Jagraon News: ਮਿਲਾਵਟਖੋਰੀ ਖਿਲਾਫ਼ ਬਿੱਲ ਲਿਆਂਦਾ ਜਾਵੇਗਾ-ਗੁਰਮੀਤ ਖੁੱਡੀਆਂ
Advertisement
Article Detail0/zeephh/zeephh2639384

Jagraon News: ਮਿਲਾਵਟਖੋਰੀ ਖਿਲਾਫ਼ ਬਿੱਲ ਲਿਆਂਦਾ ਜਾਵੇਗਾ-ਗੁਰਮੀਤ ਖੁੱਡੀਆਂ

ਜਗਰਾਉਂ ਜਗਰਾਓਂ ਪਸ਼ੂ ਮੰਡੀ ਵਿੱਚ ਪ੍ਰੋਗਰੈਸਿਵ ਡੇਅਰੀ ਫਾਰਮਿੰਗ ਐਸੋਸ਼ੇਸ਼ਨ (PDFA) ਦੇ ਪਸ਼ੂ ਮੰਡੀ ਵਿੱਚ ਲੱਗੇ ਕਿਸਾਨ ਮੇਲੇ ਉਤੇ ਵਿਸ਼ੇਸ਼ ਤੌਰ ਉਤੇ ਪੁੱਜੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਮਿਲਾਵਟਖੋਰੀ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਲਈ ਬਿੱਲ ਲਿਆਂਦਾ ਜਾਵੇਗਾ ਕਿਉਂਕਿ ਮਿਲਾਵਟਖੋਰੀ ਕਰਨ ਵਾਲੇ ਫੜੇ ਜਾਣ ਉਤੇ ਥੋੜ

Jagraon News: ਮਿਲਾਵਟਖੋਰੀ ਖਿਲਾਫ਼ ਬਿੱਲ ਲਿਆਂਦਾ ਜਾਵੇਗਾ-ਗੁਰਮੀਤ ਖੁੱਡੀਆਂ

Jagraon News (ਰਜਨੀਸ਼ ਬਾਂਸਲ): ਜਗਰਾਉਂ ਜਗਰਾਓਂ ਪਸ਼ੂ ਮੰਡੀ ਵਿੱਚ ਪ੍ਰੋਗਰੈਸਿਵ ਡੇਅਰੀ ਫਾਰਮਿੰਗ ਐਸੋਸ਼ੇਸ਼ਨ (PDFA) ਦੇ ਪਸ਼ੂ ਮੰਡੀ ਵਿੱਚ ਲੱਗੇ ਕਿਸਾਨ ਮੇਲੇ ਉਤੇ ਵਿਸ਼ੇਸ਼ ਤੌਰ ਉਤੇ ਪੁੱਜੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਮਿਲਾਵਟਖੋਰੀ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਲਈ ਬਿੱਲ ਲਿਆਂਦਾ ਜਾਵੇਗਾ ਕਿਉਂਕਿ ਮਿਲਾਵਟਖੋਰੀ ਕਰਨ ਵਾਲੇ ਫੜੇ ਜਾਣ ਉਤੇ ਥੋੜ੍ਹਾ ਜਿਹਾ ਜੁਰਮਾਨਾ ਭਰ ਕੇ ਬਚ ਜਾਂਦੇ ਹਨ ਤੇ ਫਿਰ ਆਪਣਾ ਮਿਲਾਵਟਖੋਰੀ ਦਾ ਕੰਮ ਸ਼ੁਰੂ ਕਰ ਦਿੰਦੇ ਹਨ

