Gurdaspur News: ਗੁਰਦਾਸਪੁਰ ਦੇ ਇੱਕ ਪੈਲੇਸ 'ਚ ਉਸ ਸਮੇਂ ਮਾਹੌਲ ਤਣਾਅਪੂਰਨ ਹੋ ਗਿਆ ਜਦੋਂ ਲੜਕੀ ਦੇ ਪਰਿਵਾਰ ਵਾਲੇ ਪੈਲੇਸ 'ਚ ਲਾੜੇ ਦੀ ਸ਼ਾਮ ਤੱਕ ਇੰਤਜ਼ਾਰ ਕਰਦੇ ਰਹੇ ਪਰ ਐਨਆਰਆਈ ਲਾੜਾ ਬਾਰਾਤ ਨਾਲ ਪੈਲੇਸ 'ਚ ਨਹੀਂ ਪਹੁੰਚਿਆ।
Trending Photos
Gurdaspur News: ਗੁਰਦਾਸਪੁਰ ਦੇ ਇੱਕ ਪੈਲੇਸ 'ਚ ਉਸ ਸਮੇਂ ਮਾਹੌਲ ਤਣਾਅਪੂਰਨ ਹੋ ਗਿਆ ਜਦੋਂ ਲੜਕੀ ਦੇ ਪਰਿਵਾਰ ਵਾਲੇ ਪੈਲੇਸ 'ਚ ਲਾੜੇ ਦੀ ਸ਼ਾਮ ਤੱਕ ਇੰਤਜ਼ਾਰ ਕਰਦੇ ਰਹੇ ਪਰ ਐਨਆਰਆਈ ਲਾੜਾ ਬਾਰਾਤ ਨਾਲ ਪੈਲੇਸ 'ਚ ਨਹੀਂ ਪਹੁੰਚਿਆ, ਜਿਸ ਤੋਂ ਬਾਅਦ ਲੜਕੀ ਦੇ ਪਰਿਵਾਰ ਵਾਲਿਆਂ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ, ਜਦਕਿ ਪੁਲਿਸ ਨੇ ਚਾਰ ਲੋਕਾਂ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਲੜਕੀ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਜਦੋਂ ਉਹ ਸ਼ਗਨ ਵਾਲੇ ਦਿਨ ਨੌਜਵਾਨ ਦੇ ਸ਼ਹਿਰ ਗਏ ਤਾਂ ਸ਼ਗਨ ਦੌਰਾਨ ਮਾਹੌਲ ਉਸ ਸਮੇਂ ਤਣਾਅਪੂਰਨ ਹੋ ਗਿਆ ਜਦੋਂ ਉੱਥੇ ਪਹੁੰਚੀ ਇਕ ਹੋਰ ਲੜਕੀ ਨੇ ਨੌਜਵਾਨ ਦੇ ਮੂੰਹ 'ਤੇ ਥੱਪੜ ਮਾਰਨਾ ਸ਼ੁਰੂ ਕਰ ਦਿੱਤਾ ਅਤੇ ਦੱਸਿਆ ਕਿ ਉਸ ਦਾ ਇਸ ਨੌਜਵਾਨ ਨਾਲ 2021 ਵਿਚ ਵਿਆਹ ਹੋ ਚੁੱਕਾ ਹੈ। ਇਸ ਸਭ ਦੇ ਬਾਅਦ ਵੀ ਨੌਜਵਾਨ ਦੇ ਪਰਿਵਾਰ ਵਾਲਿਆਂ ਨੇ ਲੜਕੀ ਦੇ ਪਰਿਵਾਰ ਨੂੰ ਇਹ ਕਹਿ ਕੇ ਦਿਲਾਸਾ ਦਿੱਤਾ ਕਿ ਉਹ ਇਸ ਮਾਮਲੇ ਨੂੰ ਆਪਣੇ ਪੱਧਰ 'ਤੇ ਹੱਲ ਕਰਨਗੇ। ਅਗਲੇ ਦਿਨ ਜਦੋਂ ਵਿਆਹ ਦੀ ਬਾਰਾਤ ਆਉਣ ਸੀ ਤਾਂ ਲੜਕੀ ਵਾਲੇ ਵੱਲੋਂ ਸਾਰੀਆਂ ਤਿਆਰੀਆਂ ਕਰ ਲਈਆਂ ਗਈਆਂ ਸਨ ਪਰ ਐਨਆਈਆਈ ਦਾ ਨੌਜਵਾਨ ਅਤੇ ਉਸ ਦਾ ਪਰਿਵਾਰ ਬਾਰਾਤ ਨਾਲ ਉੱਥੇ ਨਹੀਂ ਪੁੱਜਿਆ ਅਤੇ ਉਨ੍ਹਾਂ ਦਾ ਫ਼ੋਨ ਵੀ ਬੰਦ ਰਿਹਾ, ਜਿਸ ਤੋਂ ਬਾਅਦ ਪੀੜਤ ਪਰਿਵਾਰ ਨੇ ਇਸ ਦੀ ਸ਼ਿਕਾਇਤ ਐੱਸਐੱਸਪੀ ਗੁਰਦਾਸਪੁਰ ਨੂੰ ਕੀਤੀ।
