Pilot Project: ਧਾਰ ਬਲਾਕ ਵਿੱਚ ਜੰਗਲਾਂ ਦਾ ਵਿਸਥਾਰ ਲਈ ਸ਼ਾਹਪੁਰ ਕੰਡੀ ਦੇ ਨੇੜੇ ਪਿੰਡ ਘਟੇਰਾ ਦੇ ਤੀਹ ਹੈਕਟੇਅਰ ਜੰਗਲ ਵਿੱਚ ਡਰੋਨ ਰਾਹੀਂ ਜੰਗਲਾਂ ਵਿੱਚ ਵੱਖ-ਵੱਖ ਪ੍ਰਜਾਤੀਆਂ ਦੇ ਬੀਜ ਸੁੱਟੇ ਗਏ।
Trending Photos
Pilot Project: ਧਾਰ ਬਲਾਕ ਵਿੱਚ ਜੰਗਲਾਂ ਦਾ ਵਿਸਥਾਰ ਕਰਨ ਅਤੇ ਜੰਗਲਾਂ ਦੀ ਸੁਰੱਖਿਆ ਲਈ ਵਣ ਵਿਭਾਗ ਵੱਲੋਂ ਕਈ ਯਤਨ ਜਾਰੀ ਹਨ। ਜਿਸ ਤਹਿਤ ਕੱਲ੍ਹ ਸ਼ਾਹਪੁਰ ਕੰਡੀ ਦੇ ਨੇੜੇ ਪਿੰਡ ਘਟੇਰਾ ਦੇ ਤੀਹ ਹੈਕਟੇਅਰ ਜੰਗਲ ਵਿੱਚ ਡਰੋਨ ਰਾਹੀਂ ਜੰਗਲਾਂ ਵਿੱਚ ਵੱਖ-ਵੱਖ ਪ੍ਰਜਾਤੀਆਂ ਦੇ ਬੀਜ ਸੁੱਟੇ ਗਏ। ਇਸ ਮੌਕੇ ਪੰਜਾਬ ਦੇ ਕੈਬਨਿਟ ਮੰਤਰੀ ਤੇ ਵਣ ਮੰਤਰੀ ਲਾਲਚੰਦ ਕਟਾਰੂਚੱਕ ਨੇ ਡਰੋਨ ਰਾਹੀਂ ਤੁਲਸੀ, ਆਂਵਲਾ, ਜਾਮੁਨ, ਹਰੜ, ਬਿਹੜਾ, ਸੁਆਜਨ ਅਤੇ ਹੋਰ ਕਈ ਪ੍ਰਜਾਤੀਆਂ ਦੇ ਬੀਜਾਂ ਨੂੰ ਮਿੱਟੀ ਦੇ ਬੋਲਾਂ ਵਿੱਚ ਲਪੇਟ ਕੇ ਡਰੋਨ ਰਾਹੀਂ ਜੰਗਲਾਂ ਵਿੱਚ ਸੁੱਟਿਆ।
ਵਣ ਮੰਤਰੀ ਲਾਲਚੰਦ ਕਟਾਰੂਚੱਕ ਪੰਜਾਬ ਵਿੱਚ ਹਰਿਆਲੀ ਮਿਸ਼ਨ ਤਹਿਤ ਪੌਦੇ ਲਗਾਉਣ ਦਾ ਕੰਮ ਕੀਤਾ ਜਾ ਰਿਹਾ ਹੈ, ਜਿਸ ਤਹਿਤ ਪੰਜਾਬ ਵਿੱਚ ਤਿੰਨ ਕਰੋੜ ਤੋਂ ਵੱਧ ਵੱਖ-ਵੱਖ ਪ੍ਰਜਾਤੀਆਂ ਦੇ ਪੌਦੇ ਲਗਾਏ ਜਾ ਰਹੇ ਹਨ ਤੇ ਹੁਣ ਪਾਇਲਟ ਪ੍ਰੋਜੈਕਟ ਤਹਿਤ ਧਾਰ ਬਲਾਕ ਦੇ ਜੰਗਲਾਂ ਵਿੱਚ ਪੌਦਿਆਂ ਦਾ ਵਿਸਥਾਰ ਕਰਨ ਲਈ ਸਾਰੇ ਜ਼ਿਲ੍ਹੇ ਵਿੱਚ ਪੰਜ ਲੱਖ ਬੀਜਾਂ ਨੂੰ ਡਰੋਨ ਰਾਹੀਂ ਜੰਗਲਾਂ ਵਿੱਚ ਸੁੱਟਿਆ ਜਾਵੇਗਾ।
