Phagwara Accident News: ਸੜਕ ਹਾਦਸੇ ਵਿੱਚ ਭੈਣ-ਭਰਾ ਦੀ ਮੌਤ; ਜਿਸ ਘਰ 'ਚ ਵੱਜਣੀਆਂ ਸਨ ਸ਼ਹਿਨਾਈਆਂ ਉਥੇ ਮਾਤਮ ਛਾਇਆ
Advertisement
Article Detail0/zeephh/zeephh2460557

Phagwara Accident News: ਸੜਕ ਹਾਦਸੇ ਵਿੱਚ ਭੈਣ-ਭਰਾ ਦੀ ਮੌਤ; ਜਿਸ ਘਰ 'ਚ ਵੱਜਣੀਆਂ ਸਨ ਸ਼ਹਿਨਾਈਆਂ ਉਥੇ ਮਾਤਮ ਛਾਇਆ

Phagwara Accident News: ਫਗਵਾੜਾ-ਹੁਸ਼ਿਆਰਪੁਰ ਰੋਡ ਚੱਕ ਪ੍ਰੇਮਾਂ ਗੇਟ ਦੇ ਨੇੜੇ ਟਰਾਲਾ ਅਤੇ ਮੋਟਰਸਾਈਕਲ ਦੀ ਜ਼ਬਰਦਸਤ ਟੱਕਰ ਵਿੱਚ ਭੈਣ-ਭਰਾ ਦੀ ਮੌਤ ਹੋ ਗਈ।

Phagwara Accident News: ਸੜਕ ਹਾਦਸੇ ਵਿੱਚ ਭੈਣ-ਭਰਾ ਦੀ ਮੌਤ; ਜਿਸ ਘਰ 'ਚ ਵੱਜਣੀਆਂ ਸਨ ਸ਼ਹਿਨਾਈਆਂ ਉਥੇ ਮਾਤਮ ਛਾਇਆ

Phagwara Accident News: ਫਗਵਾੜਾ-ਹੁਸ਼ਿਆਰਪੁਰ ਰੋਡ ਚੱਕ ਪ੍ਰੇਮਾਂ ਗੇਟ ਦੇ ਨੇੜੇ ਟਰਾਲਾ ਅਤੇ ਮੋਟਰਸਾਈਕਲ ਦੀ ਜ਼ਬਰਦਸਤ ਟੱਕਰ ਨਾਲ ਮੋਟਰਸਾਈਕਲ ਸਵਾਰ ਭਰਾ-ਭੈਣ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ 108 ਐਬੂਲੈਂਸ ਦੀ ਮਦਦ ਨਾਲ ਫਗਵਾੜਾ ਦੇ ਸਿਵਲ ਹਸਪਤਾਲ ਵਿੱਚ ਲਿਆਂਦਾ ਗਿਆ ਜਿਥੇ ਐਮਰਜੈਂਸੀ ਡਿਊਟੀ ਉਤੇ ਤਾਇਨਾਤ ਡਾਕਟਰ ਨੇ ਦੋਵਾਂ ਨੂੰ ਮ੍ਰਿਤਕ ਐਲਾਨ ਦਿੱਤਾ।

