਵਾਲ ਮੋਹਾਲੀ ਆਏ ਸਨ ਅਧਿਆਪਕਾਂ ਨੂੰ ਟੈਂਕੀ ਤੋਂ ਉਤਾਰਣ ਲਈ
ਇਸ ਮੌਕੇ ਉਨ੍ਹਾਂ ਟੈਂਕੀ ’ਤੇ ਚੜ੍ਹ ਪ੍ਰਦਰਸ਼ਨ ਕਰ ਰਹੀਆਂ ਮਹਿਲਾ ਅਧਿਆਪਕਾਂ ਨਾਲ ਗੱਲਬਾਤ ਕੀਤੀ। ਜ਼ਿਕਰਯੋਗ ਹੈ ਇਨ੍ਹਾਂ ਅਧਿਆਪਕਾਂ ’ਚ ਇੱਕ ਮਹਿਲਾ ਉਹ ਵੀ ਹੈ ਜਿਸਨੂੰ ਅਰਵਿੰਦ ਕੇਜਰੀਵਾਲ ਨੇ ਭੈਣ ਬਣਾਇਆ ਸੀ ਤੇ ਟੈਂਕੀ ’ਤੇ ਚੜ੍ਹੇ ਹੋਏ ਅਧਿਆਪਕਾਂ ਨੂੰ ਹੇਠਾਂ ਆਉਣ ਦੀ ਅਪੀਲ ਕੀਤੀ ਸੀ। ਅੱਜ ਫ਼ੇਰ ਉਸ ਟੈਂਕੀ ’ਤੇ ਚੜ੍ਹ ਮਹਿਲਾ ਅਧਿਆਪਕ ਧਰਨਾ ਦੇਣ ਨੂੰ ਮਜ਼ਬੂਰ ਹਨ।
CM ਕੇਜਰੀਵਾਲ ਨੇ ਭੈਣ ਕਹਿਕੇ ਠੱਗੀ ਮਾਰੀ: ਮਜੀਠੀਆ
ਮਜੀਠੀਆ ਨੇ ਇਸ ਮੌਕੇ CM ਅਰਵਿੰਦ ਕੇਜਰੀਵਾਲ ’ਤੇ ਤਿੱਖ ਹਮਲਾ ਬੋਲਦਿਆਂ ਕਿਹਾ ਕਿ ਕੇਜਰੀਵਾਲ ਨੇ 400 ਕਿਲੋਮੀਟਰ ਦੂਰ ਆਕੇ ਭੈਣ ਦੇ ਪਵਿੱਤਰ ਰਿਸ਼ਤੇ ਦੇ ਨਾਮ ’ਤੇ ਠੱਗੀ ਮਾਰੀ ਹੈ। ਉਨ੍ਹਾਂ ਕਿਹਾ ਕਿ ਵਾਅਦਾ ਪੂਰਾ ਨਾ ਹੋਣਾ ਵੱਖਰੀ ਗੱਲ ਹੈ, ਪਰ ਤੁਸੀਂ 500 ਕਿਲੋਮੀਟਰ ਚੱਲ ਕੇ ਆਓ ਸਿਰਫ਼ ਠੱਗੀ ਮਾਰਨ ਵਾਸਤੇ।" ਕੀ ਇਹ ਰਿਸ਼ਤੇ ਸਿਰਫ਼ ਠੱਗੀ ਮਾਰਨ ਲਈ ਬਣੇ ਹਨ? ਇਸ ਲਈ ਉਹ ਹਮਦਰਦੀ ਪ੍ਰਗਟਾਉਣ ਲਈ ਅਧਿਆਪਕਾਂ ਨੂੰ ਮਿਲਣ ਪਹੁੰਚੇ ਹਨ।
ਭੈਣ ਦੀ ਯਾਦ ਆ ਗਈ ਤਾਂ ਮਸਲਾ ਆਪੇ ਹੱਲ ਹੋ ਜਾਵੇਗਾ: ਮਜੀਠੀਆ
ਇਸ ਮੌਕੇ ਮਜੀਠੀਆ ਨੇ ਐਲਾਨ ਕੀਤਾ ਕਿ ਉਹ ਦਿੱਲੀ ਦੇ CM ਅਰਵਿੰਦ ਕੇਜਰੀਵਾਲ ਅਤੇ CM ਭਗਵੰਤ ਮਾਨ ਨੂੰ ਉਨ੍ਹਾਂ ਦੀ ਭੈਣ ਨਾਲ ਕੀਤੇ ਗਏ ਵਾਅਦੇ ਦੀ ਯਾਦ ਕਰਵਾਉਣ ਲਈ ਜਲਦ ਹੀ ਮਾਰਚ ਕੱਢਿਆ ਜਾਵੇਗਾ। ਉਨ੍ਹਾਂ ਕਿਹਾ ਜਦੋਂ ਉਨ੍ਹਾਂ ਦੋਹਾਂ ਮੁੱਖ ਮੰਤਰੀਆਂ ਨੂੰ ਆਪਣੀ ਭੈਣ ਦੀ ਯਾਦ ਆ ਗਈ ਤਾਂ ਇਹ ਮਸਲਾ ਆਪਣੇ ਆਪ ਹੱਲ ਹੋ ਜਾਵੇਗਾ।