ਉਨ੍ਹਾਂ ਨੇ ਦੱਸਿਆ ਕਿ ਵਣ ਵਿਭਾਗ ਵੱਲੋਂ ਮਿੱਟੀ ਦੇ ਬੋਲ ਬਣਾਕੇ, ਉਨ੍ਹਾਂ ਵਿੱਚ ਤੁਲਸੀ, ਆਂਵਲਾ, ਜਾਮੁਨ ਅਤੇ ਹੋਰ ਕਈ ਬੀਜਾਂ ਨੂੰ ਪਾ ਕੇ ਜੰਗਲਾਂ ਵਿੱਚ ਗਿਰਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਧਾਰ ਬਲਾਕ ਵਿੱਚ ਲਗਭਗ 24 ਹਜ਼ਾਰ ਹੈਕਟੇਅਰ ਵਿੱਚ ਜੰਗਲਾਂ ਦਾ ਖੇਤਰ ਫੈਲਿਆ ਹੋਇਆ ਹੈ, ਜਿਸ ਵਿੱਚ ਧਾਰ ਬਲਾਕ ਵਿੱਚ ਵੀਹ ਹਜ਼ਾਰ ਹੈਕਟੇਅਰ ਖੇਤਰ ਹੈ, ਇਸ ਲਈ ਘਣੇ ਜੰਗਲਾਂ ਵਿੱਚ ਜਿੱਥੇ ਮਜ਼ਦੂਰਾਂ ਅਤੇ ਹੋਰ ਸਾਧਨਾਂ ਨਾਲ ਪੌਦੇ ਨਹੀਂ ਲਗਾਏ ਜਾ ਸਕਦੇ, ਉੱਥੇ ਡਰੋਨ ਰਾਹੀਂ ਬੀਜਾਂ ਨੂੰ ਸੁੱਟਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ : Longowal News: ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਮੌਕੇ ਸ਼੍ਰੋਮਣੀ ਅਕਾਲੀ ਦਲ ਅਤੇ ਬਾਗ਼ੀ ਧੜੇ ਵੱਲੋਂ ਸ਼ਹੀਦੀ ਕਾਨਫਰੰਸਾਂ ਅੱਜ
ਉਨ੍ਹਾਂ ਨਾਲ ਹੀ ਦੱਸਿਆ ਕਿ ਉਕਤ ਬੋਲਾਂ ਦੇ ਰਾਹੀਂ ਫੈਂਕੇ ਗਏ ਬੀਜ ਵੀਹ ਦਿਨਾਂ ਦੇ ਅੰਦਰ ਆਪ ਹੀ ਜੰਗਲਾਂ ਵਿੱਚ ਉੱਗਣੇ ਸ਼ੁਰੂ ਹੋ ਜਾਣਗੇ, ਜਿਸ ਨਾਲ ਜੰਗਲਾਂ ਦਾ ਲਗਾਤਾਰ ਵਿਸਥਾਰ ਵੀ ਹੋਵੇਗਾ।
ਇਹ ਵੀ ਪੜ੍ਹੋ : Sukhwinder Sukhi: ਸੀਨੀਅਰ ਵਕੀਲ ਐਚ ਸੀ ਅਰੋੜਾ ਨੇ ਭੇਜਿਆ ਵਿਧਾਇਕ ਡਾਕਟਰ ਸੁਖਵਿੰਦਰ ਸੁੱਖੀ ਨੂੰ ਭੇਜਿਆ ਨੋਟਿਸ