ਲੜਕੀ ਪਰਿਵਾਰ ਨੇ ਐਸਐਸਪੀ ਗੁਰਦਾਸਪੁਰ ਨੂੰ ਸ਼ਿਕਾਇਤ ਦੇਣ ਉਪਰੰਤ ਐਸਐਸਪੀ ਦਫ਼ਤਰ ਦੇ ਬਾਹਰ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਉਹ ਗੁਰਦਾਸਪੁਰ ਦੇ ਪਿੰਡ ਸੋਹਲ ਦਾ ਰਹਿਣ ਵਾਲੇ ਹਨ ਤੇ ਲੜਕਾ ਪਰਿਵਾਰ ਜ਼ਿਲ੍ਹਾ ਕਪੂਰਥਲੇ ਦੇ ਰੇਲ ਕੋਚ ਫੈਕਟਰੀ ਵਿੱਚ ਰਹਿੰਦਾ ਹੈ ਜਿੱਥੇ ਲੜਕੇ ਦਾ ਪਿਓ ਨੌਕਰੀ ਕਰਦਾ ਹੈ ਅਤੇ ਲੜਕਾ ਕੈਨੇਡਾ ਵਿੱਚ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ ਐਨਆਰਆਈ ਲੜਕਾ ਪੰਕਜ ਕੁਮਾਰ ਬੈਂਸ ਜੋ ਕਿ ਕਪੂਰਥਲਾ ਵਾਸੀ ਹੈ ਜਿਸ ਦਾ ਕੱਲ੍ਹ ਸ਼ਗਨ ਰੇਲ ਕੋਚ ਫੈਕਟਰੀ ਨੇੜੇ ਇਕ ਸਥਾਨਕ ਪੈਲੇਸ ਵਿੱਚ ਲੱਗਿਆ ਸੀ।
ਜਿੱਥੇ ਲੜਕੀ ਪਰਿਵਾਰ ਦੇ ਕਹਿਣ ਮੁਤਾਬਕ ਲੜਕੇ ਦਾ ਪਹਿਲਾਂ ਵੀ ਕਿਸੇ ਲੜਕੀ ਨਾਲ ਰਿਸ਼ਤਾ ਕੀਤਾ ਹੋਇਆ ਸੀ ਜਿੱਥੇ ਸ਼ਗਨ ਪੈਣ ਸਮੇਂ ਉਸ ਲੜਕੀ ਨੇ ਉੱਥੇ ਪਹੁੰਚ ਕੇ ਦਾਅਵਾ ਕੀਤਾ ਕਿ ਇਸ ਲੜਕੇ ਨਾਲ ਪਹਿਲਾਂ ਉਸ ਨਾਲ ਰਿਸ਼ਤਾ ਕੀਤਾ ਹੈ ਜਿਸ ਤੋਂ ਬਾਅਦ ਇਨ੍ਹਾਂ ਨੇ ਸਾਨੂੰ ਇਹ ਕਹਿ ਕੇ ਵਾਪਸ ਭੇਜ ਦਿੱਤਾ ਕਿ ਕੱਲ੍ਹ ਤੁਸੀਂ ਬਰਾਤ ਦੀ ਤਿਆਰੀ ਕਰੋ ਅਸੀਂ ਸਭ ਕੁਝ ਠੀਕ ਕਰ ਦਵਾਂਗੇ।
ਪਰ ਅੱਜ ਜਦ ਅਸੀਂ ਪੈਲੇਸ ਵਿੱਚ ਪਹੁੰਚੇ ਤਾ ਅਸੀਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਪਰ ਲੜਕੇ ਵਾਲੇ ਬਰਾਤ ਲੈ ਕੇ ਨਹੀਂ ਪਹੁੰਚੇ ਅਤੇ ਜਦ ਉਨ੍ਹਾਂ ਨੂੰ ਫੋਨ ਉਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਫੋਨ ਬੰਦ ਹੈ ਅਤੇ ਵਿਚੋਲੇ ਦਾ ਵੀ ਫੋਨ ਬੰਦ ਹੈ ਅਤੇ ਐਨਆਰਆਈ ਲੜਕੇ ਨੇ ਵੀ ਆਪਣਾ ਫੋਨ ਬੰਦ ਕਰ ਦਿੱਤਾ ਹੈ। ਉਨ੍ਹਾਂ ਨੇ ਦੱਸਿਆ ਕਿ ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਐਸਐਸਪੀ ਗੁਰਦਾਸਪੁਰ ਨੂੰ ਸ਼ਿਕਾਇਤ ਦਰਜ ਕਰਵਾਈ ਹੈ ਅਤੇ ਇਨਸਾਫ ਦੀ ਗੁਹਾਰ ਲਗਾਈ ਹੈ ਅਤੇ ਪਰਿਵਾਰ ਮੁਤਾਬਕ ਐਸਐਸਪੀ ਗੁਰਦਾਸਪੁਰ ਨੇ ਉਨ੍ਹਾਂ ਭਰੋਸਾ ਦਿੱਤਾ ਹੈ ਅਤੇ ਤੁਰੰਤ ਐਲਓਸੀ ਜਾਰੀ ਕਰ ਉਨ੍ਹਾਂ ਨੇ ਮਾਮਲਾ ਦਰਜ ਕਰਨ ਲਈ ਸੰਬੰਧਤ ਥਾਣੇ ਨੂੰ ਆਦੇਸ਼ ਦਿੱਤੇ ਹਨ।