ਪੰਜਾਬ ਵਿੱਚ ਦੁੱਧ ਪ੍ਰੋਡਕਟਾਂ ਦੀ ਮਿਲਾਵਟਖੋਰੀ ਕਰਨ ਵਾਲਿਆਂ ਖ਼ਿਲਾਫ਼ ਹੁਣ ਸਰਕਾਰ ਅਜਿਹਾ ਕਾਨੂੰਨ ਲਿਆਵੇਗੀ ਕਿ ਮਿਲਾਵਟਖੋਰੀ ਕਰਨ ਵਾਲੇ ਥੋੜ੍ਹੇ ਬਹੁਤ ਜੁਰਮਾਨੇ ਭਰ ਕੇ ਬਚ ਨਾ ਸਕਣ। ਇਸ ਮੌਕੇ ਉਨ੍ਹਾਂ ਜਿੱਥੇ PDFA ਵੱਲੋਂ ਲਗਾਏ ਕਿਸਾਨ ਮੇਲੇ ਦੀ ਭਰਪੂਰ ਸ਼ਲਾਘਾ ਕੀਤੀ ਤੇ ਕਿਹਾ ਕਿ ਪੰਜਾਬ ਦੇ ਨੌਜ਼ਵਾਨਾਂ ਨੂੰ ਡੇਅਰੀ ਫਾਰਮਿੰਗ ਦੇ ਕਿੱਤੇ ਨਾਲ ਜੁੜ ਕੇ ਆਰਥਿਕ ਤੌਰ ਉਤੇ ਮਜ਼ਬੂਤ ਹੋਣਾ ਵੀ ਸਿਖਾਉਂਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਹੁਣ ਤੱਕ PDFA ਆਪਣੇ ਦਮ ਉਤੇ ਕਿਸਾਨ ਮੇਲੇ ਆਯੋਜਿਤ ਕਰਵਾਉਂਦਾ ਆ ਰਿਹਾ ਹੈ ਪਰ ਸਾਡੀ ਸਰਕਾਰ ਤੋਂ ਜਿਸ ਤਰ੍ਹਾਂ ਦੀ ਵੀ ਮਦਦ ਇਹ ਚਾਹੁੰਦੇ ਹਨ,ਅਸੀਂ ਉਹ ਮਦਦ ਜ਼ਰੂਰ ਕਰਾਂਗੇ।

ਇਸ ਮੌਕੇ ਪ੍ਰੋਗਰੈਸਿਵ ਡੇਅਰੀ ਫਾਰਮਿੰਗ ਐਸੋਸ਼ੇਸ਼ਨ ਦੇ ਪ੍ਰਧਾਨ ਦਲਜੀਤ ਸਿੰਘ ਸਦਰਪੁਰਾ ਨੇ ਕਿਹਾ ਕਿ ਉਹ ਪਿਛਲੇ 18 ਸਾਲਾਂ ਤੋਂ ਕਿਸਾਨਾਂ ਨੂੰ ਝੋਨੇ ਤੇ ਕਣਕ ਦੇ ਫ਼ਸਲੀ ਚੱਕਰ ਤੋਂ ਕੱਢ ਕੇ ਡੇਅਰੀ ਫਾਰਮਿੰਗ ਦੇ ਕਿੱਤੇ ਨਾਲ ਜੋੜ ਰਹੇ ਹਨ ਤੇ ਪਿਛਲੇ ਦੱਸ ਸਾਲ ਪਹਿਲਾਂ ਜਿਹੜਾ ਕਿਸਾਨ ਸਾਡੇ ਜ਼ਰੀਏ 10 ਗਾਵਾਂ ਲੈਂ ਕੇ ਇਸ ਕਿੱਤੇ ਨਾਲ ਜੁੜਿਆ ਸੀ। ਅੱਜ ਉਹ ਕਿਸਾਨ 100 ਤੋਂ 150 ਗਾਵਾਂ ਦਾ ਮਾਲਕ ਬਣ ਕੇ ਆਪਣਾ ਕੰਮ ਚਲਾ ਰਿਹਾ ਹੈ। ਇਸ ਤੋਂ ਬਿਨ੍ਹਾਂ ਉਹ ਲੋਕਾਂ ਨੂੰ ਮਿਲਾਵਟਖੋਰੀ ਪ੍ਰਤੀ ਜਾਗਰੂਕ ਵੀ ਕਰਦੇ ਹਨ ਤੇ ਸਭ ਨੂੰ ਅਪੀਲ ਕਰਦੇ ਹਨ ਕਿ ਉਹ ਦੁੱਧ ਤੋਂ ਬਣਨ ਵਾਲੇ ਸਾਰੇ ਪਦਾਰਥ ਖੁੱਲ੍ਹੇ ਲੈਣ ਦੀ ਬਜਾਏ ਡੱਬਾ ਬੰਦ ਕੰਪਨੀਆਂ ਦੇ ਹੀ ਲੈਣ ਤਾਂ ਜੋਂ ਹਰੇਕ ਦੀ ਸਿਹਤ ਤੰਦਰੁਸਤ ਰਹਿ ਸਕੇ।

Trending news