ਕਰਤਾਰਪੁਰ ਕੋਰੀਡੋਰ ਵਿੱਛੜਿਆਂ ਨੂੰ ਮਿਲਾਉਣ ਦਾ ਇੱਕ ਜ਼ਰੀਆ ਬਣਦਾ ਜਾ ਰਿਹਾ ਹੈ। ਅਜਿਹਾ ਹੀ ਮੁੜ ਦੇਖਣ ਨੂੰ ਮਿਲਿਆ ਜਿੱਥੇ 75 ਸਾਲਾਂ ਬਾਅਦ ਭਾਰਤ-ਪਾਕਿ ਵੰਡ ਦੇ ਦੌਰਾਨ ਵਿੱਛੜੇ ਭੈਣ ਭਰਾ ਕਰਤਾਰਪੁਰ ਕੋਰੀਡੋਰ ਰਾਹੀਂ ਮਿਲੇ।
Trending Photos
Brother and Sister, who separated during India-Pakistan partition, reunited at Kartarpur Corridor News: ਕਰਤਾਰਪੁਰ ਕੋਰੀਡੋਰ ਜਿਸ ਨੂੰ ਪਿਆਰ, ਸ਼ਾਂਤੀ ਅਤੇ ਮਿਲਾਪ ਦੇ ਗਲਿਆਰੇ ਦੇ ਰੂਪ ਵਜੋਂ ਵੀ ਜਾਣਿਆ ਜਾਂਦਾ ਹੈ, ਇਸ ਗਲਿਆਰੇ ਨੇ ਭਾਰਤ-ਪਾਕਿ ਵੰਡ ਦੇ ਦੌਰਾਨ ਗੁੰਮ ਹੋਏ ਕਈ ਰਿਸ਼ਤੇਦਾਰਾਂ ਅਤੇ ਸੱਜਣਾ ਮਿੱਤਰਾਂ ਨੂੰ ਵੀ ਆਪਸ ਵਿੱਚ ਮਿਲਾਇਆ ਹੈ। ਹੁਣ ਇੱਕ ਭਰਾ-ਭੈਣ ਵੀ 75 ਸਾਲਾਂ ਬਾਅਦ ਮਿਲੇ ਹਨ ਤੇ ਦੋਵੇਂ ਇੱਕ ਦੂਜੇ ਨੂੰ ਮਿਲ ਕੇ ਬਹੁਤ ਭਾਵੁਕ ਹੋਏ। ਉੱਥੇ ਮੌਜੂਦ ਲੋਕ ਅਤੇ ਉਨ੍ਹਾਂ ਦੇ ਰਿਸ਼ਤੇਦਾਰ, ਸਾਕ-ਸੰਬੰਧੀ ਵੀ ਇਸ ਦ੍ਰਿਸ਼ ਨੂੰ ਦੇਖ ਕੇ ਆਪਣੇ ਹੰਝੂ ਨਹੀਂ ਰੋਕ ਪਾਏ।
ਕਰਤਾਰਪੁਰ ਕੋਰੀਡੋਰ, ਜੋ ਕਿ ਇੱਕ ਪਾਕ ਮੁਕੱਦਸ ਸਥਾਨ ਹੈ, ਇੱਥੇ ਸਿੱਖ ਧਰਮ ਦੀਆਂ ਆਸਥਾਵਾਂ ਜੁੜੀਆਂ ਹੋਈਆਂ ਹਨ। ਇਸ ਸਥਾਨ 'ਤੇ ਹੁਣ ਭਾਰਤ-ਪਾਕਿ ਵੰਡ ਦੌਰਾਨ ਵਿਛੜਿਆਂ ਦਾ ਮਿਲਾਪ ਵੀ ਹੋ ਰਿਹਾ ਹੈ। ਇੱਕ ਭੈਣ ਭਰਾ ਜੋ 75 ਸਾਲ ਪਹਿਲਾਂ ਭਾਰਤ ਪਾਕਿ ਵੰਡ ਦੇ ਦੌਰਾਨ ਵਿਛੜ ਗਏ ਸੀ, ਆਖਿਰ ਪ੍ਰਮਾਤਮਾ ਦੀ ਮਿਹਰ ਸਦਕਾ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ (ਪਾਕਿਸਤਾਨ) 'ਚ ਫਿਰ ਇਕੱਠੇ ਹੋਏ।
ਸੂਤਰਾਂ ਅਨੁਸਾਰ ਮਹਿੰਦਰ ਕੌਰ (81) ਨੇ ਆਪਣੇ ਪਰਿਵਾਰਿਕ ਮੈਂਬਰਾਂ ਨਾਲ ਭਾਰਤ ਤੋਂ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਦੀ ਯਾਤਰਾ ਕੋਰੀਡੋਰ ਰਸਤੇ ਕੀਤੀ ਤੇ 78 ਸਾਲਾਂ ਸੇਖ ਅਬਦੁੱਲਾ ਅਜੀਜ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਤੋਂ ਆਪਣੇ ਪਰਿਵਾਰ ਸਮੇਤ ਕਰਤਾਰਪੁਰ ਸਾਹਿਬ ਆਇਆ। ਦੋਵੇਂ ਮੂਲ ਰੂਪ ਵਿੱਚ ਭਾਰਤ-ਪਾਕਿ ਵੰਡ ਤੋਂ ਪਹਿਲਾਂ ਭਾਰਤ ਵਿੱਚ ਰਹਿੰਦੇ ਸੀ। ਭਾਵੁਕ ਹੋ ਕੇ ਦੋਵਾਂ ਨੇ ਸਭ ਤੋਂ ਪਹਿਲਾਂ ਆਪਣੇ ਮਾਤਾ-ਪਿਤਾ ਦੀ ਮੌਤ 'ਤੇ ਡੂੰਘਾ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਇੱਕ ਦੂਜੇ ਨੂੰ ਗਲੇ ਵੀ ਲਗਾਇਆ।