ਮੌਕੇ ਉਤੇ ਮ੍ਰਿਤਕ ਦੀ ਪਛਾਣ ਗੁਰਪ੍ਰੀਤ ਸਿੰਘ ਪੁੱਤਰ ਸੇਵਾ ਸਿੰਘ ਵਾਸੀ ਪਿੰਡ ਸੀਕਰੀ ਦੇ ਰੂਪ ਵਿੱਚ ਹੋਈ ਜਦਕਿ ਮ੍ਰਿਤਕ ਲੜਕੀ ਦੀ ਪਛਾਣ ਗੁਰਪ੍ਰੀਤ ਕੌਰ ਪੁੱਤਰੀ ਸਤਨਾਮ ਸਿੰਘ ਵਾਸੀ ਲੁਧਿਆਣਾ ਦੇ ਰੂਪ ਵਿੱਚ ਹੋਈ। ਘਟਨਾ ਸਥਾਨ ਤੋਂ ਮਿਲੀ ਜਾਣਕਾਰੀ ਮੁਤਾਬਕ ਗੁਰਪ੍ਰੀਤ ਸਿੰਘ ਆਪਣੇ ਮਾਮੇ ਦੀ ਲੜਕੀ ਨੂੰ ਲੁਧਿਆਣਾ ਆਪਣੇ ਪਿੰਡ ਸੀਕਰੀ ਲੈ ਕੇ ਆ ਰਿਹਾ ਸੀ। ਹੁਸ਼ਿਆਰਪੁਰ ਰੋਡ ਖਾਟੀ ਦੇ ਨੇੜੇ ਟਰਾਲੇ ਨੇ ਜ਼ਬਰਦਸਤ ਟੱਕਰ ਮਾਰ ਦਿੱਤੀ, ਜਿਸ ਨਾਲ ਦੋਵਾਂ ਦੀ ਮੌਤ ਹੋ ਗਈ ਹੈ।

ਹਾਦਸੇ ਦੀ ਸੂਚਨਾ ਮਿਲਦੇ ਹੀ ਥਾਣਾ ਸਦਰ ਦੇ ਐਸਐਚਓ ਅਮਨਦੀਪ ਨਾਹਰ ਪੁਲਿਸ ਪਾਰਟੀ ਸਮੇਤ ਘਟਨਾ ਸਥਾਨ ਉਤੇ ਪਹੁੰਚ ਕੇ ਟਰੱਕ ਅਤੇ ਚਾਲਕ ਨੂੰ ਕਬਜ਼ੇ ਵਿੱਚ ਲੈ ਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: CM Bhagwant Mann: ਮੁੱਖ ਮੰਤਰੀ ਵੱਲੋਂ ਰਾਈਸ ਮਿੱਲਰਜ਼ ਐਸੋਸੀਏਸ਼ਨ ਨਾਲ ਮੀਟਿੰਗ; ਝੋਨੇ ਦੀ ਖਰੀਦ ਲਈ ਅਹਿਮ ਫ਼ੈਸਲੇ ਲਏ

ਫਗਵਾੜਾ ਹੁਸ਼ਿਆਰਪੁਰ ਰੋਡ ਉਤੇ ਹੋਏ ਸੜਕ ਹਾਦਸੇ ਵਿੱਚ ਮ੍ਰਿਤਕ ਗੁਰਪ੍ਰੀਤ ਸਿੰਘ ਦੇ ਭਰਾ ਦੀ ਐਤਵਾਰ ਨੂੰ ਰਿੰਗ ਸੈਰੇਮਨੀ ਸੀ ਜਦਕਿ ਮ੍ਰਿਤਕ ਲੜਕੇ ਦਾ ਆਪਣਾ ਵਿਆਹ ਦਸੰਬਰ ਮਹੀਨੇ ਵਿੱਚ ਤੈਅ ਹੋ ਚੁੱਕਾ ਸੀ। ਦੂਜੇ ਪਾਸੇ ਲੜਕੀ ਦਾ ਵਿਆਹ ਜਨਵਰੀ ਵਿੱਚ ਹੋਣਾ ਸੀ। ਪਰ ਇਹ ਭਾਣਾ ਵਾਪਰਨ ਕਾਰਨ ਪੂਰੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ।

ਇਹ ਵੀ ਪੜ੍ਹੋ: Haryana Elections 2024 Voting Live Updates: ਹਰਿਆਣਾ ਵਿਧਾਨ ਸਭਾ ਚੋਣਾਂ 'ਚ 1 ਵਜੇ ਤੱਕ 36.69% ਵੋਟਿੰਗ

Trending news