ਮਿਲੀ ਜਾਣਕਾਰੀ ਮੁਤਾਬਕ ਭਾਰਤ ਪਾਕਿ ਵੰਡ ਤੋਂ ਬਾਅਦ ਅਜੀਜ ਆਜ਼ਾਦ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਚੱਲੇ ਗਿਆ, ਜਦਕਿ ਉਸ ਦਾ ਪਰਿਵਾਰ ਅਤੇ ਹੋਰ ਮੈਂਬਰ ਭਾਰਤੀ ਪੰਜਾਬ ’ਚ ਹੀ ਰਹੇ। ਅਜੀਜ ਆਜ਼ਾਦ ਨੇ ਕਿਹਾ ਕਿ ਉਹ ਆਪਣੇ ਪਰਿਵਾਰ ਤੋਂ ਅਲੱਗ ਹੋ ਕੇ ਕਈ ਸਾਲ ਦੁੱਖ ’ਚ ਡੁੱਬਾ ਰਿਹਾ। ਉਸ ਨੇ ਆਪਣੇ ਪਰਿਵਾਰ ਨਾਲ ਸੰਪਰਕ ਬਣਾਉਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਕੋਈ ਸੁਰਾਗ ਨਹੀਂ ਮਿਲਿਆ।
ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ੋਸਲ ਮੀਡੀਆ 'ਤੇ ਇੱਕ ਪੋਸਟ ਮਿਲੀ, ਜਿਸ ਵਿੱਚ ਵੰਡ ਦੌਰਾਨ ਇੱਕ ਵਿਅਕਤੀ ਅਤੇ ਉਸ ਦੀ ਭੈਣ ਦੇ ਵਿਛੜਣ ਦਾ ਵੇਰਵਾ ਦਿੱਤਾ ਗਿਆ ਸੀ। ਦੋਵੇਂ ਪਰਿਵਾਰ ਇਸ ਪੋਸਟ ਰਾਹੀਂ ਇੱਕ ਦੂਜੇ ਨਾਲ ਜੁੜੇ ਅਤੇ ਪਤਾ ਲੱਗਾ ਕਿ ਮਹਿੰਦਰ ਕੌਰ ਅਤੇ ਅਜੀਜ ਆਜ਼ਾਦ ਅਸਲ ਵਿੱਚ ਦੋਵੇਂ ਭੈਣ-ਭਰਾ ਹਨ।
ਇਹ ਵੀ ਪੜ੍ਹੋ: Punjab Weather Today: ਪੰਜਾਬ 'ਚ ਗਰਮੀ ਦਾ ਕਹਿਰ! ਪਾਰਾ 45 ਤੋਂ ਪਾਰ; ਜਲਦ ਮੀਂਹ ਪੈਣ ਦੀ ਸੰਭਾਵਨਾ
ਖੁਸ਼ੀ ’ਚ ਦੋਵੇਂ ਕਈ ਵਾਰ ਇੱਕ ਦੂਜੇ ਦੇ ਗਲੇ ਮਿਲੇ ਅਤੇ ਦੋਵੇਂ ਇੱਕ ਦੂਜੇ ਦਾ ਹੱਥ ਚੁੰਮਦੇ ਵੀ ਦਿਖਾਈ ਦਿੱਤੇ। ਅਜੀਜ ਆਜ਼ਾਦ ਨੇ ਦੱਸਿਆ ਕਿ ਉਹ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਵਸਿਆ ਹੋਣ ਕਾਰਨ ਉਸ ਨੇ ਇਸਲਾਮ ਕਬੂਲ ਕਰ ਲਿਆ ਅਤੇ ਸਾਰਾ ਪਰਿਵਾਰ ਹੁਣ ਮੁਸਲਿਮ ਹੈ। ਇਸ ਮੌਕੇ ਕਰਤਾਰਪੁਰ ਪ੍ਰਸ਼ਾਸ਼ਨ ਨੇ ਦੋਵਾਂ ਪਰਿਵਾਰਾਂ ਨੂੰ ਹਾਰ ਪਹਿਨਾਏ ਅਤੇ ਮਿਠਾਈਆਂ ਭੇਂਟ ਕੀਤੀਆਂ। ਦੋਵੇਂ ਭੈਣ ਭਰਾਵਾਂ ਨੇ ਭਾਰਤ ਅਤੇ ਪਾਕਿਸਤਾਨ ਸਰਕਾਰ ਦੀ ਪ੍ਰਸ਼ੰਸਾ ਕੀਤੀ ਤੇ ਕਿਹਾ ਕਿ ਕਰਤਾਰਪੁਰ ਕੋਰੀਡੋਰ ਵਿਛੜਿਆ ਨੂੰ ਮਿਲਾ ਰਿਹਾ ਹੈ।
ਇਹ ਵੀ ਪੜ੍ਹੋ: Rs 2000 Note Exchange News: ਅੱਜ ਤੋਂ ਸ਼ੁਰੂ ਹੋਵੇਗੀ 2000 ਦੇ ਨੋਟਾਂ ਦੀ ਬਦਲੀ, ਜਾਣੋ ਡਿਟੇਲ
(For more news apart from Brother and Sister, who separared during India-Pakistan partition, reunited at Kartarpur Corridor News, stay tuned to Zee PHH)